ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਸੰਜੋਗ’ ਬਾਰੇ ਭਾਗ 4 :-
-: ‘ਸੰਜੋਗ’ ਬਾਰੇ ਭਾਗ 4 :-
Page Visitors: 2494

-: ‘ਸੰਜੋਗ’ ਬਾਰੇ ਭਾਗ 4 :-
 ਜਲੌਰ ਸਿੰਘ ਬਰਾੜ:-
 “ਮਾਇਆ ਉਸਨੇ ਆਪ ਉਪਾਈ ਐ ਮਾਇਆ ਚ ਲਿਪਤ ਹੋਣ ਦਾ ਕਾਰਨ ਵੀ ਉਹੀ ਪੈਦਾ ਕਰਦਾ ਹੈ ਮਾਇਆ ਚੋਂ ਨਿਕਲਣ ਦਾ ਸਬੱਬ ਵੀ ਉਹੀ ਬਣਾਉਂਦਾ ਹੈ
 ਚਮਕੌਰ ਸਿੰਘ ਬਰਾੜ :-
 ਜੇ ਇਹ ਸਭ ਉਸ ਦੀ ਜਿੰਮੇਵਾਰੀ ਹੈ ਤਾਂ ਮਨੁੱਖ ਨੂੰ ਕਰਮ ਖੰਡ, ਸਰਮ ਖੰਡ ਕਰਨ ਦੀ ਕੀ ਜਰੂਰਤ ਹੈ?
 ਤਾਂ ਫੇਰ ਮਨੁੱਖ ਨੂੰ ਸੱਤ, ਸੰਤੋਖ, ਦਇਆ, ਧਰਮ, ਅਤੇ ਵਿਚਾਰ ਅਪਨਾਉਣ ਦੀ ਕੀ ਜਰੂਰਤ ਹੈ?
 ਤਾਂ ਫੇਰ ਮਨੁੱਖ ਉਸ ਦੀ ਕਚਹਿਰੀ ਵਿੱਚ ਜਵਾਬਦੇਹ ਕਿਉਂ ਹੈ?
 ਪ੍ਰਭੂ ਨੂੰ ਮਨੁੱਖ ਦੇ ਕੀਤੇ ਲਈ ਜਵਾਬਦੇਹ ਹੋਣਾ ਚਾਹੀਦਾ ਹੈ?
 ਜਸਬੀਰ ਸਿੰਘ ਵਿਰਦੀ:-
 ਚਮਕੌਰ ਸਿੰਘ ਜੀ! ਮਾਇਆ ਉਸ ਨੇ ਉਪਾਈ ਹੈ। ਇਹ ਉਸ ਦੀ ਖੇਡ ਦਾ ਹਿੱਸਾ ਹੈ। ਜਿੰਮੇਵਾਰੀ ਉਸ ਦੀ ਨਹੀਂ, ਖੇਡ ਖੇਡਣ ਵਾਲੇ ਦੀ ਹੈ। ਮਾਇਆ ਤੇ ਅਤੇ ਵਿਕਾਰਾਂ ਤੇ ਜਿਤ ਪਰਾਪਤ ਕਰਨੀ ਖੇਡ ਖੇਡਣ ਵਾਲੇ ਦੀ ਜਿੰਮੇਵਾਰੀ ਹੈ, ਖੇਡ ਰਚਣ ਵਾਲੇ ਦੀ ਨਹੀਂ।
“ਪਉੜੀ ॥ ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥ ਲਥੇ ਭੜਥੂ ਪਾਇ ਗੁਰਮੁਖਿ ਮਚਿਆ ॥
 ਮਨਮੁਖ ਮਾਰੇ ਪਛਾੜਿ ਮੂਰਖ ਕਚਿਆ ॥ ਆਪਿ ਭਿੜੈ ਮਾਰੇ ਆਪਿ ਆਪਿ ਕਾਰਜੁ ਰਚਿਆ ॥
 ਸਭਨਾ ਖਸਮੁ ਏਕੁ ਹੈ ਗੁਰਮੁਖਿ ਜਾਣੀਐ ॥ ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ ॥
 ਸਤਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ ॥ ਨਾਨਕ ਸਚਾ ਸਬਦੁ ਸਲਾਹਿ ਸਚੁ ਪਛਾਣੀਐ
