ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਦੁਨੀਆ ਦੇ …………ਮਹਾਨਤਮ ਮਨੁੱਖ ? ? ? ? ?
ਦੁਨੀਆ ਦੇ …………ਮਹਾਨਤਮ ਮਨੁੱਖ ? ? ? ? ?
Page Visitors: 3006

ਦੁਨੀਆ ਦੇ …………ਮਹਾਨਤਮ ਮਨੁੱਖ ? ? ? ? ?
ਸ.ਸੁਰਜਨ ਸਿੰਘ ਜੀ ਦਾ ਫੋਨ ਆਇਆ ਕਿ ਫੇਸ-ਬੁਕ ਤੇ ਕਿਸੇ ਬੰਦੇ ਨੇ ਸੰਸਾਰ ਦੇ 100 ਮਹਾਨ ਬੰਦਿਆਂ ਦੇ ਨਾਮ ਪਾਏ ਹਨ, ਉਨ੍ਹਾਂ ਵਿਚ ਗੁਰੂ ਨਾਨਕ ਜੀ ਦਾ ਨਾਮ ਵੀ ਹੈ, ਜ਼ਰਾ ਲਿੰਕ ੴਾ.ਟਹੲਟੋਪਟੲਨ.ਚੋਮ> ਖੋਲ੍ਹ ਕੇ ਵੇਖ ਲੈਣਾ। ਮੈਂ ਇਕ ਛੋਟਾ ਜਿਹਾ ਲੇਖ (ਅੰਗ੍ਰੇਜ਼ੀ ਵਿਚ) ਭੇਜ ਰਿਹਾ ਹਾਂ ਉਹ ਵੀ ਪਾ ਦੇਣਾ। ਇਹ ਵੀ ਗੱਲ ਹੋਈ ਕਿ ਕੁਝ ਸਿੱਖਾਂ ਵਲੋਂ, ਗੁਰੂ ਨਾਨਕ ਜੀ ਦੇ ਹੱਕ ਵਿਚ ਮੈਸਿਜ ਘੱਲੇ ਜਾਣ ਦੀ ਗੱਲ ਕੀਤੀ ਗਈ ਹੈ, ਤਾਂ ਜੋ ਗੁਰੂ ਜੀ ਨੂੰ ਪਹਿਲੇ ਅਸਥਾਨ ਤੇ ਲਿਆਂਦਾ ਜਾ ਸਕੇ। ਮੈਂ ਕਿਹਾ ਕਿ ਠੀਕ ਹੈ ਕੋਈ ਗੱਲ ਰਹਿ ਗਈ ਹੋਵੇਗੀ ਤਾਂ ਟਿੱਪਣੀ ਪਾ ਕੇ ਪੂਰੀ ਕਰ ਦੇਵਾਂਗਾ। ਸ.ਸੁਰਜਨ ਸਿੰਘ ਜੀ ਦਾ ਲੇਖ ‘ਸ਼ੋਮੲ ੌਬਜੲਚਟੋਿਨੳਬਲੲ ੳਚਟਵਿਟਿਇਸ’ ਮਿਲ ਗਿਆ ਅਤੇ ਲਿੰਕ ਵੀ ਪੜ੍ਹਿਆ, ਪਰ ਲਿੰਕ ਏਨਾ ਉਲਝਿਆ ਹੋਇਆ ਸੀ ਕਿ ਟਿੱਪਣੀ ਨਾਲ ਮਸਲ੍ਹਾ ਹੱਲ ਹੁੰਦਾ ਨਾ ਜਾਪਿਆ । ਸ. ਸੁਰਜਨ ਸਿੰਘ ਜੀ ਦਾ ਲੇਖ ਤਾਂ ਪਾ ਦਿੱਤਾ, ਜਿਸ ਵਿਚ ਉਨ੍ਹਾਂ ਨੇ ਵੋਟਾਂ ਦੇ ਚੱਕਰ ਵਿਚ ਨਾ ਪੈਣ ਦੀ, ਸੂਝ ਭਰਪੂਰ ਸਲਾਹ ਦਿੱਤੀ ਸੀ ।
