ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
"-: ਜਨਮ ਜਨਮ ਕੇ ਕਿਲਵਿਖ ਜਾਹੀ’ ਦੇ ਅਰਥਾਂ ਬਾਰੇ- ਭਾਗ 2 :-
"-: ਜਨਮ ਜਨਮ ਕੇ ਕਿਲਵਿਖ ਜਾਹੀ’ ਦੇ ਅਰਥਾਂ ਬਾਰੇ- ਭਾਗ 2 :-
Page Visitors: 2906

"-: ਜਨਮ ਜਨਮ ਕੇ ਕਿਲਵਿਖ ਜਾਹੀ’ ਦੇ ਅਰਥਾਂ ਬਾਰੇ- ਭਾਗ 2 :-
 ਚਮਕੌਰ ਸਿੰਘ ਬਰਾੜ ਜੀ! ਤੁਸੀਂ ਲਿਖਿਆ ਹੈ-
 “ਕਿਉਂਕਿ ਜਦੋਂ ਅਸੀਂ ਕੁਝ ਹੋਰ ਏਹੋ ਜਿਹੇ ਸ਼ਬਦਾਂ ਦੇ ਅਰਥ ਕਰਦੇ ਹਾਂ ਤਾਂ ਅਰਥ ਹੋਰ ਕਰਦੇ ਹਾਂ । ਉਦਾਹਰਣ ਦੇ ਤੌਰ ਤੇ ਘਟਿ ਘਟਿ ਹਰਿ ਜੂ ਵਸੈ, ਪਲ ਪਲ, ਘੜੀ ਘੜੀ, ਥਾਂ ਥਾਂ, ਸੁਆਸ, ਸੁਆਸ, ਸਾਹ ਸਾਹ ਆਦਿ। ਇਨਾਂ ਸਾਰਾਂ ਨੂੰ ਅਸੀ ਇਸ ਤਰਾਂ ਅਰਥ ਕਰਦੇ ਹਾਂ ਕਿ ਹਰ ਹਿਰਦੇ ਵਿੱਚ, ਹਰ ਪਲ, ਹਰ ਘੜੀ, ਹਰ ਥਾਂ, ਹਰ ਸੁਆਸ, ਹਰ ਸਾਹ। ਜੇ ਇਂਨਾ ਜੜੁਤ ਸ਼ਬਦਾਂ ਦੇ ਅਰਥ ਅਸ਼ੀਂ ਇਸ ਤਰਾਂ ਕਰਦੇ ਹਾਂ ਤਾਂ ਜਨਮ ਜਨਮ ਦੇ ਵੀ ਅਰਥ ਹਰ ਜੀਵਨ ਜਾਂ ਹਰ ਜਿੰਦਗੀ ਜਾਂ ਹਰ ਜੀਵਨ ਹੋਣੇ ਚਾਹੀਦੇ ਹਨ}”
 ਚਮਕੌਰ ਸਿੰਘ ਜੀ! ਜਾਣੀ ਕਿ ਤੁਹਾਡੇ ਮੁਤਾਬਕ- ਜਨਮ ਜਨਮ ਦਾ ਅਰਥ== ਸੰਸਾਰ ਦੇ ਸਾਰੇ ਜੀਵਾਂ ਦੇ ਹਰ ਜੀਵਨ, ਹਰ ਜ਼ਿੰਦਗੀ ਜਾਂ ਹਰ ਜੀਵਨ ਹੈ? ਅਗੇ ਤੁਸੀਂ ਅਰਥਾਂ ਸਹਿਤ ਕੁਝ ਗੁਰਬਾਣੀ ਉਦਾਹਰਣਾਂ ਦਿੱਤੀਆਂ ਹਨ:-
 1 ਉਦਾਹਰਨ--
--ਜਨਮ ਜਨਮ ਕੇ ਕਿਲਬਿਖ ਜਾਵਹਿ ॥ ਮਨਿ ਚਿੰਦੇ ਸੇਈ ਫਲ ਪਾਵਹਿ ॥
 ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ ਸਭਸੁ ਕਉ ਦੀਏ ਜੀਉ
