ਕੈਟੇਗਰੀ

ਤੁਹਾਡੀ ਰਾਇ



ਐਡਵੋਕੇਟ ਸਰਬਜੀਤ ਸਿੰਘ
ਜੇ ਮੁਸਲਮਾਨ ਮੁੰਡੇ ਨਾਲ ਵਿਆਹ ਕਰਵਾਉਣਾ ਜਿਹਾਦ ਹੈ, ਤਾਂ ਪਰਿਵਾਰਾਂ ਦੀ ਸਹਿਮਤੀ ਨਾਲ ਹਿੰਦੂ, ਗੋਰਿਆਂ ਅਤੇ ਹੋਰਾਂ ਨਾਲ ਵਿਆਹ ਕਰਵਾਉਣ ਕਿਹੜਾ ਜਿਹਾਦ ਹੈ?
ਜੇ ਮੁਸਲਮਾਨ ਮੁੰਡੇ ਨਾਲ ਵਿਆਹ ਕਰਵਾਉਣਾ ਜਿਹਾਦ ਹੈ, ਤਾਂ ਪਰਿਵਾਰਾਂ ਦੀ ਸਹਿਮਤੀ ਨਾਲ ਹਿੰਦੂ, ਗੋਰਿਆਂ ਅਤੇ ਹੋਰਾਂ ਨਾਲ ਵਿਆਹ ਕਰਵਾਉਣ ਕਿਹੜਾ ਜਿਹਾਦ ਹੈ?
Page Visitors: 2356

ਜੇ ਮੁਸਲਮਾਨ ਮੁੰਡੇ ਨਾਲ ਵਿਆਹ ਕਰਵਾਉਣਾ ਜਿਹਾਦ ਹੈ, ਤਾਂ ਪਰਿਵਾਰਾਂ ਦੀ ਸਹਿਮਤੀ ਨਾਲ ਹਿੰਦੂ, ਗੋਰਿਆਂ ਅਤੇ ਹੋਰਾਂ ਨਾਲ ਵਿਆਹ ਕਰਵਾਉਣ ਕਿਹੜਾ ਜਿਹਾਦ ਹੈ?

ਸਰਬਜੀਤ ਸਿੰਘ ਐਡਵੋਕੇਟ, ਨਵੀਂ ਦਿੱਲੀ
ਵੱਖ-ਵੱਖ ਲੇਬਲਾਂ / ਬ੍ਰਾਂਡਾਂ ਰਾਹੀਂ ਸਿੱਖੀ ਸਰੂਪ ਵਿਚ ਦਿੱਲੀ ਦੇ ਸਿੱਖਾਂ ਦੇ ਧਾਰਮਕ ਅਦਾਰਿਆਂ ’ਤੇ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ’ਤੇ ਕਾਬਿਜ ਖਾਕੀ ਨਿੱਕਰ ਗੈਂਗ ਦੇ ਵੱਡੇ ਦਲਾਲਾਂ (ਅਖੌਤੀ ਆਗੂਆਂ) ਅਤੇ ਭੇਡਾਂ ਦੇ ਤੌਰ ’ਤੇ ਸਰਗਰਮ ਉਨ੍ਹਾਂ ਦੇ ਚੇਲੇ ਚਪਾਟਿਆਂ ਨੂੰ ਕੁਝ ਸਵਾਲ :
ਕਸ਼ਮੀਰ, ਜਿਥੋਂ ਦੀ ਬਹੁਤਾਤ ਅਬਾਦੀ ਮੁਸਲਮਾਨਾਂ ਦੀ ਹੈ, ਉਥੇ ਕਿਸੇ ਸਿੱਖ / ਹਿੰਦੂ ਲੜਕੀ ਵੱਲੋਂ ਕਿਸੇ ਮੁਸਲਮਾਨ ਲੜਕੇ ਨਾਲ ਪ੍ਰੇਮ-ਵਿਆਹ ਕਰਨਾ ‘‘ਲਵ-ਜਿਹਾਦ’’ ਹੈ ਤਾਂ ਦੇਸ਼ ਦੇ ਬਾਕੀ ਹਿੱਸਿਆਂ ਵਿਚ ਰਹਿੰਦੇ ਸਿੱਖ ਪਰਵਾਰਾਂ ਦੀਆਂ ਲੜਕੀਆਂ ਵੱਲੋਂ ਆਪਣੀ ਮਰਜ਼ੀ ਨਾਲ - ਅਤੇ ਬਹੁਤੀ ਵਾਰ ਆਪਣੇ ਪਰਵਾਰਾਂ ਦੀ ਸਹਿਮਤੀ ਨਾਲ - ਅਖਬਾਰਾਂ ਜਾਂ ਵੈਬਸਾਈਟਾਂ ’ਤੇ ਇਸ਼ਤਿਹਾਰ ਦੇ-ਦੇ ਕੇ ਹਿੰਦੂ ਲੜਕਿਆਂ ਨਾਲ ਵਿਆਹ ਕਰਵਾਉਣ ਦਾ ਆਮ ਨਜ਼ਰੀਂ ਪੈਂਦਾ ਰੁਝਾਨ ਕਿਹੜਾ ‘‘ਜਿਹਾਦ’’ ਹੈ?