  ਹੁਣ ਕਰਦੇ ਹਾਂ ਉਸ ਲਿੰਕ ਬਾਰੇ ਕੁਝ ਗੱਲ। ਇਹ ਲਿੰਕ ਕਿਸੇ ‘ਰਿਆਜ਼ੁਲ’ ਨਾਮ ਦੇ ਵਿਅਕਤੀ ਨੇ ਪਾਇਆ ਹੈ, ਜਿਸ ਵਿਚ (ਸੰਤ) ਆਸਾ ਰਾਮ (ਬਾਪੂ) ਜੋ ਹੁਣ ਰੇਪ ਦੇ ਕੇਸ ਵਿਚ ਜੇਲ੍ਹ ,ਚ ਹੈ, ਅਤੇ ਮਾਈਕਲ ਜੈਕਸਨ (ਜੋ ਨਸ਼ੇ ਵਿਚ ਹੀ ਮਰ ਗਿਆ) ਤੋਂ ਲੈ ਕੇ ਬਾਕਸਰ ਮੁਹੱਮਦ ਅਲੀ ਅਤੇ ਸਚਿਨ ਤੈਂਦੂਲਕਰ ਵਰਗੇ ਖਿਲਾੜੀ ਵੀ ਹਨ । ਸੁਭਾਸ਼ ਚੰਦਰ ਬੋਸ, ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸ਼ਿਵਾ ਜੀ ਮਰਹੱਟਾ ਵਰਗੇ ਆਜ਼ਾਦੀ ਘੁਲਾਟੀਏ ਵੀ ਹਨ ਅਤੇ ਸਿਕੰਦਰ ਮਹਾਨ , ਅਸ਼ੋਕ ਮਹਾਨ ਅਤੇ ਹਿਟਲਰ ਵਰਗੇ ਸੰਨਕੀ ਵੀ ਹਨ । ਮੁਹੰਮਦ ਅਲੀ ਜਿਨਾਹ, ਡਾ. ਭੀਮ ਰਾਉ ਅੰਬੇਦਕਰ, ਮਹਾਤਮਾ ਗਾਂਧੀ, ਨਰਿੰਦਰ ਮੋਦੀ. ਰਾਬਰਟ ਕੈਨੇਡੀ, ਜੋਨ ਕੈਨੇਡੀ. ਮਾਉਸੇ ਤੁੰਗ, ਸਟਾਲਿਨ, ਲੈਨਿਨ, ਆਦਿ ਸਿਆਸਤਦਾਨ । ਮੁਹੰਮਦ ਸਾਹਿਬ, ਯਸੂਹ ਮਸੀਹ, ਮਹਾਤਮਾ ਬੁੱਧ, ਕਾਰਲ ਮਾਰਕਸ, ਨੈਲਸਨ ਮੰਡੇਲਾ ਵਰਗੇ ਸਮਾਜ-ਸੁਧਾਰਕ। ਨਿਊਟਨ ਅਤੇ ਆਈਨ ਸਟਾਈਨ ਵਰਗੇ ਸਾਇੰਸਦਾਨ । ਰਾਜਾ ਰਾਮ ਅਤੇ ਰਾਜਾ ਕ੍ਰਿਸ਼ਨ ਵਰਗੇ ਅਵਤਾਰ। ਰਾਬਿੰਦਰ-ਨਾਥ ਟੈਗੋਰ, ਮਹਾਂਵੀਰ ਹਨੂਮਾਨ ਅਤੇ ਭਗਤ ਕਬੀਰ ਜੀ ਵਰਗੇ ਸਵਾਮੀ-ਭਗਤ, ਤਕ ਹਨ।
