ਕੈਟੇਗਰੀ

ਤੁਹਾਡੀ ਰਾਇ



ਡਾ. ਗੁਰਵਿੰਦਰ ਸਿੰਘ
ਅਸੀਂ ਹਾਂ ਪੰਜਾਬੀ ਮਾਂ ਬੋਲੀ ਦੇ ‘ਸੇਵਾਦਾਰ’!
ਅਸੀਂ ਹਾਂ ਪੰਜਾਬੀ ਮਾਂ ਬੋਲੀ ਦੇ ‘ਸੇਵਾਦਾਰ’!
Page Visitors: 2456

ਅਸੀਂ ਹਾਂ ਪੰਜਾਬੀ ਮਾਂ ਬੋਲੀ ਦੇ 'ਸੇਵਾਦਾਰ' !
 ਡਾ. ਗੁਰਵਿੰਦਰ ਸਿੰਘ
'ਆਪ ਮੀਆਂ ਫਜ਼ੀਹਤ, ਹੋਰਾਂ ਨੂੰ ਨਸੀਹਤ'
"ਇੱਕ ਦੇਸ਼ ਇੱਕ ਬੋਲੀ ਇੱਕ ਸੱਭਿਆਚਾਰ।
ਅਸੀਂ ਹਾਂ ਪੰਜਾਬੀ ਜ਼ਬਾਨ-ਰਕਾਨ ਦੇ ਸੇਵਾਦਾਰ!"
ਇਹ ਲੇਖ ਇਨ੍ਹੀਂ ਦਿਨੀਂ ਪੰਜਾਬੀ ਬੋਲੀ ਦੀ ਨਿਰਾਦਰੀ ਦੀਆਂ, ਇਕ ਤੋਂ ਬਾਅਦ ਇਕ ਸਾਹਮਣੇ ਆ ਰਹੀਆਂ ਘਟਨਾਵਾਂ ਅਤੇ ਮਾਂ ਬੋਲੀ ਦੇ ਅਖੌਤੀ ਸੇਵਾਦਾਰਾਂ ਦੇ ਕਿਰਦਾਰ ਨੂੰ ਅੱਗੇ ਰੱਖ ਕੇ ਲਿਖਿਆ ਹੈ।ਤਾਜ਼ੀਆਂ ਕੁਝ ਘਟਨਾਵਾਂ ਸੰਪਾਦਕੀ ਲਿਖਣ ਤੋਂ ਮਗਰੋਂ ਵਾਪਰੀਆਂ ਹੋਣ ਕਾਰਨ, ਬਾਅਦ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਪਾਠਕਾਂ ਨੂੰ ਦਿਲੋਂ ਬੇਨਤੀ ਹੈ ਕਿ ਪੜ੍ਹਨ ਲਈ ਜ਼ਰੂਰ ਸਮਾਂ ਕੱਢਣਾ ਅਤੇ ਫਿਰ ਆਪਣੇ ਵਿਚਾਰ ਦੇਣੇ।
ਪੰਜਾਬੀ ਦੇ ਪੰਦਰਵਾੜੇ (14 ਸਤੰਬਰ ਤੋਂ 29 ਸਤੰਬਰ) ਦੌਰਾਨ ਇੱਕ ਪਾਸੇ ਮਾਂ ਬੋਲੀ ਪੰਜਾਬੀ ਦੇ ਸਪੁੱਤਰ ਉਸ ਦਾ ਮਾਣ-ਸਨਮਾਨ ਵਧਾਉਣ ਲਈ ਪੂਰੇ ਉਤਸ਼ਾਹ 'ਚ ਨਜ਼ਰ ਆ ਰਹੇ ਹਨ, ਜਦ ਕਿ ਦੂਜੇ ਪਾਸੇ ਪੰਜਾਬੀ ਦੇ ਅਪਮਾਨ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਭਾਰਤ ਅੰਦਰ ਰਾਸ਼ਟਰਵਾਦੀ- ਫਾਸ਼ੀਵਾਦੀ ਏਜੰਡੇ ਤਹਿਤ ਅਪਣਾਏ ਜਾ ਰਹੇ ਰਾਹ 'ਇੱਕ ਦੇਸ਼ ਇੱਕ ਬੋਲੀ' ਦੀ ਤਰਜ਼ 'ਤੇ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ਬਦਾਂ ਨੂੰ ਲੈ ਕੇ ਇਸ ਵੇਲੇ ਵਿਵਾਦ ਭਖਿਆ ਹੋਇਆ ਹੈ। ਆਪਣੀ ਗਲਤ ਗੱਲ ਨੂੰ ਸਹੀ ਸਾਬਤ ਕਰਨ ਲਈ ਗੁਰਦਾਸ ਮਾਨ ਦਾ ਇਹ ਕਹਿਣਾ ਕਿ ਉੱਤਰ ਤੋਂ ਲੈ ਕੇ ਦੱਖਣ ਤੱਕ ਸਾਰੇ ਹਿੰਦੁਸਤਾਨ-ਰਾਸ਼ਟਰ ਵਿੱਚ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਜਿਵੇਂ ਕਿ ਫਰਾਂਸ ਦੇ ਵਿੱਚ ਤੇ ਜਰਮਨੀ ਦੇ ਵਿੱਚ ਇੱਕ ਭਾਸ਼ਾ ਹੈ, ਬਿਲਕੁਲ ਬੇਤੁਕਾ ਹੈ।
ਭਾਰਤ ਵਿੱਚ ਜਨਸੰਘੀ ਤਾਕਤਾਂ ਵੀ ਇਹੀ ਕਰਨ ਦੀ ਕੋਸ਼ਿਸ਼ 'ਚ ਹਨ ਅਤੇ ਫਾਸ਼ੀਵਾਦੀ ਨੀਤੀਆਂ ਨਾਲ ਦੱਖਣੀ ਭਾਰਤ ਵਿੱਚ ਵੀ ਹਿੰਦੀ ਨੂੰ ਲਾਗੂ ਕਰਨ ਦਾ ਤਹੱਈਆ ਕੀਤਾ ਹੋਇਆ ਹੈ, ਪਰ ਇਸ ਦੇ ਤਿੱਖੇ ਵਿਰੋਧ ਵਿੱਚ ਉੱਥੋਂ ਦੇ ਸਾਹਿਤਕਾਰ, ਕਲਾਕਾਰ, ਗਾਇਕ -ਗੀਤਕਾਰ ਸਭ ਇੱਕ -ਮੁੱਠ ਹਨ। ਭਾਰਤ ਵਿੱਚ ਭਾਸ਼ਾਵਾਂ ਦੀ ਵੰਨ- ਸੁਵੰਨਤਾ ਹੈ, ਸੱਭਿਆਚਾਰ ਵੱਖੋ- ਵੱਖਰੀ ਹਨ। ਜਬਰੀ ਹਿੰਦੀ ਭਾਸ਼ਾ ਲਾਗੂ ਕਰਨ ਦੀ ਨੀਤੀ ਬਹੁਤ ਵੱਡੀ ਹਿੰਦੂਤਵੀ ਕੱਟੜਤਾ ਅਤੇ ਘੱਟ ਗਿਣਤੀਆਂ ਦੇ ਵਿਰੋਧ ਵਿੱਚ ਘੜੀ ਗਈ ਚਾਲ ਹੈ, ਜਿਸ ਦੀ ਪ੍ਰੋੜਤਾ ਪੰਜਾਬੀ ਗਾਇਕ ਵੱਲੋਂ 'ਹੁੰਗਾਰਾ' ਦੇ ਕੇ ਕੀਤੀ ਜਾਣੀ, ਨਿਖੇਧੀਜਨਕ ਹੈ। ਕੈਨੇਡਾ 'ਚ ਸ਼ੋਅ ਕਰਨ ਆਏ ਗੁਰਦਾਸ ਮਾਨ ਇੱਥੋਂ ਦੀ ਸਥਿਤੀ ਦੇਖ ਸਕਦੇ ਹਨ ਕਿ ਇੱਥੋਂ ਦੇ ਹੀ ਇੱਕ ਸੂਬੇ ਕਿਊਬੈਕ ਵਿੱਚ ਫਰੈਂਚ ਭਾਸ਼ਾ ਦਾ ਬੋਲਬਾਲਾ ਹੈ ਤੇ ਉੱਥੇ ਧੱਕੇ ਨਾਲ ਕਿਸੇ ਹੋਰ ਭਾਸ਼ਾ ਨੂੰ ਲਾਗੂ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਪਰ ਉਨ੍ਹਾਂ ਕੈਨੇਡਾ ਦੀ ਉਦਾਹਰਨ ਛੱਡ ਕੇ ਉਹ ਉਦਾਹਰਨਾਂ ਦਿੱਤੀਆਂ, ਜਿੱਥੇ ਭਾਸ਼ਾਈ ਵੰਨ- ਸੁਵੰਨਤਾ ਨਹੀਂ ਹੈ। ਅਜਿਹੀ ਬਿਆਨਬਾਜ਼ੀ 'ਤੇ ਟਿੱਪਣੀਆਂ ਨੇ ਪੰਜਾਬੀ ਪ੍ਰੇਮੀਆਂ ਦੇ ਦਿਲਾਂ ਨੂੰ ਭਾਰੀ ਸੱਟ ਮਾਰੀ ਹੈ। ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਸੋਸ਼ਲ ਮੀਡੀਆ ਦੇ ਵੱਖ ਵੱਖ ਰੂਪਾਂ ਚ ਕੰਮ ਕਰ ਰਹੇ ਜਾਗਰੂਕ ਪੰਜਾਬੀਆਂ ਨੂੰ ਵਿਹਲੜ ਕਹਿ ਕੇ ਨਕਾਰਨਾ ਵੀ ਨਿੰਦਣਯੋਗ ਹੈ।
ਅਸੀਂ ਕਿਹੋ- ਜਿਹੇ ਸੇਵਾਦਾਰ ਹਾਂ ਮਾਂ ਪੰਜਾਬੀ ਦੇ? ਜਿਸ ਨੇ ਸਾਨੂੰ ਧਨ- ਦੌਲਤ ਤੇ ਸ਼ੋਹਰਤ ਦਿੱਤੀ, ਅਸੀਂ ਉਸੇ ਦੀ ਹੀ ਬਦਨਾਮੀ ਕਰ ਰਹੇ ਹਾਂ। ਅਜਿਹੀ ਹਾਲਤ ਵਿੱਚ ਪੰਜਾਬੀ ਦੀ ਨੁਹਾਰ ਫਿੱਕੀ ਪਾਉਣ ਅਤੇ ਇਸ ਦਾ ਸ਼ਿੰਗਾਰ ਖੋਹਣ ਦੇ ਦੋਸ਼ੀ ਖੁਦ ਅਸੀਂ ਹੀ ਹਾਂ, ਹੋਰ ਕੋਈ ਨਹੀਂ। ਗੁਰਦਾਸ ਮਾਨ ਦੀ ਤਾਜਾ ਬਿਆਨਬਾਜ਼ੀ ਆਪਣੀ ਹੀ ਗਾਏ ਗੀਤਾਂ ਦੇ ਬਿਲਕੁਲ ਉਲਟ ਅਤੇ ਅਪਮਾਨਜਨਕ ਹੈ। ਦੂਸਰੀ ਘਟਨਾ ਭਾਸ਼ਾ ਵਿਭਾਗ ਪੰਜਾਬ ਵਲੋਂ ਇਸ ਪੰਦਰਵਾੜੇ 'ਚ ਹੀ 'ਹਿੰਦੀ ਦਿਵਸ' ਮਨਾਉਣ ਦੀ ਹੈ ਜਿਸ ਮੌਕੇ ਪੰਜਾਬੀ ਭਾਸ਼ਾ ਦੇ ਅਪਮਾਨ ਦੀ ਸ਼ਰਮਨਾਕ ਕਾਰਵਾਈ ਨੇ ਡੂੰਘੇ ਸਵਾਲ ਖੜ੍ਹੇ ਕਰ ਦਿੱਤੇ ਹਨ।
