ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਦਿੱਲੀ ਦੇ ਲੋਕਾਂ ਨੇ ਵਕਤ ਦੀ ਨਜ਼ਾਕਤ ਨੂੰ ਸਮਝਦੇ, ਲਿਆ ਸ਼ਲਾਘਾ ਯੋਗ ਫੈਸਲਾ!
ਦਿੱਲੀ ਦੇ ਲੋਕਾਂ ਨੇ ਵਕਤ ਦੀ ਨਜ਼ਾਕਤ ਨੂੰ ਸਮਝਦੇ, ਲਿਆ ਸ਼ਲਾਘਾ ਯੋਗ ਫੈਸਲਾ!
Page Visitors: 2595

ਦਿੱਲੀ ਦੇ ਲੋਕਾਂ ਨੇ ਵਕਤ ਦੀ ਨਜ਼ਾਕਤ ਨੂੰ ਸਮਝਦੇ,  ਲਿਆ ਸ਼ਲਾਘਾ ਯੋਗ ਫੈਸਲਾ!
      ਲੋਕ-ਸਭਾ ਦੀ ਝਾੜੂ-ਫੇਰ ਜਿੱਤ ਨੇ ਬੀ,ਜੇ,ਪੀ, ਦੀ ਐਸੀ ਹਾਲਤ ਕਰ ਦਿੱਤੀ ਸੀ ਕਿ, ਪ੍ਰਧਾਨ-ਮੰਤ੍ਰੀ ਸ੍ਰੀ ਨਰਿੰਦਰ ਮੋਦੀ ਤਾਂ ਟੀ.ਵੀ. ਤੋਂ ‘ਦਿਲ ਦੀ ਗੱਲ’ ਦੀ ਆੜ ਵਿਚ ਲੋਕਾਂ ਨੂੰ ਬਹਿਲਾ ਰਹੇ ਸਨ, ਪਰ ਉਨ੍ਹਾਂ ਦੇ ਨਿਕਟ-ਵਰਤੀ ਆਪਣੇ ‘ਦਿਲ ਦੀ ਗੱਲ’ ਖੁਲ੍ਹ ਕੇ ਰੱਖ ਰਹੇ ਸਨ, ਜਿਵੇਂ ‘ ਭਾਰਤ ਮੇਂ ਰਹਿਨਾ ਹੈ ਤਾਂ ਬੰਦੇ-ਮਾਤਰਮ ਕਹਿਨਾ ਹੋਗਾ’   ‘ਭਰਾਤ ਮੇਂ ਰਹਿਨੇ ਵਾਲਾ ਹਰ ਆਦਮੀ ਹਿੰਦੂ ਹੈ’     ‘ਭਾਰਤ ਮੇਂ ਪੈਦਾ ਹੋਨੇ ਵਾਲਾ ਹਰ ਆਦਮੀ ਹਿੰਦੂ ਹੈ’  ਤੋਗੜੀਆ ਜੀ ਤਾਂ ਏਥੋਂ ਤਕ ਕਹਿ ਗਏ ਕਿ ‘ਅਬ ਹਿੰਦੁਸਤਾਨ ਮੇਂ ਹਿੰਦੂ ਸੰਵਿਧਾਨ ਬਨਾਨੇ ਕੀ ਜ਼ਰੂਰਤ ਹੈ’   ਸੰਵਿਧਾਨ ਵਿਚੋਂ  ‘ਲੋਕ-ਰਾਜ’   ਅਤੇ  ‘ਧਰਮ-ਨਿਰਪੱਖ’ ਲਫਜ਼ ਕੱਢਣ ਦੀ ਗੱਲ ਹੀ ਨਹੀਂ ਕੀਤੀ, ਬਲਕਿ ਕੱਢਣ ਦੀ ਸ਼ੁਰੂਆਤ ਵੀ ਕਰ ਦਿੱਤੀ।
   ਇਕ ਤੋਂ ਇਕ ਲਾਰਾ, ਇਕਤੋਂ ਇਕ ਆਸ਼ਵਾਸਨ, ਗੱਲਾਂ ਨਾਲ ਹੀ ਪੂਰੇ ਭਾਰਤ ਦਾ ਵਿਕਾਸ ਹੋਣ ਲੱਗਾ। ਅੱਜ ਦੀ ਗੱਲ ਕਰਨ ਦੀ ਥਾਂ, ਸਾਲ ਮਗਰੋਂ ਦੀ ਲੁਭਾਵਣੀ ਤਸਵੀਰ। ਬਿਨਾ ਕੋਈ ਕੰਮ ਕੀਤਿਆਂ ਜੰਤਾ ਨੂੰ ਦਸ ਸਾਲ ਤਕ ਦੇ ਸੁਪਨੇ। ਹਰ ਗੱਲ ਦੇ ਨਾਲ ਗੁਜਰਾਤ ਦੇ ਵਿਕਾਸ ਦੇ ਅਣ-ਦਿਸਦੇ ਮਾਡਲ । ਹਰ ਬਿਲ ਦੀ ਥਾਂ ਅਧਿਆਦੇਸ਼, ਹਰ ਪਾਸੇ ਚੰਗੇ ਦਿਨਾਂ ਦੇ ਲਾਲੀ-ਪਾਪ। ਲਾਰਾ ਏਥੋਂ ਤਕ ਕਿ ਬਾਹਰਲੇ ਦੇਸ਼ਾਂ ਵਿਚੋਂ ਕਾਲਾ ਧਨ ਲਿਆ ਕੇ ਹਰ ਪਰਿਵਾਰ ਦੇ ਖਾਤੇ ਵਿਚ 15 ਲੱਖ ਰੁਪਏ ਜਮ੍ਹਾ ਕਰਾਂਵਾਂਗੇ, ਹਰ ਆਦਮੀ ਦਾ ਮੁਫਤ ਬੀਮਾ ਅਤੇ ਮੁਫਤ ਇਲਾਜ ਕੀਤਾ ਜਾਵੇਗਾ, ਪਰ ਅੱਠਾਂ ਮਹੀਨਿਆਂ ਵਿਚ ਇਸ ਪਾਸੇ ਇਕ ਕਦਮ ਵੀ ਨਹੀਂ ਪੁਟਿਆ। ਹਰ ਵਰਗ ਦੀਆਂ  ਬੀਬੀਆਂ  ਦੀ ਰਕਸ਼ਾ ਅਤੇ ਰੋਜ਼ਗਾਰ ਦੇ ਰੋਜ਼ਾਨਾ ਨਵੇਂ ਲਾਰੇ । ਇਸ ਕੰਮ ਵਿਚ ਮੀਡੀਆਂ ਨੇ ਵੀ ਉਸ ਦਾ ਪੂਰਾ ਸਾਥ ਦਿੱਤਾ, ਜੋ ਕਿ ਮੀਡੀਆ ਦੀ ਜ਼ਿਮੇਵਾਰੀ ਦੀ ਉਲੰਘਣਾ ਸੀ, ਪਰ ਹਰ ਰੋਜ਼ ਜੁਰਮ ਵੱਧਦੇ ਹੀ ਗਏ। ਦਿੱਲੀ ਵਾਲੇ ਲੋਕਾਂ ਨੇ ਸਭ ਕੁਝ ਵੇਖਿਆ, ਮਹਿਸੂਸ ਕੀਤਾ, ਸੁਪਨਿਆਂ ਵਿਚ ਗਵਾਚੇ ਨਹੀਂ, ਬਲਕਿ ਚੌਕਸ ਹੋ ਕੇ, ਭਾਰਤ ਵਿਚ ਵੰਡੀਆਂ ਪਾਉਣ ਦਾ ਮੁੱਢ ਬੰਨ੍ਹਣ ਵਾਲੀ ਭਗਵੀ ਹਨੇਰੀ ਨੂੰ ਹਿੱਕ ਡਾਹ ਕੇ ਡੱਕਾ ਲਾ ਦਿੱਤਾ।
  ਕੇਜਰੀਵਾਲ ਨੇ ਕਾਂਗਰਸ ਦੇ ਝਾਂਸੇ ਵਿਚ ਫੱਸ ਕੇ ਸਰਕਾਰ ਤਾਂ ਬਣਾ ਲਈ ਸੀ, ਪਰ 49 ਦਿਨਾਂ ਵਿਚ ਹੀ ਉਸ ਨੂੰ ਬਿਨਾ-ਸ਼ਰਤ ਸਮੱਰਥਨ ਦੇਣ ਵਾਲੀ ਪਾਰਟੀ ਦੀ ਅਸਲੀਅਤ ਸਾਮ੍ਹਣੇ ਆ ਗਈ, ਉਸ ਨੇ ਲੋਕਾਂ ਤੇ ਭਰੋਸਾ ਕਰਕੇ ਅਸਤੀਫਾ ਦਿੰਦਿਆਂ ਜੰਤਾ ਨੂੰ ਕਿਹਾ ਸੀ ਕਿ ‘ਜੇ ਕੰਮ ਕਰਵਾਉਣਾ ਹੈ ਤਾਂ ਪੂਰਨ ਬਹੁ-ਮੱਤ (40 ਸੀਟਾਂ) ਦੇਵੋ, ਤਾਂ ਜੋ ਅਸੀਂ ਖੁਲ੍ਹ ਕੇ ਕੰਮ ਕਰ ਸਖੀਏ।  ਉਸ ਵੇਲੇ ਕਾਂਗਰਸ ਅਤੇ ਬੀ.ਜੇ.ਪੀ ਦੋਵੇਂ ਬੜੀਆਂ ਖੁਸ਼ ਹੋਈਆਂ ਸਨ ਕਿ ਚਲੋ ਵਿਚੋਂ ਕੰਡਾ ਨਿਕਲ ਗਿਆ, ਬੀ.ਜੇ.ਪੀ. ਨੇ ਤਾਂ ਪੰਜ ਮਹੀਨੇ ਹਾਰਸ-ਟ੍ਰੇਡਿੰਗ ਵਿਚ ਹੀ ਬਿਤਾ ਦਿੱਤੇ, ਅਖੀਰ ਸੁਪਰੀਮ-ਕੋਰਟ ਦੇ ਦਬਾਅ ਥੱਲੇ ਚੋਣ ਕਰਵਾਉਣੀ ਪਈ।