   ਇਨ੍ਹਾਂ ਸਾਰਿਆਂ ਬਾਰੇ ਤਾਂ ਮੈਂ ਕੁਝ ਨਹੀਂ ਕਹਿਣਾ, ਕਿਉਂਕਿ ਇਹ ਜਿਨ੍ਹਾਂ ਨਾਲ ਸਬੰਧਤ ਹਨ, ਉਨ੍ਹਾਂ ਨੇ ਹੀ ਇਹ ਵੀ ਫੈਸਲਾ ਕਰਨਾ ਹੈ ਕਿ ਇਨ੍ਹਾਂ ਵਿਚੋਂ ਮਹਾਨ ਕੌਣ ਹੈ ? ਜਿਵੇਂ ਹਿੰਦੂ ਸਿਆਸਤਦਾਨਾਂ ਵਿਚੋਂ , ਡਾ. ਅੰਬੇਦਕਰ (4) ਮਹਾਤਮਾ ਗਾਂਧੀ (6) ਅਤੇ ਨਰਿੰਦਰ ਮੋਦੀ (33)
ਅਤੇ ਅਵਤਾਰਾਂ ਵਿਚੋਂ ‘ਕ੍ਰਿਸਨ ਜੀ’ (7) ਅਤੇ ‘ਰਾਮ ਜੀ’ (16)                
  ਮੈਂ ਸਿਰਫ ਗੁਰੂ ਨਾਨਕ ਜੀ ਬਾਰੇ ਗੱਲ ਕਰਨੀ ਹੈ,

 ਗੁਰੂ ਨਾਨਕ ਜੀ।
 ਵਿਚਾਰੇ ‘ਰਿਆਜ਼ੁਲ’ ਨੇ ਪਤਾ ਨਹੀਂ ਕਿਉਂ ਗੁਰੂ ਨਾਨਕ ਜੀ ਦਾ ਨਾਂ ਇਸ ਲਿਸਟ ਵਿਚ ਰੱਖ ਲਿਆ ? ਉਹ ਵੀ (27) ਨੰਬਰ ਤੇ।
  ਯਾਨੀ ਮੁਹੱਮਦ ਸਾਹਿਬ (1) ਯਸੂਹ ਮਸੀਹ (2)ਸ਼ਿਵਾਜੀ ਮਰਹੱਟਾ, (3) ਡਾ. ਅੰਬੇਦਕਰ (4) ਮਹਾਤਮਾ ਬੁੱਧ (5) ਮਹਾਤਮਾ ਗਾਂਧੀ (6) ਰਾਜਾ ਕ੍ਰਿਸ਼ਨ (7) ਆਈਨ-ਸਟਾਈਨ (8) ਨੈਲਸਨ ਮੰਡੇਲਾ (9) ਸਵਾਮੀ ਵਿਵੇਕਾਨੰਦ (10) ਇਬਰਾਹਿਮ ਲਿੰਕਨ (11) ਹਿਟਲਰ (12) ਮਾਰਟਨ ਲੂਥਰ ਕਿੰਗ (13) ਮੂਸਾ (14) ਸ਼ਹੀਦੇ ਆਜ਼ਮ ਭਗਤ ਸਿੰਘ (15) ਰਾਜਾ ਰਾਮ (16) ਕਾਰਲ ਮਾਰਕਸ (17) ਅਬਰਾਹਮ (18) ਵਿਲੀਅਮ ਸ਼ੈਕਸਪੀਅਰ (19) ਨਿਊਟਨ (20) ਅਹਿਮਦ ਦੇਦਾਤ (21) ਸਿਕੰਦਰ ਮਹਾਨ (22) ਸਚਿਨ ਤੈਂਦੂਲਕਰ (23) ਮਾਈਕਲ ਜੈਕਸਨ (24) ਅਸ਼ੋਕ ਮਹਾਨ (25) ਮੁੱਕੇਬਾਜ਼ ਮੁਹੰਮਦ ਅਲੀ (26)  ਇਹ ਸਾਰੇ ਹੀ ਗੁਰੂ ਨਾਨਕ ਜੀ ਨਾਲੋਂ ਮਹਾਨ ਸਨ ।
