ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਮੰਨੇ ਨਾਉ ਸੋਈ ਜਿਣਿ ਜਾਇ॥ ਦੇ ਅਰਥਾਂ ਬਾਰੇ :-
-: ਮੰਨੇ ਨਾਉ ਸੋਈ ਜਿਣਿ ਜਾਇ॥ ਦੇ ਅਰਥਾਂ ਬਾਰੇ :-
Page Visitors: 2746

-: ਮੰਨੇ ਨਾਉ ਸੋਈ ਜਿਣਿ ਜਾਇ॥ ਦੇ ਅਰਥਾਂ ਬਾਰੇ :-
ਜਿਸ ਤਰ੍ਹਾਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ ਕਿ, ਚਮਕੌਰ ਸਿੰਘ ਬਰਾੜ ਗੁਰਮਤਿ ਦੇ ਬਹੁਤ ਸਾਰੇ ਸੰਕਲਪਾਂ ਨੂੰ ਮੰਨਣ ਤੋਂ ਆਕੀ ਹਨ।ਗੁਰਬਾਣੀ ਵਿੱਚ ਆਏ ‘ਨਾਮ’ ਦੇ ਸੰਕਲਪ ਨੂੰ ਵੀ ਚਮਕੌਰ ਸਿੰਘ ਮੰਨਣ ਤੋਂ ਆਕੀ ਹਨ।
ਗੁਰਬਾਣੀ ਦੀ ਪੰਗਤੀ ਹੈ-
“ਮੰਨੇ ਨਾਉ ਸੋਈ ਜਿਣਿ ਜਾਇ ॥ ਅਉਰੀ ਕਰਮ ਨ ਲੇਖੈ ਲਾਇ ॥੧॥ ਅੰਗ ੯੫੪
ਚਮਕੌਰ ਸਿੰਘ ਬਰਾੜ ਦੇ ਅਰਥ-
- ਸਿਰਫ ਉਹ ਹੀ ਨਹੀਂ ਦੁਖੀ ਜਿਹੜਾ ਜੀਵਨ ਦੇ ਗੁਣ ਅਪਣਾ ਲਵੇ ਜਾਂ ਮੰਨ ਲਵੇ ਜਾਂ ਨਾਉਂ ਨੂੰ ਮੰਨ ਲਵੇ ਤਾ ਉਹ ਜਿੰਦਗੀ ਨੂੰ ਜਿਤ ਜਾਂਦਾ ਹੈ। ਹੋਰ ਕੋਈ ਵੀ ਕੀਤਾ ਕਰਮ ( ਕਰਮ ਕਾਂਡ) ਗਿਣਤੀ ਵਿਚ ਨਹੀਂ ਆਂਉਂਦਾ।”
ਦੇਖੋ ਪੰਗਤੀ ਵਿੱਚ ਆਏ ਲਫਜ਼ ‘ਨਾਉ’ ਨੂੰ ਮੰਨਣ ਤੋਂ ਚਮਕੌਰ ਸਿੰਘ ਆਕੀ ਹਨ। ‘ਮੰਨੇ ਨਾਉ ਸੋਈ ਜਿਣਿ ਜਾਇ॥’ ਦੇ ਅਰਥ (ਪ੍ਰੋ: ਸਾਹਿਬ ਸਿੰਘ ਜੀ ਨੇ ਲਿਖੇ ਹਨ)-- “ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ (ਭਾਵ, ਜਿਸ ਦਾ ਮਨ ਪ੍ਰਭੂ ਦੇ ਨਾਮ ਵਿਚ ਪਤੀਜਦਾ ਹੈ) ਉਹ (ਜ਼ਿੰਦਗੀ ਦੀ ਬਾਜ਼ੀ) ਜਿੱਤ ਕੇ ਜਾਂਦਾ ਹੈ”। ਚਮਕੌਰ ਸਿੰਘ ਨੇ ਵੀ (ਕਿਸੇ ਮਜਬੂਰੀ ਵੱਸ ਹੀ ਸਹੀ ਅਰਥ ਤਾਂ ਇਹੀ ਲਿਖੇ ਹਨ- “ਸਿਰਫ ਉਹ ਹੀ ਨਹੀਂ ਦੁਖੀ ਜਿਹੜਾ …ਨਾਉਂ ਨੂੰ ਮੰਨ ਲਵੇ” ਪਰ ਨਾਲ ਅਰਥ ਲਿਖ ਦਿੱਤੇ ਹਨ- “ ਸਿਰਫ ਉਹ ਹੀ ਨਹੀਂ ਦੁਖੀ ਜਿਹੜਾ ਜੀਵਨ ਦੇ ਗੁਣ ਅਪਣਾ ਲਵੇ ”
(ਪਤਾ ਨਹੀਂ ਕਿਸ ਕਾਰਣ ਚਮਕੌਰ ਸਿੰਘ ਇਥੇ ਅਸਲੀ ਅਰਥਾਂ ਨੂੰ ਭਾਵ ਅਰਥ ਅਤੇ ਭਾਵਾਰਥਾਂ ਨੂੰ ਅਰਥ ਦਿਖਾ ਰਹੇ ਹਨ)
ਹੁਣ ਦੇਖੋ ਚਮਕੌਰ ਸਿੰਘ ਦੇ ਮੁਤਾਬਕ ਹੀ ਅਰਥ ਤੇ ਹਨ ਕਿ- “ਉਹ ਹੀ ਦੁਖੀ ਨਹੀਂ ਜਿਹੜਾ (ਪ੍ਰਭੂ ਦਾ) ‘ਨਾਉਂ ਮੰਨ ਲਵੇ” ਪਰ ਕਿਉਂਕਿ ਇਹ ਅਰਥ ਚਮਕੌਰ ਸਿੰਘ ਦੀ ਬਣੀ ਖੁਦ ਦੀ ਸੋਚ ਵਿੱਚ ਫਿੱਟ ਨਹੀਂ ਬੈਠਦੇ।ਸੋ ਅਰਥ ਘੜ ਦਿੱਤੇ ਹਨ ‘ਉਹੀ ਦੁਖੀ ਨਹੀਂ ਜਿਹੜਾ ਜੀਵਨ ਦੇ ਗੁਣ ਅਪਨਾ ਲਵੇ’।
ਪਾਠਕ ਦੇਖ ਸਕਦੇ ਹਨ ਕਿ ‘ਨਾਉ ਮੰਨਣ’ ਅਤੇ ‘ਜੀਵਨ ਦੇ ਗੁਣ ਅਪਨਾਉਣ’ ਵਿੱਚ ਕੋਈ ਰੱਤੀ ਭਰ ਮੇਲ ਨਹੀਂ ਹੈ।ਪਰ ਪਤਾ ਨਹੀਂ ਕਿਹੜੀ ਵਿਆਕਰਣ ਜਾਂ ਕਿਹੜੀ ਡਿਕਸ਼ਨਰੀ ਮੁਤਾਬਕ ਉਹਨਾ ਨੇ ਇਹ ਅਰਥ ਘੜ ਲਏ ਹਨ?
