ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਫਿਰਿ ਪਛਤਾਵਾ ਹੋਇ :-
-: ਫਿਰਿ ਪਛਤਾਵਾ ਹੋਇ :-
Page Visitors: 2728

-: ਫਿਰਿ ਪਛਤਾਵਾ ਹੋਇ :-
 ਚਮਕੌਰ ਸਿੰਘ ਬਰਾੜ ਜੀ!
 “ਮਃ ੨ ॥
ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥
 ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ
॥੨॥(ਪੰਨਾ 787)
 ਤੁਹਾਡੇ ਅਰਥ—
 ਹੇ ਨਾਨਕ ! ਕਹੁ ਕਿ ਹੇ ਭਾਈ ! ਜੇ ਬੰਦਾ ਅਜ਼ੋਕੇ ਸਮੇਂ ਰਾਤ ਵਾਸਤੇ ਧਨ ਇੱਕਠਾ ਕਰੀ ਜਾਵੇ ਅਤੇ ‘ਸੁਭਾ ਸਵੇਰੇ ਇਸ ਦੁਨੀਆ ਤੋਂ *ਟੁਰ ਜਾਵੇ* *ਤਾਂ ਫਿਰ* ਇਹ ਇਕੱਠਾ ਕੀਤਾ ਧਨ ਨਾਲ ਨਾਂ ਜਾ ਸਕੇ ਤਾਂ ਫਿਰ ਅੰਤ ਨੂੰ ਪਸ਼ਚਾਤਾਪ ਹੀ ਪਲੇ ਪੈਂਦਾ ਹੈ॥ ( ਏਸੇ ਤਰਾਂ ਜਿੰਦਗੀ ਦਾ ਹਾਲ ਹੈ ਜੇ ਕੋਈ ਸਾਰਾ ਜੀਵਨ ਪਦਾਰਥਾਂ ਨੂੰ ਇਕੱਠਾ ਕਰਨ ਵਿਚ ਲਾਈ ਜਾਵੇ ਪਰ ਜਦੋਂ ਦੁਨੀਆ ਤੋਂ ਚਾਲੇ ਪਾਉਣੇ ਹਨ ਇਕ ਵੀ ਚੀਜ ਨਾਲ ਨਾ ਲਿਜਾ ਸਕੇ) ਚਲਈ—ਚਲਦਾ { ਵਰਤਮਾਨ ਕਾਲਦੀ ਕਿਰਿਆ ਹੈ}, ਫਿਰਿ—ਤਦ { ਕਾਲਵਾਚਕ ਕਿਰਿਆ ਵਿਸ਼ੇਸ਼ਣ ਹੈ} ਪਛਿਤਾਵਾ—ਪਛਚਾਤਾਪ { ਸਮਾਸ ਕਿਰਿਆ ਦਾ ਹਿਸਾ ਹੈ}, ਹੋਇ== ਹੁੰਦਾ ਹੈ॥ ”
 ਚਮਕੌਰ ਸਿੰਘ ਜੀ! “ਦੁਨੀਆਂ ਤੋਂ ਚਾਲੇ ਪਾਉਣ ਵੇਲੇ ਇੱਕ ਵੀ ਚੀਜ ਨਾਲ ਨਹੀਂ ***ਚੱਲਦੀ*** (ਨੋਟ ਕਰੋ- **ਵਰਤਮਾਨ ਕਾਲ ਦੀ ਕਿਰਿਆ** ਹੈ, ਭਵਿੱਖ ਕਾਲ ਦੀ ਕਿਰਿਆ ਨਹੀਂ)” ਧਿਆਨ ਦੇਵੋ- ਲਫਜ਼, ***ਚੱਲਦੀ*** ਹੈ, ***ਚੱਲੇਗੀ*** ਨਹੀਂ।ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਵੀ ਚੀਜ ਨਾਲ ਨਹੀਂ ***ਚੱਲੇਗੀ*** ਇਸ ਲਈ ਚੱਲਣ ਤੋਂ ਪਹਿਲਾਂ ਪਛਤਾਵਾ ਹੋਇ। (ਜਦੋਂ) ***ਨਾਲ ਨਹੀਂ ਚੱਲਦੀ***, ***ਫਿਰ*** ਪਛਤਾਵਾ ਹੁੰਦਾ ਹੈ।(**ਨਹੀਂ ਚਲਦੀ** ਪੂਰਵ ਪੂਰਣ ਕਾਰਦੰਤ ਹੋਇਆ) ਇੱਕ ਗੱਲ ਹੋਰ ਨੋਟ ਕਰੋ- ਸੁਭਾ ਸਵੇਰੇ ਇਸ ਦੁਨੀਆਂ ਤੋਂ **ਟੁਰ ਜਾਵੇ** ਤਾਂ **ਫਿਰ**… ।ਟੁਰ ਜਾਣ ਤੇ ਫੇਰ ਪਛਤਾਵਾ ਹੈ।(ਇਥੇ ਵੀ **ਟੁਰ ਜਾਵੇ** ਪੂਰਵ ਪੂਰਣ ਕਾਰਦੰਤ ਹੋਇਆ)
ਜਸਬੀਰ ਸਿੰਘ ਵਿਰਦੀ"
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.