ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: “ਪੰਚੇ ਪਾਵਹਿ ਦਰਗਹਿ ਮਾਨ” ਦੀ ਅਜੋਕੀ ਵਿਆਖਿਆ ਬਾਰੇ :-
-: “ਪੰਚੇ ਪਾਵਹਿ ਦਰਗਹਿ ਮਾਨ” ਦੀ ਅਜੋਕੀ ਵਿਆਖਿਆ ਬਾਰੇ :-
Page Visitors: 2738

-: “ਪੰਚੇ ਪਾਵਹਿ ਦਰਗਹਿ ਮਾਨ” ਦੀ ਅਜੋਕੀ ਵਿਆਖਿਆ ਬਾਰੇ :-
ਮੈਂ ਅਕਸਰ ਹੀ ਇਸ ਗੱਲੋਂ ਸੁਚੇਤ ਕਰਦਾ ਰਹਿੰਦਾ ਹਾਂ ਕਿ ਜਵੱਦੀ-ਲੁਧਿਆਣਾ ਦੇ ਇਕ ਮਿਸ਼ਨਰੀ ਕੌਲੇਜ ਨਾਲ ਸਿੱਧੇ-ਅਸਿੱਧੇ ਤਰੀਕੇ ਨਾਲ ਜੁੜੇ ਹੋਏ ਜਾਂ ਉਸ ਕੌਲੇਜ ਦੀ ਸਿਖਿਆ ਤੋਂ ਪ੍ਰਭਾਵਿਤ ਹੋਏ ਲੋਕ ਅੱਖੀਂ ਘੱਟਾ ਪਾਉਣ ਲਈ ਉਪਰੋਂ ਉਪਰੋਂ ਰੱਬ ਦੀ ਹੋਂਦ ਮੰਨਣ ਦੀ ਗੱਲ ਕਰਦੇ ਹਨ, ਜਦਕਿ ਅਸਲ ਵਿੱਚ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ। ਉਹਨਾਂ ਵਿਦਵਾਨਾ ਵਿੱਚੋਂ ਹੀ ਇਕ ਵਿਦਵਾਨ ਹਨ ਚਮਕੌਰ ਸਿੰਘ ਬਰਾੜ।  ਹੇਠਾਂ ਉਹਨਾਂ ਦੁਆਰਾ ਜਪੁ ਜੀ ਸਾਹਿਬ ਦੀ ਇਕ ਪਉੜੀ ਦੀ ਕੀਤੀ ਵਿਆਖਿਆ ਕੁਝ ਸਵਾਲਾਂ ਸਹਿਤ ਪੇਸ਼ ਹੈ।ਪਾਠਕ ਖੁਦ ਹੀ ਦੇਖ ਲੈਣ ਕਿ ਮੇਰਾ ਇਤਰਾਜ ਠੀਕ ਹੈ ਜਾਂ ਗ਼ਲਤ—
ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥
ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰੁ ਏਕੁ ਧਿਆਨੁ
॥”
ਅਰਥ ਚਮਕੌਰ ਸਿੰਘ ਬਰਾੜ:—ਹੇ ਭਾਈ –ਸੁਰੇਸ਼ਟ ਗੁਣਾਂ ਵਾਲੇ ਮਨੁਖ ਹੀ ਪਰਵਾਨ ਹਨ ਅਤੇ ਉਹ ਮਨੁਖ ਹੀ ਆਗੂ ਹੈ।  