॥੨॥ ਅੰਗ ੧੦੪
 ਦੇਖੌ ਇਸ ਦੀ ਅਖੀਰਲੀ ਲਾਈਨ ਵਿਚ ਸਭਸੁ—ਭਾਵ ਸਾਰੇ ਜੀਵਾਂ ਨੂੰ ( ਅਨਿਸ਼ਤ ਗਿਣਤੀ ਵਾਚਕ ਅਨਿਪੁਰਖ ਕਰਮ ਕਾਰਕ ਵਜੋਂ ਵਰਤਿਆ ਹੈ) ( ਨਾਮ ਸਿਮਰਨ ਨਾਲ ਜਾਂ ਉਸਦੀ ਯਾਦ ਨੂੰ ਸੋਚ ਮੰਡਲ ਵਿਚ ਟਿਕਾਉਣ ਨਾਲ) ਹਰ ਜੀਵਨ ਦੇ ਦੁਖ ਤਕਲੀਫ ਖਤਮ ਹੋ ਜਾਂਦੇ ਹਨ। …
…. ਵਿਚਾਰ ਅਤੇ ਸਵਾਲ:- ਤੁਸੀਂ ਲਿਖਿਆ ਹੈ- “ਦੇਖੌ ਇਸ ਦੀ ਅਖੀਰਲੀ ਲਾਈਨ ਵਿਚ *ਸਭਸੁ*—ਭਾਵ ਸਾਰੇ ਜੀਵਾਂ ਨੂੰ ( ਅਨਿਸ਼ਤ ਗਿਣਤੀ ਵਾਚਕ ਅਨਿਪੁਰਖ ਕਰਮ ਕਾਰਕ ਵਜੋਂ ਵਰਤਿਆ ਹੈ)” ਚਮਕੌਰ ਸਿੰਘ ਜੀ! ‘ਸਾਰੇ ਜੀਵਾਂ’ ਦਾ ਮਤਲਬ ਤਾਂ ਤੁਸੀਂ ਵੀ ਮਨੁੱਖ ਸਮੇਤ ਹੋਰ ‘ਸਾਰੇ ਜੀਵ’ ਹੀ ਮੰਨਦੇ ਹੋਵੋਗੇ? (ਕਿਉਂਕਿ ਉਸਨੇ ਜੀਵਨ ਤਾਂ ਮਨੁਖ ਤੋਂ ਇਲਾਵਾ ਸੰਸਾਰ ਦੇ ਹੋਰ ਸਾਰੇ ਜੀਵਾਂ ਨੂੰ ਵੀ ਦਿੱਤਾ ਹੋਇਆ ਹੈ) ਜੇ ਨਹੀਂ ਮੰਨਦੇ ਤਾਂ ਦੱਸੋ ?
 ‘ਸਾਰੇ ਜੀਵਾਂ’ ਦਾ ਸੰਬੰਧ ਤੁਸੀਂ ਪੰਗਤੀ ਵਿੱਚ ਆਏ ‘ਜਨਮ ਜਨਮ’ ਨਾਲ ਜੋੜਦੇ ਹੋ। ਹੁਣ ਆਪਣੇ ਅਰਥਾਂ ਤੇ ਗ਼ੌਰ ਕਰੋ-
 “ਅਰਥ-- ( ਨਾਮ ਸਿਮਰਨ ਨਾਲ ਜਾਂ ਉਸਦੀ ਯਾਦ ਨੂੰ ਸੋਚ ਮੰਡਲ ਵਿਚ ਟਿਕਾਉਣ ਨਾਲ) ਹਰ ਜੀਵਨ ਦੇ ਦੁਖ ਤਕਲੀਫ ਖਤਮ ਹੋ ਜਾਂਦੇ ਹਨ।” ਚਮਕੌਰ ਸਿੰਘ ਜੀ! ਇਹ ਤਾਂ ਤੁਸੀਂ ਵੀ ਮੰਨਦੇ ਹੋਵੋਗੇ ਕਿ ਨਾਮ ਸਿਰਫ ਮਨੁਖਾ ਜਨਮ/ਜੀਵਨ ਵਿੱਚ ਹੀ ਸਿਮਰਿਆ ਜਾ ਸਕਦਾ ਹੈ ?
 ਹੁਣ ਦੱਸਣ ਦੀ ਖੇਚਲ ਕਰੋਗੇ ਕਿ ਮਨੁੱਖ ਦੇ ਨਾਮ ਸਿਮਰਨ ਨਾਲ “ਹਰ ਜੀਵਨ (ਸੰਸਾਰ ਦੇ ਸਾਰੇ ਜੀਵਾਂ) ਦੇ ਦੁਖ ਤਕਲੀਫ ਕਿਵੇਂ ਖਤਮ ਹੋ ਜਾਂਦੇ ਹਨ?”
