ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਓਕ ਕਰੀਕ ਕਤਲੇਆਮ : ਸਿੱਖ ਸ਼ਹੀਦਾਂ ਨੂੰ 5ਵੀਂ ਬਰਸੀ ਮੌਕੇ ਕੀਤਾ ਯਾਦ
ਓਕ ਕਰੀਕ ਕਤਲੇਆਮ : ਸਿੱਖ ਸ਼ਹੀਦਾਂ ਨੂੰ 5ਵੀਂ ਬਰਸੀ ਮੌਕੇ ਕੀਤਾ ਯਾਦ
Page Visitors: 2466

ਓਕ ਕਰੀਕ ਕਤਲੇਆਮ : ਸਿੱਖ ਸ਼ਹੀਦਾਂ ਨੂੰ 5ਵੀਂ ਬਰਸੀ ਮੌਕੇ ਕੀਤਾ ਯਾਦ

ਓਕ ਕਰੀਕ ਕਤਲੇਆਮ : ਸਿੱਖ ਸ਼ਹੀਦਾਂ ਨੂੰ 5ਵੀਂ ਬਰਸੀ ਮੌਕੇ ਕੀਤਾ ਯਾਦ
August 06
10:05 2017

ਵਾਸ਼ਿੰਗਟਨ, 6 ਅਗਸਤ (ਪੰਜਾਬ ਮੇਲ)- ਅਮਰੀਕੀ ਸਿਆਸਤਦਾਨਾਂ ਨੇ ਓਕ ਕਰੀਕ ਦੇ ਗੁਰੂ ਘਰ ਵਿੱਚ ਹੋਏ ਕਤਲੇਆਮ ਦੀ ਪੰਜਵੀਂ ਬਰਸੀ ਮੌਕੇ ਨਸਲੀ ਭੇਦਭਾਵ, ਪੱਖਪਾਤ ਅਤੇ ਹਿੰਸਾ ਵਿਰੁੱਧ ਲੜਨ ਦੀ ਅਪੀਲ ਕੀਤੀ ਹੈ। ਪੰਜ ਸਾਲ ਪਹਿਲਾਂ ਅਮਰੀਕਾ ਦੇ ਓਕ ਕਰੀਕ ਦੇ ਗੁਰਦੁਆਰਾ ਸਾਹਿਬ ਵਿੱਚ ਹੋਏ ਇਸ ਕਤਲੇਆਮ ਵਿੱਚ ਛੇ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਅਮਰੀਕੀ ਸੰਸਦ ਦੀ ਪ੍ਰਤੀਨਿਧੀ ਸਭਾ ਦੇ ਮੁਖੀ ਪਾਲ ਰਾਇਨ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਓਕ ਕਰੀਕ ਦੇ ਲੋਕਾਂ ਨੇ ਸਾਬਤ ਕੀਤਾ ਹੈ ਕਿ ਉਹ ਨਫ਼ਰਤ ਅਤੇ ਵੰਡ ਤੋਂ ਜ਼ਿਆਦਾ ਮਜ਼ਬੂਤ ਹਨ। ਰਾਇਨ ਵਿਸਕਾਨਸਿਨ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਦੇ ਹੀ ਸੰਸਦੀ ਖੇਤਰ ਵਿੱਚ 5 ਅਗਸਤ, 2012 ਨੂੰ ਇੱਕ ਗੋਰੇ ਨਸਲਵਾਦੀ ਵਿਅਕਤੀ ਨੇ ਗੁਰੂ ਘਰ ਵਿੱਚ ਅੰਧਾਧੁੰਦ ਗੋਲੀਆਂ ਚਲਾ ਕੇ ਛੇ ਸਿੱਖਾਂ ਦਾ ਕਤਲ ਕਰ ਦਿੱਤਾ ਸੀ, ਜਿਨ੍ਹਾਂ ਵਿੱਚ ਸਤਵੰਤ ਸਿੰਘ ਕਾਲੇਕਾ, ਪਰਮਜੀਤ ਕੌਰ, ਪ੍ਰਕਾਸ਼ ਸਿੰਘ, ਸੀਤਾ ਸਿੰਘ, ਰਣਜੀਤ ਸਿੰਘ ਅਤੇ ਸੁਵੇਗ ਸਿੰਘ ਸ਼ਾਮਲ ਸਨ।
