ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਚਿੜੀ -ਛਿੱਕੇ ਰਾਹੀਂ ਕਿਹੜੀ ਸਿਆਸੀ ਖੇਡ ਖੇਡ ਰਹੇ ਨੇ ਕੈਪਟਨ ਅਮਰਿੰਦਰ ਸਿੰਘ ?... ...... ਬਲਜੀਤ ਬੱਲੀ
ਚਿੜੀ -ਛਿੱਕੇ ਰਾਹੀਂ ਕਿਹੜੀ ਸਿਆਸੀ ਖੇਡ ਖੇਡ ਰਹੇ ਨੇ ਕੈਪਟਨ ਅਮਰਿੰਦਰ ਸਿੰਘ ?... ...... ਬਲਜੀਤ ਬੱਲੀ
Page Visitors: 2349

ਚਿੜੀ -ਛਿੱਕੇ ਰਾਹੀਂ ਕਿਹੜੀ ਸਿਆਸੀ ਖੇਡ ਖੇਡ ਰਹੇ ਨੇ ਕੈਪਟਨ ਅਮਰਿੰਦਰ ਸਿੰਘ ?... ...... ਬਲਜੀਤ ਬੱਲੀ
By : ਬਲਜੀਤ ਬੱਲੀ
Monday, Nov 20, 2017 12:32 AM

  •  

  •  

  • " ਇਸ ਦਾ ਅਰਥ ਇਹ ਹੈ ਕਿ ਸਿਆਸੀ ਚਿੰਤਾ ਵਿਚ ਹੈ ਅਮਰਿੰਦਰ ਸਿੰਘ ਤੇ ਉਨ੍ਹਾਂ  ਦਾ ਕੈਂਪ "
    ਕਿਸ ਨਾਲ ਖੇਡ -ਖੇਡ ਰਹੇ ਨੇ ਕੈਪਟਨ ਅਮਰਿੰਦਰ ਸਿੰਘ ?
    *ਬਲਜੀਤ ਬੱਲੀ /ਤਿਰਛੀ ਨਜ਼ਰ
    ਚੰਡੀਗੜ੍ਹ, 20 ਨਵੰਬਰ , 2017 :
    ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ 19 ਨਵੰਬਰ, 2017  ਨੂੰ ਟਵਿਟਰ ਤੇ ਆਪਣੀਆਂ ਦੋ ਫ਼ੋਟੋਆਂ ਸ਼ੇਅਰ ਕੀਤੀਆਂ ਹਨ . ਇਨ੍ਹਾਂ ਵਿਚ ਉਹ ਬੈਡਮਿੰਟਨ ਖੇਡਦੇ ਦਿਖਾਈ ਦਿੰਦੇ ਨੇ . ਆਪਣੇ ਟਵੀਟ 'ਚ ਉਨ੍ਹਾਂ ਕਿਹਾ ਹੈ ਕਿ ਬਹੁਤ ਦੇਰ ਬਾਅਦ  ਬੈਡਮਿੰਟਨ ਖੇਡੇ ਹਨ . ਬਹੁਤ ਹੁਲਾਰੇ ਭਰਿਆ ਤਜਰਬਾ ਰਿਹਾ . ਇਸ ਨੇ ਐਨ ਆਈ ਐਸ ਦੇ ਦਿਨਾਂ ਦੀ ਯਾਦ ਕਰਾ ਦਿੱਤੀ ਜਦੋਂ ਅਕਸਰ ਬੈਡਮਿੰਟਨ ਖੇਡਿਆ ਕਰਦੇ ਸੀ .
    ਬਹੁਤ ਚੰਗਾ ਲੱਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਿਹਤ ਪੱਖੋਂ ਠੀਕ ਠਾਕ ਨੇ ਅਤੇ ਸਰਗਰਮ ਨੇ . ਜਦੋਂ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਟੈਨਿਸ ਖੇਡਦੇ ਹੁੰਦੇ ਸਨ ਤਾਂ ਮੈਨੂੰ ਬਹੁਤ ਚੰਗਾ ਲਗਦਾ ਸੀ .
    ਕੈਪਟਨ ਅਮਰਿੰਦਰ ਸਿੰਘ ਦੀ ਇਹ ਟਵੀਟ ਫ਼ੋਟੋ , ਆਮ ਦਿਨਾਂ ਵਿਚ ਸ਼ੇਅਰ ਕੀਤੀ ਗਈ ਹੁੰਦੀ ਤਾਂ ਇਹ ਆਈ -ਗਈ ਹੋ ਜਾਣੀ ਸੀ ਜਾਂ ਸਿਰਫ਼ ਸ਼ੌਕੀਆ ਖੇਡ -ਟਵੀਟ ਮੰਨ ਕੇ ਸਲਾਹੀ ਜਾਣੀ ਸੀ ਪਰ ਇਸ ਦਾ ਮੌਕਾ-ਮੇਲ ਅਜਿਹਾ ਹੈ ਕਿ ਇਸ ਦੇ ਗੁੱਝੇ ਅਰਥ ਕੱਢੇ ਜਾ ਰਹੇ ਨੇ .
    ਇਹ ਟਵੀਟ -ਫ਼ੋਟੋ ਕੈਪਟਨ ਸਾਹਿਬ ਦੇ ਉਸ ਕਥਨ ਤੋਂ ਸਿਰਫ਼ ਇੱਕ ਦਿਨ ਬਾਅਦ ਹੀ ਸ਼ੇਅਰ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਪੰਜਾਬ ਦੀ ਰਾਜਨੀਤੀ ਵਿਚ ਇਕ ਹੋਰ ਸਿਆਸੀ ਪਾਰੀ ਖੇਡਣ ਦਾ ਇਰਾਦਾ ਜ਼ਾਹਿਰ ਕੀਤਾ ਸੀ . ਟ੍ਰਿਬਿਊਨ ਅਖ਼ਬਾਰ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਲੜਨ ਦਾ ਵੀ ਇਸ਼ਾਰਾ ਕੀਤਾ ਸੀ ਜਦੋਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ ਵੀ ਉਹ ਇਹ ਸਟੈਂਡ ਲੈਂਦੇ ਰਹੇ ਕਿ ਉਹ ਅੱਗੇ ਤੋਂ ਚੋਣ -ਰਾਜਨੀਤੀ ਵਿਚ ਨਹੀਂ ਪੈਣਗੇ . 
    ਇਸ ਲਈ ਉਨ੍ਹਾਂ ਦੀ ਚਿੜੀ-ਛਿੱਕੇ ਦੀ ਖੇਡ ਦੇ ਸਿਆਸੀ ਅਰਥ ਕੱਢੇ ਜਾ ਰਹੇ ਨੇ ਕਿ ਕੈਪਟਨ ਸਾਹਿਬ ਬੈਡਮਿੰਟਨ ਰਾਹੀਂ ਕਿਹੜੀ ਸਿਆਸੀ ਖੇਡ ਖੇਡ ਰਹੇ ਨੇ ?
    ਕੈਪਟਨ ਸਾਹਿਬ ਨੇ ਆਪਣੇ ਫ਼ੋਟੋ ਟਵੀਟ ਵਿਚ ਅਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ  ਰਵੀਨ  ਠੁਕਰਾਲ ਵੱਲੋਂ ਫੇਸ ਬੁੱਕ'ਤੇ 
    ਸ਼ੇਅਰ ਕੀਤੀ ਵੀਡੀਓ ਕਲਿੱਪ ਵਿਚ ਸਿਰਫ਼ ਕੈਪਟਨ ਸਾਹਿਬ ਹੀ ਸ਼ਾਟ ਲਾਉਂਦੇ ਦਿਖਾਏ ਗਏ ਹਨ . ਦੂਜੇ ਪਾਸੇ ਕੌਣ ਖੇਡ  ਰਿਹਾ ਸੀ / ਰਹੀ ਸੀ ?
    ਭਾਵ ਕੈਪਟਨ ਸਾਹਿਬ ਕਿਸ ਦੇ ਪੱਲੇ ਵਿਚ ਸ਼ਾਟ ਮਾਰ ਰਹੇ ਨੇ , ਇਹ ਸਾਫ਼ ਨਹੀਂ ਕੀਤਾ ਗਿਆ .

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.