 ਜੇ ਤੁਹਾਡੇ ਅਰਥ ਸਹੀ ਮੰਨ ਲਏ ਜਾਣ ਕਿ ਨਾਮ ਸਿਮਰਨ ਨਾਲ ਸਾਰੀ ਦੁਨੀਆਂ ਦੇ ਸਾਰੇ ਜੀਵਾਂ ਦੇ ਦੁਖ ਤਕਲੀਫਾਂ ਖਤਮ ਹੋ ਜਾਂਦੇ ਹਨ, ਤਾਂ ਕੀ ਗੁਰਮਤਿ ਫਲੌਸਫੀ ਗ਼ਲਤ ਸਾਬਤ ਨਹੀਂ ਹੋ ਰਹੀ?
 2 ਉਦਾਹਰਣ--
-- ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥
   ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ
॥੧॥ - ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੧੫੬
 ਅਰਥ-- ਹੇ ਮਨ!  ਜੇ ਤੂੰ ਇਕ ਪ੍ਰਭੁ ਦੇ ਗੁਣਾਂ ਨੂੰ ਜਾਂ ਨਾਮ ਨੂੰ ਇਕ ਮੁਢਲੀ ਜਾਂ ਅਸਲੀ ਦਵਾਈ ਮੰਤਰ ਬਣਾ ਲਵੇ ਤਾਂ ਉਸ ਪ੍ਰਭੁ ਦੇ ਨਾਮ ਨੂੰ, ਜਿਹੜਾ ਹਰ ਇਕ ਜੀਵ ਦੇ ਕੀਤੇ ਪਾਪਾਂ ਦੇ ਕਟਣ ਯੋਗ ਹੈ, ਪਾ ਸਕਦਾ ਹੈ। ਭਾਵ ਪ੍ਰਭੂ ਦਾ ਨਾਮ ( ਸਤ ਸੰਤੋਖ ਦਇਆ ਧਰਮ ਅਤੇ ਵਿਚਾਰ ਦੇ ਗੁਣ ਅਪਣਾ) ਆਪਣੀ ਸੋਚ ਵਿਚ ਅਪਣਾ ਲਵੇ ਤਾਂ ਤੇਰੇ ਕੀਤੇ ਹੋਏ ਪਾਪ ਖਤਮ ਕੀਤੇ ਜਾ ਸਕਦੇ ਹਨ।  ਇਹ ਗੁਣ ਹਰ ਇਕ ਜੀਵ ਦੇ ਪਾਪ ਖਤਮ ਕਰ ਸਕਦੇ ਹਨ ॥
 ਵਿਚਾਰ ਅਤੇ ਸਵਾਲ:- “ਜੇ ਤੂੰ …ਨਾਮ ਨੂੰ ਮੁਢਲੀ ਜਾਂ ਅਸਲੀ ਦਵਾਈ ਮੰਤਰ ਬਣਾ ਲਵੇਂ ਤਾਂ ਉਸ ਪ੍ਰਭੂ ਦੇ ਨਾਮ ਨੂੰ … ਪਾ ਸਕਦਾ ਹੈਂ” ਚਮਕੌਰ ਸਿੰਘ ਜੀ! ਦੱਸਣ ਦੀ ਖੇਚਲ ਕਰੋਗੇ ਕਿ,
 1- ‘ਨਾਮ’ ਜਿਸ ਨੂੰ ਦਵਾਈ ਮੰਤਰ ਬਨਾਉਣਾ ਹੈ, ਇਸ ਦਾ ਕੀ ਮਤਲਬ ਹੈ ਅਤੇ ਇਸ ਨੂੰ ਦਵਾਈ ਮੰਤਰ ਕਿਵੇਂ ਬਨਾਉਣਾ ਹੈ?
 2- ਪ੍ਰਭੂ ਦਾ ਉਹ ‘ਨਾਮ’ ਕਿਹੜਾ ਹੈ, ਜਿਸ ‘ਨਾਮ’ ਨੂੰ ਦਵਾਈ ਮੰਤਰ ਬਨਾਉਣਾ ਹੈ ਅਤੇ ‘ਪ੍ਰਭੂ ਦਾ ਉਹ ਨਾਮ’ ਕਿਹੜਾ ਹੈ, ਜਿਸ ਨੂੰ ..ਪਾ ਸਕਦਾ ਹੈਂ?
