ਕੈਟੇਗਰੀ

ਤੁਹਾਡੀ ਰਾਇ



ਗੁਰਜੋਤ ਸਿੰਘ ਖੋਖੇਰ
ਗੁਰਬਾਣੀ ਅਨੁਸਾਰ "ਮਾਲ਼ਾ" ਕੀ ਹੈ ?
ਗੁਰਬਾਣੀ ਅਨੁਸਾਰ "ਮਾਲ਼ਾ" ਕੀ ਹੈ ?
Page Visitors: 2427

ਗੁਰਬਾਣੀ ਅਨੁਸਾਰ "ਮਾਲ਼ਾ" ਕੀ ਹੈ ?
 ਗੁਰਜੋਤ ਸਿੰਘ ਖੋਖੇਰ
 ਬਠਿੰਡਾ ਜਿਲੇ ਦਾ ਇਕ ਕਿਸਾਨ ਹੋਇਆ ਹੈ, ਜਿਸ ਦਾ ਨਾਮ ਭਾਈ ਜਲ੍ਹਣ ਸੀ। ਇਹਨਾਂ ਦੇ ਪਿੰਡ ਵਿੱਚ ਕੁਝ ਸਾਧ ਆ ਗਏ। ਕੋਈ ਚੌਂਕੜਾ ਲਾ ਮਾਲ਼ਾ ਫੇਰ ਰਿਹਾ, ਕੋਈ ਜਟਾਂਵਾਂ ਵਾਲਾ ਭੇਖ ਧਾਰਕੇ ਆਸਣ ਲਾਈ ਬੈਠਾ, ਕੋਈ ਇਕ ਪੈਰ 'ਤੇ ਖਲੋਕੇ ਭਗਤੀ ਦਾ ਪਖੰਡ ਕਰ ਰਿਹਾ ਸੀ, ਆਦਿ ਅਨੇਕ ਤਰੀਕੇ ਦੇ ਪਖੰਡ ਕਰ ਰਹੇ ਸਨ। ਜਦ ਭਾਈ ਜਲ੍ਹਣ ਜੀ ਆਪਣਾ ਗੱਡਾ - ਬਲ਼ਧ ਲੈਕੇ ਖੇਤ ਵਲ ਨੂੰ ਜਾ ਰਹੇ ਸਨ ਤਾਂ ਉਹਨਾਂ ਦੇਖਿਆ ਕੇ ਕੁੱਝ ਮਾਈਆਂ - ਬੀਬੀਆਂ ਦੁੱਧ ਪ੍ਰਸਾਦੇ ਤੇ ਹੋਰ ਅਨੇਕ ਧੰਨ ਮਾਲ ਲੈਕੇ ਬਾਬਿਆਂ ਕੋਲ਼ ਆਈਆਂ ਹਨ। ਭਾਈ ਸਾਹਿਬ ਜੀ ਨੇ ਆਪਣਾ ਗੱਡਾ ਲੈ ਜਾਕੇ ਬਾਬਿਆਂ ਦੇ ਨੇੜੇ ਖੜਾ ਦਿੱਤਾ। ਭਾਈ ਸਾਹਿਬ ਜੀ ਨੇ ਆਪਣੇ ਗੱਡੇ ਦਾ ਪਹੀਆ ਲਾਹ ਲਿਆ। ਰਾਹ ਵਿਚ ਜਾਂਦੇ ਜਵਾਨਾਂ ਨੂੰ ਨਾਲ ਲਾ ਕੇ ਭਾਈ ਸਾਹਿਬ ਜੀ ਪਹੀਏ ਨੂੰ ਉੱਚੀ ਥਾਂ ਤੋਂ ਨੀਵੀਂ ਥਾਂ ਵਲ ਧੱਕਦੇ। ਵਾਰ ਵਾਰ ਪਹੀਏ ਨੂੰ ਉਪਰ ਤੋਂ ਥੱਲੇ - ਥੱਲੇ ਤੋਂ ਉਪਰ ਧਕਦੇ। ਭਾਈ ਜਲ੍ਹਣ ਜੀ ਦੀ ਇਹ ਖੇਡ ਦੇਖਣ ਵਾਲਿਆਂ ਦੀ ਭੀੜ ਵੱਧ ਦੀ ਜਾ ਰਹੀ ਸੀ। ਪਖੰਡੀ ਲੁਟੇਰੇ ਬਾਬਿਆਂ ਦਾ ਵੀ ਧਿਆਨ ਭਾਈ ਸਾਹਿਬ ਜੀ ਵਲ ਖਿਚਿਆ ਗਿਆ। ਆਖਿਰ ਇਕ ਪਖੰਡੀ ਨੇ ਭਾਈ ਸਾਹਿਬ ਜੀ ਨੂੰ ਕਹਿ ਹੀ ਦਿੱਤਾ "ਓ ਭਾਈ! ਕਿਉਂ ਸਾਡੀ ਭਗਤੀ ਭ੍ਰਸ਼ਟ ਕਰਦਾ ਏਂ?
ਇਹ ਆਪਣਾ ਕਿਰਿਆ ਕਰਮ ਕਿਤੇ ਹੋਰ ਜਾਕੇ ਕਰ ਲੈ।