 ਅਗਾਂਹ ਤੁਰਨ ਤੋਂ ਪਹਿਲਾਂ ਮੈਂ ਇਕ ਗੱਲ ਹੋਰ ਸਾਫ ਕਰ ਦੇਣੀ ਚਾਹੁੰਦਾ ਹਾਂ, ਜੇ ਅਕਲ ਤੋਂ ਪੈਦਲ ਸਿੱਖਾਂ ਨੇ ਗੁਰੂ ਨਾਨਕ ਜੀ ਨੂੰ ਨੰਬਰ ਇਕ ਤੇ ਲਿਆਉਣ ਲਈ ਵੋਟਾਂ ਦਾ ਸਹਾਰਾ ਨਾ ਲਿਆ ਹੁੰਦਾ ਤਾਂ ਮੈਂ ਇਹ ਲੇਖ ਕਦੇ ਵੀ ਨਾ ਲਿਖਦਾ । ਸਿੱਖਾਂ ਨੂੰ ਵੀ ਇਕ ਸਲਾਹ ਜ਼ਰੂਰ ਦੇਣੀ ਚਾਹਾਂਗਾ,  ਜੇ ਤੁਸੀਂ ਇਹ ਗੰਦਾ ਖੇਲ ਹੀ ਖੇਲਣਾ ਸੀ (ਜਿਸ ਦੀ ਸਿੱਖ ਸਿਧਾਂਤ ਵਿਚ ਕੋਈ ਥਾਂ ਨਹੀਂ) ਜਿਸ ਆਸਰੇ ਤੁਸੀਂ ਸੌ ਸਾਲ ਕਰੀਬ ਤੋਂ ਆਪਸ ਵਿਚ ਪਾਟੋ-ਧਾੜ ਹੋ ਕੇ ਖੁਆਰ ਹੋ ਰਹੇ ਹੋ ਤਾਂ ‘ਰਿਆਜ਼ੁਲ’ ਨੂੰ ਲਿਖ ਦੇਂਦੇ ਕਿ ਇਸ ਮੁਕਾਬਲੇ ਵਿਚ ਸਾਡਾ ਉਮੀਦਵਾਰ ਗੁਰੂ ਨਾਨਕ ਨਹੀਂ  ਪ੍ਰਕਾਸ਼ ਸਿੰਘ ਬਾਦਲ ਹੈ, ਤਾਂ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਹ ਤੁਹਾਡੀ ਮੁੱਛ ਕਦੇ ਵੀ ਨੀਵੀਂ ਨਾ ਹੋਣ ਦੇਂਦਾ, ਕੀ ਹੁੰਦਾ ? ਜ਼ਿਆਦਾ ਤੋਂ ਜ਼ਿਆਦਾ ਸ਼੍ਰੋਮਣੀ ਕਮੇਟੀ ਦੀ ਇਕ ਸਾਲ ਦੀ ਗੋਲਕ ਵਿਚੋਂ 1% ਇਸ ਖਾਤੇ ਵਿਚ ਖਰਚਣੀ ਪੈਂਦੀ। ਅਤੇ ਉਹ ਦੁਨੀਆਂ ਦਾ ਨਿਰ-ਵਿਵਾਦਿਤ ਮਹਾਨ  ਬੰਦਾ ਬਣ ਜਾਂਦਾ
   ਆਪਾਂ ਵੇਖਿਆ ਹੈ ਕਿ ਉਪਰ ਦਿੱਤੇ 26 ਬੰਦੇ ਗੁਰੂ ਨਾਨਕ ਜੀ ਨਾਲੋਂ ਮਹਾਨ ਹਨ, ਆਉ ਜ਼ਰਾ ਵਿਚਾਰਦੇ ਹਾਂ ਕਿ ਇਨ੍ਹਾਂ ਮਹਾਨ ਬੰਦਿਆਂ ਨੇ ਕੀ ਮਾਰਕੇ ਮਾਰੇ ਹਨ ? ਤਾਂ ਜੋ ਪਾਠਕ ਆਪੇ ਹੀ ਵਿਚਾਰ ਲੈਣ ਕਿ ਮਹਾਨ ਕੌਣ ਹੈ ?
