ਭਾਰਤ ‘ਚ ਅਮਰੀਕਾ ਦੀਆਂ 5 ਵੱਡੀਆਂ ਕੰਪਨੀਆਂ ਸ਼ਿਫਟ ਕਰਨਗੀਆਂ ਕਾਰੋਬਾਰ
ਵਾਸ਼ਿੰਗਟਨ, 24 ਫਰਵਰੀ (ਪੰਜਾਬ ਮੇਲ) – ਅਮਰੀਕਾ ਦੀ 5 ਵੱਡੀ ਕੰਪਨੀਆਂ ਅਪਣੀ ਮੈਨੂਫੈਕਚਰਿੰਗ ਯੂਨਿਟਸ ਦੂਜੇ ਦੇਸ਼ਾਂ ਵਿਚ ਸ਼ਿਫਟ ਕਰਨ ਦੀ ਤਿਆਰੀ ਵਿਚ ਹਨ। ਲੇਬਰ ਡਿਪਾਰਟਮੈਂਟ ਦੇ ਮੂਤਾਬਕ ਕੈਟਰਪਿਲਰ ਇੰਕ, ਯੂਨਾਈਟ ਟੈਕਨਾਲੌਜੀ ਕਾਰਪ, ਡਾਟਾ ਇੰਕ, 3ਐਮ ਕੋਆਪਰੇਸ਼ਨ ਅਤੇ ਜਨਰਲ ਇਲੈਕਟ੍ਰਿਕ ਹੁਣ ਅਪਣੀਆਂ ਨੌਕਰੀਆਂ ਭਾਰਤ, ਮੈਕਸਿਕੋ ਅਤੇ ਚੀਨ ਨੂੰ ਦੇਣ ਜਾ ਰਹੀਆਂ ਹਨ। ਇਸ ਨਾਲ ਹਜ਼ਾਰਾਂ ਅਮਰੀਕੀ ਬੇਰੋਜ਼ਗਾਰ ਹੋ ਜਾਣਗੇ। ਇਸ ਖ਼ਬਰ ਤੋਂ ਬਾਅਦ ਟਰੰਪ ਇਨ੍ਹਾਂ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਵਾਲੇ ਹਨ। ਅਮਰੀਕਾ ਦੇ ਲੇਬਰ ਡਿਪਾਰਟਮੈਂਟ ਦੇ ਟਰੇਡ ਅਜਸਟਮੈਂਟ ਅਸਿਸਟੈਂਟ ਪ੍ਰੋਗਰਾਮ ਮੁਤਾਬਕ ਇਨ੍ਹਾਂ ਪੰਜ ਕੰਪਨੀਆਂ ਵਿਚ ਅਮਰੀਕਾ ਦੇ ਘੱਟ ਤੋਂ ਘੱਟ 2300 ਵਰਕਰ ਕੰਮ ਕਰਦੇ ਹਨ। ਹੁਣ ਇਹ ਕੰਪਨੀਆਂ ਯੂਨਿਟਸ ਦੂਜੇ ਦੇਸ਼ਾਂ ਵਿਚ ਸ਼ਿਫਟ ਕਰਨ ‘ਤੇ ਵਿਚਾਰ ਕਰ ਰਹੀਆਂ ਹਨ। ਕੰਪਨੀਆਂ ਵਿਚ ਕੰਮ ਕਰਨ ਵਾਲੇ ਵਰਕਰਾਂ ਦੀ ਨੌਕਰੀ ‘ਤੇ ਖ਼ਤਰਾ ਮੰਡਰਾ ਰਿਹਾ ਹੈ।
ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਇਮੀਗਰੇਸ਼ਨ ਐਨਫੋਰਸਮੈਂਟ ਨੂੰ ਸਖ਼ਤ ਬਣਾਉਣ ਵਾਲੀ ਪਾਲਿਸੀ ਨੂੰ ਲੈ ਕੇ ਦੋ ਮੈਮੋ ਜਾਰੀ ਕੀਤੇ ਹਨ। ਇਸ ਤੋਂ ਬਾਅਦ ਬਗੈਰ ਦਸਤਾਵੇਜ਼ ਦੇ ਰਹਿ ਰਹੇ ਸਵਾ ਕਰੋੜ ਪਰਵਾਸੀਆਂ ‘ਤੇ ਦੇਸ਼ ਨਿਕਾਲੇ ਦਾ ਖ਼ਤਰਾ ਵਧ ਗਿਆ ਹੈ। ਹੋਮਲੈਂਡ ਸਕਿਓਰਿਟੀ ਡਿਪਾਰਟਮੈਂਟ ਦੇ ਸਕੱਤਰ ਜੌਨ ਕੇਲੀ ਨੇ ਇਮੀਗਰੇਸ਼ਨ ਐਨਫੋਰਸਮੈਂਟ ਨੂੰ ਲੈ ਕੇ ਦੋ ਮੈਮੋ ਜਾਰੀ ਕੀਤੇ। ਇਸ ਦੇ ਤਹਿਤ ਅਮਰੀਕਾ ਵਿਚ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਪਰਵਾਸੀ ਦੇਸ਼ ਛੱਡਣ ਦੀ ਲਿਸਟ ਵਿਚ ਸਭ ਤੋਂ ਪਹਿਲਾਂ ਆਉਣਗੇ। ਉਨ੍ਹਾਂ ਪਰਵਾਸੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਜੋ ਕਿਸੇ ਅਪਰਾਧ ਦੇ ਦੋਸ਼ੀ ਪਾਏ ਗਏ ਹੋਣ। ਜਾਂ ਕਿਸੇ ਮਾਮਲੇ ਵਿਚ ਸ਼ੱਕੀ ਪਾਏ ਗਏ ਹੋਣ। ਇਮੀਗਰੇਸ਼ਨ ਪਾਲਿਸੀ ਵਿਚ ਇਸ ਬਦਲਾਅ ਦਾ ਅਸਰ 3 ਲੱਖ ਭਾਰਤੀ ਅਮਰੀਕੀਆਂ ‘ਤੇ ਵੀ ਪਵੇਗਾ। ਨਵੀਂ ਗਾਈਡਲਾਈਨ ਮੁਤਾਬਕ ਫੜੇ ਜਾਣ ਵਾਲੇ ਲੋਕਾਂ ਨੂੰ ਸਾਬਤ ਕਰਨਾ ਹੋਵੇਗਾ ਕਿ ਉਹ ਅਮਰੀਕਾ ਵਿਚ ਲਗਾਤਾਰ ਦੋ ਸਾਲ ਤੋਂ ਰਹਿ ਰਹੇ ਸੀ। ਸਾਬਤ ਨਹੀਂ ਕਰ ਸਕਣ ‘ਤੇ ਉਨ੍ਹਾਂ ਬਗੈਰ ਕਿਸੇ ਅਦਾਲਤੀ ਕਾਰਵਾਈ ਦੇ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ।