ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
ਗੁਰਬਾਣੀ ਵਿਚ ਵਿਆਹ ਧੁਰ ਤੋਂ ਲਿਖਿਆ ਬਾਰੇ !
ਗੁਰਬਾਣੀ ਵਿਚ ਵਿਆਹ ਧੁਰ ਤੋਂ ਲਿਖਿਆ ਬਾਰੇ !
Page Visitors: 2648

ਗੁਰਬਾਣੀ ਵਿਚ ਵਿਆਹ ਧੁਰ ਤੋਂ ਲਿਖਿਆ ਬਾਰੇ !
ਚਮਕੌਰ ਸਿੰਘ ਬਰਾੜ ਜੀ! ਤੁਸੀਂ ਲਿਖਿਆ ਹੈ:-
 “…ਸੋ ਤੁਹਾਨੂਮ ਪਤਾ ਸੀ ਕਿ ਗਲ ਵਿਆਹ ਬਾਬਤ ਚਲਦੀ ਸੀ। ਹੁਣ ਜਾਣਕੇ ਚਲਾਕੀ ਕਰਦੇ ਸਿਰਫ ਲਿਖਿਆ ਤੱਕ ਹੀ ਸੀਮਤ ਰਹਿ ਗਏ। ਗੁਰਬਾਣੀ ਵਿਚ ਇੱਕ ਵੀ ਪੰਗਤੀ ਨਹੀਂ ਜਿਹੜੀ ਦਸਦੀ ਹੋਵੇ ਕਿ ਵਿਆਹ ਧੁਰ ਤੋਂ ਲਿਖਿਆ। ਗਲ ਬਾਤ ਸਾਰੀ ਵਿਆਹ ਬਾਬਤ ਚਲੀ ਸੀ। ਹੁਣ ਤੁਸੀ ਇਕੱਲੇ ਲਿਖਿਆ ਤੱਕ ਹੀ ਸੀਮਤ ਰਹਿ ਗਏ। ।”
 ਬਰਾੜ ਜੀ! ਦੇਖੋ ਇਕ ਪੰਗਤੀ:-
 “ੴ ਸਤਿਗੁਰ ਪ੍ਰਸਾਦਿ ॥ ਗੂਜਰੀ ਮਹਲਾ ੪ ਘਰੁ ੩ ॥
 ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥ ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥੧॥
 ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ ॥ ਹਰਿ ਕਾ ਤਨੁ ਮਨੁ ਸਭੁ ਹਰਿ ਕੈ ਵਸਿ ਹੈ ਸਰੀਰ ॥੧॥ ਰਹਾਉ ॥
 ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥ ਵਿਚੇ ਗ੍ਰਿਸਤ ਉਦਾਸ ਰਹਾਈ ॥੨॥
 ਜਬ ਅੰਤਰਿ ਪ੍ਰੀਤਿ ਹਰਿ ਸਿਉ ਬਨਿ ਆਈ ॥ ਤਬ ਜੋ ਕਿਛੁ ਕਰੇ ਸੁ ਮੇਰੇ ਹਰਿ ਪ੍ਰਭ ਭਾਈ ॥੩॥
 ਜਿਤੁ ਕਾਰੈ ਕੰਮਿ ਹਮ ਹਰਿ ਲਾਏ ॥ ਸੋ ਹਮ ਕਰਹ ਜੁ ਆਪਿ ਕਰਾਏ ॥੪॥
 ਜਿਨ ਕੀ ਭਗਤਿ ਮੇਰੇ ਪ੍ਰਭ ਭਾਈ ॥ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ॥੫॥੧॥੭॥੧੬॥ {ਪੰਨਾ 494}”
ਇੱਕ ਪੰਗਤੀ:-
ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥ ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥੧॥”
   ਇਸ ਪੰਗਤੀ ਦੇ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥ:-
 “ਹੇ ਭਾਈ! ਮਾਂ, ਪਿਉ, ਪੁੱਤਰ—ਇਹ ਸਾਰੇ ਪਰਮਾਤਮਾ ਦੇ ਬਣਾਏ ਹੋਏ ਹਨ । ਇਹਨਾਂ ਸਭਨਾਂ ਵਾਸਤੇ ਆਪੋ ਵਿਚ ਦਾ ਰਿਸ਼ਤਾ ਪਰਮਾਤਮਾ ਨੇ ਆਪ ਹੀ ਬਣਾਇਆ ਹੋਇਆ ਹੈ ।1।”
 ਚਮਕੌਰ ਸਿੰਘ ਜੀ! ਇਹ ਅਰਥ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਹੋਏ ਹਨ। ਤੁਸੀਂ ਪ੍ਰੋ: ਸਾਹਿਬ ਸਿੰਘ ਜੀ ਦੀ ਕੀਤੀ ਮਿਹਨਤ ਅਤੇ ਇਮਾਨਦਾਰੀ ਦੀ ਕਦਰ ਵੀ ਬਹੁਤ ਕਰਦੇ ਹੋ।
                                    ਪਰ ਮੈਨੂੰ ਪਤਾ ਹੈ ਕਿ ਤੁਸੀਂ ਪ੍ਰੋ: ਸਾਹਿਬ ਦੀ ਧਰੀ ਇੱਟ ਰਹਿਣ ਵੀ ਨਹੀਂ ਦੇਣੀ।
       ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.