ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜਰਮਨੀ ਗੁਰਦੁਆਰਾ ਹਾਦਸਾ – ਗੁਰੂਘਰ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਸ਼ੱਕੀ
ਜਰਮਨੀ ਗੁਰਦੁਆਰਾ ਹਾਦਸਾ – ਗੁਰੂਘਰ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਸ਼ੱਕੀ
Page Visitors: 2490

ਜਰਮਨੀ ਗੁਰਦੁਆਰਾ ਹਾਦਸਾ – ਗੁਰੂਘਰ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਸ਼ੱਕੀ

Posted On 01 May 2016
germnay

ਬਰਲਿਨ, 1 ਮਈ, (ਪੰਜਾਬ ਮੇਲ)- ਜਰਮਨੀ ਦੇ ਸ਼ਹਿਰ ਐੱਸਨ ਦੇ ਗੁਰਦੁਆਰੇ ਵਿੱਚ ਬੰਬ ਹਮਲਾ ਕਰਨ ਵਾਲੇ ਦੋ ਅੱਲ੍ਹਡ਼ ਉਮਰ ਦੇ ਸ਼ੱਕੀ ਧਮਾਕੇ ਨਾਲ ਵੱਧ ਤੋਂ ਵੱਧ ਨੁਕਸਾਨ ਕਰਨਾ ਚਾਹੁੰਦੇ ਸਨ ਪਰ ਉਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕੇ। ਇਹ ਦਾਅਵਾ ਜਾਂਚਕਾਰਾਂ ਨੇ ਕੀਤਾ ਹੈ। ਪੁਲੀਸ ਤਰਜਮਾਨ ਨੇ ਕਿਹਾ ਕਿ ਚੰਗੇ ਭਾਗੀਂ ਵੱਡੀ ਤਬਾਹੀ ਤੋਂ ਬਚਾਅ ਹੋ ਗਿਆ।
ਜ਼ਿਕਰਯੋਗ ਹੈ ਕਿ ਨਾਨਕਸਰ ਸਤਿਸੰਗ ਸਭਾ ਗੁਰਦੁਆਰੇ ਵਿੱਚ ਵਿਆਹ ਸਮਾਰੋਹ ਤੋਂ ਥੋਡ਼੍ਹੀ ਦੇਰ ਬਾਅਦ ਇਸ ਦੇ ਪ੍ਰਵੇਸ਼ ਹਾਲ ਵਿੱਚ ਧਮਾਕਾ ਹੋ ਗਿਆ ਸੀ। ਜਦੋਂ ਬੰਬ ਫਟਿਆ ਉਸ ਸਮੇਂ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਏ 200 ਮਹਿਮਾਨ, ਜਿਨ੍ਹਾਂ ਵਿੱਚ ਬੱਚੇ ਵੀ ਸਨ, ਉਹ ਰਿਸੈਪਸ਼ਨ ਵਿੱਚ ਸ਼ਾਮਲ ਹੋਣ ਲਈ ਗੁਰਦੁਆਰੇ ਵਿੱਚੋਂ ਜਾ ਚੁੱਕੇ ਸਨ। ਇਸ ਧਮਾਕੇ ਵਿੱਚ ਇਕ 60 ਸਾਲਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਸੀ, ਜਦੋਂ ਕਿ 47 ਸਾਲ ਤੇ 56 ਸਾਲ ਦੇ ਦੋ ਜਣਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖ਼ਮੀਆਂ ਵਿੱਚ ਗੁਰਦੁਆਰੇ ਦਾ ਗ੍ਰੰਥੀ ਸ਼ਾਮਲ ਸੀ, ਜਿਸ ਉਤੇ ਧਮਾਕੇ ਕਾਰਨ ਖਿਡ਼ਕੀ ਦਾ ਸ਼ੀਸ਼ਾ ਡਿੱਗ ਗਿਆ ਸੀ।
ਇਸ ਹਮਲੇ ਬਾਰੇ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੈਕੰਡਰੀ ਸਕੂਲ ਦੇ 16 ਸਾਲਾ ਵਿਦਿਆਰਥੀ ਮੁਹੰਮਦ ਬੀ ਅਤੇ ਯੂਸਫ਼ ਟੀ ਅੱਗ ਬੁਝਾਊ ਯੰਤਰ ਵਿੱਚ ਧਮਾਕਾਖੇਜ਼ ਸਮੱਗਰੀ ਪਾ ਕੇ ਆਪ ਬਣਾਏ ਬੰਬ ਨਾਲ ਗੁਰਦੁਆਰੇ ਅੰਦਰ ਧਮਾਕਾ ਕਰਨਾ ਚਾਹੁੰਦੇ ਸਨ ਪਰ ਉਹ ਅੰਦਰ ਦਾਖ਼ਲ ਨਹੀਂ ਹੋ ਸਕੇ, ਜਿਸ ਕਾਰਨ ਉਨ੍ਹਾਂ ਪ੍ਰਵੇਸ਼ ਦੁਆਰ ਉਤੇ ਹੀ ਬੰਬ ਰੱਖ ਦਿੱਤਾ। ਇਹ ਬੰਬ ਕਾਫੀ ਸ਼ਕਤੀਸ਼ਾਲੀ ਸੀ, ਜਿਸ ਨਾਲ ਇਮਾਰਤ ਨੂੰ ਕਾਫੀ ਨੁਕਸਾਨ ਹੋ ਸਕਦਾ ਸੀ।
-ਪੀਟੀਆਈ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.