ਉਨਾਂ ਨੂੰ ਹੀ ਪਰਭੁ ਦੀ ਦਰਗਾਹ ਵਿਚ ਭਾਵ ਆਪਣੀਆ ਨਜ਼ਰਾ ਵਿਚ ਅਤੇ ਦੁਨੀਆ ਦੀਆ ਨਜ਼ਰਾਂ ਵਿਚ ਇਜਤ ਮਿਲਦੀ ਹੈ। । ਭਾਵ ਸੁਰੇਸ਼ਟ ਗੁਣਾ ਵਾਲਾ ਮਨੁਖ ਨਾ ਤਾਂ ਆਪਣੀਆ ਨਜ਼ਰਾ ਵਿਚ ਗਿਰਦਾ ਹੇ ਅਤੇ ਨਾ ਹੀ ਉਹ ਦੁਨੀਆ ਦੀਆ ਨਜ਼ਰਾਂ ਵਿਚ ਡਿਗਦਾ ਹੈ। ਉਹ ਹੀ ਆਗੂ ਮਨਜੂਰ ਹੈ॥ 
ਉਹ ਸੁਰੇਸ਼ਟ ਮਨੁਖ ਪ੍ਰਭੂ ਰਾਜੇ ਨੂੰ (ਸਰਿਸ਼ਟੀ ਵਿਚ) ਸੋਹਣੇ ਲਗਦੇ ਹਨ (ਕਿਉਂਕਿ) ਉਨਾਂ ਮਨੁਖਾਂ ਦਾ ਖਿਆਲ ਜਾਂ ਧਿਆਨ ਇਕ ਪ੍ਰਭੁ ਹੀ ਹੇ॥
ਵਿਚਾਰ: ਦੇਖੋ ਸ੍ਰੇਸ਼ਟ ਗੁਣਾਂ ਵਾਲੇ ਮਨੁੱਖਾਂ ਨੂੰ ਚਮਕੌਰ ਸਿੰਘ ਬਰਾੜ ਅਨੁਸਾਰ ਕਿੱਥੇ ਇੱਜਤ ਮਿਲਦੀ ਹੈ? ਪ੍ਰਭੂ ਦੀ ਦਰਗਾਹ ਵਿੱਚ।  ਅਤੇ ਪ੍ਰਭੂ ਕੌਣ ਹੈ?  ਖੁਦ ਮਨੁੱਖ। ਪ੍ਰਭੂ ਦੀ ਦਰਗਾਹ ਕੀ ਹੈ?  ਮਨੁੱਖ ਦੀਆਂ ਖੁਦ ਦੀਆਂ ਨਜ਼ਰਾਂ। ਅਰਥਾਂ ਵੱਲ ਇਕ ਵਾਰੀਂ ਫੇਰ ਧਿਆਨ ਦਿਉ ਜੀ—“ਉਹਨਾਂ ਨੂੰ ਹੀ ਪ੍ਰਭੂ ਦੀ ਦਰਗਹ ਵਿਚ **ਭਾਵ ਆਪਣੀਆਂ ਨਜ਼ਰਾਂ ਵਿੱਚ ਅਤੇ ਦੁਨੀਆਂ ਦੀਆਂ ਨਜ਼ਰਾਂ ਵਿੱਚ ਇਜਤ ਮਿਲਦੀ ਹੈ**”। ਪਾਠਕ ਦੇਖ ਸਕਦੇ ਹਨ ਕਿ ਚਮਕੌਰ ਸਿੰਘ ਬਰਾੜ ਨੇ ਪ੍ਰਭੂ ਦੀ ਹੋਂਦ ਦੀ ਗੱਲ ਕਰ ਵੀ ਦਿੱਤੀ ਜਿਸ ਤੋਂ ਲੱਗੇ ਕਿ ਉਹ ਪ੍ਰਭੂ ਦੀ ਹੋਂਦ ਮੰਨਣ ਤੋਂ ਮੁਨਕਰ ਨਹੀਂ ਅਤੇ ਉਸ ਦੀ ਹੋਂਦ ਮੰਨੀਂ ਵੀ ਨਹੀਂ। ਮਨੁੱਖ ਦੀਆਂ ਨਜ਼ਰਾਂ ਨੂੰ ਹੀ ਪ੍ਰਭੂ ਦੀ ਦਰਗਹ ਬਣਾ ਦਿੱਤਾ ਹੈ (ਜਵੱਦੀ ਲੁਧਿਆਣਾ ਵਾਲਿਆਂ ਦੀਆਂ ਗੁਰਬਾਣੀ ਵਿਆਖਿਆਵਾਂ ਦੇਖੋ, ਉਹਨਾਂ ਵਿੱਚ ਵੀ ਇਹੀ ਸੋਚ ਅਤੇ ਇਹੀ ਚਲਾਕੀ ਨਜ਼ਰ ਆਏਗੀ)।  
   ਸਵਾਲ ਪੈਦਾ ਹੁੰਦਾ ਹੈ ਕਿ ਕੀ ਬੰਦੇ ਦੇ ਚੰਗੇ ਮੰਦੇ ਗੁਣਾਂ ਦਾ ਫੈਸਲਾ ਬੰਦੇ ਨੇ ਖੁਦ ਕਰਨਾ ਹੈ?
