ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 10)
ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 10)
Page Visitors: 2

ਗੁਰਬਾਣੀ ਦੀ ਸਰਲ ਵਿਆਖਿਆ!    (ਭਾਗ 10)              
 ਜੋ ਤੁਧੁ ਭਾਵੈ ਸੋ ਪਰਵਾਨਾ ਸੂਖੁ ਸਹਜੁ ਮਨਿ ਸੋਈ ॥
ਕਰਣ ਕਾਰਣ ਸਮਰਥ ਅਪਾਰਾ ਅਵਰੁ ਨਾਹੀ ਰੇ ਕੋਈ ॥1
ਤੇਰੇ ਜਨ ਰਸਕਿ ਰਸਕਿ ਗੁਣ ਗਾਵਹਿ ॥
ਮਸਲਤਿ ਮਤਾ ਸਿਆਣਪ ਜਨ ਕੀ ਜੋ ਤੂੰ ਕਰਹਿ ਕਰਾਵਹਿ ॥1ਰਹਾਉ ॥
ਅੰਮ੍ਰਿਤੁ ਨਾਮੁ ਤੁਮਾਰਾ ਪਿਆਰੇ ਸਾਧਸੰਗਿ ਰਸੁ ਪਾਇਆ ॥
ਤ੍ਰਿਪਤਿ ਅਘਾਇ ਸੇਈ ਜਨ ਪੂਰੇ ਸੁਖ ਨਿਧਾਨੁ ਹਰਿ ਗਾਇਆ ॥2
ਜਾ ਕਉ ਟੇਕ ਤੁਮ੍‍ਾਰੀ ਸੁਆਮੀ ਤਾ ਕਉ ਨਾਹੀ ਚਿੰਤਾ ॥
ਜਾ ਕਉ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ॥3
ਭਰਮ ਮੋਹ ਧ੍ਰੋਹ ਸਭਿ ਨਿਕਸੇ ਜਬ ਕਾ ਦਰਸਨੁ ਪਾਇਆ ॥
ਵਰਤਣਿ ਨਾਮੁ ਨਾਨਕ ਸਚੁ ਕੀਨਾ ਹਰਿ ਨਾਮੇ ਰੰਗਿ ਸਮਾਇਆ ॥4140            380
  ਹੇ ਪ੍ਰਭੂਤੇਰੇ ਜਨਤੇਰੇ ਦਾਸਮੁੜ-ਮੁੜ ਕੇ ਸਵਾਦ ਨਾਲ ਤੇਰੇ ਗੁਣ ਗਾਉਂਦੇ ਰਹਿੰਦੇ ਹਨ। ਜੋ ਕੁਝ ਤੂੰ ਆਪ ਕਰਦਾ ਹੈਂਜੋ ਜੀਵਾਂ ਕੋਲੋਂ ਕਰਵਾਉਂਦਾ ਹੈਂਉਸ ਨੂੰ  ਸਿਰ-ਮੱਥੇ ਤੇ ਮੰਨਣਾ ਹੀ ਤੇਰੇ ਦਾਸਾਂ ਵਾਸਤੇ ਸਿਆਣਪ ਹੈਆਤਮਕ ਜੀਵਨ ਲਈ ਸੇਧਸਲਾਹ ਅਤੇ ਫੈਸਲਾ ਹੈ।1ਰਹਾਉ।
  ਹੇ ਪਰਮਾਤਮਾਜੋ ਕੁਝ ਤੈਨੂੰ ਚੰਗਾ ਲਗਦਾ ਹੈਉਹ ਤੇਰੇ ਸੇਵਕਾਂ ਨੂੰ ਸਿਰ-ਮੱਥੇ ਤੇ ਪ੍ਰਵਾਨ ਹੁੰਦਾ ਹੈਤੇਰੀ ਰਜ਼ਾ ਹੀਉਨ੍ਹਾਂ ਦੇ ਮਨ ਵਿਚ ਆਨੰਦ ਤੇ ਆਤਮਕ ਅਡੋਲਤਾ ਪੈਦਾ ਕਰਦੀ ਹੈ। ਹੇ ਪ੍ਰਭੂਤੇਰੇ ਦਾਸ ਤੈਨੂੰ ਹੀ ਸਭ ਕੁਝ ਕਰਨ ਅਤੇ ਜੀਵਾਂ ਪਾਸੋਂ ਕਰਵਉਣ ਦੀ ਤਾਕਤ ਰੱਖਣ ਵਾਲਾ ਮੰਨਦੇ ਹਨਤੂੰ ਹੀ ਉਨ੍ਹਾਂ ਦੀ ਨਿਗਾਹ ਵਿਚ ਬੇਅੰਤ ਹੈਂ। ਹੇ ਭਾਈਪਰਮਾਤਮਾਂ ਦੇ ਦਾਸਾਂ ਨੂੰਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿਸਦਾ1
