ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਸੰਜੋਗ’ ਬਾਰੇ ਵਿਚਾਰ :-
-: ‘ਸੰਜੋਗ’ ਬਾਰੇ ਵਿਚਾਰ :-
Page Visitors: 2712

-: ‘ਸੰਜੋਗ’ ਬਾਰੇ ਵਿਚਾਰ :-
 ਇਕ ਨਾਸਤਕ ਦਾ ਸਵਾਲ:-
 “ਇਹ ਗੱਲ ਕਿੰਨੀ ਕੁ ਸੱਚ ਹੈ ਕਿ ''ਸੰਯੋਗ ਧੁਰੋਂ ਲਿਖੇ ਹੁੰਦੇ ਨੇ ਜਾਂ ਫਿਰ ਰੱਬ ਜੋੜੀਆਂ ਬਣਾ ਕੇ ਭੇਜਦਾ ਹੈ ?
 ਜੇ ਮੰਨ ਲਿਆ ਜਾਵੇ ਕੇ ਰੱਬ ਸੰਯੋਗ ਲਿਖਦਾ ਹੈ ਤਾਂ ਰੱਬ ਕੁੜੀ ਜਾਂ ਮੁੰਡੇ ਨੂੰ ਓਹਦੀ ਜਾਤ ਤੋਂ ਬਾਹਰ ਕਿਉਂ ਨਹੀਂ ਕਿਸੇ ਨਾਲ ਜੋੜਦਾ ?
 ਦੁੱਜਾ, ਕੀ ਰੱਬ ਸੰਯੋਗ ਲਿਖਣ ਵੇਲੇ Data ਵੀ Update ਕਰਦਾ ਹੈ ?
 ਜਿਵੇਂ ਭਾਰਤ ਦੀ ਵੰਡ ਤੋਂ ਪਹਿਲਾਂ ਮੁੰਡਾ ਲੁਧਿਆਣੇ ਦਾ ਤੇ ਕੁੜੀ ਲਾਹੌਰ ਦੀ ਦਾ ਵਿਆਹ ਵੀ ਹੋ ਜਾਂਦਾ ਸੀ . ਪਰ ਜਿਦਾਂ ਹੀ ਵੰਡ ਹੋ ਕੇ ਵਿਚਕਾਰ ਤਾਰ ਆ ਗਈ, ਰੱਬ ਨੇ ਦੁੱਜੇ ਪਾਸੇ ਵੱਲ ਸਾਡੇ ਸੰਯੋਗ ਲਿਖਣੇ ਬੰਦ ਕਰ ਦਿੱਤੇ. ਸ਼ਾਇਦ ਰੱਬ ਨੂੰ ਪਤਾ ਹਊ ਕੇ Immigration and Visa ਦਾ ਰੌਲਾ ਰਹੂ ਫ਼ਿਰ, ਰਹਿਣ ਦਿੰਦੇ ਆ.
 ਤੀਜਾ, ਜੇ ਰੱਬ ਸੰਯੋਗ ਲਿਖਦਾ ਹੈ ਤਾਂ ਕੀ ਓਹ ਤਲਾਕ ਵਾਲਾ Section ਵੀ ਨਾਲ ਹੀ ਭਰਕੇ ਭੇਜਦਾ ਹੈ ਕੇ ''ਚਲੋ ਤੁਹਾਡਾ ਵਿਆਹ ਕਰਵਾ ਦਿੰਦੇ ਆ ਪਰ ਇੰਨੇ ਮਹੀਨਿਆਂ ਬਾਅਦ ਜੁਦਾ ਵੀ ਮੈਂ ਹੀ ਕਰੂ ?”