   ਜੇ ਖੁਦ ਹੀ ਫੈਸਲਾ ਕਰਨਾ ਹੈ, ਤਾਂ ਦੁਨੀਆਂ ਦਾ ਕੋਈ ਬੰਦਾ ਹੈ ਜਿਹੜਾ ਕਹਿੰਦਾ ਜਾਂ ਮੰਨਦਾ ਹੋਵੇ ਕਿ ਉਹ ਚੰਗੇ ਕੰਮ ਨਹੀਂ ਕਰਦਾ?
  ਮੰਨ ਲਵੋ ਕਿਸੇ ਬੰਦੇ ਨੂੰ ਅਹਿਸਾਸ ਹੈ ਕਿ ਉਹ ਸ੍ਰੇਸ਼ਟ ਕੰਮ ਨਹੀਂ ਕਰ ਰਿਹਾ।ਆਪਣੀ ਨਜ਼ਰਾਂ ਵਿੱਚ ਤਾਂ ਉਹ ਫੇਰ ਵੀ ਆਪਣੇ ਆਪ ਨੂੰ ਬੇ-ਇੱਜਤ ਜਾਂ ਗਿਰਿਆ ਹੋਇਆ ਮਹਿਸੂਸ ਨਹੀਂ ਕਰੇਗਾ।  ਕਿਉਂਕਿ ਉਸਨੂੰ ਐਸਾ ਕੋਈ ਅਹਿਸਾਸ ਨਹੀਂ ਹੋ ਰਿਹਾ ਤਾਂ ਹੀ ਤੇ ਉਹ ਇਸ ਤਰ੍ਹਾਂ ਦੇ ਕੰਮ ਕਰਦਾ ਹੈ। 
ਚਮਕੌਰ ਸਿੰਘ ਬਰਾੜ ਲਿਖਦੇ ਹਨ- “.. ਨਾ ਹੀ ਉਹ ਦੁਨੀਆਂ ਦੀਆਂ ਨਜ਼ਰਾਂ ਵਿੱਚ ਡਿਗਦਾ ਹੈ”
ਸਵਾਲ ਪੈਦਾ ਹੁੰਦਾ ਹੈ ਕਿ ਕੀ ਦੁਨੀਆਂ ਨੇ ਕਿਸੇ ਦੇ ਚੰਗੇ ਮੰਦੇ ਬਾਰੇ ਫੈਸਲਾ ਕਰਨਾ ਹੈ?
