ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਿੱਖ ਜਥੇਬੰਦੀਆਂ ਫ਼ਿਲਮ ‘ਨਾਨਕ ਸ਼ਾਹ ਫਕੀਰ’ ਖ਼ਿਲਾਫ਼ ਸੜਕਾਂ ’ਤੇ ੳੁਤਰੀਆਂ
ਸਿੱਖ ਜਥੇਬੰਦੀਆਂ ਫ਼ਿਲਮ ‘ਨਾਨਕ ਸ਼ਾਹ ਫਕੀਰ’ ਖ਼ਿਲਾਫ਼ ਸੜਕਾਂ ’ਤੇ ੳੁਤਰੀਆਂ
Page Visitors: 2379

ਸਿੱਖ ਜਥੇਬੰਦੀਆਂ ਫ਼ਿਲਮ ‘ਨਾਨਕ ਸ਼ਾਹ ਫਕੀਰ’ ਖ਼ਿਲਾਫ਼ ਸੜਕਾਂ ’ਤੇ ੳੁਤਰੀਆਂਸਿੱਖ ਜਥੇਬੰਦੀਆਂ ਫ਼ਿਲਮ ‘ਨਾਨਕ ਸ਼ਾਹ ਫਕੀਰ’ ਖ਼ਿਲਾਫ਼ ਸਡ਼ਕਾਂ ’ਤੇ ੳੁਤਰੀਆਂ

March 31
21:49 2018

ਜਲੰਧਰ, 31 ਮਾਰਚ (ਪੰਜਾਬ ਮੇਲ)- ਇੱਥੇ ਸਿੱਖ ਜਥੇਬੰਦੀਆਂ ਨੇ ਫ਼ਿਲਮ ‘ਨਾਨਕ ਸ਼ਾਹ ਫਕੀਰ’ ਨੂੰ ੲਿਤਰਾਜ਼ਯੋਗ ਦੱਸਦੇ ਹੋਏ ਅੱਜ ਰੋਸ ਮਾਰਚ ਕੀਤਾ ਅਤੇ ਫ਼ਿਲਮ ’ਤੇ ਰੋਕ ਲਾਉਣ ਦੀ ਮੰਗ ਕੀਤੀ। ਇਨ੍ਹਾਂ ਵਿੱਚ ਦਲ ਖ਼ਾਲਸਾ, ਸਤਿਕਾਰ ਕਮੇਟੀ, ਸਿੱਖ ਤਾਲਮੇਲ ਕਮੇਟੀ, ਸਿੱਖ ਨੌਜਵਾਨ ਸਭਾ ਜਲੰਧਰ, ਸਿੱਖ ਜੁਆਇੰਟ ਐਕਸ਼ਨ ਕਮੇਟੀ, ਸਿੱਖ ਐਕਸ਼ਨ ਕਮੇਟੀ, ਜਥਾ ਨੀਲੀਆਂ ਫ਼ੌਜਾਂ ਅਤੇ ਹੋਰ ਜਲੰਧਰ ਦੀਆਂ ਸਿੱਖ ਜਥੇਬੰਦੀਆਂ ਤੇ ਸੰਸਥਾਵਾਂ ਸ਼ਾਮਲ ਸਨ। ਇਹ ਰੋਸ ਮਾਰਚ ਸਵੇਰੇ 11 ਵਜੇ ਦੇ ਕਰੀਬ ਮਿਸ਼ਨ ਚੌਕ ਤੋਂ ਸ਼ੁਰੂ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸਮਾਪਤ ਹੋਇਆ।
ਇਸ ਮੌਕੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਹਰਿੰਦਰ ਸਿੱਕਾ ਨੇ ਵਿਅਕਤੀਆਂ ਕੋਲੋਂ ਗੁਰੂ ਨਾਨਕ ਦੇਵ ਜੀ ਦਾ ਕਿਰਦਾਰ ਕਰਵਾ ਕੇ ਵੱਡੀ ਗ਼ਲਤੀ ਕੀਤੀ ਹੈ। ਤੇਜਿੰਦਰ ਸਿੰਘ ਪਰਦੇਸੀ ਨੇ ਕਿਹਾ ਕਿ ਗੁਰੂ ਸਹਿਬਾਨ ਦੇ ਕਿਰਦਾਰ ਨੂੰ ਕੋਈ ਵੀ ਦੁਨਿਆਵੀ ਵਿਅਕਤੀ ਨਹੀਂ ਨਿਭਾ ਸਕਦਾ ਅਤੇ ਹਰਿੰਦਰ ਸਿੱਕਾ ਨੇ ਇਹ ਫ਼ਿਲਮ ਬਣਾ ਕੇ ਸਦੀਆਂ ਪੁਰਾਣੀ ਪਰੰਪਰਾ ਨੂੰ ਤੋੜਿਆ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਲੱਗੀ ਹੈ। ਉਨ੍ਹਾਂ ਕਿਹਾ ਕਿ 2015 ਵਿੱਚ ਵੀ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਸੰਗਤ ਦੇ ਰੋਸ ਕਾਰਨ ਰਿਲੀਜ਼ ਨਹੀਂ ਹੋ ਸਕੀ ਸੀ। ਉਨ੍ਹਾਂ ਕਿਹਾ ਕਿ ਇੱਕ ਵਾਰੀ ਫਿਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਫ਼ਿਲਮ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖ ਨੌਜਵਾਨ ਸਭਾ ਜਲੰਧਰ ਨੇ ਵੀ ਮੰਗ ਕੀਤੀ ਕਿ ਫ਼ਿਲਮ ’ਤੇ ਪੱਕੇ ਤੌਰ ’ਤੇ ਰੋਕ ਲਾਈ ਜਾਵੇੇ। ਉਨ੍ਹਾਂ ਕਿਹਾ ਕਿ ਜੇਕਰ ਇਹ ਫ਼ਿਲਮ ਸਿਨੇਮਾ ਘਰਾਂ ਵਿੱਚ ਲੱਗੀ ਤਾਂ ਪੰਜਾਬ ਦੇ ਖ਼ਰਾਬ ਹੋਏ ਮਾਹੌਲ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.