ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
ਗੁਰਬਾਣੀ ਨੂੰ ਗੁਰੂ ਦੀਆਂ ਨਜ਼ਰਾਂ ਤੋਂ ਦੇਖਣ ਦੀ ਲੋੜ !
ਗੁਰਬਾਣੀ ਨੂੰ ਗੁਰੂ ਦੀਆਂ ਨਜ਼ਰਾਂ ਤੋਂ ਦੇਖਣ ਦੀ ਲੋੜ !
Page Visitors: 2645

ਗੁਰਬਾਣੀ ਨੂੰ ਗੁਰੂ ਦੀਆਂ ਨਜ਼ਰਾਂ ਤੋਂ ਦੇਖਣ ਦੀ ਲੋੜ !
ਗੁਰਮੀਤ ਸਿੰਘ ਕਪੂਰਥਲਾ ਜੀ! 30 ਸਾਲਾਂ ਬਾਅਦ ਵਾਲੀ ਗੱਲ ਦੀ ਸਫਾਈ ਗੰਭੀਰ ਜੀ ਦੇਣ ਜਾਂ ਨਾ ਦੇਣ ਇਹ ਉਹਨਾਂ ਦੀ ਮਰਜ਼ੀ ਹੈ।ਪਰ ਮੇਰੀ ਸਮਝ ਮੁਤਾਬਕ ਹੋਰ ਸਫਾਈਆਂ ਦੇਣ ਦੀ ਜਰੂਰਤ ਨਹੀਂ ਹੈ।
ਮੁਖ ਗੱਲ ਤਾਂ ਇਹ ਹੈ ਕਿ ਤੁਸੀਂ ਹੁਣ ਵੀ ਸੱਚਾਈ ਨੂੰ ਕਹਾਣੀ ਸਮਝਕੇ ਹੀ ਦੇਖਦੇ ਹੋ ਅਤੇ ਸਵਾਲ- ਕਰਤਾ (ਗੰਭੀਰ ਜੀ) ਨੂੰ ਤੁਸੀਂ ਇਕ ਫਰਜੀ ਪਾਤਰ ਹੀ ਸਮਝਦੇ ਹੋ।ਤੁਹਾਡੇ ਮੁਤਾਬਕ ਇਸ ਕਹਾਣੀ ਦੇ ਪਾਤਰ ਦਾ ਇਹ ਕਿਰਦਾਰ ਤੁਹਾਨੂੰ ਪਸੰਦ ਨਹੀਂ ਇਸ ਲਈ ਇਸ ਕਿਰਦਾਰ ਨੂੰ ਬਦਲ ਦੇਣਾ ਚਾਹੀਦਾ ਹੈ। ਕਪੂਰਥਲਾ ਜੀ! ਕਹਾਣੀ ਦੇ ਪਾਤਰ ਦਾ ਕਿਰਦਾਰ ਦੇਖਣ ਦੀ ਬਜਾਏ ਬਿਹਤਰ ਹੁੰਦਾ ਤੁਸੀਂ ਆਪਣਾ ਕਿਰਦਾਰ ਦੇਖਦੇ।
  ਮੈਂ ਤੁਹਾਨੂੰ ਨਿਰਪੱਖ ਸੋਚਣੀ ਦਾ ਗੁਰਮੁਖ ਸੱਜਣ ਸਮਝਦਾ ਆ ਰਿਹਾ ਸੀ ਇਸੇ ਲਈ ਆਪਣੀਆਂ ਪੋਸਟਾਂ ਤੇ ਤੁਹਾਨੂੰ ਟੈਗ ਕਰਦਾ ਆ ਰਿਹਾ ਸੀ।ਪਰ ਤੁਹਾਡੇ ਤੇ ਵੀ ਕੌਲੇਜ ਵਾਲੀ ਸੋਚ ਭਾਰੂ ਨਜ਼ਰ ਆ ਰਹੀ ਹੈ।ਇਸ ਵਿੱਚ ਤੁਹਾਡਾ ਕਸੂਰ ਘੱਟ ਅਤੇ ਜਿਸ ਕਾਲੇਜ ਦਾ ਤੁਹਾਡੇ ਤੇ ਪ੍ਰਭਾਵ ਹੈ, ਉਸ ਦਾ ਕਸੂਰ ਜਿਆਦਾ ਲੱਗਦਾ ਹੈ।ਇੱਕ ਸੱਚੀ ਸੁੱਚੀ ਅਤੇ ਇਮਾਨਦਾਰ ਸੰਸਥਾ ਤੋਂ ਹੀ ਸੱਚ ਦੀ ਆਸ ਰੱਖੀ ਜਾ ਸਕਦੀ ਹੈ।