  ਹੇ ਪਿਆਰੇ ਪ੍ਰਭੂਤੇਰਾ ਅੰਮ੍ਰਿਤ-ਮਈ ਨਾਮਆਤਮਕ ਜ਼ਿੰਦਗੀ ਦੇਣ ਵਾਲਾ ਹੈਸਤ-ਸੰਗਤ ਵਿਚ ਜੁੜ ਕੇ ਉਹ ਤੇਰਾ ਨਾਮ ਰਸ ਮਾਣਦੇ ਹਨ।ਹੇ ਭਾਈਜਿਨ੍ਹਾਂ ਨੇ ਸੁੱਖਾਂ ਦੇ ਖਜ਼ਾਨੇਹਰੀ ਦੀ ਸਿਫਤ-ਸਾਲਾਹ ਕੀਤੀਉਹ ਮਨੁੱਖ ਗੁਣਾਂ ਨਾਲ ਭਰਪੂਰ ਹੋ ਗਏਉਹੀ ਮਨੁੱਖਮਾਇਆ ਦੀ ਤ੍ਰਿਸ਼ਨਾ ਵਲੋਂ ਰੱਜ ਗਏਤ੍ਰਿਪਤ ਹੋ ਗਏ।2
  ਹੇ ਪ੍ਰਭੂ ਹੇ ਮਾਲਕਜਿਨ੍ਹਾਂ ਮਨੁੱਖਾਂ ਨੂੰਤੇਰਾ ਆਸਰਾ ਹੈਉਨ੍ਹਾਂ ਨੂੰ ਕੋਈ ਚਿੰਤਾ ਘੇਰ ਨਹੀਂ ਸਕਦੀ। ਹੇ ਸਵਾਮੀਜਿਨ੍ਹਾਂ ਤੇ ਤੇਰੀ ਮਿਹਰ ਹੁੰਦੀ ਹੈਉਹ ਨਾਮ-ਧਨ ਨਾਲ ਸਾਹੂਕਾਰ ਬਣ ਗਏ। ਉਹ ਭਾਗਾਂ-ਵਾਲੇ ਬਣ ਗਏ।3
  ਹੇ ਨਾਨਕ ਆਖਜਦੋਂ ਹੀ ਕੋਈ ਮਨੁੱਖਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈਪਰਮਾਤਮਾ ਦਾ ਫਲਸਫਾ ਸਮਝ ਲੈਂਦਾ ਹੈਉਸ ਦੇ ਅੰਦਰੋਂਭਟਕਣਾਮੋਹਠੱਗੀਆਂ ਆਦਿ ਸਾਰੇ ਵਿਕਾਰ ਨਿਕਲ ਜਾਂਦੇ ਹਨ। ਉਹ ਮਨੁੱਖਸਦਾ ਕਾਇਮ ਰਹਣ ਵਾਲੇ ਪਰਮਤਮਾ ਦੇ ਨਾਮ ਨੂੰਆਪਣੀ ਰੋਜ਼ ਦੀ ਵਰਤਣ ਬਣਾ ਲੈਂਦਾ ਹੈਉਹ  ਪ੍ਰਭੂ ਦੇ ਪ੍ਰੇਮ-ਰੰਗ ਵਿਚਰੰਗ ਹੋ ਕੇ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ।41
    ਆਪਾਂ ਪਹਿਲੇ ਭਾਗਾਂ ਵਿਚ ਅਤੇ ਇਸ ਭਾਗ ਵਿਚ ਵੀ ਇਹੀ ਵੇਖਿਆ ਹੈ ਕਿ ਪ੍ਰਭੂ ਦਾ ਨਾਮ ਹੀ ਅੰਮ੍ਰਿਤੁ ਹੈਅਤੇ ਭਗਤਾਂ ਨੇ ਸਾਰਾ ਕੁਝ ਉਸ ਨਾਮ ਤੋਂ ਹੀ ਪਾਇਆ ਹੈ। ਗੁਰਬਾਣੀ ਸਿੱਖ ਨੂੰਹਰ ਵੇਲੇਸੌਂਦਿਆਂ ਜਾਗਦਿਆਂਹਰ ਗ੍ਰਾਹੀ ਦੇ ਨਾਲਹਰ ਸਾਹ ਦੇ ਨਾਲਪ੍ਰਭੂ ਨੂੰ ਯਾਦ ਕਰਨ ਦੀ ਤਾਕੀਦ ਕੀਤੀ ਹੈ। ਅਜਿਹੀ ਹਾਲਤ ਵਿਚ ਪੂਰੇ ਦਿਨ-ਰਾਤ ਵਿਚੋਂ ਕਿਹੜਾ ਸਮਾ ਚੰਗਾ ਮੰਨਿਆ ਜਾ ਸਕਦਾ ਹੈਅਤੇ ਕਿਸ ਸਮੇ ਨੂੰ ਰੱਦ ਕੀਤਾ ਜਾ ਸਕਦਾ ਹੈ ਕਿ ਇਸ ਸਮੇ ਪ੍ਰਭੂ ਨੂੰ ਯਾਦ ਕਰਨਾ ਚੰਗਾ ਨਹੀਂ ਹੈ। ਅੱਗੇ ਹੋਰਗੁਰਬਾਣੀ ਵਿਚੋਂ ਹੀ ਹੋਰ ਵਿਚਾਰਦੇ ਹਾਂ।                   ਅਮਰ ਜੀਤ ਸਿੰਘ ਚੰਦੀ        (ਚਲਦਾ)     

 



©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.