ਸੰਸਦ ਮੈਂਬਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੰਜ ਸਾਲ ਪਹਿਲਾਂ ਗੁਰੂ ਘਰ ਵਿੱਚ ਹੋਏ ਭਿਆਨਕ ਹਮਲੇ ਕਾਰਨ ਓਕ ਕਰੀਕ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ ਅਤੇ ਅੱਜ ਅਸੀਂ ਉਸ ਹਿੰਸਕ ਘਟਨਾ ਨੂੰ ਸਿਰਫ਼ ਉਸ ਵਿੱਚ ਗੁਆਏ ਲੋਕਾਂ ਨੂੰ ਯਾਦ ਕਰਦੇ ਹੋਏ ਦੇਖਦੇ ਹਾਂ। ਸੈਨੇਟਰ ਰਾਨ ਜੌਨਸਨ ਨੇ ਕਿਹਾ ਕਿ ਓਕ ਕਰੀਕ ਹਮਲੇ ਦੀ ਪੰਜਵੀਂ ਬਰਸੀ ‘ਤੇ ਸਿੱਖ ਭਾਈਚਾਰੇ ਨਾਲ ਅਸੀਂ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਸੈਨੇਟ ਦੀ ਮੈਂਬਰ ਟੈਮੀ ਬਾਲਡਵਿਨ ਨੇ ਕਿਹਾ ਕਿ ਵਿਸਕਾਨਸਿਨ ਵਿੱਚ ਗੁਰੂ ਘਰ ‘ਤੇ ਹੋਏ ਹਮਲੇ ਦੀ ਪੰਜਵੀਂ ਬਰਸੀ ‘ਤੇ ਅੱਜ ਅਸੀਂ ਸਾਰੇ ਇੱਕ ਭਾਈਚਾਰਾ ਹਾਂ। ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖ ਭਾਈਚਾਰੇ ‘ਤੇ ਮਾਣ ਹੈ। ਉਨ੍ਹਾਂ ਦੇ ਸ਼ਾਂਤੀਪੂਰਨ ਰਵੱਈਏ ਅਤੇ ਉਸ ਦੇ ਸੁਨੇਹੇ ਨੇ ਪੂਰੇ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ। ਨਿਊਯਾਰਕ ਤੋਂ ਡੈਮੋਕਰੇਟਿਕ ਪਾਰਟੀ ਦੀ ਸੰਸਦ ਮੈਂਬਰ ਗ੍ਰੇਸ ਮੈਂਗ ਨੇ ਕਿਹਾ ਕਿ ਓਕ ਕਰੀਕ ਕਤਲੇਆਮ ਦੇ ਪੰਜ ਸਾਲ ਬਾਅਦ ਵੀ ਅਸੀਂ ਉਸ ਭਿਆਨਕ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕਰਦੇ ਹਾਂ।
ਇੰਡੀਆਨਾ ਤੋਂ ਭਾਰਤੀ ਮੂਲ ਦੇ ਅਮਰੀਕੀ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਓਕ ਕਰੀਕ ਦੀ ਘਟਨਾ ਨੇ ਸਿੱਖ ਭਾਈਚਾਰੇ ਨੂੰ ਜਾਗਣ ਲਈ ਸੱਦਾ ਦਿੱਤਾ ਸੀ। ਸਿੱਖਾਂ ਨੂੰ ਜਾਗਰੂਕ ਹੋਣ ਦੀ ਜ਼ਿਆਦਾ ਲੋੜ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.