   ਮੁਹੰਮਦ ਸਾਹਿਬ, ਯਸੂਹ ਮਸੀਹ ਅਤੇ ਮਹਾਤਮਾ ਬੁੱਧ ਨੇ ਪਰਮਾਤਮਾ ਦੀ ਖਲਕਤ ਵਿਚ ਹੋਰ ਵੰਡੀਆਂ ਪਾ ਕੇ ਆਪਸੀ ਨਫਰਤ ਦੇ ਆਧਾਰ ਨੂੰ ਹੋਰ ਵਧਾਇਆ ਹੈ , ਜਿਸ ਵਿਚ ਅੱਜ ਸਾਰੀ ਦੁਨੀਆਂ ਸੜ ਰਹੀ ਹੈ।
   ਰਾਜਾ ਰਾਮ ਚੰਦਰ ਨੂੰ ਮਰਯਾਦਾ ਪਰਸ਼ੋਤਮ ਕਿਹਾ ਜਾਂਦਾ ਹੈ, ਉਨ੍ਹਾਂ ਦੀ ਮਰਯਾਦਾ, ਬ੍ਰਾਹਮਣ ਦੀ ਵਰਨ-ਵੰਡ ਦੀ ਰਖਵਾਲੀ ਕਰਨਾ ਸੀ। ਬ੍ਰਾਹਮਣ ਦੀ ਮਰਯਾਦਾ ਅਨੁਸਾਰ ਕੋਈ ਵੀ ਸ਼ੂਦਰ, ਰੱਬ ਦੀ ਭਗਤੀ ਕਰਨ ਦਾ ਹੱਕਦਾਰ ਨਹੀਂ ਹੈ, ਇਸ ਦੀ ਰਖਵਾਲੀ ਕਰਦਿਆਂ ਰਾਮ ਜੀ ਨੇ, ਜੰਗਲ ਵਿਚ ਕੁਟੀਆ ਬਣਾ ਕੇ, ਪ੍ਰਭੂ ਦੀ ਭਗਤੀ ਕਰਦੇ ‘ਸ਼ੰਬੂਕ’ ਨਾਮ ਦੇ ਸ਼ੂਦਰ ਦਾ ਸਿਰ ਵੱਢ ਦਿੱਤਾ ਸੀ।
  ਕ੍ਰਿਸ਼ਨ ਜੀ ਨੇ ਤਾਂ ਆਪਣੇ ਰਿਸ਼ਤੇਦਾਰ ‘ਅਰਜਨ’  ਨੂੰ ਜੰਗ ਵਿਚ ਜਿਤਾਉਣ ਲਈ ਸਾਰੀ ਵਾਹ ਲਾਈ, ਪਰ ਜਦ ਉਹ ‘ਕਰਨ’ ਕੋਲੋਂ ਨਾ ਜਿੱਤ ਸਕਿਆ ਤਾਂ, ਉਸ ਵੇਲੇ ਦੇ ਜੰਗ ਦੇ ਸਾਰੇ ਕਾਨੂਨ ਛਿੱਕੇ ਟੰਗ ਕੇ, ਜਦ ਕਰਨ ਦਾ ਰੱਥ ਫੱਸਿਆ ਹੋਇਆ ਸੀ ਅਤੇ ਉਹ ਰੱਥ ਦਾ ਪਹੀਆਂ ਕੱਢਣ ਵਿਚ ਲੱਗਾ ਹੋਇਆ ਸੀ ਤਾਂ ਉਸ ਵੇਲੇ ਅਰਜਨ ਨੂੰ ਕਹਿ ਕੇ, ਉਸ ਦੇ ਤੀਰ ਨਾਲ ਕਰਨ ਨੂੰ ਮਰਵਾ ਦਿੱਤਾ ਸੀ।
  ਸ਼ਿਵਾਜੀ ਮਰਹੱਟਾ ਨੇ ਸਾਰੀ ਉਮਰ ਆਪਣੀ ਬਹੁਤ ਹੀ ਛੋਟੀ ਜਿਹੀ ਰਿਅਸਤ ਨੂੰ ਬਚਾਉਣ ਲਈ ਲੜਦਿਆਂ ਹੀ ਬਿਤਾ ਦਿੱਤੀ ਅਤੇ ਅਖੀਰ ਵਿਚ ਧੋਖੇ ਦਾ ਆਸਰਾ ਹੀ ਲੈਣਾ ਪਿਆ।
