ਕੈਟੇਗਰੀ

ਤੁਹਾਡੀ ਰਾਇ



ਭਾਈ ਜਗਤਾਰ ਸਿੰਘ ਹਵਾਰਾ
ਗਿਆਨੀ ਹਰਪ੍ਰੀਤ ਸਿੰਘ ਕੌਮੀ ਗਲ਼ਵੱਕੜੀ ਵਿੱਚ ਪੰਥ ਪ੍ਰਸਤ ਜਥੇਬੰਦੀਆਂ ਨੂੰ ਲੈਣ ਵਿੱਚ ਅਸਫਲ-ਜਥੇਦਾਰ ਹਵਾਰਾ ਕਮੇਟੀ
ਗਿਆਨੀ ਹਰਪ੍ਰੀਤ ਸਿੰਘ ਕੌਮੀ ਗਲ਼ਵੱਕੜੀ ਵਿੱਚ ਪੰਥ ਪ੍ਰਸਤ ਜਥੇਬੰਦੀਆਂ ਨੂੰ ਲੈਣ ਵਿੱਚ ਅਸਫਲ-ਜਥੇਦਾਰ ਹਵਾਰਾ ਕਮੇਟੀ
Page Visitors: 2408

ਗਿਆਨੀ ਹਰਪ੍ਰੀਤ ਸਿੰਘ ਕੌਮੀ ਗਲ਼ਵੱਕੜੀ ਵਿੱਚ ਪੰਥ ਪ੍ਰਸਤ ਜਥੇਬੰਦੀਆਂ ਨੂੰ ਲੈਣ ਵਿੱਚ ਅਸਫਲ-ਜਥੇਦਾਰ ਹਵਾਰਾ ਕਮੇਟੀ
By : ਬਾਬੂਸ਼ਾਹੀ ਬਿਊਰੋ
Friday, Nov 20, 2020 08:58 PM

  • ਅੰਮ੍ਰਿਤਸਰ, 20 ਨਵੰਬਰ 2020 - ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਕਮੇਟੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਦਿੱਤੇ ਭਾਸ਼ਣ ਤੋ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਪੰਥ ਪ੍ਰਸਤ ਜਥੇਬੰਦੀਆਂ ਨੂੰ ਕੌਮੀ ਗਲ਼ਵੱਕੜੀ ਵਿੱਚ ਲੈਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ ਹਨ। ਭਾਵੇਂ ਦੇਸ਼ ਵਿਦੇਸ਼ ਦੀ ਸੰਗਤਾਂ ਦਾ ਵੱਡਾ ਹਿੱਸਾ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਜਥੇਦਾਰ ਹਵਾਰਾ ਨੂੰ ਆਪਣਾ ਜਥੇਦਾਰ ਮੰਨਦਾ ਹੈ ਤੇ ਉਨ੍ਹਾਂ ਦੇ ਹਰ ਹੁਕਮ ਨੂੰ ਸਵੀਕਾਰਦਾ ਹੈ। ਇਸਦੇ ਬਾਵਜੂਦ ਗਿਆਨੀ ਹਰਪ੍ਰੀਤ ਦੀ ਕਾਰਜਸ਼ੈਲੀ ਤੇ ਪੰਥਕ ਜਥੇਬੰਦੀਆਂ ਬਾਜ ਨਿਗਾਹ ਬਣਾ ਕੇ ਰੱਖਦੀਆਂ ਹਨ ਕਿਉਕਿ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਬੈਠੇ ਬਾਦਲਕਿਆਂ ਦੇ ਜਥੇਦਾਰਾਂ ਦੀ ਵਿਕਾਊ ਤੇ ਡਰੀ ਮਾਨਸਿਕਤਾ ਦਾ ਗਿਆਨ ਹੈ।
