ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨਿਗਮ ਚੋਣਾਂ – ਆਮ ਆਦਮੀ ਪਾਰਟੀ ਹੇਠਲੀ ਲੀਡਰਸ਼ਿਪ ਦੇ ਬਲਬੂਤੇ ’ਤੇ ਲੜ ਰਹੀ ਹੈ ਚੋਣ
ਨਿਗਮ ਚੋਣਾਂ – ਆਮ ਆਦਮੀ ਪਾਰਟੀ ਹੇਠਲੀ ਲੀਡਰਸ਼ਿਪ ਦੇ ਬਲਬੂਤੇ ’ਤੇ ਲੜ ਰਹੀ ਹੈ ਚੋਣ
Page Visitors: 2343

ਨਿਗਮ ਚੋਣਾਂ – ਆਮ ਆਦਮੀ ਪਾਰਟੀ ਹੇਠਲੀ ਲੀਡਰਸ਼ਿਪ ਦੇ ਬਲਬੂਤੇ ’ਤੇ ਲੜ ਰਹੀ ਹੈ ਚੋਣਨਿਗਮ ਚੋਣਾਂ – ਆਮ ਆਦਮੀ ਪਾਰਟੀ ਹੇਠਲੀ ਲੀਡਰਸ਼ਿਪ ਦੇ ਬਲਬੂਤੇ ’ਤੇ ਲੜ ਰਹੀ ਹੈ ਚੋਣ

December 03
20:11 2017
ਚੰਡੀਗੜ੍ਹ, 3 ਦਸੰਬਰ (ਪੰਜਾਬ ਮੇਲ)- ਪੰਜਾਬ ’ਚ ਪਹਿਲੀ ਵਾਰ ਨਗਰ ਨਿਗਮ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਹੇਠਲੀ ਲੀਡਰਸ਼ਿਪ ਦੇ ਬਲਬੂਤੇ ’ਤੇ ਚੋਣ ਮੈਦਾਨ ’ਚ ਉੱਤਰੀ ਹੈ ਅਤੇ ਤਿੰਨ ਨਗਰ ਨਿਗਮਾਂ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜਨ ਲਈ ਉਸ ਨੂੰ ਉਮੀਦਵਾਰਾਂ ਦੀ ਘਾਟ ਰੜਕ ਰਹੀ ਹੈ। ਇਸ ਕਾਰਨ ‘ਆਪ’ ਦੇ ਸਾਰੀਆਂ ਸੀਟਾਂ ’ਤੇ ਚੋਣ ਨਾ ਲੜਨ ਦੀ ਸੰਭਾਵਨਾ ਹੈ। 17 ਦਸੰਬਰ ਨੂੰ ਹੋਣ ਵਾਲੀਆਂ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਚੱਲ ਰਹੀ ਚੋਣ ਪ੍ਰਕਿਰਿਆ ’ਚੋਂ ਸੂਬਾਈ ਲੀਡਰਸ਼ਿਪ ਤਕਰੀਬਨ ਬਾਹਰ ਹੀ ਹੈ। ‘ਆਪ’ ਦੀ ਸੂਬਾਈ ਲੀਡਰਸ਼ਿਪ ਵੱਲੋਂ ਕੱਲ੍ਹ ਇਥੇ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਕੇਵਲ ਸੁਖਪਾਲ ਸਿੰਘ ਖਹਿਰਾ ਦਾ ਮੁੱਦਾ ਹੀ ਛਾਇਆ ਰਿਹਾ।