 3) ਕਰਿ ਕੀਰਤਨੁ ਮਨ ਸੀਤਲ ਭਏ ॥ ਜਨਮ ਜਨਮ ਕੇ ਕਿਲਵਿਖ ਗਏ ॥
 ਸਰਬ ਨਿਧਾਨ ਪੇਖੇ ਮਨ ਮਾਹਿ ॥ ਅਬ ਢੂਢਨ ਕਾਹੇ ਕਉ ਜਾਹਿ
॥੨॥ - ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੧੭੮
 ਅਰਥ -- ਰਹਾਉ ਵਾਲੀ ਪੰਗਤੀ ਵਿਚ ਹੈ ਨਾਮ ਜਪਦੇ ਸੇਵਕ ਨੂੰ( ਇਕ ਵਚਨ)ਤਾਰਿਆ ਹੈ। ਪਰ ਦੂਜੇ ਪਦ ਵਿਚ ਇਹ ਬਹੁ ਵਚਨ ਵਿਚ ਹਰ ਸੇਵਕ ਦੀ ਗਲ ਕੀਤੀ ਹੈ। (ਜਿੰਨਾਂ ਦੇ)ਮਨ ਪ੍ਰਭੁ ਦੀ ਸਿਫਤ ਕਰਕੇ ਸ਼ਾਂਤ ਹੋ ਗਏ ( ਪੀਸ ਆਫ ਮਾਈਂਡ ਮਿਲ ਗਇਆ) (ਉਸ) ਹਰ ਜੀਵਨ ਦੇ ਦੁਖ ਦੂਰ ਹੋ ਗਏ। ਉਨਾਂ ਨੂੰ ਸਾਰੇ ਸੁਖ ਮਨ ਵਿਚ ਹੀ ਮਿਲ ਗਏ। ਉਨਾਂ ਨੂੰ ( ਕਿਸੇ ਹੋਰ ਸੁਖ ਨੂੰ) ਲਭਣ ਲਈ ਬਾਹਰ ਨਹੀਂ ਜਾਣਾ ਪੈਣਾ।
 ਵਿਚਾਰ ਅਤੇ ਸਵਾਲ:- ਭਾਈ ਸਾਹਿਬ! ਜ਼ਰਾ ਇਕਾਂਤ ਵਿੱਚ ਬੈਠ ਕੋ ਇਕਾਗਰ ਚਿੱਤ ਹੋ ਕੇ ਸੋਚੋ, ਕਿ “ਉਹਨਾਂ ਦੇ ਹਰ ਜੀਵਨ” ਦੇ ਕਿਲਵਿਖ, ਦਾ ਅਰਥ- ਜਿਹਨਾਂ ਨੇ ਪ੍ਰਭੂ ਦੀ ਸਿਫਤ ਕਰਨ ਵਾਲੀ ਸ਼ਰਤ ਪੂਰੀ ਕਰ ਲਈ, ਉਹਨਾਂ ਖਾਸ ਬੰਦਿਆਂ ਦੇ **ਹਰ ਜੀਵਨ ਜਾਂ ਸਾਰੇ ਜੀਵਨਾਂ** ਦੇ ਕਿਲਵਿਖ.. ਬਣਿਆ ਕਿ ਨਹੀਂ?
