ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 2)
ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 2)
Page Visitors: 4

ਗੁਰਬਾਣੀ ਦੀ ਸਰਲ ਵਿਆਖਿਆ!    (ਭਾਗ 2)
ਇਸ ਤੋਂ ਅੱਗੇ ਰੱਬ ਦੀ ਪਛਾਣ ਦੱਸੀ ਹੈ,
     ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
        ਬਾਰੇ ਆਪਾਂ ਵਿਚਾਰਿਆ ਹੈਅੱਗੇ ਅੱਖਰ ਹੈ "ਸਤਿ"  ਅਰਥ ਹੈ ਸੱਚਸਦਾ ਕਾਇਮ ਰਹਣ ਵਾਲਾ। ਇਹ ਸਤਿ ਦੋਵੇਂ ਪਾਸੇ ਲਗਦਾ ਹੈ  ਨਾਲ ਵੀ ਅਤੇ 'ਨਾਮੁ ਨਾਲ ਵੀਨਾਮੁ ਉਸ ਪ੍ਰਭੂ ਦਾ ਹੁਕਮ ਅਤੇ ਰਜ਼ਾ ਹੈਇਹ ਵੀ ਪ੍ਰਭੂ ਵਾਙ ਹੀਸਦਾ ਕਾਇਮ ਰਹਣ ਵਾਲਾ ਹੈ। ਅੱਗੇ ਅੱਖਰ ਹੈ, 'ਕਰਤਾ ਪੁਰਖੁ ਕਰਤਾ ਦਾ ਮਤਲਬ ਹੈਸਭ ਕੁਝ ਕਰਨ ਵਾਲਾ। ਪੁਰਖ ਬਾਰੇਗੁਰਬਾਣੀ ਇਵੇਂ ਸੇਧ ਦਿੰਦੀ ਹੈ.
     ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥      (591)
 ਪੂਰਾ ਸਲੋਕ ਇਵੇਂ ਹੈ,
      ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ
     ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ ॥
     ਪੂਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ ॥
     ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ ॥
     ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ ॥
     ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ ਨਾ ਆਵੈ ਨਾ ਜਾਈ ॥
     ਅਨਦਿਨੁ ਸੇਵਕੁ ਸੇਵਾ ਕਰੇ ਹਰਿ ਸਚੇ ਕੇ ਗੁਣ ਗਾਈ ॥
     ਨਾਨਕੁ ਵੇਖਿ ਵਿਗਸਿਆ ਹਰਿ ਸਚੇ ਕੀ ਵਡਿਆਈ ॥2
  ਇਸ ਸੰਸਾਰ ਵਿਚ ਇਕੋ-ਇਕ ਪਰਮਾਤਮਾ ਹੀ ਸਭ ਦਾ ਪਤੀ ਹੈਸੰਸਾਰ ਦੇ ਸਾਰੇ ਜੀਵ ਉਸ ਦੀਆਂ ਜਨਾਨੀਆਂ ਹਨ। ਪਰਮਾਤਮਾ ਪਤੀਸਾਰੇ ਘਟਾਂ ਨੂੰ ਭੋਗਦਾ ਹੈਹਰ ਸਰੀਰ ਵਿਚ ਪਰਮਾਤਮਾ ਵਿਆਪਕ ਹੈਤੇ ਸਭ ਤੋਂ ਨਿਰਲੇਪ ਵੀ ਹੈ। ਦੁਨਿਆਵੀ ਗਿਣਤੀ-ਮਿਣਤੀ ਦੇ ਹਿਸਾਬ ਨਾਲ ਉਸ ਅਲੱਖ ਪ੍ਰਭੂ ਦੀ ਕੋਈ ਸੋਝੀ ਨਹੀਂ ਪੈਂਦੀ।
  ਜਿਸ ਮਨੁੱਖ ਨੂੰ ਪੂਰੇ ਗੁਰੂ ਨੇਉਸ ਅਲੱਖ ਪ੍ਰਭੂ ਦੀ ਸੋਝੀ ਕਰਾਈਉਸ ਨੂੰ ਗੁਰੂ ਦੇ ਸ਼ਬਦ ਰਾਹੀਂਪਰਮਾਤਮਾ ਬਾਰੇ ਸਮਝ ਪੈ ਗਈ। ਜਿਨ੍ਹਾਂ ਮਨੁੱਖਾਂ ਨੇ ਸ਼ਬਦ ਦੀ ਸਿਖਿਆ ਅਨੁਸਾਰ ਆਪਣੀ ਹਉਮੈ ਦਾ ਖਾਤਮਾ ਕੀਤਾ ਹੈਜੋ ਸਿਰਫ ਪ੍ਰਭੂ ਪੁਰਖ ਨੂੰ ਜਪਦੇ ਹਨ,ਉਹ