ਵਿਦੇਸ਼ਾਂ ਵਿਚ ਰਹਿੰਦੀਆਂ ਸਿੱਖ ਲੜਕੀਆਂ ਵੱਲੋਂ ਗੋਰੇ ਇਸਾਈ ਲੜਕਿਆਂ ਨਾਲ ਆਪਣੇ ਪਰਵਾਰਾਂ ਦੀ ਖੁਸ਼ੀ ਨਾਲ ਵਿਆਹ ਕਰਵਾਉਣ ਦਾ ਰੁਝਾਨ ਕਿਹੜਾ ‘‘ਜਿਹਾਦ’’ ਹੈ?
ਗੈਰ-ਮੁਸਲਿਮ ਮੁੰਡਿਆਂ ਵੱਲੋਂ ਕੀਤੇ ਜਾ ਰਹੇ ਇਸ ‘‘ਜਿਹਾਦ’’ ਬਾਰੇ ਬੋਲਦਿਆਂ, ਕੀ ਇਨ੍ਹਾਂ ਦਲਾਲਾਂ ਦੀ ਜੁਬਾਨ ਨੂੰ ਲਕਵਾ ਮਾਰ ਜਾਂਦਾ ਹੈ? ਸਿੱਖ ਦੀ ਲੜਕੀ ਦਾ ਕਿਸੇ ਵੀ ਗੈਰ-ਸਿੱਖ ਨਾਲ ਵਿਆਹ ਹੋਣਾ ਦੁਖਦਾਈ ਹੈ ਜਾਂ ਸਿਰਫ ਮੁਸਲਮਾਨਾਂ ਦੇ ਲੜਕੇ ਨਾਲ ਵਿਆਹ ਹੋਣਾ ਹੀ ਦੁਖਦਾਈ ਹੈ?
ਕਸ਼ਮੀਰ ਦੀ ਲੜਕੀ ਬਾਰੇ ਮਗਰਮੱਛੀ ਹੰਝੂ ਵਗਾ ਕੇ ਗੋਦੀ ਮੀਡੀਆ ਰਾਹੀਂ ਸਸਤੀ ਸ਼ੋਹਰਤ ਖੱਟ ਰਹੇ ਇਨ੍ਹਾਂ ਦਲਾਲਾਂ ਵਾਸਤੇ ਲੜਕੀ ਦੀ ਪ੍ਰਦਰਸ਼ਰਨੀ ਕਰਨੀ ਜਰੂਰੀ ਸੀ ਜਾਂ ਉਸਨੂੰ ਕਾਨੂੰਨੀ ਅਤੇ ਨੈਤਿਕ ਮਦਦ ਪ੍ਰਦਾਨ ਕਰਨਾ?
