ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਿਰਪਾਨ ਪਹਿਨਣ ‘ਤੇ ਲਗਾਈ ਪਾਬੰਦੀ ਸਿੱਖਾਂ ਨਾਲ ਇੱਕ ਵੱਡਾ ਵਿਤਕਰਾ ਪ੍ਰਨੀਤ ਕੌਰ
ਕਿਰਪਾਨ ਪਹਿਨਣ ‘ਤੇ ਲਗਾਈ ਪਾਬੰਦੀ ਸਿੱਖਾਂ ਨਾਲ ਇੱਕ ਵੱਡਾ ਵਿਤਕਰਾ ਪ੍ਰਨੀਤ ਕੌਰ
Page Visitors: 2369

ਕਿਰਪਾਨ ਪਹਿਨਣ ‘ਤੇ ਲਗਾਈ ਪਾਬੰਦੀ ਸਿੱਖਾਂ ਨਾਲ ਇੱਕ ਵੱਡਾ ਵਿਤਕਰਾ 
ਪ੍ਰਨੀਤ ਕੌਰ

ਦੇਸ਼ ਦਾ ਭਵਿੱਖ ਅਧਿਆਪਕ ਸਮੇਂ ਦੇ ਹਾਣੀ ਬਣਾਉਣ ਲਈ ਮਿਆਰੀ ਵਿਦਿਆ ਪ੍ਰਦਾਨ ਕਰਨ 

By : ਜੀ ਐਸ ਪੰਨੂ
First Published : Thursday, Sep 14, 2017 02:36 AM

  • ਜੀ ਐਸ ਪੰਨੂ

  •  

  • ਪਟਿਆਲਾ, 13 ਸਤੰਬਰ, 2017 :  ਅਬਲੋਵਾਲ ਦੇ ਐਲੀਮੈਂਟਰੀ ਸਕੂਲ ਵਿਖੇ ਸਟੇਟ ਰੈਡ ਕਰਾਸ ਦੇ ਪਟਿਆਲਾ ਸਥਿਤ ਸਕੇਤ ਯੂਨਿਟ ਵੱਲੋਂ ਸਕੂਲੀ ਬੱਚਿਆਂ ਨੂੰ ਵਰਦੀਆਂ ਤੇ ਜੁੱਤੇ ਵੰਡਣ ਪੁੱਜੇ ਸਟੇਟ ਰੈਡ ਕਰਾਸ ਮੀਤ ਪ੍ਰਧਾਨ ਪ੍ਰਨੀਤ ਕੌਰ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਉਹਨਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਹੀ ਦੇਸ਼ ਦਾ ਇੱਕ ਚੰਗਾ ਨਾਗਰਿਕ ਬਣਾਇਆ ਜਾ ਸਕਦਾ ਹੈ। ਉਹਨਾਂ ਅਧਿਆਪਕਾਂ ਨੂੰ ਵੀ ਕਿਹਾ ਕਿ ਉਹ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਮਿਆਰੀ ਵਿਦਿਆ ਪ੍ਰਦਾਨ ਕਰਨ।
                        ਪੱਤਰਕਾਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੰਗਲੈਂਡ ਦੌਰੇ ਸਬੰਧੀ ਪੰਜਾਬ ਦੇ ਵਿਕਾਸ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਵਿਕਾਸ ਤੇ ਬੱਚਿਆਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਵਚਨਵੱਧ ਹਨ ਅਤੇ ਉਹ ਪ੍ਰੈਕਟੀਕਲ ਤੌਰ 'ਤੇ ਪੰਜਾਬ ਦਾ ਵਿਕਾਸ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਇੰਗਲੈਂਡ ਵਿਖੇ ਉਘੇ ਉਦਯੋਗਪਤੀ ਸ਼੍ਰੀ ਲਕਸ਼ਮੀ ਮਿੱਤਲ ਅਤੇ ਪ੍ਰਵਾਸੀ ਭਾਰਤੀਆਂ ਨੂੰ ਵੀ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੱਤਾ ਹੈ।  