ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 6)
ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 6)
Page Visitors: 1

 

  ਗੁਰਬਾਣੀ ਦੀ ਸਰਲ ਵਿਆਖਿਆ!    (ਭਾਗ 6)            
     ਹਿਰਦੈ ਸੁਣਿ ਸੁਣਿ ਮਨਿ ਅੰਮ੍ਰਿਤੁ ਭਾਇਆ ॥
     ਗੁਰਬਾਣੀ ਹਰਿ ਅਲਖੁ ਲਖਾਇਆ ॥1
     ਗੁਰਮੁਖਿ ਨਾਮੁ ਸੁਨਹੁ ਮੇਰੀ ਭੈਨਾ ॥
     ਏਕੋ ਰਵਿ ਰਹਿਆ ਘਟ ਅੰਤਰਿ ਮੁਖਿ ਬੋਲਹੁ ਗੁਰ ਅੰਮ੍ਰਿਤ ਬੈਨਾ ॥1 ਰਹਾਉ ॥
     ਮੈ ਮਨਿ ਤਨਿ ਪ੍ਰੇਮੁ ਮਹਾ ਬੈਰਾਗੁ
     ਸਤਿਗੁਰੁ ਪੁਰਖੁ ਪਾਇਆ ਵਡਭਾਗੁ2
     ਦੂਜੈ ਭਾਇ ਭਵਹਿ ਬਿਖੁ ਮਾਇਆ ॥
     ਭਾਗਹੀਨ ਨਹੀ ਸਤਿਗੁਰੁ ਪਾਇਆ ॥3
     ਅੰਮ੍ਰਿਤੁ ਹਰਿ ਰਸੁ ਹਰਿ ਆਪ ਪੀਆਇਆ ॥
     ਗੁਰਿ ਪੂਰੈ ਨਾਨਕ ਹਰਿ ਪਾਇਆ ॥4  366
   ਹੇ ਮੇਰੀ ਭੈਣੋਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਦਾ ਨਾਮ ਸੁਣਿਆ ਕਰੋਜੋ ਆਪ ਹੀ ਹਰੇਕ ਜੀਵ  ਦੇ ਸਰੀਰ ਵਿਚ ਮੌਜੂਦ ਹੈ। ਹੇ ਭੈਣੋਮੂੰਹ ਨਾਲ ਗੁਰੂ ਦੇ ਆਤਮਕ ਜੀਵਨ ਦੇਣ ਵਾਲੇ ਸ਼ਬਦ ਬੋਲਿਆ ਕਰੋ।ਰਹਾਉ।  
  ਹੇ  ਭੈਣੋਗੁਰੂ ਦੀ ਬਾਣੀ ਸੁਣ ਕੇਜਿਸ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਅੰਮ੍ਰਿਤ) ਪਿਆਰਾ ਲੱਗਣ ਲਗ ਜਾਂਦਾ ਹੈਗੁਰਬਾਣੀ ਦੀ ਬਰਕਤ ਨਾਲ ਉਹ ਮਨੁੱਖਅਦ੍ਰਿਸ਼ਟ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈਉਸ ਦਾ ਸਿਧਾਂਤ ਜਾਣ ਜਾਂਦਾ ਹੈ।1  
   ਹੇ ਭੈਣੋਮੇਰੇ ਮਨ-ਤਨਹਿਰਦੇ ਵਿਚ ਪ੍ਰਭੂ ਲਈ ਬਹੁਤ ਵੈਰਾਗ ਸੀਲਗਨ ਸੀਵੱਡੇ ਭਾਗਾਂ ਨਾਲਕਰਤਾਰ ਦੀ ਮਿਹਰ ਸਦਕਾ ਮੈਨੂੰ ਉਹ ਭੀ ਮਿਲ ਗਇਆ ਹੈ।2 
   ਪਰ ਹੇ ਭੈਣੋਉਹ ਮਨੁੱਖਜਿਨ੍ਹਾਂ ਨੂੰ ਪਰਮਾਤਮਾ ਨਹੀਂ ਮਿਲਿਆਬਹੁਤ ਬਦ-ਨਸੀਬ ਹਨਉਹ ਮਾਇਆ ਦੇ ਮੋਹ ਵਿਚ ਫਸ ਕੇਮਾਇਆ ਲਈ ਭਟਕਦੇ ਫਿਰਦੇ ਹਨਜੋ ਮਾਇਆ ਉਨ੍ਹਾਂ ਲਈ ਆਤਮਕ ਮੌਤ ਦਾ ਕਾਰਨ ਬਣਦੀ ਹੈ।3
  ਹੇ ਨਾਨਕ ਜੀਵ ਦੇ ਵੱਸ ਦੀ ਗੱਲ ਨਹੀਂਪਰਮਾਤਮਾ ਨੇ ਆਪ ਹੀ ਜਿਸ ਮਨੁੱਖ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲਅੰਮ੍ਰਿਤਹਰੀ ਦਾ ਨਾਮ-ਰਸਪਿਲਾ ਦਿੱਤਾਉਸ ਨੇ ਸ਼ਬਦ ਗੁਰੂ ਦੀ ਰਾਹੀਂਉਸ ਪਰਮਾਤਮਾ ਨੂੰ ਲੱਭ ਲਿਆ।4
  ਪਰਮਾਤਮਾ ਦਾ ਨਾਮ-ਰਸ ਹੀ ਅੰਮ੍ਰਿਤ ਹੈਉਸ ਦੇ ਨਾਲ ਹੀ ਆਤਮਕ ਜ਼ਿੰਦਗੀ ਮਿਲਦੀ ਹੈਕਿਸੇ ਖਾਸ ਵੇਲੇ ਨਹੀਂ।ਉਸ ਤੋਂ ਇਲਾਵਾ ਸੰਸਾਰ ਦੀ ਹਰ ਕੋਈ ਚੀਜ਼ਮਾਇਆ ਦਾਦਿਲ ਮੋਹ ਲੈਣ ਵਾਲਾ ਝਲਕਾਰਾ ਹੀ ਹੈਜੋ ਮਨੁੱਖ ਨੂੰ ਕੁਰਾਹੇ ਪਾ ਕੇਪਰਮਾਤਮਾ ਤੋਂ ਦੂਰ ਕਰਦੀ ਹੈ। 
                  ਅਮਰ ਜੀਤ ਸਿੰਘ ਚੰਦੀ       (ਚਲਦਾ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.