ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਦਾਲਤ ਵਿਚ ਨਹੀਂ ਪੇਸ਼ ਹੋਏ ਸੁਖਪਾਲ ਸਿੰਘ ਖਹਿਰਾ -ਜੱਜ ਨੇ ਦੁਬਾਰਾ ਜਾਰੀ ਕੀਤੇ ਸੰਮਨ
ਅਦਾਲਤ ਵਿਚ ਨਹੀਂ ਪੇਸ਼ ਹੋਏ ਸੁਖਪਾਲ ਸਿੰਘ ਖਹਿਰਾ -ਜੱਜ ਨੇ ਦੁਬਾਰਾ ਜਾਰੀ ਕੀਤੇ ਸੰਮਨ
Page Visitors: 2339
  •  

  •  

  •  

  •  

  • ਜਗਦੀਸ਼  ਥਿੰਦ / ਵਿਜੇਪਾਲ ਬਰਾੜ / ਇੰਦਰਜੀਤ ਸਿੰਘ
    ਫਾਜ਼ਿਲਕਾ  30 ਨਵੰਬਰ  2017: ਪੰਜਾਬ ਦੇ ਬਹੁਚਰਚਿਤ ਸੁਖਪਾਲ ਖਹਿਰਾ ਨਸ਼ਾ ਤਸਕਰੀ ਕੇਸ ਵਿੱਚ ਅੱਜ ਅਦਾਲਤ ਵਿੱਚ ਸੁਖਪਾਲ ਸਿੰਘ ਖਹਿਰਾ ਪੇਸ਼ ਨਹੀਂ ਹੋਏ ਬਲਕਿ ਉਨ੍ਹਾਂ ਵਲੋਂ ਐਡਵੋਕੇਟ ਅੰਕਿਤ ਮੈਣੀ ਅਤੇ  ਐਡਵੋਕੇਟ ਗੁਰਜੇਸ਼ ਬਜਾਜ ਪੇਸ਼ ਹੋਏ । ਇਸ ਤੇ ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਜੋਸਨ ਦੀ ਅਦਾਲਤ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਪੀ ਐਸ ਜੋਗਾ ਸਿੰਘ  21 ਦਸੰਬਰ ਲਈ ਦੁਬਾਰਾ ਸੰਮਨ ਜਾਰੀ ਕੀਤੇ ਹਨ ।
    ਿੲਸ ਬਾਬਤ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਫਾਜ਼ਿਲਕਾ ਅਦਾਲਤ ਵੱਲੋਂ ਜੋ 30 ਨਵੰਬਰ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਏ ਸਨ ਉਹਨਾਂ ਨੂੰ ਹਾਈਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਜਿਸਤੋਂ ਬਾਅਦ ਕੋਈ ਨਵਾਂ ਸੰਮਨ ਜਾਰੀ ਨਹੀਂ ਹੋਇਆ ਸੀ ।
    ਸੁਖਪਾਲ ਸਿੰਘ ਖਹਿਰਾ ਵੱਲੋਂ  ਰਾਜਪਾਲ ਪੰਜਾਬ ਨੂੰ ਮਿਲਕੇ ਇਸ ਮਾਮਲੇ ਦੀ ਸੀ ਬੀ ਆਈ  ਜਾਂਚ ਦੀ ਮੰਗ ਕਰਨ ਦੇ ਨਾਲ ਹੀ ਕਥਿਤ ਆਡੀਓ ਟੇਪ ਦੇ ਮਾਮਲੇ ਵਿੱਚ ਚੀਫ਼ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਮਿਲ ਕਾਰਵਾਈ ਦੀ ਮੰਗ ਕੀਤੀ ਹੈ।  ਸੁਪਰੀਮ ਕੋਰਟ ਵਿੱਚ ਸਪੈਸ਼ਲ ਲੀਵ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਖਾਰਿਜ਼ ਕੀਤੀ ਗਈ ਉਸ ਦੀ ਫਾਜਿਲਕਾ ਅਦਾਲਤ ਵੱਲੋਂ ਜਾਰੀ ਸੰਮਨ ਰੱਦ ਕਰਨ ਦੀ ਅਪੀਲ ਸਬੰਧੀ ਇਨਸਾਫ ਦੀ ਮੰਗ ਕੀਤੀ ਹੈ । ਅੱਜ ਪੇਸ਼ ਹੋਏ ਖਹਿਰਾ ਦੇ ਵਕੀਲ ਨੇ ਆਪਣਾ ਪੱਖ ਰੱਖਿਆ ਜਿਸ ਬਾਅਦ ਅਦਾਲਤ ਨੇ  21  ਦਸੰਬਰ ਲਈ ਸੰਮਨ ਜਾਰੀ ਕੀਤੇ  ਗਏ ।  ਇਸ ਕਾਂਡ ਪੂਰੇ ਸੂਬੇ ਦੀ ਸਿਆਸਤ ਭਖਾਈ ਹੋਈ ਹੈ  ਅਕਾਲੀ ਦਲ ਭਾਜਪਾ ਆਗੂਆਂ ਵੱਲੋਂ ਜੋਰ ਸ਼ੋਰ ਨਾਲ ਸੁਖਪਾਲ ਖਹਿਰਾ ਤੋਂ ਵਿਰੋਧੀ ਧਿਰ ਦੇ ਨੇਤਾ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਾਂਗਰਸ ਲੀਡਰਸ਼ਿਪ ਵੀ ਖਹਿਰਾ ਉੱਪਰ ਸਮਗਲਿੰਗ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾ ਕੇ ਜਾਰੀ ਸੰਮਨ ਬਾਅਦ ਇਖਲਾਕੀ ਤੌਰ ਤੇ ਅਸਤੀਫਾ ਦੇਣ ਦੀ ਮੰਗ ਕਰ ਰਹੀ ਹੈ
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.