ਚਮਕੌਰ ਸਿੰਘ ਬਰਾੜ  :- ਦਾ ਜਵਾਬ, 
 ਵੀਰ ਰਬ ਕਿਸੇ ਦਾ ਕੋਈ ਨਹੀਂ ਲਿਖਦਾ।
ਇਹ ਤਾਂ ਸਿਰਫ ਸਾਡੇ ਧਰਮ ਨੂੰ ਚਲਾਉਣ ਵਾਲਿਆ ਨੇ ਸਿਰਫ ਰਬ ਨੂੰ ਹਉਆ ਬਣਾਕੇ, ਭੋਲੀ ਭਾਲੀ, ਨਿਦਾਨ, ਗਰੀਬ ਅਤੇ ਅਨਪੜ ਜਨਤਾ ਨੂੰ ਆਪਣੀ ਰੋਟੀ ਰੋਜੀ ਬਣਾਉਣ ਦੀ ਖਾਤਰ ਇਹੋ ਜਿਹੀਆ ਮਨਘੜਤ ਗਲਾਂ ਘੜੀਆ ਹਨ। ਬਸ ਹੋਰ ਕੁਝ ਵੀ ਨ੍ਹੀਂ।
ਵਿਆਹ ਜਾਂ ਰਿਸਤੇ ਸਿਰਫ ਸਰਕਮ ਸਟੈਂਸੀਆਲ ਹਨ। ਜਿਹੋ ਜਿਹੇ ਅਸੀ ਹਾਲਾਤ ਬਣਾ ਲੈਂਦੇ ਹਾਂ ਜਾਂ ਬਣ ਜਾਂਦੇ ਹਨ ਉਹੋ ਜਿਹਾ ਰਿਸਤਾ ਜੁੜ ਜਾਂਦਾ ਹੈ।
 ਸਿਰਫ ਬੰਦੇ ਦੀ ਆਪਣੀ ਕਰਨੀ ਨਾਲ ਹਾਲਾਤ ਕਿਹੋ ਜਿਹੇ ਬਣਾਉਂਦਾ ਹੈ ਹਰ ਇਕੱ ਬੰਦੇ ਤੇ ਮੁਨਸਰ ਹੈ।
 ਇਹੋ ਜਿਹੀ ਗਲ ਗੁਰੂ ਗਰੰਥ ਸਾਹਿਬ ਵਿਚ ਕਿਤੇ ਵੀ ਨਹੀਂ ਲਿਖੀ।
ਬਸ ਮੰਗ ਖਾਣੀ ਜਮਾਤ ਨੇ ਇਹ ਘੜੀ ਹੈ। ਸੈਂਕੜੈ ਸਾਲਾ ਤੋਂ ਸਾਡੇ ਮਨਾਂ ਵਿਚ ਬਿਠਾ ਦਿਤੀ ਹੈ। ਉਹ ਪੀੜੀ ਦਰ ਪੀੜੀ ਚਲੀ ਆੁਉਂਦੀ ਹੈ।”
 ਵਿਚਾਰ:- ਚਮਕੌਰ ਸਿੰਘ ਬਰਾੜ ਜੀ! ਤੁਹਾਡੀਆਂ ਜਿੰਨੀਆਂ ਵੀ ਪੋਸਟਾਂ ਹਨ ਜਾਂ ਜਿੰਨੀਂ ਵਾਰੀਂ ਵੀ ਆਪਣਾ ਵਿਚਾਰ ਵਟਾਂਦਰਾ ਹੋਇਆ ਹੈ, ਤੁਸੀਂ ਕਦੇ ਵੀ, ਕਿਤੇ ਵੀ ਰੱਬ ਦੀ ਹੋਂਦ ਮੰਨਣ ਤੋਂ ਇਨਕਾਰੀ ਨਹੀਂ ਹੋਏ।ਪਰ ਇਹ ਵੀ ਅਜੀਬ ਗੱਲ ਹੈ ਕਿ ਅੱਜ ਤੱਕ ਤੁਹਾਡੀਆਂ ਲਿਖਤਾਂ ਵਿੱਚ ਕਿਤੇ ਵੀ ਐਸਾ ਲਿਖਿਆ ਨਹੀਂ ਮਿਲਦਾ ਕਿ ਰੱਬ ਕੁਝ ਕਰਦਾ ਵੀ ਹੈ।ਜਾਂ ਕੁਝ ਕਰਨ ਦੇ ਸਮਰੱਥ ਵੀ ਹੈ। ਮੇਰਾ ਸਵਾਲ ਹੈ,
 ਜੇ ਤੁਸੀਂ ਰੱਬ ਦੀ ਹੋਂਦ ਨੂੰ ਮੰਨਦੇ ਹੋ ਤਾਂ ਦੱਸੋਗੇ ਕਿ ਕੀ ਉਹ- ਹੁਣ ਮੌਜੂਦਾ ਸਮੇਂ ਵੀ ਹੈ ਜਾਂ ਹੁਣ ਉਹ ਕੁਦਰਤ ਅਤੇ ਕੁਦਰਤੀ ਨਿਯਮਾਂ ਵਿੱਚ ਬਦਲ ਗਿਆ ਹੈ ਅਤੇ ਹੁਣ ਉਸ ਦਾ ਕੋਈ ਸੂਖਮ ਅਰਥਾਤ ਨਿਰਾਕਾਰ ਰੂਪ ਬਾਕੀ ਨਹੀਂ ਬਚਿਆ?