ਪੁਰਖ ਨਾਲ ਇਕ-ਮਿਕ ਹੋ ਕੇਆਪ ਵੀ ਪੁਰਖ ਹੋ ਜਾਂਦੇ ਹਨ।
  ਉਸ ਗਿਆਨ ਇੰਦਰਿਆਂ ਦੀ ਸਮਝ ਤੋਂ ਬਾਹਰੇ ਪ੍ਰਭੂ ਦਾ ਕੋਈ ਸਰੀਕ ਨਹੀਂ ਹੈਨਾ ਕੋਈ ਦੁਖੀ ਕਰਨ ਵਾਲਾਉਸ ਦਾ ਵੈਰੀ ਹੈ। ਉਸ ਦਾ ਰਾਜਸਦਾ ਅਟੱਲ ਹੈਨਾ ਉਹ ਜੰਮਦਾ ਹੈਨਾ ਮਰਦਾ ਹੈ।
   ਸੱਚਾ ਸੇਵਕ ਉਸ ਸਚੇ ਹਰੀ ਦੀ ਸਿਫਤ-ਸਾਲਾਹ ਕਰ ਕੇਹਰ ਵੇਲੇ ਉਸ ਦਾ ਸਿਮਰਨ ਕਰਦਾ ਹੈਨਾਨਕ ਵੀ ਉਸ ਸੱਚੇ ਦੀ ਵਡਿਆਈ ਵੇਖ ਕੇ ਖੁਸ਼ ਹੋ ਰਿਹਾ ਹੈ।2             
    ਨਿਰਭਉ
  ਉਸ ਨੂੰ ਕਿਸੇ ਦਾ ਡਰ ਨਹੀਂ ਹੈ।
    ਨਿਰਵੈਰੁ
  ਉਸ ਨੂੰ ਕਿਸੇ ਨਾਲ ਵੈਰ ਨਹੀਂਕਿਸੇ ਨਾਲ ਦੁਸ਼ਮਣੀ ਨਹੀਂ।
    ਅਕਾਲ ਮੂਰਤਿ
  ਉਸ ਦੀ ਹੋਂਦ ਤੇਕਾਲ ਦਾਸਮੇ ਦਾ ਕੋਈ ਅਸਰ ਨਹੀਂ ਪੈਂਦਾ।
    ਅਜੂਨੀ
  ਜੂਨਾਂ ਤੋਂ ਰਹਿਤਜੋ ਜਨਮ ਵਿਚ ਨਹੀਂ ਆਉਂਦਾ।
    ਸੈਭੰ 
  ਆਪਣੇ-ਆਪ ਤੋਂ ਹੋਣ ਵਾਲਾਜਿਸ ਦਾ ਪ੍ਰਕਾਸ਼ਆਪਣੇ-ਆਪ ਤੋਂ ਹੋਇਆ ਹੈ।
    ਗੁਰ ਪ੍ਰਸਾਦਿ ॥
  ਜਿਸ ਬਾਰੇ ਗਿਆਨਗੁਰਸ਼ਬਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
    ਇਸ ਮਗਰੋਂ ਸ਼ੁਰੂ ਹੁੰਦੀ ਹੈ "ਜਪੁ" ਦੀ ਬਾਣੀਜਿਸ ਨੂੰ ਆਦਰ ਨਾਲ "ਜਪੁ-ਜੀ-ਸਾਹਿਬ" ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਇਹ ਸਮਝਾਇਆ ਹੈ ਕਿਜਪੁ ਕਿਸ ਦਾ ਕਰਨਾ ਹੈ।
                          ਜਪੁ ॥
           ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1
  ਇਹ ਸਮਝਾਇਆ ਹੈ ਕਿ ਜਪੁ ਉਸ ਦਾ ਕਰਨਾ ਹੈਜੋ ਮੁੱਢ ਤੋਂ ਹੋਂਦ ਵਾਲਾ ਹੈ। ਜੋ ਜੁਗਾਂਸਮੇ ਦੇ ਸ਼ੁਰੂ ਹੋਣ ਵੇਲੇ ਵੀ ਹੋਂਦ ਵਾਲਾ ਸੀ ।  ਜੋ ਅੱਜ ਵੀ ਹੋਂਦ ਵਾਲਾ ਹੈਅਤੇ ਆਉਣ ਵਾਲੇ ਸਮੇਂ ਵਿਚ ਵੀ ਹੋਂਦ ਵਾਲਾ ਹੀ ਹੋਵੇਗਾ।    ( ਯਾਨੀ ਸਿੱਖਾਂ ਨੇ ਸਿਰਫ "ਅਕਾਲ-ਪੁਰਖ" ਦਾ ਜਪੁ ਕਰਨਾ ਹੈਮਨੋਂ ਅਕਾਲ-ਪੁਰਖ ਨੂੰ ਯਾਦ r`Kxw ਹੈ।)          ਅੱਗੇ ਗੁਰ (ਸ਼ਬਦ ਗੁਰੂ ਦੀ) ਬਾਣੀ ਸ਼ੁਰੂ ਹੁੰਦੀ ਹੈ।
                    ਅਮਰ ਜੀਤ ਸਿੰਘ ਚੰਦੀ       (ਚਲਦਾ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.