 ਚਮਕੌਰ ਸਿੰਘ ਜੀ! “(ਉਸ *…*) ਹਰ ਜੀਵਨ” ਵਿੱਚੋਂ *ਦੇ* ਸ਼ਬਦ ਪਰਿੰਟ ਨਾ ਕਰਨ ਨਾਲ ਅਰਥ ਸੰਸਾਰ ਦੇ ਸਾਰੇ ਜੀਵਾਂ ਦਾ ਜੀਵਨ ਨਹੀਂ ਹੋ ਸਕਦਾ। ਜਿਸ ਜਾਂ ਜਿਹਨਾਂ ਨੇ “ਪ੍ਰਭੂ ਦੀ ਸਿਫਤ ਕਰਨ” ਵਾਲੀ ਸ਼ਰਤ ਪੂਰੀ ਕੀਤੀ ਉਸ ਜਾਂ ਉਹਨਾਂ ਦੇ ਜੀਵਨ ਨਾਲ ਹੀ ਸੰਬੰਧ ਰਹੇਗਾ, ਦੁਨੀਆਂ ਦੇ ਸਾਰੇ ਜੀਵਨਾਂ ਨਾਲ ਨਹੀਂ।   ਇਸ ਪੰਗਤੀ ਵਿੱਚ ‘ਜਨਮ ਜਨਮ’ ਦੇ ਤੁਸੀਂ ਅਰਥ ਕੀਤੇ ਹਨ- ‘(ਉਸ) ਹਰ ਜੀਵਨ’ ਦੇ ਦੁਖ ਦੂਰ ਹੋ ਗਏ।ਜੇ ਜਨਮ ਜਨਮ ਦਾ ਅਰਥ= ਸੰਸਾਰ ਦੇ ‘ ਹਰ ਜੀਵਨ ਜਾਂ ਹਰ ਜਿੰਦਗੀ ਜਾਂ ਹਰ ਜੀਵਨ ’ ਹੈ ਤਾਂ ਕੀ ਇਸ ਦਾ ਮਤਲਬ ਇਹ ਨਹੀਂ ਬਣਦਾ ਕਿ ਸੰਸਾਰ ਦੇ ਸਾਰੇ ਜੀਵਾਂ ਦੇ ਦੁਖ ਦੂਰ ਹੋ ਗਏ?
 ਕੀ ਇਹ ਠੀਕ ਹੈ ਕਿ *ਜਿਹਨਾਂ ਨੇ ਪ੍ਰਭੂ ਦੀ ਸਿਫਤ ਸਲਾਹ ਕੀਤੀ* ਉਸ ਨਾਲ ਸਾਰੇ ਸੰਸਾਰ ਦੇ ਜੀਵਾਂ/ਜੀਵਨਾਂ ਦੇ ਦੁਖ ਦੂਰ ਹੋ ਗਏ?
 4) ਹਰਿ ਕੇ ਚਰਣ ਰਿਦੇ ਮਹਿ ਬਸੇ ॥ ਜਨਮ ਜਨਮ ਕੇ ਕਿਲਵਿਖ ਨਸੇ ॥੧॥ - ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੧੯੭
 (ਜਿਸਨੇ ਵੀ ) ਸੋਚ ਮੰਡਲ ਵਿਚ ਪ੍ਰਭੂ ਨੂੰ ਵਸਾ ਲਇਆ ਉਸ ਹਰ ਜੀਵਨ ਦੇ ਦੁਖ ਦੂਰ ਹੋ ਗਏ।
 ਵਿਚਾਰ ਅਤੇ ਸਵਾਲ:- ਚਮਕੌਰ ਸਿੰਘ ਜੀ! ‘ਜਨਮ ਜਨਮ ਦੇ ਅਰਥ ਤਾਂ ਤੁਸੀਂ “(ਹਰ ਜੀਵਨ ਜਾਂ ਹਰ ਜਿੰਦਗੀ ਜਾਂ ਹਰ ਜੀਵਨ” ਹੀ ਦੱਸੇ ਹਨ ਨਾਂ  ?   ਅਰਥਾਤ ਸੰਸਾਰ ਦੇ ਹਰ ਜੀਵਨ, ਹਰ ਜ਼ਿੰਦਗੀ ਜਾਂ ਹਰ ਜੀਵਨ ਹੀ ਅਰਥ ਹੋਏ ਨਾਂ? ਤਾਂ ਫੇਰ “ਉਸ *..* ਹਰ ਜੀਵਨ” ਵਿੱਚੋਂ **ਦੇ** ਸ਼ਬਦ ਨੂੰ ਲੁਪਤ ਕਰਕੇ ਕਿਸ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ?   ਜਿਸ ਨੇ ਵੀ ਸੋਚ ਮੰਡਲ ਵਿੱਚ ਵਸਾਉਣ ਵਾਲੀ ਸ਼ਰਤ ਪੂਰੀ ਕਰ ਲਈ ਉਸ ਦੇ ‘ਜਨਮ ਜਨਮ ਦੇ’ ਦੂਖ ਦੂਰ ਹੋ ਗਏ ਜਾਂ ਸਾਰੇ ਸੰਸਾਰ ਦੇ ਸਾਰੇ ਜੀਵਾਂ ਦੇ ਜੀਵਨ ਦੇ ਦੁਖ ਦੂਰ ਹੋ ਗਏ ?