  ਕੇਂਦਰ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਮਾਨ ਪ੍ਰਤੀ ਹਿੰਦੀ ਦੇ ਲੇਖਕ ਹੁਕਮ ਚੰਦ ਰਾਜਪਾਲ ਵਲੋਂ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ ਅਤੇ ਇਹ ਧਮਕੀ ਕਿ 'ਅਉਂਦੇ ਦੋ ਸਾਲਾਂ 'ਚ ਦੱਸਾਂਗੇ ਕਿ ਹਿੰਦੀ ਕੀ ਹੈ' ਨੇ ਦੁਨੀਆ ਭਰ ਦੇ ਪੰਜਾਬੀਆਂ ਅੰਦਰ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਭਾਸ਼ਾ ਵਿਭਾਗ ਪੰਜਾਬ ਦੇ ਪਟਿਆਲਾ 'ਚ ਹੀ ਹੋ ਰਹੇ ਇਸ ਸਮਾਗਮ ' ਪ੍ਰਧਾਨਗੀ ਮੰਡਲ ਅਤੇ ਸਰੋਤਿਆਂ ਦੇ ਰੂਪ 'ਚ ਕਈ ਕਹਿੰਦੇ-ਕਹਾਉਂਦੇ 'ਮਾਂ ਬੋਲੀ ਪੰਜਾਬੀ ਦੇ ਸੇਵਾਦਾਰ ਕਹਾਉਣ ਵਾਲੇ' ਅਖੌਤੀ ਵਿਦਵਾਨ ਵੀ ਮੌਜੂਦ ਸਨ, ਜਿੰਨ੍ਹਾਂ ਨੇ ਪੰਜਾਬੀ ਪ੍ਰਤੀ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਖਿਲਾਫ਼ ਮੂੰਹ ਵਿੱਚ ਘੂੰਗਣੀਆਂ ਪਾਈ ਰੱਖੀਆਂ। ਚਾਹੇ ਹੁਕਮ ਚੰਦ ਰਾਜਪਾਲ ਅਤੇ ਸਰਦਾਰ ਪੰਛੀ ਵਰਗਿਆਂ ਨੇ ਮੁਆਫੀਨੁਮਾ ਸਪਸ਼ੀਕਰਨ ਦੇ ਕੇ ਪੰਜਾਬੀਆਂ ਨੂੰ ਸ਼ਾਂਤ ਕਰਨ ਦੀ ਦਾ ਪੈਂਤੜਾ ਖੇਡਿਆ ਹੈ, ਪਰ ਪੰਜਾਬੀ ਪਿਆਰਿਆਂ ਵਲੋਂ ਇਹ ਮੁਆਫੀ ਸਵੀਕਾਰ ਨਹੀਂ ਕੀਤੀ ਗਈ। ਹਿੰਦੀ ਨੂੰ ਜਬਰੀ ਲਾਗੂ ਕਰਨ ਵਾਲੇ ਏਜੰਡੇ ਦਾ ਇਸ ਘਟਨਾ ਨੇ ਪਰਦਾ ਫਾਸ਼ ਤਾਂ ਕੀਤਾ ਹੀ ਹੈ, ਨਾਲ ਹੀ ਪੰਜਾਬੀ ਦੀ ਸੇਵਾ ਕਰਨ ਦੀ ਦੁਹਾਈ ਦੇਣ ਵਾਲੇ ਮੌਕਾਪ੍ਰਸਤ ਲੇਖਕਾਂ ਦੇ ਚਿਹਰੇ ਵੀ ਨੰਗੇ ਕਰ ਦਿੱਤੇ ਹਨ।
