ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
‘ਆਪ’ ਨੇ ਕੀਤੀ ਜ਼ਿਲ੍ਹਾ ਅਹੁਦੇਦਾਰਾਂ ਦੀ ਸੂਚੀ ਜਾਰੀ
‘ਆਪ’ ਨੇ ਕੀਤੀ ਜ਼ਿਲ੍ਹਾ ਅਹੁਦੇਦਾਰਾਂ ਦੀ ਸੂਚੀ ਜਾਰੀ
Page Visitors: 2362

‘ਆਪ’ ਨੇ ਕੀਤੀ ਜ਼ਿਲ੍ਹਾ ਅਹੁਦੇਦਾਰਾਂ ਦੀ ਸੂਚੀ ਜਾਰੀ
ਨਵਾਂ ਢਾਂਚਾ ਬਣਨ ਨਾਲ ਮਿਲੇਗੀ ਪਾਰਟੀ ਨੂੰ ਮਜਬੂਤੀ -: ਗਰੇਵਾਲ
By : ਬਾਬੂਸ਼ਾਹੀ ਬਿਊਰੋ
First Published : Monday, Sep 25, 2017 07:16 PM

ਲੁਧਿਆਣਾ, 25 ਸਤੰਬਰ, 2017 : ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਪਾਰਟੀ ਦੇ ਸੂਬਾ ਸਕੱਤਰ ਅਹਿਬਾਬਸਿੰਘ ਗਰੇਵਾਲ ਅਤੇ ਸਟੇਟ ਮੀਡੀਆ ਟੀਮ ਦੇ ਮੈਂਬਰ ਦਰਸ਼ਨ ਸਿੰਘ ਸ਼ੰਕਰ ਦੀ ਹਾਜਰੀ ਵਿਚ ਅੱਜ ਸਰਕਟ ਹਾਉਸ ਵਿਖੇ ਪ੍ਰੈਸਕਾਨਫਰੰਸ ਦੌਰਾਨ ਲੁਧਿਆਣਾ ਸ਼ਹਿਰੀ ਦੇ ਜਥੇਬੰਦਕ ਢਾਂਚੇ ਦੀ ਲਿਸਟ ਜਾਰੀ ਕੀਤੀ । ਨਵੀਂ ਅੈਲਾਨੀ ਜਿਲਾ ਜਥੇਬੰਦੀ ਵਿਚ 6ਮੀਤ ਪ੍ਰਧਾਨ 12 ਜਨਰਲ ਸਕੱਤਰ 18 ਸੰਯੁਕਤ ਸਕੱਤਰ ਅਤੇ 19 ਬਲਾਕ ਪ੍ਰਧਾਨ ਨਿਯੁਕਤ ਕੀਤੇ ਗਏ ਹਨ।