 ਜੇ ਉਹ ਹੈ ਤਾਂ ਉਸ ਦਾ ਹੁਣ ਮੌਜੂਦਾ ਸਮੇਂ ਕੋਈ ਰੋਲ ਵੀ ਹੈ ਜਾਂ ਫਾਰਮੈਲਟੀ ਵਜੋਂ ਸਿਰਫ ਕਹਿਣ ਨੂੰ ਹੀ ਰੱਬ ਹੈ?
 ਅਤੇ ਰੱਬ ਦੀ ਹੋਂਦ ਮੰਨਣ ਵਾਲਿਆਂ ਵਿੱਚ ਆਪਣੀ ਘੁਸਪੈਠ ਬਣਾਈ ਰੱਖਣ ਲਈ ਉਪਰੋਂ ਉਪਰੋਂ ਰੱਬ ਦੀ ਹੋਂਦ ਮੰਨਣ ਦਾ ਭਰਮ ਪਾਈ ਰੱਖਣਾ ਤੁਹਾਡੀ ਮਜਬੂਰੀ ਹੈ?
 ਲੱਗਦਾ ਹੈ ਤੁਸੀਂ ਗੁਰਬਾਣੀ ਦੇ ਇਹਨਾਂ ਫੁਰਮਾਨਾਂ ਨੂੰ ਨਹੀਂ ਮੰਨਦੇ-
 “ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥”--
- “ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥”
– “ਜੋ ਕਿਛੁ ਵਰਤੈ ਸਭ ਤੇਰਾ ਭਾਣਾ ॥”
  ਜੇ ਮੰਨਦੇ ਹੁੰਦੇ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰਦੇ।
 ਤੁਸੀਂ ਲਿਖਿਆ ਹੈ- “ਰੱਬ ਕਿਸੇ ਦਾ ਕੋਈ ਨਹੀਂ ਲਿਖਦਾ”… “..ਇਹੋ ਜਿਹੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਨਹੀਂ ਲਿਖੀ”
 ਚਮਕੌਰ ਸਿੰਘ ਜੀ! ਦੇਖੋ ਗੁਰਬਾਣੀ ਕੀ ਕਹਿੰਦੀ ਹੈ-
 “ਮਨ ਰੇ ਗੁਰਮੁਖਿ ਨਾਮੁ ਧਿਆਇ ॥ ਧੁਰਿ ਪੂਰਬਿ ਕਰਤੈ ਲਿਖਿਆ ਤਿਨਾ ਗੁਰਮਤਿ ਨਾਮਿ ਸਮਾਇ ॥੧॥ ਰਹਾਉ ॥ (ਪੰਨਾ 65)(**ਕਰਤੈ ਲਿਖਿਆ**) ”
 “ਹਰਿ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ
 ਧੁਰਿ ਕਰਤੈ ਆਪਿ ਲਿਖਿ ਪਾਇਆ ਤਿਸੁ ਨਾਲਿ ਕਿਹੁ ਚਾਰਾ ਨਾਹੀ ॥ {ਪੰਨਾ 309}” (**ਕਰਤੈ ਆਪਿ ਲਿਖਿ ਪਾਇਆ**)
  “ਅੰਤਰਿ ਪ੍ਰੀਤਮੁ ਵਸਿਆ ਧੁਰਿ ਕਰਮੁ ਲਿਖਿਆ ਕਰਤਾਰਿ ॥ (ਪੰਨਾ 551}” (**ਲਿਖਿਆ ਕਰਤਾਰਿ**)
 ਗੁਰਬਾਣੀ ਦੀਆਂ ਇਹਨਾਂ ਉਪਰ ਵਾਲੀਆਂ ਪੰਗਤੀਆਂ ਸਾਫ ਕਹਿ ਰਹੀਆਂ ਹਨ ਕਿ,
 **ਕਰਤੇ ਨੇ ਲਿਖਿਆ ਹੈ**,
 ਤੁਸੀਂ ਕਹਿੰਦੇ ਹੋ ਰੱਬ ਕਿਸੇ ਦਾ ਕੋਈ ਨਹੀਂ ਲਿਖਦਾ। ਹੋਰ ਦੇਖੋ-
“॥ ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ ॥”
 “ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ
॥੧॥”