ਇਸ ਘਟਨਾ ਦੇ ਪ੍ਰਸੰਗ ਵਿੱਚ ਇੱਕ ਅਜਿਹਾ ਵਾਕਿਆ ਚੇਤੇ ਆ ਰਿਹਾ ਹੈ ਜਦੋਂ ਕੈਨੇਡਾ ਦੀ ਧਰਤੀ 'ਤੇ ਪੰਜਾਬੀ ਜ਼ਬਾਨ ਨੂੰ ਸਮਰਪਿਤ ਨਵੇਂ ਰੇਡੀਓ ਅਦਾਰੇ 'ਆਵਾਜ਼-ਏ-ਪੰਜਾਬ' ਦਾ ਸਰੀ ਸ਼ਹਿਰ ਵਿੱਚ ਉਦਘਾਟਨੀ ਸਮਾਗਮ ਹੋ ਰਿਹਾ ਸੀ। ਬ੍ਰਿਟਿਸ਼ ਕੋਲੰਬੀਆਂ ਦੇ ਨਾਮਵਰ ਪੱਤਰਕਾਰ, ਸਾਹਿਤਕਾਰ , ਸੰਸਦ ਮੈਂਬਰ ਤੇ ਵਿਧਾਇਕ ਕੈਨੇਡਾ 'ਚ ਪੰਜਾਬੀ ਦੀ ਚੜ੍ਹਤ ਦੀਆਂ ਵਧਾਈਆਂ ਦੇ ਰਹੇ ਸਨ। ਲੋਕ ਗਾਇਕ ਗਿੱਲ ਹਰਦੀਪ ਵੱਲੋਂ ਗਾਇਆ 'ਵੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ' ਗੀਤ ਪੰਜਾਬ ਬੈਂਕੁਇਟ ਹਾਲ ਸਰੀ 'ਚ ਗੂੰਜ ਰਿਹਾ ਸੀ। ਸਮਾਗਮ ਦੇ ਸਿਖਰਲੇ ਪਲਾਂ 'ਚ ਮਾਹੌਲ ਉਸ ਵੇਲੇ ਬੇਹੱਦ ਸੰਜੀਦਾ ਹੋ ਗਿਆ, ਜਦੋਂ ਉਘੇ ਪੰਜਾਬੀ ਗਾਇਕ ਮਨਮੋਹਨ ਵਾਰਿਸ ਨੇ ਸਾਰਿਆਂ ਅੱਗੇ ਇਹ ਸਵਾਲ ਰਖ ਦਿੱਤਾ ਕਿ ਉਹ ਦੱਸਣ ਕਿ ਕੀ ਅਸੀਂ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਾਂ ਜਾਂ ਬੋਲੀ ਸਾਡੀ ਸੇਵਾ ਕਰ ਰਹੀ ਹੈ? ਕੀ ਇਹ ਸੱਚ ਨਹੀਂ ਕਿ ਪੰਜਾਬੀ ਕਲਾਕਾਰ ਪੰਜਾਬੀ ਜ਼ਬਾਨ ਦਾ ਸਹਾਰਾ ਲੈ ਕੇ ਲੱਖਾਂ ਰੁਪਏ ਨਹੀਂ ਕਮਾ ਰਹੇ? ਕੀ ਪੰਜਾਬੀ ਸੰਗੀਤਕਾਰ ਆਪਣੀਆਂ ਮੰਡਲੀਆਂ ਦੀ ਰੋਜ਼ੀ -ਰੋਟੀ ਪੰਜਾਬੀ ਬੋਲੀ ਦੇ ਸਿਰੋਂ ਨਹੀਂ ਖਾ ਰਹੇ? ਕੀ ਪੰਜਾਬੀ ਪੱਤਰਕਾਰ ਆਪਣੇ ਅਦਾਰੇ ਚਲਾਉਣ ਲਈ ਪੰਜਾਬੀ ਰਚਨਾਵਾਂ, ਸਹਿਤ ਤੇ ਖ਼ਬਰਾਂ ਆਦਿ ਦੀ ਵਰਤੋਂ ਨਹੀਂ ਕਰ ਰਹੇ? ਕੀ ਪੰਜਾਬੀ ਸਾਹਿਤਕਾਰ ਇਸ ਜ਼ਬਾਨ 'ਚ ਰਚਨਾਵਾਂ ਲਿਖਣ ਤੇ ਵੇਚਣ ਸਦਕਾ ਆਰਥਿਕ ਲਾਹਾ ਨਹੀਂ ਲੈ ਰਹੇ? ਅਜਿਹੀ ਹਾਲਤ 'ਚ ਇਹ ਕਹਿਣਾ ਕਿ ਅਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ, ਕਿਥੋਂ ਕੁ ਤੱਕ ਠੀਕ ਹੈ ਜਾਂ ਗਲਤ, ਮਹੱਤਵਪੂਰਨ ਸਵਾਲ ਹੈ।
ਸੇਵਾ ਹਮੇਸ਼ਾ ਸਮਰੱਥ ਲੋਕ ਲੋੜਵੰਦਾਂ ਦੀ ਕਰਦੇ ਹਨ। ਮਿਸਾਲ ਵਜੋਂ ਦਾਨੀ ਵਿਅਕਤੀ ਕੁੱਲੀ, ਗੁੱਲੀ ਤੇ ਜੁੱਲੀ ਨਾਲ ਗਰੀਬਾਂ ਦੀ ਸੇਵਾ ਕਰਦੇ ਹਨ। ਮਾਪੇ ਚੰਗੀ ਵਿਦਿਆ ਤੇ ਪਾਲਣ - ਪੋਸ਼ਣ ਸਦਕਾ ਔਲਾਦ ਦੀ ਸੇਵਾ ਕਰਦੇ ਹਨ। ਕੁਦਰਤ ਲੱਖਾਂ ਸੋਮਿਆਂ ਦੀ ਦਾਤ ਨਾਲ ਸੰਸਾਰ ਦੀ ਸੇਵਾ ਕਰਦੀ ਹੈ। ਹੁਣ ਜੇਕਰ ਕੋਈ ਇਸ ਦੇ ਉਲਟ ਦਾਅਵਾ ਕਰੇ ਕਿ ਉਹ ਉਕਤ ਸਾਰਿਆਂ ਦੀ ਸੇਵਾ ਕਰ ਰਿਹਾ ਹੈ, ਤਾਂ ਸੁਭਾਵਿਕ ਹੀ ਗੱਲ ਹਾਸੋਹੀਣੀ ਹੋਵੇਗੀ। ਅੱਜ ਜੇਕਰ ਕੋਈ ਪੰਜਾਬੀ ਬੁਲਾਰਾ ਆਪਣੇ ਭਾਸ਼ਣ 'ਚ ਬੋਲੀ ਦੀ ਗੱਲ ਕਰਦਾ ਹੈ, ਤਾਂ ਵਾਰ- ਵਾਰ ਇਕੋ ਹੀ ਰਟ ਲਾਈ ਜਾਂਦੀ ਹੈ ਕਿ ਉਹ ਪੰਜਾਬੀ ਦੀ ਸੇਵਾ ਕਰ ਰਿਹਾ ਹੈ। ਇਹੀ ਹਾਲ ਸਾਡੇ ਸਿਆਸਤਦਾਨਾਂ ਦਾ ਹੈ, ਵੱਡੇ-ਵੱਡੇ ਇਕਠਾਂ 'ਚ ਉਹ ਦਾਅਵੇ ਕਰਦੇ ਨਹੀਂ ਥੱਕਦੇ ਕਿ ਪੰਜਾਬੀ ਬੋਲੀ ਜੇਕਰ ਜਿਉਂਦੀ ਹੈ ਤਾਂ ਸਿਰਫ਼

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.