॥੪॥ {ਪੰਨਾ 1280}”
 “ਹਉ ਗੋਸਾਈ ਦਾ ਪਹਿਲਵਾਨੜਾ ॥ ਮੈ ਗੁਰ ਮਿਲਿ ਉਚ ਦੁਮਾਲੜਾ ॥
 ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ
॥੧੭॥
 ਵਾਤ ਵਜਨਿ ਟੰਮਕ ਭੇਰੀਆ ॥ ਮਲ ਲਥੇ ਲੈਦੇ ਫੇਰੀਆ ॥
 ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ
॥੧੮॥
 ਸਭ ਇਕਠੇ ਹੋਇ ਆਇਆ ॥ ਘਰਿ ਜਾਸਨਿ ਵਾਟ ਵਟਾਇਆ ॥
 ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ
॥੧੯॥
 ਤੂੰ ਵਰਨਾ ਚਿਹਨਾ ਬਾਹਰਾ ॥ ਹਰਿ ਦਿਸਹਿ ਹਾਜਰੁ ਜਾਹਰਾ ॥
 ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ
॥੨੦॥
 ਮੈ ਜੁਗਿ ਜੁਗਿ ਦਯੈ ਸੇਵੜੀ ॥ ਗੁਰਿ ਕਟੀ ਮਿਹਡੀ ਜੇਵੜੀ ॥
 ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ
॥੨੧॥੨॥੨੯॥ {ਪੰਨਾ 74}”
 (ਚਮਕੌਰ ਸਿੰਘ ਜੀ!       ਅਰਥ ਪ੍ਰੋ: ਸਾਹਿਬ ਸਿੰਘ ਜੀ ਨੇ ਲਿਖ ਦਿੱਤੇ ਹਨ, ਜੇ ਤੁਹਾਨੂੰ ਉਹਨਾਂ ਦੇ ਅਰਥਾਂ ਨਾਲ ਇਖਤਲਾਫ ਹੈ ਤਾਂ ਤੁਸੀਂ ਆਪਣੇ ਅਰਥ ਦੱਸ ਸਕਦੇ ਹੋ)
 ਚਮਕੌਰ ਸਿੰਘ ਜੀ!    ਰੱਬ ਦੀ ਹੋਂਦ ਉਪਰੋਂ ਉਪਰੋਂ ਸਿਰਫ ਕਹਿਣ ਮਾਤਰ ਲਈ ਜਾਂ ਅਸਲ ਵਿੱਚ ਮੰਨਣ ਸੰਬੰਧੀ ਤੁਹਾਡੇ ਲਈ ਕੁਝ ਸਵਾਲ ਹਨ:-
 ਮੌਜੂਦਾ ਸਮੇਂ, ਸਾਡੇ ਕੀਤੇ ਚੰਗੇ ਮਾੜੇ ਕਰਮਾਂ ਅਤੇ ਉਹਨਾਂ ਦੇ ਫਲ਼ ਵਿੱਚ *ਰੱਬ* ਦਾ ਕੀ ਰੋਲ ਹੈ?
 ਦੁਨੀਆਂ ਦੇ ਵਰਤਾਰੇ ਵਿੱਚ ਮੌਜੂਦਾ ਸਮੇਂ ਰੱਬ ਦਾ ਕੀ ਰੋਲ ਹੈ?
 ਦੁਨੀਆਂ ਦਾ ਸਾਰਾ ਵਰਤਾਰਾ ਕੁਦਰਤੀ ਨਿਯਮਾਂ ਅਧੀਨ ਚੱਲ ਰਿਹਾ ਹੈ ਜਾਂ ਮੌਜੂਦਾ ਸਮੇਂ *ਰੱਬ* ਦਾ ਵੀ ਕੋਈ ਰੋਲ ਹੈ?