 ਸੰਜੋਗ-ਵਿਜੋਗ ਉਸਦੇ ਹੱਥ ਹੈ, ਇਹ ਗੁਰਬਾਣੀ ਫੁਰਮਾਨ ਹੈ, ਤੁਸੀਂ ਕਹਿੰਦੇ ਇਹ ਗੱਲ ਮੰਗ-ਖਾਣੀ ਜਮਾਤ ਨੇ ਘੜੀ ਹੈ। ਉਪਰ ਦਿੱਤੇ ਨਾਸਤਿਕ ਦੇ ਸਵਾਲ ਦਾ ਸਿੱਧਾ ਜਿਹਾ ਜਵਾਬ ਹੈ ਕਿ ਰਿਸਤੇ ਉਸ ਦੇ ਹੁਕਮ ਵਿੱਚ ਹੁੰਦੇ ਹਨ। ਉਸੇ ਦੇ ਹੁਕਮ ਨਾਲ ਟੁੱਟਦੇ ਹਨ।ਤਲਾਕ ਹੋਣੇ ਵੀ ਉਸੇ ਦਾ ਭਾਣਾ ਹੈ, ਇਹ ਵੀ ਉਸ ਦੀ ਖੇਡ ਹੈ। ਜੇ ਭਾਰਤ ਦੀਆਂ ਵੰਡੀਆਂ ਪੈ ਗਈਆਂ ਅਤੇ ਤਾਰਾਂ ਖਿੱਚੀਆਂ ਗਈਆਂ ਹਨ ਤਾਂ ਇਹ ਵੀ ਉਸ ਦਾ ਭਾਣਾ ਹੈ, ਉਸ ਦੀ ਖੇਡ ਹੈ। ਇਹ ਨਹੀਂ ਕਿ ਸਰਹੱਦ ਤੇ ਤਾਰਾਂ ਤਾਂ ਸਵਾਲ-ਕਰਤਾ ਨਾਸਤਕ ਨੇ ਖਿੱਚ ਦਿੱਤੀਆਂ (ਜਿਸ ਦਾ ਤੁਸੀਂ ਵੀ ਸਮਰਥਨ ਕਰਦੇ ਹੋ) ਅਤੇ ਹੁਣ ਰੱਬ ਨੂੰ ਇਸ ਨਾਸਤਕ ਦੁਆਰਾ ਖਿੱਚੀਆਂ ਗਈਆਂ ਤਾਰਾਂ ਨੂੰ ਧਿਆਨ ਵਿੱਚ ਰੱਖਕੇ ਸੰਜੋਗ ਲਿਖਣੇ ਪੈਂਦੇ ਹਨ। ਤੁਸੀਂ ਲਿਖਿਆ ਹੈ-
 “ਵਿਆਹ ਜਾਂ ਰਿਸਤੇ ਸਿਰਫ ਸਰਕਮ ਸਟੈਂਸੀਆਲ ਹਨ।”
ਬਰਾੜ ਜੀ! ਤੁਸੀਂ ਗੁਰਬਾਣੀ ਨੂੰ ਮੰਨਦੇ ਹੋ?
 ਜੇ ਮੰਨਦੇ ਹੋ ਤਾਂ ਦੇਖੋ ਗੁਰਬਾਣੀ ਕੀ ਕਹਿੰਦੀ ਹੈ-
 “ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥”--(***ਬਿਧ ਨੇ ਰਚਿਆ ਸੋ ਹੋਇ***)
- “ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥” –-
- “ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥
 ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ
॥੧॥
 ਸਿਆਨਪ ਕਾਹੂ ਕਾਮਿ ਨ ਆਤ ॥
 ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ
॥੧॥ ਰਹਾਉ ॥”
 ਬਰਾੜ ਜੀ! ਜਾਂ ਤੇ ਗੁਰਬਾਣੀ ਜੋ ਕਹਿੰਦੀ ਹੈ ਉਸ ਨੂੰ ਉਸੇ ਤਰ੍ਹਾਂ ਮੰਨੋ। ਜੇ ਮੰਨਣ ਨੂੰ ਦਿਲ ਨਹੀਂ ਮੰਨਦਾ ਤਾਂ ਇਸ ਨੂੰ ਛੱਡੋ
  ਆਪਣੀ ਫਲੌਸਫੀ ਗੁਰਮਤਿ ਵਿੱਚ ਵਾੜਕੇ ਇਸ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਨਾ ਕਰੋ।
 ਜਸਬੀਰ ਸਿੰਘ ਵਿਰਦੀ"


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.