ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਆਮ ਆਦਮੀ ਪਾਰਟੀ ਨੇ ਮੰਡੀਆਂ ‘ਚ ਲਗਾਏ ਰੋਸ ਧਰਨੇ
ਆਮ ਆਦਮੀ ਪਾਰਟੀ ਨੇ ਮੰਡੀਆਂ ‘ਚ ਲਗਾਏ ਰੋਸ ਧਰਨੇ
Page Visitors: 2478

ਆਮ ਆਦਮੀ ਪਾਰਟੀ ਨੇ ਮੰਡੀਆਂ ‘ਚ ਲਗਾਏ ਰੋਸ ਧਰਨੇ

Posted On 07 Nov 2016
dharna-mullanpur-1


ਕਿਸਾਨਾਂ ਦੀ ਖੱਜਲ-ਖੁਆਰੀ ਅਤੇ ਲੁੱਟ ਹੋਵੇ ਬੰਦ: ਫੂਲਕਾ

ਲੁਧਿਆਣਾ, 7 ਨਵੰਬਰ (ਪੰਜਾਬ ਮੇਲ)- ਮੰਡੀਆਂ ਵਿਚ ਕਿਸਾਨਾਂ ਦੀ ਹੋ ਰਹੀ ਖੱਜਲ-ਖੁਆਰੀ ਅਤੇ ਲੁੱਟ ਵਿਰੱਧ ਅੱਜ ਆਮ ਆਦਮੀ ਪਾਰਟੀ ਦੇ ਨੇਤਾਵਾਂ ਅਤੇ ਵਲੰਟੀਅਰਾਂ ਵਲੋਂ ਲੁਧਿਆਣਾ ਜ਼ੋਨ ਦੀਆਂ ਮੰਡੀਆਂ ਵਿਚ ਰੋਸ ਧਰਨੇ ਲਗਾਏ ਗਏ। ਧਰਨਾਕਾਰੀਆਂ ਵਲੋਂ ਮੰਡੀਆਂ ਵਿਚ ਕਿਸਾਨਾਂ ਨੂੰ ਝੋਨੇ ਦੀ ਫਸਲ ਵੇਚਣ ਅਤੇ ਜਿਣਸ ਦੀ ਪੇਮੈਂਟ ਵਿਚ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰਨ ਲਈ ਸਰਕਾਰ ਨੂੰ ਚੇਤਾਵਨੀ ਦਿੱਤੀ ।ਲੁਧਿਆਣਾ ਜ਼ੋਨ ਵਿਚ ਸਲੇਮ ਟਾਬਰੀ, ਆਤਮ ਨਗਰ, ਮੁਲਾਂਪੁਰ ਦਾਖਾ, ਛਪਾਰ, ਡੇਹਲੋਂ, ਕਿਲਾ ਰਾਏਪੁਰ, ਜਗਰਾਓਂ, ਹਠੂਰ, ਖਾਨਪੁਰ, ਰਣੀਆਂ, aਾਦਿ ਮੰਡੀਆਂ ਵਿਚ ਧਰਨੇ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤੇ ਗਏ।
ਮੁਲਾਂਪੁਰ ਦਾਖਾ ਮੰਡੀ ਵਿਚ ਆਪ ਦੇ ਸੀਨੀਅਰ ਆਗੂ ਅਤੇ ਦਾਖਾ ਤਂੋ ਉਮੀਦਵਾਰ ਐਚ ਐਸ ਫੂਲਕਾ ਨੇ ਧਰਨੇ ਦੀ ਅਗਵਾਈ ਕੀਤੀ। ਇਸ ਸਮੇ ਬੋਲਦੇ ਸ. ਫੂਲਕਾ ਨੇ ਕਿਹਾ ਬਾਦਲ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਅੱਜ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ ਅਤੇ ਵੇਚੀ ਜਿਣਸ ਦੀ ਪੇਮੈਂਟ ਵੀ ਸਮੇਂ ਸਿਰ ਨਹੀਂ ਮਿਲ ਰਹੀ । ਉਨਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਕਦੇ ਵੀ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਇਸ ਦਾ ਖਮਿਆਜਾ ਇਨਾਂ ਨੂੰ ਚੋਣਾਂ ਵਿਚ ਭੁਗਤਣਾ ਪਵੇਗਾ।
