ਕੈਟੇਗਰੀ

ਤੁਹਾਡੀ ਰਾਇ



ਸੁਖਦੇਵ ਸਿੰਘ
ਨਿਸ਼ਾਨਾ ਪਵਿਤਰ ਹੈ ਪਰ ਖੇਡ ਬਹੁ-ਧਿਰੀ ਤੇ ਬਹੁ-ਮੰਤਵੀ ਹੈ
ਨਿਸ਼ਾਨਾ ਪਵਿਤਰ ਹੈ ਪਰ ਖੇਡ ਬਹੁ-ਧਿਰੀ ਤੇ ਬਹੁ-ਮੰਤਵੀ ਹੈ
Page Visitors: 2435

"ਨਿਸ਼ਾਨਾ ਪਵਿਤਰ ਹੈ ਪਰ ਖੇਡ ਬਹੁ-ਧਿਰੀ ਤੇ ਬਹੁ-ਮੰਤਵੀ ਹੈ "|
ਪਿਛਲੇ ਸਾਲ ਅਜ ਦੇ ਦਿਨ ਮੈਂ ਇਕ ਸੰਖੇਪ ਜਿਹੀ 'ਜੇਬੀ ਪੋਸਟ' ਪਾਈ ਸੀ :
"ਨਿਸ਼ਾਨਾ ਪਵਿਤਰ ਹੈ ਪਰ ਖੇਡ ਬਹੁ-ਧਿਰੀ ਤੇ ਬਹੁ-ਮੰਤਵੀ ਹੈ "|
ਇਸ ਦਾ ਵਿਸ਼ਾ ਬਰਗਾੜੀ ਮੋਰਚਾ ਸੀ |
ਕੈਪਟਨ ਉਸ ਖੇਡ ਦਾ ਅਸਲ ਕੈਪਟਨ ਸੀ | ਭਾਈ ਮੰਡ ਅਤੇ ਭਾਈ ਗੁਰਦੀਪ ਸਿੰਘ ਸਿਧੇ ਸਾਦੇ ਲੋਕ ਹਨ | ਸ਼ਾਇਦ ਅਪਣੇ ਭੋਲੇਪਣ ਕਾਰਨ ਅਗਲੇ ਅਗੇ ਲਾ ਕੇ ਉਨਾਂ ਦੀ ਭਲਮਣਸਾਈ ਦਾ ਸ਼ੋਸ਼ਣ ਕਰ ਜਾਂਦੇ ਹਨ |
ਖੈਰ ਮੋਰਚਾ ਚਲਿਆ, ਖੂਭ ਚਲਿਆ | ਦਿੱਲੀ ਤਕ ਦਹਿਲ ਗਈ | ਉਥੋਂ ਕੈਪਟਨ ਦੀਆਂ ਵਾਗਾਂ ਦੀ ਖਿਚਾਈ ਹੋਈ | ਚੰਡੀਗੜ ਤੋਂ ਬਰਗਾੜੀ ਸੁਨੇਹੇ ਗਏ : ਛੇਤੀ ਕਰੋ, ਜੋ ਮੇਰੇ ਤੋਂ ਐਲਾਨ ਕਰਵਾਉਣਾ ਕਰਵਾ ਲਵੋ, ਜਿੱਤ ਦੇ ਡੰਕੇ ਵਜਾ ਲਵੋ |
ਪਰ ਮੰਡ ਹੋਰੀਂ ਕਹਿਣ, ਕਾਹਲੀ ਨਾ ਕਰੋ, ਖੀਰ ਪੂਰੀ ਤਰਾਂ ਪੱਕ ਲਵੇ, ਅਜੇ ਦਾਣਾ ਥੋੜਾ ਜਿਹਾ ਕੱਚਾ ਹੈ ! ਦਿਲੀ ਤੋਂ ਹੁਕਮ ਸਖਤ ਤੋਂ ਸਖਤ ਹੁੰਦੇ ਜਾਣ | ਆਖਰ ਮੰਤਰੀਆਂ ਨੇ ਪਹੁੰਚ ਚਿਕਨੇ ਚੋਪੜੇ ਭਾਸ਼ਨਾਂ ਪਿਛੋਂ (ਬਰਗਾੜੀ ਸਾਹਿਬ) ਮੋਰਚਾ ਬੰਦ ਕਰਵਾ ਦਿਤਾ |
ਕੈਪਟਨ ਨੇ ਅਪਣੇ ਬਣਦੇ ਗੋਲ ਬਣਾ ਲਏ | ਪੰਥ ਵਾਲੇ ਹਥ ਮਲਦੇ ਰਹਿ ਗਏ |
ਇਸੇ ਖੇਡ ਦਾ ਦੂਜਾ ਐਪੀਸੋਡ ਹੁਣ ਐਫ ਆਈ ਆਰ ਨਾਲ ਸ਼ੁਰੂ ਹੁੰਦਾ ਹੈ | ਦਿਲੀ ਤੋਂ ਤਾਰਾਂ ਖੜਕ ਰਹੀਆਂ : ਬਾਦਲਾਂ ਉਤੇ ਹੱਥ ਚੁਕਿਆ ? ਖਬਰਦਾਰ ! ਇਹੀ ਹੈ ਸਿੱਟ ਦੇ ਨਾਮ ਨਿਹਾਦ ਅੰਦਰੂਨੀ ਰਫੜ ਦੀ ਸਚਾਈ |
ਅਮਰਿੰਦਰ ਦੀ ਨਵੀਂ ਖੇਡ ! ਜੇ 2022 ਤਕ ਸੁਖੀਂ ਸਾਂਦੀਂ ਰਿੜਦੀ ਰਹੇ ਤਾਂ.. ਕਿਆ ਬਾਤ ਹੈ !!
ਸੁਖਦੇਵ ਸਿੰਘ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.