  ਦਿੱਲੀ ਦੇ ਲੋਕਾਂ ਨੇ ਆਪ ਦੇ 49 ਦਿਨ ਦੇ ਕੰਮ ਦੀ ਬੀ.ਜੇ.ਪੀ ਦੇ ਅੱਠਾਂ ਮਹੀਨਿਆਂ ਦੇ ਕੰਮ ਨਾਲ ਤੁਲਣਾ ਕਰਦਿਆਂ ਕੇਜਰੀਵਾਲ ਦੀ ਏਨੀ ਮਦਦ ਕੀਤੀ, ਏਨੀਆਂ ਸੀਟਾਂ ਦਿੱਤੀਆਂ, ਜੋ ਲੋਕ-ਰਾਜ ਵਿਚ ਇਕ ਰਿਕਾਰਡ ਬਣ ਗਿਆ, ਜਿਸ ਨੂੰ ਸ਼ਾਇਦ ਕਦੇ ਵੀ ਨਾ ਤੋੜਿਆ ਜਾ ਸਕੇ। ਏਨੀ ਆਸ ਤਾਂ ਕੇਜਰੀਵਾਲ ਨੂੰ ਆਪ ਵੀ ਨਹੀਂ ਹੌਣੀ ਕਿ ਦਿੱਲੀ ਦੀ ਜੰਤਾ 70 ਵਿਚੋਂ 67 (95.71%+)ਸੀਟਾਂ ਮੇਰੀ ਝੋਲੀ ਵਿਚ ਪਾਵੇਗੀ ।                             
   ਹੁਣ ਵਾਰੀ ਹੈ ਅਰਵਿੰਦ ਕੇਜਰੀਵਾਲ ਦੀ ਟੀਮ ਦੀ ਕਿ, ਉਹ ਦਿੱਲੀ ਦੀ ਜੰਤਾ ਦੇ ਮੋਢੇ ਨਾਲ ਮੋਢਾ ਜੋੜ ਕੇ ਉਸ ਦੇ ਵਿਕਾਸ ਲਈ ਯਤਨ-ਸ਼ੀਲ ਹੋਵੇ, ਉਨ੍ਹਾਂ ਦੇ ਸਾਰੇ ਮਸਲ੍ਹੇ ਹੱਲ ਕਰਨ ਦਾ ਉਪਰਾਲਾ ਕਰੇ।
   ਏਸ ਆਸ ਨਾਲ ਹੀ ਮੈਂ ਆਮ ਆਦਮੀ, ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ  , ਆਮ ਆਦਮੀ ਪਾਰਟੀ ਦੇ ਸਾਰੇ ਨੇਤਿਆਂ, ਅਤੇ ਆਮ ਆਦਮੀ ਪਾਰਟੀ ਦੇ ਕਨਵਿਨਰ ਅਰਵਿੰਦ ਕੇਜਰੀਵਾਲ  ਵਾਲ ਨੂੰ ਵਧਾਈ ਦਿੰਦਾ ਹਾਂ। ਭਾਰਤ ਵਿਚ ਏਕਾ ਕਾਇਮ ਰੱਖਣ ਦੇ ਸਾਰੇ ਚਾਹਵਾਨਾਂ ਤੋਂ ਵੀ ਆਸ ਕਰਦਾ ਹਾਂ ਕਿ, ਭਾਰਤ ਦੇ ਵੇਹੜੇ ਵਿਚ ਪਲਦੇ ਭੇੜੀਆਂ ਦਾ ਇਵੇਂ ਹੀ ਇਲਾਜ ਕਰਦੇ ਰਹੋਗੇ ।
                                        ਅਮਰ ਜੀਤ ਸਿੰਘ ਚੰਦੀ
                                          ਫੋਨ:- 95685 41414 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.