ਲੁਧਿਆਣਾ ਵਿਖੇ ਸਲੇਮ ਟਾਬਰੀ ਅਨਾਜ ਮੰਡੀ ਵਿਚ ਲਗਾਏ ਧਰਨੇ ਦੀ ਅਗਵਾਈ ਆਪ ਦੇ ਕਿਸਾਨ ਅਤੇ ਲੇਬਰ ਵਿੰਗ ਦੇ ਸੂਬਾ ਜਨਰਲ ਸਕੱਤਰ ਅਤੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਗਰੇਵਾਲ, ਲੁਧਿਆਣਾ ਪੂਰਬੀ ਤੋਂ ਉਮੀਦਵਾਰ ਦਲਜੀਤ ਸਿੰਘ ਗਰੇਵਾਲ, ਕਿਸਾਨ ਵਿੰਗ ਦੇ ਜ਼ੋਨ ਕੋਆਰਡੀਨੇਟਰ ਗੁਰਜੀਤ ਸਿੰਘ ਗਿੱਲ ਲੇਬਰ ਵਿੰਗ ਦੀ ਜ਼ੋਨ ਕੋਆਰਡੀਨੇਟਰ ਰਾਜਿੰਦਰਪਾਲ ਕੌਰ ਨੇ ਕੀਤੀ ।ਧਰਨੇ ਵਿਚ ਮੋਹਣ ਸਿੰਘ ਵਿਰਕ, ਜਗਰੂਪ ਸਿੰਘ ਜਰਖੜ, ਚਰਨਜੀਤ ਸਿੰਘ ਬੁਲਾਰਾ ਵੀ ਸ਼ਾਮਿਲ ਹੋਏ।ਇਸ ਸਮੇਂ ਬੋਲਦੇ ਅਹਿਬਾਬ ਗਰੇਵਾਲ ਨੇ ਕਿਹਾ ਕਿ ਬਾਦਲ ਸਰਕਾਰ ਦੀਆ ਕਿਸਾਨ ਵਿਰੋਧੀ ਨੀਤੀਆਂ ਅਤੇ ਖਰੀਦ ਲਈ ਕੀਤੇ ਨਾਕਸ ਪ੍ਰਬੰਧਾਂ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨਾਂ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਤੋਂ ਖ੍ਰੀਦੀ ਗਈ ਜਿਣਸ ਦੀ ਪੇਮੈਂਟ ਵਿਚ ਦੇਰੀ ਸਰਕਾਰ ਵਲੋਂ ਕੀਤੇ 20 ਹਜਾਰ ਕਰੋੜ ਦੇ ਅਨਾਜ ਘੁਟਾਲੇ ਕਾਰਨ ਹੋ ਰਹੀ ਹੈ, ਜਿਸ ਦੇ ਸਿੱਟੇ ਵਜੋਂ ਬੈਂਕਾਂ ਨੇ ਅੱਗੇ ਲਿਮਿਟ ਜਾਰੀ ਕਰਨ ਤੋਂ ਜਵਾਬ ਦੇ ਦਿੱਤਾ ਹੈ। ।ਧਰਨਾਕਾਰੀਆਂ ਅਤੇ ਕਿਸਾਨਾਂ ਨੂੰ ਸੰਬੋਧਨ ਕਰਦੇ ਦਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪਿਛਲੇ ੨੦ ਸਾਲਾਂ ਦੌਰਾਨ ਬਾਦਲ ਅਤੇ ਅਮਰਿੰਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਪੰਜਾਬ ਦਾ ਕਿਸਾਨ ਬੁਰੀ ਤਰਾਂ ਕਰਜੇ ਹੇਠਾਂ ਦੱਬ ਚੁਕਾ ਹੈ ਅਤੇ ਸੂਬੇ ਅੰਦਰ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ । ਸ. ਗਰੇਵਾਲ ਨੇ ਕਿਹਾ ਕਿ ਹੁਣ ਆਪ ਵਲੋਂ ਕਿਸਾਨਾਂ ਲਈ ਜਾਰੀ ਕੀਤੇ ਚੋਣ ਮੈਨੀਫੈਸਟੋ ਵਿਚ ਕਿਸਾਨਾਂ ਨੂੰ ਪੂਰੀ ਤਰਾਂ ਕਰਜਾਮੁੱਕਤ ਕਰਨ ਦੇ ਕੀਤੇ ੜਾਅਦੇ ਦੀ ਨਕਲ ਕਰਦੇ ਹੋਏ ਕਾਂਗਰਸ ਪਾਰਟੀ ਵਲੋਂ ਲੋਕਾਂ ਨੂੰ ਗੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹੈ, ਜਦ ਕਿ ਇਹ ਵਾਅਦਾ ਪਹਿਲਾਂ ਵੀ ਇਹ ਪਾਰਟੀਆਂ ਕਰਦੀਆਂ ਰਹੀਆਂ ਨੇ, ਪਰ ਹੋਰ ਵਾਅਦਿਆਂ ਦੀ ਤਰਾਂ ਦੀ ਭੁਲਾ ਦਿੰਦੀਆਂ ਰਹੀਆਂ ਨੇ। ਆਪ ਨੇਤਾਵਾਂ ਨੇ ਸਰਕਾਰ ਨੂੰ ਤਾੜਨਾਂ ਕੀਤੀ ਕਿ ਜੇਕਰ ਕਿਸਾਨਾਂ ਦੀ ਖੱਜਲ-ਖੁਆਰੀ ਅਤੇ ਲੁੱਟ ਬੰਦ ਨਾ ਹੋਈ ਤਾਂ ਆਪ ਵਲੋਂ ਸੰਘੱਰਸ਼ ਹੋਰ ਤੇਜ ਕੀਤਾ ਜਾਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.