       ਗਿ. ਹਰਪ੍ਰੀਤ ਸਿੰਘ ਦੀ ਡਿਗਰੀਆਂ ਵੇਖ ਕੇ ਇਨ੍ਹਾਂ ਦੇ ਭਾਸ਼ਣ ਤੋਂ ਅਕਾਦਮਿਕਤਾ ਤੇ ਪੰਥ ਪ੍ਰਸਤੀ ਦੀ ਆਸ ਕੁਝ ਲੋਕਾਂ ਨੂੰ ਸੀ। ਪਰ ਉਨ੍ਹਾਂ ਵੱਲੋਂ  ਗ਼ੈਰ-ਜ਼ੁੰਮੇਵਾਰੀ ਤੇ ਭਰਾ ਮਾਰੂ ਜੰਗ ਨੂੰ ਉਤਸਾਹਿਤ ਕਰਨ ਦੇ  ਭਾਸ਼ਣ ਨੂੰ  ਹਰ ਕੌਮ ਦਰਦੀ ਨੇ ਆਲੋਚਨਾ ਕੀਤੀ ਹੈ।ਇਸ ਨਾਲ ਭਾਰਤ ਦੀਆਂ ਏਜੰਸੀਆ ਦਾ ਭਾਰ ਹਲਕਾ ਹੋਇਆ  ਹੈ ਕਿਉਕਿ ਉਹ ਵੀ ਭਰਾ ਮਾਰੂ ਜੰਗ ਨੂੰ ਬੜਾਵਾ ਦਿੰਦਿਆਂ ਹਨ।
      ਸ੍ਰੋਮਣੀ ਕਮੇਟੀ ਨੂੰ ਮਾਂ ਤੇ ਅਕਾਲੀ ਦਲ ਨੂੰ ਪੁੱਤ ਦਾ ਦਰਜਾ ਦੇਣ ਤੇ ਹਵਾਰਾ ਕਮੇਟੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਾਇਦ ਇਹ ਭੁੱਲ ਗਿਆ ਹੈ ਕਿ 1996 ਦੀ ਮੋਗਾ ਕਾਨਫਰੰਸ ਵਿੱਚ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਗਿਆ ਸੀ। ਬਾਦਲਕਿਆ ਦੀ ਪਾਰਟੀ ਨੇ ਪੰਥ ਅਤੇ ਪੰਜਾਬ ਵਿਰੋਧੀ ਕਾਰਨਾਮੇ ਕਰਕੇ ਕਪੁੱਤ ਹੋਣ ਦਾ ਸਬੂਤ ਦੇ ਦਿੱਤਾ ਹੈ ਤੇ ਮਾਂ ਸ੍ਰੋਮਣੀ ਕਮੇਟੀ ਨੂੰ ਲੰਮਾ ਪਾ ਕੇ ਕੁੱਟਣ, ਲੁੱਟਣ ਤੇ ਬੇਪਤ ਕਰਨ ਤੇ ਲੱਗੇ ਹਨ। ਇਹ ਦੋਨੋ ਮਾਂ - ਪੁੱਤ (ਸ੍ਰੋਮਣੀ ਕਮੇਟੀ ਤੇ ਬਾਦਲ) ਬਰਗਾੜੀ- ਬਹਿਬਲ ਕਲਾ, ਗੁਰਮੀਤ ਰਾਮ ਰਹੀਮ ਕੇਸ, ਨਕੋਦਰ ਕਾਂਡ, 1978 ਨਿੰਰਕਾਰੀ ਕਾਂਡ ਵੇਲੇ ਕਿੱਥੇ ਸਨ ? ਮਾਂ ਪੁੱਤ ਨੇ ਕੌਮੀ ਸੰਸਥਾਵਾਂ ਨੂੰ  ਪੰਥ ਵਿਰੋਧੀ ਤਾਕਤਾਂ ਦੇ ਗਹਿਣੇ ਪਾ ਦਿੱਤਾ, ਮੀਰੀ ਪੀਰੀ ਦੇ ਸਿਧਾਂਤ ਨੂੰ ਨਜ਼ਰ ਅੰਦਾਜ਼ ਕਰਕੇ ਕੌਮੀ ਵਿਰਾਸਤ ਨੂੰ ਖੋਰਾ ਲਾ ਦਿੱਤਾ।