  ਭੀਮ ਰਾਉ ਅੰਬੇਦਕਰ ਅੱਛਾ ਬੰਦਾ ਸੀ, ਸ਼ੂਦਰਾਂ ਦਾ ਭਲਾ ਸੋਚਦਾ ਸੀ ਪਰ ਸਾਰੀ ਉਮਰ ਇਹ ਫੈਸਲਾ ਹੀ ਨਾ ਕਰ ਸਕਿਆ ਕਿ ਸ਼ੂਦਰਾਂ ਨੂੰ ਬ੍ਰਾਹਮਣ ਦੀ ਗੁਲਾਮੀ ਤੋਂ ਬਚਾਉਣ ਲਈ ਕੀ ਕਰਾਂ ? ਅੰਤ ਵਿਚ ਵਿਚਾਰਾ ਉਨ੍ਹਾਂ ਨੂੰ ਫਿਰ ਬ੍ਰਾਹਮਣ ਦੇ ਰਹਮ ਤੇ ਹੀ ਛੱਡ ਗਿਆ।
  ਮਹਾਤਮਾ ਗਾਂਧੀ ਨੇ ਤਾਂ ਸਾਰੀ ਉਮਰ ਏਸੇ ਲੇਖੇ ਲਗਾ ਦਿੱਤੀ ਕਿ ਮੈਂ ਅਜਿਹਾ ਰਾਜ ਸਥਾਪਤ ਕਰ ਜਾਵਾਂ, ਜਿਸ ਵਿਚ ਹਮੇਸ਼ਾ ਹਿੰਦੂਆਂ ਦੀ ਬਹੁ-ਗਿਣਤੀ ਅਤੇ ਬ੍ਰਾਹਮਣ ਦਾ ਬੋਲ-ਬਾਲਾ ਰਹੇ। ਵੈਸੇ ਉਹ ਇਸ ਕੰਮ ਨੂੰ ਕਾਮਯਾਬੀ ਨਾਲ ਕਰ ਗਿਆ।
   ਸ਼ਹੀਦੇ ਆਜ਼ਮ ਭਗਤ ਸਿੰਘ ਤਾਂ ਆਪ ਗੁਰੂ ਨਾਨਕ ਜੀ ਦਾ ਸਿੱਖ ਸੀ।
  ਬਾਕੀ ਸਾਰੇ ਵੀ ਸਾਰੀ ਉਮਰ, ਪੈਸੇ ਪਿੱਛੇ ਭੱਜਦੇ ਹੀ ਬਿਤਾ ਗਏ। ਜੋ ਬਚੇ ਨੇ, ਉਹ ਭੱਜ ਰਹੇ ਹਨ।              
       ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਨਾਨਕ ਜੀ ਨੇ ਮਹਾਨਤਾ ਦਾ ਕੀ ਕੰਮ ਕੀਤਾ ?
   ਗੁਰੂ ਨਾਨਕ ਜੀ ਨੇ ਧਰਮ ਦੇ ਉਸ ਪੱਖ ਨੂੰ ਉਜਾਗਰ ਕੀਤਾ ਜਿਸ ਦੀ ਆੜ ਵਿਚ ਬ੍ਰਾਹਮਣ, ਮੌਲਾਣੇ ਅਤੇ ਪਾਦਰੀ , ਗਰੀਬ ਜੰਤਾ ਨੂੰ ਲੁੱਟਦੇ ਸਨ, ਧਰਮ ਦੇ ਨਾਮ ਤੇ ਕੀਤੇ ਜਾਣ ਵਾਲੇ ਸਾਰੇ ਕਰਮ-ਕਾਂਡਾਂ ਨੂੰ ਰੱਦ ਕੀਤਾ । ਸਾਰੀ ਮਾਨਵਤਾ ਦੇ ਇਕ ਹੋਣ ਦਾ ਹੋਕਾ ਦਿੰਦਿਆਂ ਕਿਹਾ ਕਿ ਸਾਰੇ ਬੰਦੇ ਇਕ ਨੂਰ ਤੋਂ ਹੀ ਬਣੇ ਹਨ, ਇਸ ਲਈ ਇਨ੍ਹਾਂ ਵਿਚੋਂ ਕੋਈ ਵੱਡਾ ਜਾਂ ਕੋਈ ਛੋਟਾ ਨਹੀਂ ਹੈ। ਗੁਰੂ ਜੀ ਨੇ ਅਜਿਹੀ ਜੀਵਨ-ਜਾਂਚ ਦੱਸੀ ਹੈ ਜਿਸ ਤੇ ਚੱਲਿਆਂ ਸਾਰੇ ਆਪਸੀ ਵੈਰ-ਵਿਰੋਧ ਖਤਮ ਹੋ ਜਾਂਦੇ ਹਨ।  ਮਿਸਾਲ ਵਜੋਂ,
    ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ , ਜੇ ਸਾਰੀ ਦੁਨੀਆ ਏਨੀ ਜਿਹੀ ਸਿਖਿਆ ਹੀ ਮੰਨ ਲਵੇ ਤਾਂ, ਦੁਨੀਆ ਦੇ ਸਾਰੇ ਝਗੜੇ ਖਤਮ ਹੋ ਜਾਂਦੇ ਹਨ, ਸਾਰੀ ਦੁਨੀਆ ਬੇਗਮ-ਪੁਰਾ ਬਣ ਜਾਂਦੀ ਹੈ। ਦੁਨੀਆ ਵਿਚਲੇ ਸਾਰੇ ਝਗੜਿਆਂ ਦਾ ਮੁੱਢ, ਦੂਸਰਿਆਂ ਦਾ ਹੱਕ ਮਾਰਨਾ ਹੀ ਹੈ।
    ਅਜਿਹੇ ਗਿਆਨ ਦੇ ਚਾਨਣ ਨਾਲ ਸਾਰਾ ਗੁਰੂ ਗ੍ਰੰਥ ਸਾਹਿਬ ਭਰਿਆ ਪਿਆ ਹੈ, ਅੱਜ ਦੇ ਯੁਗ ਵਿਚ ਉਸ ਨੂੰ ਪੜ੍ਹਨ ਅਤੇ ਸਮਝਣ ਦੀ ਲੋੜ ਹੈ।       ਹੁਣ ਆਪੇ ਹੀ ਫੈਸਲਾ ਕਰ ਲਵੋ ਕਿ ਮਹਾਨ ਕੌਣ ਹੈ ? ਵੈਸੇ ਤੁਹਾਡੇ ਫੈਸਲੇ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਣ ਵਾਲਾ, ਇਸ ਲਈ ਇਨ੍ਹਾਂ ਬੇਕਾਰ ਦੀਆਂ ਗੱਲਾਂ ਵਿਚ ਸਮਾ ਬਰਬਾਦ ਨਾ ਕਰੋ, ਆਪਣਾ ਕੀਮਤੀ ਸਮਾ ਦੁਨੀਆ ਵਿਚ ਸੁਚੱਜੀਆਂ ਪਿਰਤਾਂ ਪਾਉਣ ਤੇ ਲਾਉ। ਇਹੀ ਦੁਨੀਆ ਦੇ ਸਾਰੇ ਇੰਸਾਨਾਂ ਦੀ ਜ਼ਿੰਦਗੀ ਦਾ ਮਕਸਦ ਹੈ ।                        

                      ਅਮਰ ਜੀਤ ਸਿੰਘ ਚੰਦੀ   
ਨੋਟ :- ਲੇਖ ਵਿਚ ਕੁਝ ਗਲਤੀ ਹੋ ਗਈ ਸੀ, ਜਿਸ ਨੂੰ ਠੀਕ ਕਰ ਦਿਤਾ ਹੈ , ਹੋਈ ਗਲਤੀ ਲਈ ਪਾਠਕਾਂ ਕੋਲੋਂ ਖਿਮਾ ਦਾ ਜਾਚਕ ਹਾਂ  ।  ਖਾਸ ਕਰ ਕੇ ਸ. ਜਸਬੀਰ ਸਿੰਘ ਵਿਰਦੀ ਜੀ ਦਾ ਬੜਾ ਆਭਾਰੀ ਹਾਂ, ਜਿਨ੍ਹਾਂ ਨੇ ਇਸ ਗਲਤੀ ਵਲ ਮੇਰਾ ਧਿਆਨ ਦਿਵਾਯਾ  ।    ਅਮਰ ਜੀਤ ਸਿੰਘ ਚੰਦੀ   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.