ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬਰਗਾੜੀ ਕਾਂਡ; ਦੋਸ਼ੀਆਂ ਦੀ ਸੂਹ ਦੇਣ ਵਾਲੇ ਨੂੰ ਸੀ.ਬੀ.ਆਈ. ਦੇਵੇਗਾ 10 ਲੱਖ ਦਾ ਇਨਾਮ
ਬਰਗਾੜੀ ਕਾਂਡ; ਦੋਸ਼ੀਆਂ ਦੀ ਸੂਹ ਦੇਣ ਵਾਲੇ ਨੂੰ ਸੀ.ਬੀ.ਆਈ. ਦੇਵੇਗਾ 10 ਲੱਖ ਦਾ ਇਨਾਮ
Page Visitors: 2537

ਬਰਗਾੜੀ ਕਾਂਡ; ਦੋਸ਼ੀਆਂ ਦੀ ਸੂਹ ਦੇਣ ਵਾਲੇ ਨੂੰ ਸੀ.ਬੀ.ਆਈ. ਦੇਵੇਗਾ 10 ਲੱਖ ਦਾ ਇਨਾਮ

Posted On 25 May 2016
9

ਫ਼ਰੀਦਕੋਟ, 25 ਮਈ (ਪੰਜਾਬ ਮੇਲ)- ਬਰਗਾੜੀ ਕਾਂਡ ਦੀ ਜਾਂਚ ‘ਚ ਰੁੱਝੀ ਸੀ.ਬੀ.ਆਈ. ਨੂੰ ਲੰਮੀ ਜੱਦੋ-ਜਹਿਦ ਬਾਅਦ ਵੀ ਘਟਨਾ ਦਾ ਕੋਈ ਸੁਰਾਗ ਨਾ ਮਿਲਣ ਉਪਰੰਤ ਹੁਣ ਸੀ.ਬੀ.ਆਈ. ਨੇ ਦੋਸ਼ੀਆਂ ਤੱਕ ਪਹੁੰਚ ਕਰਨ ਲਈ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਸੀ.ਬੀ.ਆਈ. ਦੀ ਸਪੈਸ਼ਲ ਕ੍ਰਾਈਮ ਬਰਾਂਚ ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੋਣ ਅਤੇ ਬਾਅਦ ‘ਚ ਅੰਗਾਂ ਦਾ ਪਿੰਡ ਬਰਗਾੜੀ ‘ਚੋਂ ਮਿਲਣ ਦੀ ਘਟਨਾ ਵਾਪਰਨ ਅਤੇ ਇਤਰਾਜ਼ਯੋਗ ਪੋਸਟਰ ਲੱਗਣ ਦੇ ਮਾਮਲੇ ‘ਚ ਦੋਸ਼ੀਆਂ ਦੀ ਭਾਲ ਲਈ ਆਮ ਜਨਤਾ ਤੋਂ ਸਹਿਯੋਗ ਮੰਗਿਆ ਹੈ। ਸੀ.ਬੀ.ਆਈ. ਦੇ ਐੱਸ. ਪੀ.ਐੱਨ. ਕ੍ਰਿਸ਼ਨਾਮੂਰਤੀ ਤੇ ਅਭਿਸ਼ੇਕ ਦੁਲਾਰ ਨੇ ਕਿਹਾ ਕਿ ਸੀ.ਬੀ.ਆਈ. ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਪੰਜ ਸੌ ਤੋਂ ਵੱਧ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਹੈ ਤੇ ਪੜਤਾਲ ਦੌਰਾਨ ਪੰਥਕ ਧਿਰਾਂ ਨਾਲ ਵੀ ਲੰਮੀ ਵਿਚਾਰ-ਚਰਚਾ ਹੋਈ। ਇਸ ਦੇ ਬਾਵਜੂਦ ਬਰਗਾੜੀ ਕਾਂਡ ਦੇ ਅਸਲ ਦੋਸ਼ੀਆਂ ਦੀ ਸ਼ਨਾਖ਼ਤ ਨਹੀਂ ਹੋ ਸਕੀ। ਇਸ ਲਈ ਹੁਣ ਦੋਸ਼ੀਆਂ ਤੱਕ ਪਹੁੰਚਣ ਲਈ ਸੀ.ਬੀ.ਆਈ. ਨੇ ਦਸ ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਸੁਰਜੀਤ ਸਿੰਘ ਅਰਾਈਆਂ ਵਾਲਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਬਰਗਾੜੀ ਕਾਂਡ ਨੂੰ ਹੱਲ ਕਰਨ ਲਈ ਗੰਭੀਰਤਾ ਨਹੀਂ ਦਿਖਾਈ। ਡਿਪਟੀ ਕਮਿਸ਼ਨਰ ਐੱਮ.ਐੱਸ. ਜੱਗੀ ਨੇ ਕਿਹਾ ਕਿ ਹੁਣ ਇਨਾਮ ਐਲਾਨਣ ‘ਤੇ ਇਸ ਮਾਮਲੇ ਦੇ ਜਲਦ ਹੱਲ ਹੋਣ ਦੀ ਸੰਭਾਵਨਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.