ਮੰਨ ਲਵੋ ਕਿ ਦੁਨੀਆਂ ਦੀਆਂ ਨਜ਼ਰਾਂ ਵਿੱਚ ਕੋਈ ਬੰਦਾ ਸਰਵ ਸ੍ਰੇਸ਼ਟ ਹੈ, ਇਸ ਨਾਲ ਕੀ ਹੁੰਦਾ ਹੈ?      ਗੁਰਬਾਣੀ ਤਾਂ ਕਹਿੰਦੀ ਹੈ-
“ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ
॥”
ਜੇ ਕੋਈ ਨਵਾ ਖੰਡਾ ਅਰਥਾਤ ਸਾਰੀ ਦੁਨੀਆਂ ਵਿੱਚ ਚੰਗਾ ਚੰਗਾ ਕਹਿਕੇ ਮੰਨਿਆ ਜਾਂਦਾ ਹੋਵੇ।  ਸਾਰੀ ਦੁਨੀਆਂ ਉਸ ਦੇ ਜੱਸ ਦੀ ਕੀਰਤੀ ਕਰਦੀ ਹੋਵੇ, ਪਰ ਜੇ ਉਹ ਪ੍ਰਭੂ ਦੀਆਂ ਨਜ਼ਰਾਂ ਵਿੱਚ ਸ੍ਰੇਸ਼ਟ ਨਹੀਂ ਤਾਂ ਉਸ ਦੀ ਦਰਗਾਹ ਵਿੱਚ ਉਹ ਦੋਸ਼ੀ ਹੀ ਮੰਨਿਆ ਜਾਂਦਾ ਹੈ।
  ਪਰ ਚਮਕੌਰ ਸਿੰਘ ਦੀ ਸੋਚ ਵਿੱਚ ਤਾਂ ਨਾਸਤਕਤਾ (ਪ੍ਰਭੂ ਦੀ ਹੋਂਦ ਮੰਨਣ ਤੋਂ ਇਨਕਾਰੀ) ਘਰ ਕਰੀ ਬੈਠੀ ਹੈ,  ਉਹਨਾਂ ਨੂੰ ਗੁਰਬਾਣੀ ਨੂੰ ਇਸ ਦੇ ਸਹੀ ਅਰਥਾਂ ਵਿੱਚ ਮੰਨਣ ਨਾਲ ਕੀ ?
 ਚਮਕੌਰ ਸਿੰਘ ਬਰਾੜ ਲਿਖਦੇ ਹਨ:- “ਭਾਵ ਸੁਰੇਸ਼ਟ ਗੁਣਾ ਵਾਲਾ ਮਨੁਖ ਨਾ ਤਾਂ ਆਪਣੀਆ ਨਜ਼ਰਾ ਵਿਚ ਗਿਰਦਾ ਹੇ ਅਤੇ ਨਾ ਹੀ ਉਹ ਦੁਨੀਆ ਦੀਆ ਨਜ਼ਰਾਂ ਵਿਚ ਡਿਗਦਾ ਹੈ। **ਉਹ ਹੀ ਆਗੂ ਮਨਜੂਰ ਹੈ**” ਇਸ ਦਾ ਮਤਲਬ ਜਿਹਨਾਂ ਲੋਕਾਂ ਨੂੰ ਜਨਤਾ ਨੇ ਚੁਣ ਕੇ ਆਪਣਾ ਆਗੂ ਮੰਨਿਆ ਹੁੰਦਾ ਹੈ ਚਾਹੇ ਉਹ ਦੇਸ਼ ਨੂੰ ਪੰਜਾਬ ਨੂੰ ਲੁੱਟ ਕੇ ਖਾ ਜਾਣ।  ਆਪਣੀ ਕੁਰਸੀ ਬਚਾਉ ਲਈ ਅਨੇਕਾਂ ਬੇ ਕਸੂਰਾਂ ਦਾ ਕਤਲ ਕਰਵਾ ਦੇਣ, ਪਰ ਫੇਰ ਵੀ ਉਹ ਸਰੇਸ਼ਟ ਹਨ, ਕਿਉਂਕਿ ਉਹਨਾਂ ਨੂੰ ਬਹੁ ਗਿਣਤੀ ਲੋਕਾਂ ਨੇ ਖੁਦ ਹੀ ਆਗੂ ਚੁਣਿਆ ਹੁੰਦਾ ਹੈ???
 ਜਸਬੀਰ ਸਿੰਘ ਵਿਰਦੀ"



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.