       ਬਿਨਾਂ ਸ਼ੱਕ ਭਾਰਤ ਸਰਕਾਰ 2014 ਤੇ  2019 ਵਿੱਚ ਈ ਵੀ ਐਮ ਹੇਰਾਫੇਰੀ ਨਾਲ ਹੋਂਦ ਵਿੱਚ ਆਈ ਸੀ ਪਰ ਉਸ ਵੇਲੇ ਬਾਦਲ ਅਤੇ ਭਾਜਪਾ ਦਾ ਗਠਬੰਧਨ ਸੀ ਇਸ ਕਰਕੇ ਹਰਪ੍ਰੀਤ ਸਿੰਘ ਨੇ ਮੂਹ ਨਹੀਂ ਖੁੱਲ੍ਹਿਆ। ਕਮੇਟੀ ਆਗੂਆਂ ਨੇ ਕਿਹਾ ਜੇ ਮੋਦੀ ਈ ਵੀ ਐਮ ਦੀ ਪਦਾਇਸ਼ ਹੈ ਤਾਂ ਹਰਪ੍ਰੀਤ ਸਿੰਘ ਬਾਦਲਾਂ ਦੀ ਪਦਾਇਸ਼ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਸਾਹਮਣੇ ਬਾਦਲਾਂ ਦਾ ਮੁੱਲਵਧਾਉਣ ਲਈ ਸ੍ਰੀ ਅਕਾਲ ਤਖ਼ਤ ਨੂੰ ਵਰਤ ਕੇ ਮੋਦੀ ਖਿਲਾਫ ਇਹ ਬਿਆਨ ਦਿੱਤਾ ਗਿਆ ਹੈ।
      ਲਾਪਤਾ 328 ਪਾਵਨ ਸਰੂਪਾਂ ਸੰਬੰਧੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਬਿਆਨ ਤੇ ਸਹਿਮਤੀ ਨਾ ਪ੍ਰਗਟਾਉਂਦੇ ਹੋਏ ਹਵਾਰਾ ਕਮੇਟੀ ਆਗੂਆਂ ਪ੍ਰੋਫੈਸਰ ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਮਹਾਂਵੀਰ ਸਿੰਘ ਸੁਲਤਾਨਵਿੰਡ,  ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਤਰਲੋਕ ਸਿੰਘ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ, ਗੁਰਜੰਟ ਸਿੰਘ, ਇੰਦਰਬੀਰ ਸਿੰਘ ਪਟਿਆਲਾ, ਮਾਸਟਰ ਬਲਦੇਵ ਸਿੰਘ, ਸੁਖਰਾਜ ਸਿੰਘ ਵੇਰਕਾ ਆਦਿ ਨੇ ਕਿਹਾ ਕਿ ਡਾਕਟਰ ਇਸ਼ਰ ਸਿੰਘ ਦੀ ਰਿਪੋਰਟ ਦੇ ਪੰਨਾ ਨੰਬਰ 288 ਤੇ ਅੰਕਿਤ ਸਿਰਲੇਖ ਪਾਵਨ ਸਰੂਪ ਕਿਥੇ ਗਏ ਤੋਂ ਸਪਸ਼ਟ ਹੈ ਕਿ ਪੜਤਾਲੀਆ ਕਮਿਸ਼ਨ ਇਸ ਸੁਆਲ ਦਾ ਜੁਆਬ ਲੱਭਣ ਵਿੱਚ ਅਸਮਰੱਥ ਰਿਹਾ ਹੈ। ਇਸ ਮੁੱਦੇ ਤੇ ਗਿਆਨੀ ਹਰਪ੍ਰੀਤ ਸਿੰਘ ਕੌਮ ਨੂੰ ਗੁਮਰਾਹ ਕਰ ਰਹੇ ਹਨ ਅਤੇ ਇਨਸਾਫ ਮੰਗ ਰਹੀਆਂ ਜਥੇਬੰਦੀਆਂ ਨੂੰ ਜੁਆਬ ਦੇਣ ਦੀ ਥਾਂ ਤੇ ਕਾਂਗਰਸ ਦਾ ਏਜੰਟ ਦੱਸਣ ਦੇ ਨਾਲ-ਨਾਲ ਡਾਂਗਾਂ ਕਿਰਪਾਨਾਂ ਨਾਲ ਕੁੱਟਣ ਨੂੰ ਵੀ ਜਾਇਜ਼ ਠਹਿਰਾ ਰਹੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.