ਇਸ ਦਾ ਕਾਰਣ ਮੈਂ ਦੱਸਦਾ ਹਾਂ- ਜੇ ਚਮਕੌਰ ਸਿੰਘ ‘..ਨਾਉ ਮੰਨਣ ਨਾਲ..’ ਅਰਥ ਕਰਦੇ ਹਨ ਤਾਂ ਸਵਾਲ ਪੈਦਾ ਹੁੰਦਾ ਹੈ ‘ਕਿਸ ਦਾ ਨਾਉ’। ਫੇਰ ਇਹ ਵੀ ਮੰਨਣਾ ਪਏਗਾ ਕਿ ‘ਪ੍ਰਭੂ ਦਾ ਨਾਉ’। ਪਰ ਕਹਿਣ ਮਾਤਰ ਲਈ ਉਪਰੋਂ ਉਪਰੋਂ ਬੇਸ਼ੱਕ ਚਮਕੌਰ ਸਿੰਘ ਪ੍ਰਭੂ ਦੀ ਹੋਂਦ ਮੰਨਣ ਦੀ ਗੱਲ ਕਰਦੇ ਹਨ ਪਰ ਅਸਲ ਵਿੱਚ ਪ੍ਰਭੂ ਦੀ ਹੋਂਦ ਮੰਨਣ ਤੋਂ ਇਨਕਾਰੀ ਹਨ।ਸੋ ‘ਨਾਉ ਮੰਨਣ’ ਵਾਲੀ ਗੱਲ ਚਮਕੌਰ ਸਿੰਘ ਦੀ ਸੋਚ ਵਿੱਚ ਫਿੱਟ ਨਹੀਂ ਬੈਠਦੀ।ਇਸ ਲਈ ਉਹਨਾਨੇ, ‘ਜੀਵਨ ਦੇ ਗੁਣ ਅਪਨਾਉਣ’ ਅਰਥ ਘੜ ਦਿੱਤੇ (ਚਮਕੌਰ ਸਿੰਘ ਦੇ ਘੜੇ ਇਹਨਾਂ ਅਰਥਾਂ/ਭਾਵਾਰਥਾਂ ਵਿੱਚ ਨਾ ਤੇ ‘ਪ੍ਰਭੂ’ ਦੀ ਗੱਲ ਹੈ ਅਤੇ ਨਾ ਹੀ ‘ਪ੍ਰਭੂ ਦੇ ਨਾਉ’ ਦੀ)।
ਦੇਖੋ ਜਿਸ ‘ਨਾਉ ਮੰਨਣ’ ਦਾ ਸੰਦੇਸ਼ ਗੁਰੂ ਸਾਹਿਬ ਇਥੇ ਸ਼ਬਦ ਵਿੱਚ ਦੇ ਰਹੇ ਹਨ ਅਤੇ ਚਮਕੌਰ ਸਿੰਘ ਉਸ ਦੀ ਵਿਆਖਿਆ ਕਰ ਰਹੇ ਹਨ, ਉਸੇ ‘ਨਾਉ’ ਨੂੰ ਖੁਦ ਮੰਨਣ ਤੋਂ ਇਨਕਾਰੀ ਹਨ।
ਚਮਕੌਰ ਸਿੰਘ ਲਈ ਸਵਾਲ--
ਚਮਕੌਰ ਸਿੰਘ ਜੀ! ਦੱਸ ਸਕਦੇ ਹੋ ਕਿ “ਜੀਵਨ ਦੇ ਗੁਣ” ਕਿਹੜੇ ਹੁੰਦੇ ਹਨ? ਜਿਹੜੇ ਗੁਣ ਤੁਸੀਂ ਦੱਸੋਗੇ, ਨਾਲ ਇਹ ਵੀ ਦੱਸ ਦੇਣਾ ਕਿ ਉਹ ਗੁਣ ਨਾ **ਮੰਨਣ** ਨਾਲ, ਜੀਵਨ ਜਿਉਣ ਵਿੱਚ ਕੀ ਖਰਾਬੀ ਆਉਂਦੀ ਹੈ?
ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.