 ਚਮਕੌਰ ਸਿੰਘ ਬਰਾੜ:-
 ਫੇਰ ਰੌਲਾ ਕਾਹਦਾ ਹੈ, ਜਦੋਂ ਜਿੰਮੇਵਾਰੀ ਖੇਡਣ ਵਾਲੇ ਦੀ ਹੈ ਕਿ ਕੀ ਖੇਡਦਾ ਹੈ। ਚੰਗੀ ਖੇਡਦਾ ਹੈ ਜਾਂ ਮਾੜੀ ਖੇਡਦਾ ਹੈ। ਖੇਡ ਖੇਡਣ ਵਾਲੇ ਦੀ ਚੁਆਇਸ ਹੈ ਤੁਸੀਂ ਇਸ ਨੂੰ ਜਿੰਮੇਵਾਰੀ ਕਹਿ ਦਿਤਾ।  ਖੇਡ ਬਣਾਉਣ ਵਾਲੇ ਤੋਂ ਅਸੀ ਕਦੋਂ ਮੁਨਕਰ ਹੋਏ ਹਾਂ।  ਹਰ ਇਕ ਖਿਡਾਰੀ ਦੇ ਖੇਡ ਬਾਬਤ ਦੋ ਤਰਾਂ ਦੇ ਵਿਚਾਰ ਹਨ। ਹਰ ਇੱਕ ਮਨੁਖ ਨੂੰ ਉਸਦੇ ਅੰਦਰ ਬੈਠਾ ਸਚ ਦਸਦਾ ਜਰੁਰ ਹੁੰਦਾ ਹੈ ਕਿ ਭਾਈ ਇਹ ਰਸਤਾ ਠੀਕ ਨਹੀਂ। ਇਨਸਾਨੀਅਤ ਦਾ ਰਸਤਾ ਹਰ ਇਕ ਮਨੁਖ ਨੂੰ ਉਸਦੇ ਅੰਦਰਲਾ ਬੈਠਾ ਸਚ ਦਸਦਾ ਹੈ। ਪਰ ਜਿਹੜਾ ਗੁਣਾ ਨਾਲ ਜੁੜਿਆ ਹੋਇਆ ਹੈ ਉਹ ਅੰਦਰਲੇ ਸਚ ਦੀ ਸੁਣਦਾ ਹੈ ਅਤੇ ਜਿਹੜਾ ਵਿਕਾਰਾ ਦੀ ਚਮਕ ਦਮਕ ਨਾਲ ਜੁੜਿਆ ਹੋਇਆ ਉਹ ਆਪ ਮਾੜੇ ਪਾਸੇ ਵਾਲੀ ਖੇਡ ਚੁਣ ਲੈਂਦਾ ਹੈ।
  Scientifically there are two types of the centers in brain, one excitatory and other is inhibitory.
 Excitatory tells every man to perform it but inhibitory centers tell the consequences of performance in wrong direction.
 The result comes on the basis of man's choice even though he alarmed before.
 ਜਸਬੀਰ ਸਿੰਘ ਵਿਰਦੀ:-
