ਕੈਟੇਗਰੀ

ਤੁਹਾਡੀ ਰਾਇ



ਗੁਰਸ਼ਰਣ ਸਿੰਘ ਚੀਮਾਂ ਕਲਾਂ
ਸਾਕਾ ਨਨਕਾਣਾ ਬਾਰੇ ਖੱਪਗ੍ਰੇਡ ਸੋਚ... ਸੁਚੇਤ ਰਹੋ !
ਸਾਕਾ ਨਨਕਾਣਾ ਬਾਰੇ ਖੱਪਗ੍ਰੇਡ ਸੋਚ... ਸੁਚੇਤ ਰਹੋ !
Page Visitors: 2442

 ਸਾਕਾ ਨਨਕਾਣਾ ਬਾਰੇ ਖੱਪਗ੍ਰੇਡ ਸੋਚ... ਸੁਚੇਤ ਰਹੋ !
ਗੁਰਸ਼ਰਨ ਸਿੰਘ ਚੀਮਾ ਕਲਾਂ
    ਜੇ 750 ਮੁਰੱਬਾ, ਜਮੀਨ ਤੇ ਗੋਲਕ ਲੁੱਟਣ ਦੀ ਹੀ ਲੜਾਈ ਸੀ, ਤਾਂ ਕੀ ਬਾਅਦ ਵਿੱਚ ਭਾਈ ਲਛਮਣ ਸਿੰਘ ਧਾਰੋਵਾਲੀ (ਜੋ ਕੇ ਸ਼ਹੀਦੀ ਪ੍ਰਾਪਤ ਕਰ ਗਿਆ ਸੀ) ਆਪ ਬਹਿ ਗਿਆ ਸੀ ਜਾਂ ਉਸ ਦਾ ਟੱਬਰ ਔਲਾਦ ਬੈਠ ਗਈ ਸੀ ਮਹੰਤ ਨਰੈਣੂ ਦੀ ਥਾਂ 'ਤੇ ਮਹੰਤ ਬਣ ਕੇ, ਜਾਂ ਕਿਸੇ ਅਕਾਲੀ ਲੀਡਰ ਨੇ ਆਪ ਮਹੰਤੀ ਸਾਂਭ ਲਈ ਸੀ?
    ਤੁਹਾਨੂੰ ਨਹੀਂ ਲਗਦਾ ਕਿ ਕੁੱਝ ਲੋਕ ਗਿਣ ਮਿੱਥ ਕੇ ਇਸੇ ਕੰਮ 'ਤੇ ਲੱਗੇ ਆ ਕਿ ਸਿੱਖ ਇਤਿਹਾਸ ਦੀ ਹਰ ਵੱਡੀ ਘਟਨਾ ਦੀ ਸੰਕੀਰਣ ਤੇ ਮਨਮਰਜੀ ਦੀ ਵਿਆਖਿਆ ਸੰਦਰਭ ਨਾਲੋਂ ਤੋੜ ਕੇ ਘੱਟੇ ਰੋਲਣਾ ਹੈ। ਇਹ ਬੰਦਾ ਤਾਂ ਪਤਾ ਨਹੀਂ ਕੌਣ ਹੈ, ਪਰ ਇਹਦੀ ਬੱਲੇ ਬੱਲੇ ਫਰੀਦਕੋਟ ਵਾਲੇ ਡਾ. ਹਰਜਿੰਦਰਮੀਤ ਜਿੰਨ੍ਹਾਂ ਭਾਈ ਮਨੀ ਸਿੰਘ ਬਾਰੇ ਤੱਥਹੀਣ ਪੋਸਟ ਪਾਈ ਸੀ ਉਹ ਵੀ ਕਰਦੇ ਹਨ।
    ਹੁਣ ਜਿੰਨਾਂ ਨੇ ਇਤਿਹਾਸ ਦੀ ਇਸ ਪੂਰੀ ਘਟਨਾ ਨੂੰ ਨਹੀਂ ਪੜ੍ਹਿਆ, ਪਿਛੋਕੜ ਬਾਰੇ ਨਹੀਂ ਪਤਾ, ਅੰਗਰੇਜ਼ਾਂ ਦੀ ਸਿੱਖ ਗੁਰਧਾਮਾਂ ਪ੍ਰਤੀ ਨੀਤੀ ਕੀ ਸੀ (ਜੋ ਕਿ ਹੋਰ ਕਿਸੇ ਵੀ ਧਰਮ ਅਸਥਾਨ ਪ੍ਰਤੀ ਨਹੀਂ ਸੀ) ਬਾਰੇ ਨਹੀਂ ਪਤਾ ਉਹ ਤਾਂ ਸਹਿਜੇ ਹੀ ਗੁੰਮਰਾਹ ਹੋਣਗੇ, ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
    ਅੰਗਰੇਜ਼ੀ ਰਾਜ ਦੀ ਮਹੰਤਾਂ ਨੂੰ ਸ਼ਹਿ ਜਿਸ ਦੇ ਸਿਰ 'ਤੇ ਮਹੰਤ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਵਿੱਚ ਮਹੰਤ ਕੁਕਰਮ ਕਰ ਰਹੇ ਸਨ, ਵੇਸਵਾਗਾਮੀ ਕਰ ਰਹੇ ਸਨ ਤੇ ਜੇ ਸਿੱਖਾਂ ਨੇ ਮਹਿਸੂਸ ਕੀਤਾ ਕੇ ਇਹਨਾਂ ਨੂੰ ਇੱਥੋਂ ਹਟਾਇਆ ਜਾਵੇ, ਤਾਂ ਕੀ ਇਹ ਕੋਈ ਗੁਨਾਹ ਸੀ? ਇਹ ਸਿਰਫ ਗੋਲਕ ਤੇ ਜਮੀਨ ਦੀ ਲੁੱਟ ਹੀ ਦੱਸੀ ਜਾ ਰਿਹਾ !!! ਸੁਚੇਤ ਰਹੋ ..
