ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਰਾਂਚੀ ਰਾਜਧਾਨੀ ਐਕਸਪ੍ਰੈੱਸ ਪਟੜੀ ਤੋਂ ਉਤਰੀ ਪੀਊਸ਼ ਗੋਇਲ ਦੇ ਰੇਲ ਮੰਤਰੀ ਬਣਨ ਮਗਰੋਂ ਵਾਪਰਿਆ ਦੂਜਾ ਰੇਲ ਹਾਦਸਾ
ਰਾਂਚੀ ਰਾਜਧਾਨੀ ਐਕਸਪ੍ਰੈੱਸ ਪਟੜੀ ਤੋਂ ਉਤਰੀ ਪੀਊਸ਼ ਗੋਇਲ ਦੇ ਰੇਲ ਮੰਤਰੀ ਬਣਨ ਮਗਰੋਂ ਵਾਪਰਿਆ ਦੂਜਾ ਰੇਲ ਹਾਦਸਾ
Page Visitors: 2450

ਰਾਂਚੀ ਰਾਜਧਾਨੀ ਐਕਸਪ੍ਰੈੱਸ ਪਟੜੀ ਤੋਂ ਉਤਰੀ
ਪੀਊਸ਼ ਗੋਇਲ ਦੇ ਰੇਲ ਮੰਤਰੀ ਬਣਨ ਮਗਰੋਂ ਵਾਪਰਿਆ ਦੂਜਾ ਰੇਲ ਹਾਦਸਾ

By : ਬਾਬੂਸ਼ਾਹੀ ਬਿਊਰੋ

First Published : Thursday, Sep 07, 2017 01:53 PM

  • ਨਵੀਂ ਦਿੱਲੀ, 7 ਸਤੰਬਰ, 2017 : ਦੇਸ਼ ਦੇ ਰੇਲ ਮੰਤਰੀ ਨੂੰ ਬਦਲ ਦਿੱਤਾ ਗਿਆ ਪਰ ਫਿਰ ਵੀ ਰੇਲ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਵੀਰਵਾਰ ਨੂੰ ਵੀ ਸ਼ਕਤੀਪੁੰਜ ਐਕਸਪ੍ਰੈੱਸ ਅਤੇ ਰਾਂਚੀ ਰਾਜਧਾਨੀ ਐਕਸਪ੍ਰੈੱਸ ਟਰੇਨਾਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਦਿੱਲੀ ਦੇ ਸ਼ਿਵਾਜੀ ਬਰਿੱਜ ਕੋਲ ਰਾਂਚੀ ਰਾਜਧਾਨੀ ਐਕਸਪ੍ਰੈੱਸ ਪੱਟੜੀ ਤੋਂ ਉਤਰ ਗਈਆਂ। ਰਾਂਚੀ ਰਾਜਧਾਨੀ ਐਕਸਪ੍ਰੈੱਸ ਦਾ ਇੰਜਣ ਅਤੇ ਪਾਵਰ ਕਾਰ ਵੀ ਪੱਟੜੀ ਤੋਂ ਉਤਰ ਗਏ। ਫਿਲਹਾਲ ਕਿਸੇ ਦੇ ਹਤਾਹਤ ਹੋਣ ਦੀ ਕੋਈ ਸੂਚਨਾ ਨਹੀਂ ਹੈ।
    ਇਸ ਤੋਂ ਪਹਿਲਾਂ ਵੀਰਵਾਰ ਦੀ ਸਵੇਰ 6.30 ਵਜੇ ਉੱਤਰ ਪ੍ਰਦੇਸ਼ ਦੇ ਸੋਨਭੱਦਰ 'ਚ ਸ਼ਕਤੀਪੁੰਜ ਐਕਸਪ੍ਰੈੱਸ ਦੇ 7 ਡੱਬੇ ਪੱਟੜੀ ਤੋਂ ਉਤਰ ਗਏ। ਸ਼ਕਤੀਪੁੰਜ ਐਕਸਪ੍ਰੈੱਸ ਟਰੇਨ ਹਾਵੜਾ ਤੋਂ ਜਬਲਪੁਰ ਜਾਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਈ। ਇਹ ਘਟਨਾ ਓਬਰਾ ਥਾਣਾ ਖੇਤਰ ਦੇ ਫਫਰਾਕੁੰਡ ਇਲਾਕੇ 'ਚ ਹੋਈ। ਇਸ 'ਚ ਵੀ ਕਿਸੇ ਦੇ ਹਤਾਹਤ ਹੋਣ ਦੀ ਖਬਰ ਨਹੀਂ ਹੈ। ਇਹ ਹਾਦਸਾ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਬਾਰਡਰ 'ਤੇ ਹੋਇਆ ਹੈ।
    ਟਰੇਨ ਸੰਖਿਆ 11448 ਐੱਚ.ਡਬਿਲਊ.ਐੱਚ-ਜੀ.ਬੀ.ਪੀ. ਸ਼ਕਤੀਪੁੰਜ ਐਕਸਪ੍ਰੈੱਸ ਨੇ ਓਬਰਾ ਕੈਬਿਨ ਸਵੇਰੇ 6.13 ਵਜੇ ਵਾਰ ਕੀਤਾ ਸੀ, ਜਿਸ ਦੌਰਾਨ ਉਸ ਦੇ 7 ਡੱਬੇ ਪੱਟੜੀ ਤੋਂ ਉਤਰੇ। ਇਸ ਟਰੇਨ 'ਚ ਕੁੱਲ 21 ਡੱਬੇ ਸਨ। ਜ਼ਿਕਰਯੋਗ ਹੈ ਕਿ ਪੀਊਸ਼ ਗੋਇਲ ਦੇ ਰੇਲ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਵੀਰਵਾਰ ਨੂੰ 2 ਰੇਲ ਹਾਦਸ ੇਹੋਏ। ਪਿਛਲੇ ਕੁਝ ਦਿਨਾਂ 'ਚ ਹੋਈ ਲਗਾਤਾਰ ਰੇਲ ਹਾਦਸਿਆਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੁਰੇਸ਼ ਪ੍ਰਭੂ ਨੇ ਰੇਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕੈਬਨਿਟ ਫੇਰਬਦਲ 'ਚ ਪੀਊਸ਼ ਗੋਇਲ ਨੂੰ ਰੇਲ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.