ਪਰ ਜਿਸ ਤਰ੍ਹਾਂ ਕੌਲੇਜ ਦੇ ਪ੍ਰਭਾਵ ਥੱਲੇ ਆਏ ਲੋਕਾਂ ਵੱਲੋਂ ਗੁਰਬਾਣੀ ਨੂੰ ਗੁਰੂ ਦੀਆਂ ਨਜ਼ਰਾਂ ਤੋਂ ਦੇਖਣ ਦੀ ਬਜਾਏ ਆਪਣੀ ਸੋਚ ਮੁਤਾਬਕ ਦੇਖਿਆ ਜਾ ਰਿਹਾ ਹੈ, ਉਸੇ ਤਰ੍ਹਾਂ ਇਸ ਕੌਲੇਜ ਦੀ ਸਿੱਖਿਆ ਤੋਂ ਪ੍ਰਭਾਵਤ ਲੋਕ ਵੀ ਸਮਝਦੇ ਹਨ ਕਿ ਸਾਰੇ ਉਹਨਾਂ ਦੀ ਸੋਚ ਮੁਤਾਬਕ ਹੀ ਸੋਚਣ
   ਗੰਭੀਰ ਜੀ ਨੇ ਮਿਸ਼ਨਰੀਆਂ ਦਾ ਸਾਥ ਛੱਡਣ ਦੀ ਗੱਲ ਕਿਸੇ ਸ਼ਰਤ ਤੇ ਕੀਤੀ ਹੈ।ਜਿੱਥੋਂ ਤੱਕ ਮੈਂ ਸਮਝਦਾ ਹਾਂ ਕਿ ਉਹਨਾਂ ਨੇ ਇਹ ਸ਼ਰਤ ਆਪਣੇ ਭਰੋਸੇ ਦੇ ਆਧਾਰ ਤੇ ਰੱਖੀ ਹੈ ਕਿ ਜਿਸ ਮਿਸ਼ਨਰੀ ਸਖਸ਼ ਤੇ (ਉਹਨਾਂ ਨੂੰ ਭੁਲੇਖਾ ਸੀ ਕਿ) ਮੈਂ ਦੋਸ਼ ਲਗਾਇਆ ਹੈ, ਉਹ ਇਸ ਤਰ੍ਹਾਂ ਨਹੀਂ ਕਰ ਸਕਦਾ।
  ਕਪੂਰਥਲਾ ਜੀ!ਜਿਸ ਤਰ੍ਹਾਂ ਦੀ ਗੱਲ ਤੁਸੀਂ ਕਰ ਰਹੇ ਹੋ ਇਸ ਨੂੰ ਦੂਸਰੇ ਪਹਿਲੂ ਤੋਂ ਵੀ ਦੇਖੋ।ਜੇ ਕਰ (ਜਿਸ ਗੱਲ ਦਾ ਉਹਨਾਂ ਨੂੰ ਭੁਲੇਖਾ ਸੀ ਕਿ) ਉਸ ਮਿਸ਼ਨਰੀ ਬਾਰੇ ਮੇਰੇ ਵੱਲੋਂ ਗਿਰੇ ਹੋਏ ਕਿਰਦਾਰ ਦਾ ਕੋਈ ਪੁਖਤਾ ਸਬੂਤ ਪੇਸ਼ ਕਰ ਦਿੱਤਾ ਜਾਂਦਾ, ਜਿਸ ਪ੍ਰਚਾਰਕ ਮਿਸ਼ਨਰੀ ਨੂੰ ਉਹ 30 ਸਾਲਾਂ ਤੋਂ ਉਚੇ ਆਚਰਣ ਦਾ ਸਮਝਦੇ ਆ ਰਹੇ ਸੀ ਤਾਂ ਕੀ ਫੇਰ ਵੀ ਗੰਭੀਰ ਜੀ ਇਹ ਸੋਚਕੇ ਉਹਨਾਂ ਨਾਲ ਜੁੜੇ ਰਹਿੰਦੇ ਕਿ 30 ਸਾਲ ਹੋ ਗਏ ਹਨ ਇਹਨਾਂ ਨਾਲ ਜੁੜੇ ਹੋਏ, ਇਸ ਲਈ ਹੁਣ ਤਾਂ ਇਹਨਾਂ ਨਾਲ ਹੀ ਜੁੜੇ ਰਹਿਣਾ ਚਾਹੀਦਾ ਹੈ? ਕਪੂਰਥਲਾ ਜੀ! ਕਿਸੇ ਦੀਆਂ ਗੱਲਾਂ’ਚ ਆ ਕੇ ਗੰਭੀਰ ਜੀ ਨੇ ਮਿਸ਼ਨਰੀਆਂ ਦਾ ਸਾਥ ਛੱਡ ਤੇ ਨਹੀਂ ਦਿੱਤਾ, ਉਹਨਾਂ ਨੇ ਸ਼ਰਤ ਹੀ ਰੱਖੀ ਹੈ।
ਕਪੂਰਥਲਾ ਜੀ! ਬਹੁਤ ਅਫਸੋਸ ਅਤੇ ਦੁਖ ਹੋਇਆ, ਕਿ ਤੁਹਾਡੇ ਬਾਰੇ ਮੈਂ ਕੀ ਸੋਚਦਾ ਸੀ ਪਰ….।
ਜਸਬੀਰ ਸਿੰਘ ਵਿਰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.