.................
ਟਿੱਪਣੀ:-ਇਸ ਬਾਰੇ ਵੇਰਵਾ ਪਹਿਲਾਂ ਵੀ ਛਾਪਿਆ ਜਾ ਚੁੱਕਾ ਹੈ। ਰਾਏ ਬੁਲਾਰ ਦੇ ਘਰ ਕੋਈ ਸੰਤਾਨ ਨਹੀਂ ਸੀ। ਉਸ ਨੇ ਬੇਟਾ ਹੋਣ ਦੀ ਖੁਸ਼ੀ ਵਿਚ, ਆਪਣੀ ਅੱਧੀ ਜ਼ਮੀਨ (750 ਮੁਰੱਬਾ) ਨਾਨਕ ਜੀ ਦੇ ਨਾਮ ਲਗਵਾ ਦਿੱਤੀ, ਪਰ ਨਾਨਕ ਜੀ ਕਦੇ ਵੀ ਉਸ ਨੂੰ ਵੇਖਣ ਤੱਕ ਨਹੀਂ ਗਏ ਅਤੇ ਇਹ ਜ਼ਮੀਨ ਵੀ ਰਾਏ ਬੁਲਾਰ ਦੇ ਵੰਸ਼ਜ, ਭੱਟੀ ਹੀ ਵਾਹੁੰਦੇ ਰਹੇ। ਪਾਕਿਸਤਾਨ ਬਣਨ ਮਗਰੋਂ  ਉਨ੍ਹਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਹ ਜ਼ਮੀਨ ਸਾਡੇ ਨਾਮ ਹੋ ਜਾਵੇ, ਉਨ੍ਹਾਂ ਨੇ ਇਸ ਬਾਰੇ ਅਦਾਲਤ ਵਿਚ ਕੇਸ ਪਾਇਆ ਪਰ ਉਹ ਜਿੱਤ ਨਾ ਸਕੇ।  ਕੇਸ ਸੁਪ੍ਰੀਮ ਕੋਰਟ ਵਿਚ ਪਹੁੰਚ ਗਿਆ, ਸੁਪ੍ਰੀਮ ਕੋਰਟ ਵਾਲਿਆਂ ਨੇ ਉਨ੍ਹਾਂ ਨੂੰ ਸਮਝਾਇਆ ਕਿ ਤੁਸੀਂ ਕੇਸ ਵਾਪਸ ਲੈ ਲਵੋ, ਪਰ ਭੱਟੀ ਨਾ ਮੰਨੇ। ਫੇਸਲੇ ਵਾਲੀ ਤਾਰੀਖ ਤੋਂ ਕੁਝ ਦਿਨ ਪਹਿਲਾਂ ਸੁਪ੍ਰੀਮ ਕੋਰਟ ਨੇ ਉਨ੍ਹਾਂ ਨੂੰ ਫਿਰ ਸਮਝਾਇਆ ਕਿ ਇਹ ਜ਼ਮੀਨ ਤੁਹਾਡੇ ਨਾਂ ਨਹੀਂ ਹੋ ਸਕਦੀ, ਚੰਗਾ ਹੈ ਤੁਸੀਂ ਆਪਣੇ ਵਡੇਰੇ, (ਰਾਏ ਬੁਲਾਰ, ਜਿਸ ਨੇ ਇਹ ਜ਼ਮੀਨ ਗੁਰੂ ਨਾਨਕ ਜੀ ਨੂੰ ਭੇਂਟ ਕੀਤੀ ਸੀ) ਦੀ ਇੱਜ਼ਤ ਰੱਖਦੇ ਹੋਏ, ਕੇਸ ਵਾਪਸ ਲੈ ਲਵੋ, ਜ਼ਮੀਨ ਤਾਂ ਤੁਹਾਡੇ ਕੋਲ ਹੀ ਰਹਿਣੀ ਹੈ।
  ਇਸ ਤੇ ਭੱਟੀਆਂ ਨੇ ਇਕ ਵੱਡਾ ਇਕੱਠ ਕੀਤਾ, ਵਿਚਾਰਾਂ ਹੋਈਆਂ ਅਤੇ ਅਖੀਰ ਉਨ੍ਹਾਂ ਨੇ ਅਕਲਮੰਦੀ ਕਰਦਿਆਂ ਕੇਸ ਵਾਪਸ ਲੈ ਲਿਆ। ਜ਼ਮੀਨ ਅੱਜ ਵੀ ਨਾਨਕ ਜੀ ਦੇ ਨਾਮ ਹੈ।
 ਸਾਕਾ ਨਨਕਾਣਾ ਸਾਹਿਬ ਦਾ ਕਾਰਨ ਜ਼ਮੀਨ ਨਹੀਂ ਕੁਝ ਹੋਰ ਸੀ।      ਇਹ ਹੈ ਉਸ ਜ਼ਮੀਨ ਦੀ ਸਚਾਈ।
                            ਅਮਰ ਜੀਤ ਸਿੰਘ ਚੰਦੀ 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.