 ਚਮਕੌਰ ਸਿੰਘ ਬਰਾੜ ਜੀ!       ਜਿੰਮੇਵਾਰੀ/ਚੁਆਇਸ ਖੇਡਣ ਵਾਲੇ ਦੀ ਹੈ। ਪਰ ਖੇਡ ਕੋਈ ਜਿਤਦਾ ਹੈ ਜਾਂ ਹਾਰਦਾ ਹੈ, ਇਸ ਦਾ ਫੈਸਲਾ ਪ੍ਰਭੂ ਦੇ ਹੱਥ ਹੈ।  ਅਤੇ ਜਿੱਤੇ ਹਾਰੇ ਮੁਤਾਬਕ ਉਸਦਾ ਹੁਕਮ ਚੱਲਦਾ ਹੈ।ਤੁਸੀਂ ਖੇਡ ਨੂੰ ਸਿਰਫ ਖੇਡਣ ਤੱਕ ਹੀ ਸੀਮਿਤ ਮੰਨਕੇ ਸਭ ਕੁਝ ਖਤਮ ਸਮਝੀ ਜਾਂਦੇ ਹੋ।
  ਜਦਕਿ ਗੁਰਬਾਣੀ ਅਨੁਸਾਰ ਮਨਮੁਖਾਂ ਨੂੰ ਮੁੜ ਮੁੜ ਜਨਮ ਲੈ ਕੇ ਸੰਸਾਰ ਤੇ ਜਨਮ ਲੈ ਕੇ ਆਉਣਾ ਪੈਂਦਾ ਹੈ ਅਤੇ ਜਿੱਤਣ ਵਾਲੇ ਨੂੰ (ਬਾਜੀ ਜਿੱਤਣ ਲਈ) ਮੁੜ ਮੁੜ ਅਖਾੜੇ ਵਿੱਚ ਨਹੀਂ ਉਤਰਨਾ ਪੈਂਦਾ-
 **ਹਉ ਬਾਹੁੜਿ ਛਿੰਝ ਨ ਨਚਊ** ਨਾਨਕ ਅਉਸਰੁ ਲਧਾ ਭਾਲਿ ਜੀਉ ॥”
 ਤੁਸੀਂ ਖੇਡ ਬਨਾਉਣ ਵਾਲੇ ਤੋਂ ਮੁਨਕਰ ਨਹੀਂ (ਨਾ ਪਹਿਲਾਂ ਕਦੇ ਹੋਏ ਹੋ) ਪਰ ਤੁਸੀਂ ਇਹ ਗੱਲ ਕਲੀਅਰ ਨਹੀਂ ਕਰ ਰਹੇ ਕਿ ਕੀ ਹੁਣ ਮੌਜੂਦਾ ਸਮੇਂ ਵੀ ਉਸ ਦਾ ਕੋਈ ਰੋਲ ਹੈ ਜਾਂ **ਸੰਸਰ ਰਚਨਾ ਵੇਲੇ** ਇੱਕ ਵਾਰੀਂ ਖੇਡ ਰਚਕੇ ਹੁਣ ਉਹ ਕਿਤੇ ਚਲਾ ਗਿਆ ਹੈ?
 ਜਾਂ ਕਿਤੇ ਜਾ ਕੇ ਸੌਂ ਗਿਆ ਹੈ? ਤੁਸੀਂ ਕਲੀਅਰ ਨਹੀਂ ਕਰ ਰਹੇ ਕਿ- “ਸਭ ਹੋਈ ਛਿੰਝ ਇਕਠੀਆ **ਦਯੁ ਬੈਠਾ ਵੇਖੈ** ਆਪਿ ਜੀਉ ॥”
ਕੀ ਉਹ ਹੁਣ ਵੀ ਬੈਠਾ ਖੇਡ ਨੂੰ **ਦੇਖ ਰਿਹਾ ਹੈ ਜਾਂ ਨਹੀਂ**?
ਜੇ ਦੇਖ ਰਿਹਾ ਹੈ ਤਾਂ ਕੀ ਮੂਕ-ਦਰਸ਼ਕ ਬਣਕੇ ਦੇਖ ਰਿਹਾ ਹੈ ਜਾਂ ਖੇਡੀ ਜਾਂਦੀ ਖੇਡ ਮੁਤਾਬਕ ਵੀ ਕੋਈ ਹੁਕਮ ਚਲਾਉਂਦਾ ਹੈ?
 ਜਾਂ ਫੇਰ ਕੁਦਰਤੀ ਨਿਯਮਾਂ ਅਧੀਨ ਦੁਨੀਆਂ ਦੇ ਸਾਰੇ ਕਾਰ ਵਿਹਾਰ ਚੱਲ ਰਹੇ ਹਨ, ਇਸ ਵਿੱਚ ਹੁਣ ਮੌਜੂਦਾ ਸਮੇਂ ਚੰਗੇ ਮੰਦੇ ਕਰਮਾਂ ਅਨੁਸਾਰ ਉਸ ਦਾ ਕੋਈ ਹੁਕਮ ਨਹੀਂ ਚੱਲਦਾ????
