ਕੈਟੇਗਰੀ

ਤੁਹਾਡੀ ਰਾਇ

ਸੁਖਦੇਵ ਸਿੰਘ
ਸੰਸਾਰ ਦੀਆੰ ਮੁਖ ਵਡੀਆੰ ਤਾਕਤਾੰ - ਅਮਰੀਕਾ, ਚੀਨ ਅਤੇ ਰੂਸ - ਸਿਖਾੰ ਦੀ ਹੋੰਦ ਅਤੇ ਹਸਤੀ ਨੂੰ ਹੈਰਾਨੀਜਨਕ ਹੱਦ ਤਕ ਮਾਨਤਾ ਦਿੰਦੀਆੰ ਹਨ ਭਾਵੇੰ ਕਿ ਸਿਖ ਇਸ ਵੇਲੇ ਤਾਕਤ ਵਿਚ ਨਹੀੰ |
ਸੰਸਾਰ ਦੀਆੰ ਮੁਖ ਵਡੀਆੰ ਤਾਕਤਾੰ - ਅਮਰੀਕਾ, ਚੀਨ ਅਤੇ ਰੂਸ - ਸਿਖਾੰ ਦੀ ਹੋੰਦ ਅਤੇ ਹਸਤੀ ਨੂੰ ਹੈਰਾਨੀਜਨਕ ਹੱਦ ਤਕ ਮਾਨਤਾ ਦਿੰਦੀਆੰ ਹਨ ਭਾਵੇੰ ਕਿ ਸਿਖ ਇਸ ਵੇਲੇ ਤਾਕਤ ਵਿਚ ਨਹੀੰ |
Page Visitors: 49
ਸੰਸਾਰ ਦੀਆੰ ਮੁਖ ਵਡੀਆੰ ਤਾਕਤਾੰ - ਅਮਰੀਕਾ, ਚੀਨ ਅਤੇ ਰੂਸ - ਸਿਖਾੰ ਦੀ ਹੋੰਦ ਅਤੇ ਹਸਤੀ ਨੂੰ ਹੈਰਾਨੀਜਨਕ ਹੱਦ ਤਕ ਮਾਨਤਾ ਦਿੰਦੀਆੰ ਹਨ ਭਾਵੇੰ ਕਿ ਸਿਖ ਇਸ ਵੇਲੇ ਤਾਕਤ ਵਿਚ ਨਹੀੰ |
ਇਨਾੰ ਸ਼ਕਤੀਆੰ ਦੇ ਸਫੀਰ ਪਿਛਲੇ ਕਈ ਸਾਲਾੰ ਦੌਰਾਨ ਦਰਬਾਰ ਸਾਹਬ ਅਮਿ੍ਤਸਰ ਦੀ ਯਾਤਰਾ ਦੌਰਾਨ ਸਿਖ ਕੌਮ ਪ੍ਤੀ ਗਰਮਜੋਸ਼ੀ ਦਾ ਪ੍ਗਟਾਵਾ ਕਰਦੇ ਰਹੇ ਹਨ |
ਅਜਿਹਾ ਤਾਜ਼ਾ ਦੌਰਾ ਦਿਲੀ ਵਿਚ ਅਮਰੀਕੀ ਸਫੀਰ ਐਰਕ ਗਰਸੇਟੀ ਨੇ ਕੀਤਾ ਹੈ | ਗਰਸੇਟੀ ਦੇ ਵਿਜ਼ਿਟਰ ਬੁਕ ਵਿਚ ਦਰਜ ਸ਼ਬਦ ਬਹੁਤ ਮਹਤਵਪੂਰਨ ਹਨ |
"ਦਰਬਾਰ ਸਾਹਬ ਸੰਸਾਰ ਭਰ ਦੇ ਪਵਿਤਰ ਸਥਾਨਾੰ ਦੀ ਸੂਚੀ ਵਿਚ ਬਹੁਤ ਉਚੇ ਸਥਾਨ ਤੇ ਹੈ | ਸ਼ਾਲਾ ! ਅਮਰੀਕਾ ਅਤੇ ਸਿਖਾੰ ਵਿਚਕਾਰ (ਮੌਜੂਦ) ਡੂੰਘੀ ਦੋਸਤੀ ਸਾਡੇ ਸੰਸਾਰ ਲਈ ਸਦਾ ਅਮਨ ਲਿਆਵੇ ! ਡੂੰਘੇ ਸਤਕਾਰ ਅਤੇ ਮਿਤਰਤਾ ਸਹਿਤ..."!
ਮੰਨਣਾ ਪੈਣਾ ਹੈ ਕਿ ਸਾਡੇ ਸਿਖਾੰ ਕੋਲ ਅਮਰੀਕਾ ਅਤੇ ਹੋਰਨਾੰ ਤਾਕਤਾੰ ਦੀ ਸਿਖਾੰ ਅਤੇ ਪੰਜਾਬ ਵਿਚ ਦਿਲਚਸਪੀ ਦੀ ਡੁੂੰਘੀ ਹਾਥ ਲੈਣ ਦਾ ਤਜਰਬਾ ਨਹੀੰ | ਸਾਨੂੰ ਇਹ ਵੀ ਪਤਾ ਨਹੀੰ ਕਿ ਅਸੀੰ ਕੀ ਪ੍ਤੀਕਰਮ ਦੇਣਾ ਹੈ | ਮਹਾੰਸ਼ਕਤੀਆੰ ਦੇ ਇਨਾੰ ਦੌਰਿਆੰ ਅਤੇ ਟਿਪਣੀਆੰ ਦੀ ਭਾਰਤੀ ਸਟੇਟ ਨੂੰ ਅਵਸ਼ ਹੀ ਵਧ ਸਮਝ ਹੋਵੇਗੀ | ਭਾਰਤੀ ਸਟੇਟ ਨੇ ਦਖਲ ਦਖਲ ਕਹਿਕੇ ਮਾੜੇ ਧੀੰੜੇ ਦੇਸ ਦੇ ਗਲ ਪੈ ਜਾਣਾ ਸੀ | ਪਰ ਇਸ ਹਾਲਤ ਵਿਚ ਦਿਲੀ ਛਾਪਲ ਕੇ ਬੈਠੀ ਹੈ ਜਿਵੇੰ ਕੁਛ ਅਹਿਮ ਹੋਇਆ ਹੀ ਨਾ ਹੋਵੇ !! ਪਰ ਮੇਰਾ ਅਨੁਭਵ ਕਹਿ ਰਿਹਾ ਹੈ ਅਸੀੰ ਵਡੀਆੰ ਘਟਣਾਵਾੰ ਦੇ ਕੰਢੇ ਤੇ ਖੜੇ ਹਾੰ |
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.