ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 14)
ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 14)
Page Visitors: 1

 

ਗੁਰਬਾਣੀ ਦੀ ਸਰਲ ਵਿਆਖਿਆ!    (ਭਾਗ 14)              
ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥
ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥
ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ ॥
ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ
ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥
ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥
ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥2        644
 ਨਾਮ ਰੂਪੀ ਅੰਮ੍ਰਿਤੁਹਰੇਕ ਜੀਵ ਦੇ ਹਿਰਦੇ ਘਰ ਵਿਚ ਹੀ ਭਰਿਆ ਹੋਇਆ ਹੈਪਰ ਮਨਮੁਖਾਂ ਨੂੰ ਉਸ ਦਾ ਸਵਾਦ ਨਹੀਂ ਆਉਂਦਾ। ਜਿਵੇਂ ਹਿਰਨ ਆਪਣੀ ਨਾਭੀ ਵਿਚਲੀ ਕਸਤੂਰੀ ਨੂੰ ਨਹੀਂ ਸਮਝਦਾ ਅਤੇ ਭਰਮ ਵਿਚ ਭੁਲਿਆ ਹੋਇਆ ਭਟਕਦਾ ਹੈਤਿਵੇਂ ਮਨਮੁਖ ਨਾਮ-ਅੰਮ੍ਰਿਤੁ ਨੂੰ ਛੱਡ ਕੇਮਾਇਆ ਰੂਪੀ ਜ਼ਹਰ ਇਕੱਠੀ ਕਰਦਾ ਹੈਪਰ ਉਸ ਦੇ ਵੀ ਕੀ ਵੱਸ ?  ਕਰਤਾਰ ਨੇਉਸ ਦੇ ਪਿਛਲੇ ਕੀਤੇ ਅਨੁਸਾਰਉਸ ਨੂੰ ਆਪ ਖੁਂਝਾਇਆ ਹੋਇਆ ਹੈ।     ਵਿਰਲੇ ਗੁਰਮੁਖਾਂ ਨੂੰ ਸਮਝ ਪੈਂਦੀ ਹੈਉਨ੍ਹਾਂ ਨੂੰ ਹਿਰਦੇ ਵਿਚ ਹੀ ਪਰਮਾਮਾ ਦਿਸ ਪੈਂਦਾ ਹੈਉਨ੍ਹਾਂ ਦਾ ਮਨ ਤੇ ਸਰੀਰ ਠੰਡੇ-ਠਾਰ ਹੋ ਜਾਂਦੇ ਹਨਤੇ ਰਸਨਾਮਨ ਨਾਲ ਜਪ ਕੇ ਉਨ੍ਹਾਂ ਨੂੰ ਨਾਮ ਦਾ ਸੁਆਦ ਆ ਜਾਂਦਾ ਹੈ।  ਗੁਰੂ ਦੇ ਸ਼ਬਦ ਨਾਲ ਹੀ ਨਾਮ ਦਾ ਅੰਕੁਰ ਹਿਰਦੇ ਵਿਚ ਪੁੰਗਰਦਾ ਹੈਤੇ ਸ਼ਬਦ ਦੀ ਰਾਹੀਂ ਹੀ ਹਰੀ ਨਾਲ ਮੇਲ ਹੁੰਦਾ ਹੈਸ਼ਬਦ ਤੋਂ ਬਿਨਾ ਸਾਰਾ ਸੰਸਾਰਪਾਗਲ ਹੋਇਆ ਪਿਆ ਹੈਤੇ ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ।
 ਹੇ ਨਾਨਕਗੁਰੂ ਦਾ ਸ਼ਬਦ ਹੀਆਤਮਕ ਜੀਵਨ ਦੇਣ ਵਾਲਾਅੰਮ੍ਰਿਤੁ ਹੈਜੋ ਸ਼ਬਦ ਗੁਰੂ ਦੀ ਕਿਰਪਾ ਨਾਲ ਮਨੁੱਖ ਨੂੰ ਮਿਲਦਾ ਹੈ।2           
                ਅਮਰ ਜੀਤ ਸਿੰਘ ਚੰਦੀ        (ਚਲਦਾ)      

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.