 5) ਗੁਰ ਪਰਸਾਦੀ ਸਾਗਰੁ ਤਰਿਆ ॥ ਜਨਮ ਜਨਮ ਕੇ ਕਿਲਵਿਖ ਸਭਿ ਹਿਰਿਆ ॥੨॥ - ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੧੯੭
 6) ਦਰਸਨ ਦੇਖਿ ਸੀਤਲ ਮਨ ਭਏ ॥ ਜਨਮ ਜਨਮ ਕੇ ਕਿਲਬਿਖ ਗਏ ॥੩॥ - ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੨੦੨
 7) ਕਰਿ ਕਿਰਪਾ ਅਪਨੇ ਜਨ ਰਾਖੇ ॥ ਜਨਮ ਜਨਮ ਕੇ ਕਿਲਬਿਖ ਲਾਥੇ ॥੩॥ - ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੨੦੨
 8) ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ
 ਹਰਿ ਕੀ ਭਗਤਿ ਕਰਹੁ ਮਨ ਮੀਤ ॥ ਨਿਰਮਲ ਹੋਇ ਤੁਮ੍ਹ੍ਹਾਰੋ ਚੀਤ ॥
 ਚਰਨ ਕਮਲ ਰਾਖਹੁ ਮਨ ਮਾਹਿ ॥ ਜਨਮ ਜਨਮ ਕੇ ਕਿਲਬਿਖ ਜਾਹਿ ॥
 ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥ ਸੁਨਤ ਕਹਤ ਰਹਤ ਗਤਿ ਪਾਵਹੁ ॥
 ਸਾਰ ਭੂਤ ਸਤਿ ਹਰਿ ਕੋ ਨਾਉ ॥ ਸਹਜਿ ਸੁਭਾਇ ਨਾਨਕ ਗੁਨ ਗਾਉ
॥੬॥ - ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੨੮੯
 9) ਜਨਮ ਜਨਮ ਕੇ ਕਿਲਵਿਖ ਕਾਟੈ ਮਜਨੁ ਹਰਿ ਜਨ ਧੂਰਿ ॥
     ਭਾਇ ਭਗਤਿ ਭਰਮ ਭਉ ਨਾਸੈ ਹਰਿ ਨਾਨਕ ਸਦਾ ਹਜੂਰਿ
॥੪॥੪॥੧੩੯॥ - ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੪੦੬
 10) ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥
 ਹਰਿ ਪ੍ਰੀਤਿ ਲਗਾਈ ਹਰਿ ਨਾਮੁ ਸਖਾਈ ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥
 ਆਵਣ ਜਾਣਾ ਭ੍ਰਮੁ ਭਉ ਭਾਗਾ ਹਰਿ ਹਰਿ ਹਰਿ ਗੁਣ ਗਾਇਆ ॥
 ਜਨਮ ਜਨਮ ਕੇ ਕਿਲਵਿਖ ਦੁਖ ਉਤਰੇ ਹਰਿ ਹਰਿ ਨਾਮਿ ਸਮਾਇਆ ॥
 ਜਿਨ ਹਰਿ ਧਿਆਇਆ ਧੁਰਿ ਭਾਗ ਲਿਖਿ ਪਾਇਆ ਤਿਨ ਸਫਲੁ ਜਨਮੁ ਪਰਵਾਣੁ ਜੀਉ ॥
 ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ
॥੩॥ - ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ - ਅੰਗ ੪੪੫
 ਵਿਚਾਰ:- “4 ਤੋਂ ਬਾਅਦ ਨੰਬਰ 5 ਤੋਂ 10 ਤੱਕ ਉਦਾਹਰਣਾਂ ਦੇ ਤੁਸੀਂ ਅਰਥ ਨਹੀਂ ਲਿਖੇ, ਇਸ ਲਈ ਉਹਨਾਂ ਬਾਰੇ ਵਿਚਾਰ ਨਹੀਂ ਦਿੱਤੇ ਜਾ ਸਕਦੇ”
 ਜਸਬੀਰ ਸਿੰਘ ਵਿਰਦੀ"








 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.