ਸਰਕਾਰੀ ਐਲੀਮੈਂਟਰੀ ਸਕੂਲ ਅਬਲੋਵਾਲ ਦੀਆਂ 140 ਲੜਕੀਆਂ ਨੂੰ ਸਕੂਲ ਦੀ ਵਰਦੀ, 200 ਲੜਕੀਆਂ ਤੇ ਲੜਕਿਆਂ ਨੂੰ ਜੁੱਤੇ, 80 ਲੜਕਿਆਂ ਨੂੰ ਕਮੀਜ਼ ਦਾ ਕੱਪੜਾ ਤੇ ਅਬਲੋਵਾਲ ਪਿੰਡ ਦੀਆਂ 8 ਲੜਕੀਆਂ ਨੂੰ ਬਰਤਨ ਵੀ ਵੰਡੇ। ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਸ ਸਕੂਲ ਨੂੰ ਅਪਗਰੇਡ ਕਰਨ ਦੀ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਪੰਜਾਬ ਸਰਕਾਰ ਤੋਂ ਛੇਤੀ ਪੂਰਾ ਕਰਵਾਇਆ ਜਾਵੇਗਾ। ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਨੂੰ ਸਨਮਾਨਿਤ ਵੀ ਕੀਤਾ।
                  ਅੰਸ਼ੁਲ ਛੱਤਰਪਤੀ ਵੱਲੋਂ ਲਗਾਏ ਦੋਸ਼ਾਂ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀਮਤੀ ਪਰਨੀਤ ਕੌਰ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਕਾਨੂੰਨ ਸਭ ਤੋਂ ਉੱਪਰ ਹੈ ਅਤੇ ਕਾਨੂੰਨੀ ਕਾਰਵਾਈ ਵਿੱਚ ਕਦੇ ਕੋਈ ਦਖਲ ਨਹੀਂ ਦਿੱਤਾ।
    ਕਰਨਾਟਕ ਵਿੱਚ ਸਿੱਖਾਂ ਨੂੰ ਕਿਰਪਾਨ ਪਹਿਨਣ 'ਤੇ ਲਗਾਈ ਪਾਬੰਦੀ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਹ ਸਿੱਖਾਂ ਨਾਲ ਇੱਕ ਵੱਡਾ ਵਿਤਕਰਾ ਹੈ ਅਤੇ ਉਹਨਾਂ ਨੂੰ ਕਿਰਪਾਨ ਪਾਉਣ ਦੀ ਤੁਰੰਤ ਇਜਾਜਤ ਮਿਲਣੀ ਚਾਹੀਦੀ ਹੈ।
     ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਸ਼੍ਰੀ ਨਰੇਸ਼ ਦੁੱਗਲ, ਸਾਬਕਾ ਡਿਪਟੀ ਮੇਅਰ ਸ਼੍ਰੀ ਇੰਦਰਜੀਤ ਸਿੰਘ ਬੋਪਾਰਾਏ, ਪੰਜਾਬ ਕਾਂਗਰਸ ਦੇ ਸਕੱਤਰ ਸ਼੍ਰੀ ਸੁਖਦੇਵ ਮਹਿਤਾ, ਸਾਬਕਾ ਸਰਪੰਚ ਸ਼੍ਰੀ ਬਲਵਿੰਦਰ ਸਿੰਘ, ਜ਼ਿਲ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਸੁਰਿੰਦਰ ਸਿੰਘ ਵਾਲੀਆ, ਸ਼੍ਰੀ ਬਲਵਿੰਦਰ ਪ੍ਰਧਾਨ, ਸ਼੍ਰੀ ਰਜਿੰਦਰ ਸਿੰਘ ਅੱਤਰੀ, ਸ਼੍ਰੀ ਲਾਲਜੀਤ ਸਿੰਘ, ਸ਼੍ਰੀ ਗੁਰਸੇਵਕ ਸਿੰਘ ਲਹਿਲ, ਸ਼੍ਰੀ ਅਜਮੇਰ ਸਿੰਘ, ਸ਼੍ਰੀ ਪਵਨਜੀਤ ਸ਼ਰਮਾ, ਸ਼੍ਰੀ ਯਾਦਵਿੰਦਰ ਸਿੰਘ, ਰੈਡ ਕਰਾਸ ਦੇ ਕੈਂਪ ਇੰਚਾਰਜ ਸ਼੍ਰੀ ਸੰਦੀਪ ਸ਼ਰਮਾ, ਰੈਡ ਕਰਾਸ ਦੇ ਕੌਂਸਲਰ ਸ਼੍ਰੀ ਹੇਮ ਰਿਸ਼ੀ, ਸਕੂਲ ਦੇ ਅਧਿਆਪਕ ਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.