ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਕਿਸੇ ਕਵੀ ਦੀ ਰਚਨਾ ਨੂੰ ਗੁਰਬਾਣੀ ਕਹਿਣਾ ਕੀ ਬੱਜਰ ਭੁੱਲ ਨਹੀਂ ?
ਕਿਸੇ ਕਵੀ ਦੀ ਰਚਨਾ ਨੂੰ ਗੁਰਬਾਣੀ ਕਹਿਣਾ ਕੀ ਬੱਜਰ ਭੁੱਲ ਨਹੀਂ ?
Page Visitors: 2444

ਕਿਸੇ ਕਵੀ ਦੀ ਰਚਨਾ ਨੂੰ ਗੁਰਬਾਣੀ ਕਹਿਣਾ ਕੀ ਬੱਜਰ ਭੁੱਲ ਨਹੀਂ ?
  ਆਤਮਜੀਤ ਸਿੰਘ ਕਾਨਪੁਰ
   ਅਨੁਪਮ ਖੇਰ ਨੇ ਸਿੱਖ ਸਾਹਿਤ ਦੇ ਇੱਕ ਕਵੀ ਦੁਆਰਾ ਗੁਰੂ ਗੋਬਿੰਦ ਸਿੰਘ ਦੀ ਸ਼ਾਨ ਵਿੱਚ ਵਰਤੀ ਪੰਕਤੀ ਦੇ ਅਰਥ ਦਾ ਅਨਰਥ ਕਰਨ ਦੀ ਕੋਸ਼ਿਸ਼ ਕੀਤੀ ਅਤੇ ਲੋਕਾਂ ਦੇ ਰੋਹ ਦੇ ਮੱਦੇ ਨਜ਼ਰ ਉਸਨੇ ਪ੍ਰਚਲਿਤ ਸਹੀ ਪੰਕਤੀਆਂ ਲਿਖ ਆਪਣੀ ਗ਼ਲਤੀ ਲਈ ਮੁਆਫ਼ੀ ਮੰਗ ਲਈ। ਪਰ ਉਸ ਤੋਂ ਵੱਡੀ ਭਾਰੀ ਭੁੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕੀਤੀ ਕਿਸੇ ਕਵੀ ਦੀ ਰਚਨਾ ਨੂੰ ਗੁਰਬਾਣੀ ਕਹਿ ਕੇ ..
ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਜੀ ਆਪਣੀ ਅਖ਼ਬਾਰ 'ਚ ਫੋਟੋ ਲਵਾਉਣ ਦੀ ਖਿੱਚ ਤੋਂ ਪਹਿਲਾਂ ਕੁਝ ਸੋਚ ਵਿਚਾਰ ਲਿਆ ਕਰੋ ਅਤੇ ਗੁਰਬਾਣੀ ਦੇ ਮਾਹਰ ਸੱਜਣਾਂ ਕੋਲੋਂ ਸਲਾਹ ਜ਼ਰੂਰ ਲੈ ਲਿਆ ਕਰੋ .. ਗੁਰੂ ਰਾਖਾ।
………………………..
ਟਿੱਪਣੀ:- ਇਹ ਸਿੱਖਾਂ ਦੀ “ਸ਼੍ਰੋਮਣੀ ਕਮੇਟੀ” ਹੈ ਅਤੇ ਲੌਂਗੋਵਾਲ ਜੀ, ਇਸ ਦੇ ਪ੍ਰਧਾਨ ਹਨ। ਪਰ ਕੀ ਕੀਤਾ ਜਾਵੇ ? ਸ਼ਰੋਮਣੀ ਕਮੇਟੀ ਦੇ ਪ੍ਰਧਾਨਾਂ, ਸਕੱਤ੍ਰਾਂ ਆਦਿ, ਸਮੇਤ ਰਾਗੀਆਂ, ਪਰਚਾਰਕਾਂ, ਕਥਾਕਾਰਾਂ ਨੂੰ ਓਨੀ ਕੁ ਹੀ ਅਕਲ ਹੋ ਸਕਦੀ ਹੈ, ਜਿੰਨੀ ਕੁ ਅਕਲ ਸ਼ਰੋਮਣੀ ਕਮੇਟੀ ਦੇ ਮਾਲਕਾਂ ਨੂੰ ਹੈ। ਇਹ ਤਾਂ ਸਿੱਖਾਂ ਤੇ ਹੈ ਕਿ ਉਹ, ਸ਼ਰੋਮਣੀ ਕਮੇਟੀ ਦਾ ਪਰਬੰਧ ਕਦੋਂ ਗੁਰਮਤਿ ਦੇ ਜਾਣੂ ਅਤੇ ਇਮਾਨਦਾਰ ਗੁਰਸਿੱਖ, ਬੁਧੀਜੀਵੀਆਂ ਦੇ ਹੱਥਾਂ ਵਿਚ ਦਿੰਦੇ ਹਨ ? ਵਾਹਿਗੁਰੂ ਹੀ ਮਿਹਰ ਕਰੇ।                                                       ਅਮਰ ਜੀਤ ਸਿੰਘ ਚੰਦੀ  
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.