ਕੀ ਇਹ ਸੱਚ ਨਹੀਂ ਕਿ ਇਸ ਘਟਨਾਕ੍ਰਮ ਨੂੰ ਅੰਜਾਮ ਦੇ ਕੇ ਇਨ੍ਹਾਂ ਬਹਿਰੂਪੀਏ ਪਗੜੀਧਾਰੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਵਿਰੋਧੀ ਵੋਟਾਂ ਦੇ ਵੰਡੇ ਜਾਣ ਅਤੇ ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਆਪਸ ਵਿਚ ਲੜਵਾਉਣ ਦਾ ਰਾਹ ਪੱਧਰਾ ਕਰਕੇ ਆਪਣਾ ਡੋਗਰਾਪੁਣਾ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ?
...................................
ਟਿੱਪਣੀ:- ਅਜਿਹੇ ਮਾਮਲੇ ਵਿਚ ਕਸੂਰ, ਬੱਚੀਆਂ ਨਾਲੋਂ ਜ਼ਿਆਦਾ ਓਨ੍ਹਾਂ ਦੇ ਮਾਂ-ਬਾਪ ਦਾ ਹੈ। ਜਦ ਮਾਂ-ਬਾਪ ਨੂੰ ਹੀ ਸਿੱਖੀ ਸਿਧਾਂਤ ਦੀ ਜਾਣਕਾਰੀ ਨਹੀਂ, ਉਹ ਨਹੀਂ ਜਾਣਦੇ ਕਿ ਗੁਰਮਤਿ ਅਤੇ ਦੁਨੀਆਂ ਦੇ ਬਾਕੀ ਧਰਮਾਂ ਵਿਚ ਕੀ ਢਰਕ ਹੈ, ਉਹ ਆਪਣੇ ਬੱਚਿਆਂ ਨੂੰ ਨਹੀਂ ਸਮਝਾਅ ਸਕਦੇ ਕਿ ‘ਆਨੰਦ-ਕਾਰਜ’ ਅਤੇ ‘ਵਿਆਹ’ ਵਿਚ ਕੀ ਫਰਕ ਹੈ ? ਆਨੰਦ ਕਾਰਜ ਨਾਲ ‘ਏਕ ਜੋਤ ਦੁਇ ਮੂਰਤੀ’ ਦੇ ਸਿਧਾਂਤ ਦੀ ਸਿਖਿਆ ਮਿਲਦੀ ਹੈ। (ਜੋ ਅੱਜ-ਕਲ ਬਹੁਤ ਟਾਂਵੇ ਹੁੰਦੇ ਹਨ) ਵਿਆਹ ਕਰਨ ਨਾਲ ਜੋੜੇ ਨੂੰ ਬੱਚੇ ਪੈਦਾ ਕਰਨ ਦੀ ਖੁਲ੍ਹ ਮਿਲਦੀ ਹੈ। ਦੋਵਾਂ ਵਿਚਲੇ ਫਰਕ ਨੂੰ, ਗੁਰਮਤਿ ਦਾ ਜਾਣੂ ਹੀ ਸਮਝ ਸਕਦਾ ਹੈ।
  ਇਹ ਸਾਰੀ ਸਿਖਿਆ ਗੁਰਦਵਾਰਿਆਂ ਵਿਚੋਂ ਮਿਲਣੀ ਹੈ, ਗੁਰਦਵਾਰਿਆਂ ਨੇ ‘ਹਰਿਮੰਦਰ’ (ਦਰਬਾਰ ਸਾਹਿਬ ਨਹੀਂ) ਦਾ ਅਨੁਸਰਨ ਕਰਨਾ ਹੈ, ਹਰਿਮੰਦਰ ਵਿਚੋਂ ਸਭ ਕੁਝ ‘ਮਿਲ-ਗੋਭਾ’ ਮਿਲਣਾ ਹੈ।
  ਇਹ ਸਿੱਖਾਂ ਨੇ ਸੋਚਣਾ ਹੈ ਕਿ ਉਨ੍ਹਾਂ ਨੇ, ਸੁਧਾਰ ਕਿਥੋਂ ਸ਼ੁਰੂ ਕਰਨਾ ਹੈ ?    (ਕਰਨਾ ਵੀ ਹੈ ਜਾਂ ਨਹੀਂ?? 
                               ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.