ਸ. ਗਰੇਵਾਲ ਵਲੋਂ ਜਾਰੀ ਕੀਤੀ ਲਿਸਟ ਅਨੁਸਾਰ ਰਵੀ ਮੌੰਗਾ ਗਿਆਨ ਚੰਦ ਸਿੰਗਲਾ ਪੁਨੀਤ ਸਾਹਨੀ ਸੁਲਤਾਨ ਸਿੰਘ ਸੋਢੀ ਅਨਿਲ ਅਹੂਜਾ ਅਤੇ ਪ੍ਰੀਤਇੰਦਰ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਨਵ ਨਿਯੁਕਤ ਟੀਮ ਵਿਚ ਗੁਰਭੇਜ ਸਿੰਘ ਚੌਹਾਨ ਦੀਦਾਰ ਸਿੰਘ ਨਾਨਕ ਸਿੰਘ ਰਮਿਤ ਸਕਸੈਨਾ ਸੁਰਿੰਦਰ ਸਿੰਘ ਛਿੰਦਾ ਕੁਲਵਿੰਦਰ ਸਿੰਘ ਨੀਟੂ ਰਜਿੰਦਰ ਸਿੰਘ ਫਾਈਨ ਟੋਨ ਵੀਰ ਸੁਖਪਾਲ ਸਿੰਘ ਲੇਖ ਰਾਜ ਅਰੋੜਾ ਸੁਖਵਿੰਦਰ ਸਿੰਘ ਬਲਦੇਵ ਸਿੰਘ ਅਤੇ ਦੀਪਕ ਕੁਮਾਰ ਜਨਰਲ ਸਕੱਤਰਬਣਾਏ ਗਏ ਹਨ ਗੁਰਚਰਨ ਸਿੰਘ ਛਾਬੜਾ ਹਰੀਸ਼ ਅਰੋੜਾ ਸੁਖਵਿੰਦਰ ਸਿੰਘ ਗਰੇਵਾਲ ਹਰਇੰਦਰ ਸਿੰਘ ਜਗਦੀਪ ਸਿੰਘ ਅਸ਼ਵਣੀ ਕੁਮਾਰ ਅਰੁਣ ਕੁਮਾਰ ਅਤੁਲ ਦੱਤਾ ਕਮਲ ਸਿੰਘ ਧਰਮਿੰਦਰ ਸਿੰਘ ਰਾਜਪੂਤ ਕੇਵਲ ਸਿੰਘ ਭੋਲੂਵਾਲ ਪਵਨਸਰਾਹਣ ਵਿਜੇ ਮੌਰਿਆ ਸੁਸ਼ੀਲ ਕੁਮਾਰ' ਰਾਹੁਲ ਜੈਨ ਪ੍ਰਭਜੋਤ ਸਿੰਘ ਤਰਲੋਚਨ ਸਿੰਘ ਅਤੇ ਖਜਾਨ ਸਿੰਘ ਮਠਾਰੂ ਨੂੰ ਸੰਯੁਕਤ ਸਕੱਤਰ ਨਿਯੁਕਤ ਬਣਾਏ ਗਏ ਹਨ। ਇਨ੍ਹਾਂ ਤੋਂ ਇਲਾਵਾ 18 ਬਲਾਕ ਪ੍ਰਧਾਨਾਂ ਵਿਚ ਭੁਪਿੰਦਰ ਸਿੰਘ ਜਗਮੇਲ ਸਿੰਘ ਗੁਰਸ਼ਰਨਸਿੰਘ ਮੋਨੂੰ ਮਨੀਸ਼ ਖੋਸਲਾ ਅਮਨ ਸੁਨੇਤ ਦੀਪ ਬਿਰਲਾ ਦੀਪਕ ਬਾਂਸਲ ਅਸ਼ੋਕ ਕੁਮਾਰ ਵਿਰਮਾਨੀ ਡਾ. ਸੰਤੋਖ ਵਰਮਾ ਗੁਰਵਿੰਦਰ ਸਿੰਘ ਸਿੱਧੂ ਮਨਜਿੰਦਰ ਸਿੰਘ ਢਿੱਲੋਂ ਡਾ. ਤਰਲੋਚਨ ਸਿੰਘ ਮਹਿੰਦਰ ਸਿੰਘ ਸੁੱਖਰਾਜ ਸਿੰਘ ਗਿੱਲ ਰਾਜ ਕੁਮਾਰ ਅਗਰਵਾਲ ਹਰਚਰਨ ਸਿੰਘ ਮਠਾਰੂ ਰਜਿੰਦਰ ਸ਼ਰਮਾ ਵਿਕਾਸ ਗਾਬਾ ਅਤੇ ਸੁਖਦੇਵ ਸਿੰਘ ਸ਼ਾਮਿਲ ਹਨ।
ਇਸ ਸਮੇਂ ਸੁਰੇਸ਼ ਗੋਇਲ ਰਜਿੰਦਰਪਾਲ ਕੌਰ ਮਾਸਟਰ ਹਰੀ ਸਿੰਘ ਰਵਿੰਦਰਪਾਲ ਸਿੰਘ ਪਾਲੀ ਰਵਨੀਤ ਕੌਰ ਸੁਦੇਸ਼ ਗੁਪਤਾ ਨੀਤੂ ਵੋਹਰਾ ਅਤੇ ਨਿਧੀ ਗੁਪਤਾ ਵੀ ਹਾਜਿਰ ਸਨ.
ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਸ. ਗਰੇਵਾਲ ਨੇ ਕਿਹਾ ਕਿ ਉਹ ਆਪਣੀਆਂ ਨਵੀਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਤਾਂ ਕਿ ਪਾਰਟੀ ਨੂੰ ਹੇਠਲੇ ਪੱਧਰ ਤਕ ਮਜਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਲਦੀ ਹੀਪਾਰਟੀ ਦੇ ਵੱਕਜ ਵਿੰਗਾਂ ਵਿਚ ਹੋਰ ਬਹੁਤ ਸਾਰੇ ਸੀਨੀਅਰ ਮੈਂਬਰ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਸਮੂਹਅਹੁਦੇਦਾਰਾਂ ਅਤੇ ਵਲੰਟੀਅਰਾਂ ਨੂੰ ਗੁਰਦਾਸਪੁਰ ਜਿੰਮਨੀ ਚੋਣ ਵਿਚ ਪਾਰਟੀ ਉਮੀਦਵਾਰ ਮੇਜਰ ਜਨਰਲ ਸੁਰੇਸ਼ ਕਥੂਰੀਆ ਦੇ ਹੱਕਵਿਚ ਪ੍ਰਚਾਰ ਕਰਨ ਲਈ ਵੱਧ ਤੋਂ ਵੱਧ ਗਿਣਤੀ 'ਚ ਪਹੁੰਚਣ ਲਈ ਵੀ ਕਿਹਾ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.