  ਚੰਗੇ ਪਾਸੇ ਵੱਲ ਲੱਗਣਾ ਹੈ ਜਾਂ ਮੰਦੇ ਪਾਸੇ ਇਹ ਚੁਆਇਸ ਬੰਦੇ ਦੀ ਆਪਣੀ ਹੈ, ਪਰ ਤੁਸੀਂ ਇਹ ਨਹੀਂ ਦੱਸਦੇ ਕਿ ਜੇ ਕੋਈ ਬੰਦਾ ਮਾੜੇ ਪਾਸੇ ਜਾਣ ਦੀ ਚੁਆਇਸ ਕਰਦਾ ਹੈ ਅਤੇ ਸਾਰੀ ਉਮਰ ਮਾੜੇ ਪਾਸੇ ਚੱਲਕੇ ਹੀ ਗੁਜ਼ਾਰ ਦਿੰਦਾ ਹੈ ਤਾਂ ਕੀ ਗੁਰਬਾਣੀ ਐਸੇ ਬਾਜੀ ਹਾਰ ਜਾਣ ਵਾਲੇ ਬਾਰੇ ਕੁਝ ਨਹੀਂ ਕਹਿੰਦੀ?
 ਕੀ ਗੁਰਬਾਣੀ ਕਹਿੰਦੀ ਹੈ ਕਿ ਚੰਗੇ ਮਾੜੇ ਪਾਸੇ ਚੱਲਣਾ ਤੇਰੀ ਆਪਣੀ ਮਰਜ਼ੀ ਹੈ, ਜੇ ਤੂੰ ਮਾੜੇ ਪਾਸੇ ਚੱਲਕੇ ਵੀ ਜਿੰਦਗ਼ੀ ਗੁਜ਼ਾਰ ਦੇਵੇਂਗਾ ਤਾਂ ਵੀ ਕੋਈ ਗੱਲ ਨਹੀਂ?
 ਤੁਸੀਂ ਖੁਦ ਕਹਿੰਦੇ ਹੋ ਕਿ ਹਰ ਇੱਕ ਦੇ ਅੰਦਰ ਬੈਠਾ **ਸੱਚ** ਦੱਸਦਾ *ਜਰੂਰ* ਹੈ ਕਿ ਰਸਤਾ ਠੀਕ ਨਹੀਂ (ਤੁਹਾਡੇ ਮੁਤਾਬਕ *ਸੱਚ* ਦਾ ਮਤਲਬ *ਰੱਬ*)।ਇਸ ਦਾ ਮਤਲਬ ਅੰਦਰ ਬੈਠੇ *ਸੱਚ/ਰੱਬ* ਦੁਆਰਾ ਸੁਚੇਤ ਕੀਤੇ ਜਾਣ ਦੇ ਬਾਵਜੂਦ ਵੀ ਮਾੜੇ ਪਾਸੇ ਚੱਲਣ ਵਾਲਾ ਆਪਣੀ ਖੁਸ਼ੀ, ਆਪਣੀ ਮਰਜੀ ਨਾਲ (ਅੰਦਰ ਬੈਠੇ ਸੱਚ/ਰੱਬ ਨੂੰ ਨਜ਼ਰ ਅੰਦਾਜ ਕਰਕੇ) ਸਭ ਕੁਝ ਦੇਖਦੇ-ਭਾਲਦੇ ਹੋਏ ਮਾੜੇ ਰਸਤੇ ਚੱਲਣ ਦਾ ਫੈਸਲਾ ਕਰਦਾ ਹੈ?
 ਤੁਸੀਂ ਕਲੀਅਰ ਨਹੀਂ ਕਰ ਰਹੇ ਕਿ ਸਾਰੀ ਉਮਰ ਆਪਣੀ ਮਨ ਮਰਜੀ ਨਾਲ ਆਪਣੀ ਇੱਛਾ ਅਤੇ ਖੁਸ਼ੀ ਨਾਲ ਮਾੜਾ ਜੀਵਨ ਬਿਤਾ ਕੇ ਸੰਸਾਰ ਤੋਂ ਤੁਰ ਜਾਣ ਵਾਲੇ ਬਾਬਤ ਗੁਰਬਾਣੀ ਕੁਝ ਫਰੁਮਾਨ ਕਰਦੀ ਹੈ ਜਾਂ ਨਹੀਂ?
 ਜੇ ਕੁਝ ਫੁਰਮਾਨ ਕਰਦੀ ਹੈ ਤਾਂ ਕੀ ਫੁਰਮਾਨ ਕਰਦੀ ਹੈ?
 ਜਸਬੀਰ ਸਿੰਘ ਵਿਰਦੀ"
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.