 ਭਾਈ ਜਲ੍ਹਣ ਜੀ ਨੇ ਬਹੁਤ ਖੂਬ ਜਵਾਬ ਦਿੱਤਾ। ਭਾਈ ਸਾਹਿਬ ਜੀ ਨੇ ਕਿਹਾ ਬਾਬਿਉ ਮੈਂ ਤਾਂ ਭਗਤੀ ਕਰ ਰਿਹਾਂ, ਮਾਲ਼ਾ ਫੇਰ ਰਿਹਾਂ। ਤੁਹਾਡੀ ਮਾਲ਼ਾ ਦੇ ਮਣਕੇ ਛੋਟੇ ਨੇ। ਸਾਡਾ ਪਿੰਡ ਵਾਲ਼ਿਆਂ ਦਾ ਖੁਲਾ ਜਿਹਾ ਸੁਭਾ ਹੈ। ਸਾਡੇ ਮਾਲ਼ਾ ਦੇ ਮਣਕੇ ਥੋਡੇ ਵੱਡੇ ਨੇ। ਭਾਈ ਜੀ ਨੇ ਕਿਹਾ, ਮੈਂ ਜਦੋਂ ਘਰੋਂ ਨਿਕਲਦਾ ਹਾਂ ਤਾਂ ਮੇਰੇ ਗੱਡੇ ਦੇ ਦੋਨੋਂ ਪਹੀਆਂ ਨਾਲ ਮਾਲ਼ਾ ਫਿਰਨੀ ਚਾਲੂ ਹੋ ਜਾਂਦੀ ਹੈ। ਖੂਹ ਵਿਚੋਂ ਖੇਤਾਂ ਨੂੰ ਪਾਣੀ ਜਾਂਦਾ ਹੈ, ਫਸਲ ਹੁੰਦੀ ਹੈ, ਜੀਵ ਜੰਤੂ ਪਾਣੀ ਪੀਂਦੇ ਹਨ, ਅਨ ਖਾਂਦੇ ਹਨ, ਆਦਿ। ਜੇ ਕਿਸਾਨਾਂ ਦੀ ਇਹ ਮਾਲ਼ਾ ਫਿਰਨੀ ਬੰਦ ਹੋ ਜਾਵੇ ਤਾਂ ਸਾਰੀ ਸ਼੍ਰਿਸ਼ਟੀ ਭੁੱਖੀ ਮਰ ਜਾਏਗੀ। ਭਾਈ ਸਾਹਿਬ ਜੀ ਨੇ ਗੁਰਬਾਣੀ ਦਾ ਫੁਰਮਾਨ ਇਉਂ ਸੁਣਾਇਆ :
 ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ॥
 ਐਸੇ ਗੁਰਬਾਣੀ ਫੁਰਮਾਨ ਸੁਣਕੇ ਉਹਨਾਂ ਵਿਹਲੜਾਂ ਨੇ ਉਥੋਂ ਜਾਣਾ ਹੀ ਠੀਕ ਸਮਝਿਆ, ਕਿਉਂਕਿ ਉਹ ਸਮਝ ਗਏ ਸਨ ਕੇ ਜਿਥੇ ਭਾਈ ਜਲ੍ਹਣ ਵਰਗੇ ਸੂਰਮੇ ਬੈਠੇ ਹਨ, ਉਥੇ ਸਾਡੀ ਦੁਕਾਨਦਾਰੀ ਨਹੀਂ ਜੇ ਚਲਣੀ।
 ਪਿਆਰਿਓ, ਅਜ ਅਸੀਂ ਇਹਨਾਂ ਵਿਹਲੜਾਂ - ਪਖੰਡੀਆਂ - ਲੁਟੇਰਿਆਂ ਮਗਰ ਲੱਗ ਗੁਰਬਾਣੀ ਦੀ ਵਿਚਾਰਧਾਰਾਂ ਤੋਂ ਕੋਹਾਂ ਦੂਰ ਚਲੇ ਗਏ ਹਾਂ। ਪਖੰਡੀ ਲੁਟੇਰੇ ਡੇਰੇਦਾਰਾਂ ਨੇ ਸਾਨੂ ਮਾਲ਼ਾ ਹਥ ਵਿੱਚ ਫੜਾਕੇ " ਵਾਹਿਗੁਰੂ - ਵਾਹਿਗੁਰੂ " ਦਾ ਤੋਤਾ ਰਟਣ ਕਰਨ ਨੂੰ ਦੇ ਦਿੱਤਾ ਕੇ ਇੱਸ ਨਾਲ ਸੁਖ ਦੀ ਪ੍ਰਾਪਤੀ ਹੋਏਗੀ, ਆਦਿ। ਪਿਆਰਿਓਂ ਗੁਰਬਾਣੀ ਤਾਂ ਫੁਰਮਾਉਂਦੀ ਹੈ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.