ਕੈਟੇਗਰੀ

ਤੁਹਾਡੀ ਰਾਇ



ਗਿਆਨੀ ਹਰਬੰਸ ਸਿੰਘ ਤੇਗ
ਸ਼ਰੋਮਣੀ ਅਕਾਲੀ ਦਲ ? ਕਿੰਨੇ ਕੁ ??ਸਾਰੇ ਹੀ "ਸ਼੍ਰੋਮਣੀ" ਹਨ ?
ਸ਼ਰੋਮਣੀ ਅਕਾਲੀ ਦਲ ? ਕਿੰਨੇ ਕੁ ??ਸਾਰੇ ਹੀ "ਸ਼੍ਰੋਮਣੀ" ਹਨ ?
Page Visitors: 2541

ਸ਼ਰੋਮਣੀ ਅਕਾਲੀ ਦਲ ? ਕਿੰਨੇ ਕੁ ??ਸਾਰੇ ਹੀ "ਸ਼੍ਰੋਮਣੀ" ਹਨ ?
ਸ਼ਰੋਮਣੀ ਅਕਾਲੀ ਦਲ ?
 ਕਿੰਨੇ ਕੁ ??
ਸਾਰੇ ਹੀ "ਸ਼੍ਰੋਮਣੀ" ਹਨ ?
ਪਰ ਸ਼ਰੋਮਣੀ ਇਹਨਾ ਚ ਕੋਈ ਭੀ ਨਹੀਂ ਬਣ ਸਕਿਆ , (ਰਿਹਾ ) ਅਜ ਸਿਖ ਕੌਮ ਦਾ ਇਹੀ ਦੁਖਾਂਤ ਹੈ , ਬੜਾ ਕੁਝ ਨਿਜੀ ਤੌਰ ਹੰਢਾ ਕੇ , ਦੇਖ , ਪਰਖ ਕੇ, ਦੋ ਵੇਰ( 1996 ,2004 ਵਿਚ ) ਸ਼: ਗੁ: ਪ੍ਰਬੰਧਕ ਕਮੇਟੀ ਦੀ ਚੋਣ , ਬਾਦਲਕਿਆਂ ਵਿਰੁਧ ਲੜਕੇ , ਹੁਣ ਚੁਪ ਰਹਿਣ ਚ ਹੀ ਠੀਕ ਹਾਂ , ਪਰ ਫਿਰ ਭੀ ਚੁਪ ਰਹਿ ਨਹੀਂ ਸਕਦਾ । ਤਾਂ ਜੋ ਪੰਥਕ ਪਿੜ ਵਿਚ ਜੋ ਇਹ ਦਲ ਦਲ ਹੈ , ਖਤਮ ਹੋਕੇ ,ਇਕ ਪਰਧਾਨ, ਇਕ ਨਿਸ਼ਾਨ , ਅਤੇ ਇਕ ਵਿਧਾਨ , ਕਿਸੇ ਇਕ (ਘਟੋ ਘਟ ਪਰੋਗਰਾਮ ) ਤੇ ਹੋ ਸਕੇ । ਬਾਦਲਕਿਆਂ ਵਿਚਲੇ ਪੰਥ ਦਰਦੀਆਂ ਨੂੰ ਭੀ ਪਿਆਰ ਸਤਿਕਾਰ ਨਾਲ , ਹੋਕਾ ਦਿਤਾ ਜਾਵੇ , 100% ਸਹੀ ਤਾਂ ਸਾਡੇ ਚੋਂ ਭੀ ਸ਼ਾਇਦ ਕੋਈ ਇਕ ਅੱਧਾ ਹੀ ਹੋਵੇ ?
 ਮੈਂ ਸੁਣਿਆ ਸੀ ਕਿ :-
"ਖੇਤੀ ਨਿਆਣਿਆਂ ਸਿਆਣਿਆਂ ਦੀ ।,
"ਵਾੜ ਨਵਿਆਂ ਪੁਰਾਣਿਆਂ ਦੀ ,।

ਮੈਂ ਇਕ ਹੋਰ ਗਲ ਵਿਚ ਜੋੜ ਦਿਤੀ ਕਿ
"ਜਥੇਬੰਦੀ ਸੁਜਾਖੇ, ਅੰਨਿਆਂ ,ਕਾਣਿਆਂ ਦੀ " ,
ਬਾਦਲਕਿਆਂ ਨੇ ਐਸੇ ਸਾਰਿਆਂ ਦੀ ਬਾਖੂਬੀ ਵਰਤੋਂ ਕੀਤੀ , ਪਰੰਤੂ ਪੰਥਕ ਏਜੰਡਾ ਖਤਮ ਕਰਨ ਕਰਕੇ, ਖਤਮ ਹੋਣ ਕੰਢੇ ਪਹੁੰਚੇ , ਸਭ ਦੇ ਸਾਹਮਣੇ ਹੀ ਹੈ ।
ਖੈਰ! ----ਵੇਦਨਾ ਹੀ ਹੈ ,
ਸੋ ਸੁਹਿਰਦਤਾ ਨਾਲ , ਗੰਭੀਰਤਾ ਅਤੇ ਉਚੀ ਸੋਚ ਨਾਲ ਹੀ ਹਾਲਾਤ ਅੱਛੇ ਹੋਣੇ ਹਨ ? , ਵਾਹਿਗੁਰੂ ਸਭ ਨੂੰ ਸੋਝੀ ਬਖਸ਼ਣ !
ਗਿਆਨੀ ਹਰਬੰਸ ਸਿੰਘ 'ਤੇਗ'
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.