‘ਆਪ’ ਨੂੰ ਅੰਮ੍ਰਿਤਸਰ ਨਗਰ ਨਿਗਮ ਦੇ ਕੁੱਲ 85 ਵਾਰਡਾਂ, ਜਲੰਧਰ ਦੇ ਕੁੱਲ 80 ਵਾਰਡਾਂ ਅਤੇ ਪਟਿਆਲਾ ਦੇ 60 ਵਾਰਡਾਂ ਲਈ ਉਮੀਦਵਾਰ ਲੱਭਣੇ ਔਖੇ ਹੋਏ ਪਏ ਹਨ। ‘ਆਪ’ ਦੀ ਹੇਠਲੀ ਲੀਡਰਸ਼ਿਪ ਨੇ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਲਈ ਅਜੇ ਅੱਧ-ਪਚੱਧੇ ਉਮੀਦਵਾਰ ਐਲਾਨੇ ਹਨ। ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਅੱਠ ਅੱਠ ਮੈਂਬਰੀ ਸਕਰੀਨਿੰਗ ਕਮੇਟੀਆਂ ਵੱਲੋਂ ਕੀਤੀ ਜਾ ਰਹੀ ਹੈ। ਇਨ੍ਹਾਂ ਕਮੇਟੀਆਂ ’ਚ ਦੋ ਦੋ ਵਿਧਾਇਕ, ਸੂਬਾਈ ਮੀਤ ਪ੍ਰਧਾਨ, ਸੂਬਾਈ ਜਨਰਲ ਸਕੱਤਰ, ਜ਼ੋਨਲ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਹਨ। ਸਕਰੀਨਿੰਗ ਕਮੇਟੀਆਂ ਨੇ ਚੋਣ ਲੜਨ ਦੇ ਚਾਹਵਾਨ ਵਾਲੰਟੀਅਰਾਂ ਕੋਲੋਂ ਅਰਜ਼ੀਆਂ ਲਈਆਂ ਹਨ। ਇੰਟਰਵਿਊ ਲੈਣ ਮਗਰੋਂ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਕਈ ਵਾਰਡਾਂ ’ਚ ਚੋਣ ਲੜਨ ਲਈ ਕੇਵਲ ਇਕ ਇਕ ਉਮੀਦਵਾਰ ਹੀ ਸਾਹਮਣੇ ਆਉਣ ਕਾਰਨ ਸਕਰੀਨਿੰਗ ਕਮੇਟੀਆਂ ਨੂੰ ਬਹੁਤੀ ਮੁਸ਼ੱਕਤ ਨਹੀਂ ਕਰਨੀ ਪਈ। ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਅਤੇ ਪਟਿਆਲਾ ਨਗਰ ਨਿਗਮ ਲਈ ਸਕਰੀਨਿੰਗ ਕਮੇਟੀ ਦੇ ਮੈਂਬਰ ਕਰਨਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਉਨ੍ਹਾਂ ਫਿਲਹਾਲ 29 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਅਤੇ ਉਹ ਸਾਰੇ 60 ਵਾਰਡਾਂ ਤੋਂ ਉਮੀਦਵਾਰ ਉਤਾਰਨ ਲਈ ਯਤਨਸ਼ੀਲ ਹਨ। ਪਾਰਟੀ ਦੇ ਸੂਬਾਈ ਸਹਿ ਪ੍ਰਧਾਨ ਅਤੇ ਸਮੁੱਚੇ ਜਥੇਬੰਦਕ ਢਾਂਚੇ ਦੀ ਨਿਗਰਾਨੀ ਕਰ ਰਹੇ ਵਿਧਾਇਕ ਅਮਨ ਅਰੋੜਾ ਨੇ ਦੱਸਿਆ ਕਿ ਜਿਥੇ ਸਕਰੀਨਿੰਗ ਕਮੇਟੀਆਂ ਉਮੀਦਵਾਰਾਂ ਦੀ ਨਿਰਪੱਖ ਢੰਗ ਨਾਲ ਚੋਣ ਕਰ ਰਹੀਆਂ ਹਨ ਉਥੇ ਤਿੰਨੇ ਨਗਰ ਨਿਗਮਾਂ ਲਈ ਦੋ ਦੋ ਵਿਧਾਇਕ ਬਤੌਰ ਨਿਗਰਾਨ ਨਿਯੁਕਤ ਕੀਤੇ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਕਰੀਨਿੰਗ ਕਮੇਟੀਆਂ ਨੂੰ ਉਮੀਦਵਾਰਾਂ ਦੀ ਚੋਣ ਵਾਲੰਟੀਅਰਾਂ ਦੀ ਸਲਾਹ ਨਾਲ ਕਰਨ ਲਈ ਕਿਹਾ ਹੈ ਅਤੇ ਨਿਗਰਾਨ ਨਿਯੁਕਤ ਕੀਤੇ ਵਿਧਾਇਕਾਂ ਦੀ ਮੰਗ ਅਨੁਸਾਰ ਸੂਬਾਈ ਲੀਡਰਸ਼ਿਪ ਚੋਣ ਪ੍ਰਚਾਰ ਲਈ ਜਾਵੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.