ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪਹਿਲਾ ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ਜਰਖੜ ਤੀਸਰਾ ਦਿਨ;
ਪਹਿਲਾ ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ਜਰਖੜ ਤੀਸਰਾ ਦਿਨ;
Page Visitors: 2336

ਪਹਿਲਾ ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ਜਰਖੜ ਤੀਸਰਾ ਦਿਨ;
ਚੰਡੀਗੜ੍ਹ, ਮੁਹਾਲੀ ਅਤੇ ਜਰਖੜ ਅਕਾਦਮੀ ਸੈਮੀਫਾਇਨਲ ‘ਚ ਪੁੱਜੀਆਂਪਹਿਲਾ ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ਜਰਖੜ ਤੀਸਰਾ ਦਿਨ; ਚੰਡੀਗੜ੍ਹ, ਮੁਹਾਲੀ ਅਤੇ ਜਰਖੜ ਅਕਾਦਮੀ ਸੈਮੀਫਾਇਨਲ ‘ਚ ਪੁੱਜੀਆਂ

December 04
17:44 2017
ਲੁਧਿਆਣਾ, 4 ਦਸੰਬਰ (ਪੰਜਾਬ ਮੇਲ)- ਅੰਤਰ-ਰਾਸ਼ਟਰੀ ਸਿੱਖ ਸਪੋਰਟਸ ਕਾਉਂਸਿਲ ਵੱਲੋਂ ਜਰਖੜ ਹਾਕੀ ਅਕਾਦਮੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਪਹਿਲਾ ਕੇਸਾਧਾਰੀ ਹਾਕੀ ਟੂਰਨਾਮੈਂਟ ਅੰਡਰ-19 ਦੇ ਸੈਮੀਫਾਇਨਲ ਮੁਕਾਬਲੇ ਚੰਡੀਗੜ੍ਹ ਅਕਾਦਮੀ, ਪੀ.ਆਈ.ਐੱਸ. ਅਕਾਦਮੀ ਮੋਹਾਲੀ, ਮਾਤਾ ਸਾਹਿਬ ਕੌਰ ਅਕਾਦਮੀ ਜਰਖੜ ਅਤੇ ਗਰੇਵਾਲ ਅਕਾਦਮੀ ਕਿਲ੍ਹਾ ਰਾਏਪੁਰ ਵਿਚਕਾਰ ਖੇਡੇ ਜਾਣਗੇ। ਅੱਜ ਜਰਖੜ ਸਟੇਡੀਅਮ ਦੇ ਬੀਬੀ ਸੁਰਜੀਤ ਕੌਰ ਐਸਟੋਟਰਫ ਹਾਕੀ ਬਲਾਕ ਵਿਖੇ ਫਲੱਡ ਲਾਇਟਾਂ ਦੀ ਰੌਸ਼ਨੀ ਵਿੱਚ ਖੇਡੇ ਗਏ ਮੈਚਾਂ ਵਿੱਚ ਚੰਡੀਗੜ੍ਹ ਅਕਾਦਮੀ 42 ਸੈਕਟਰ ਨੇ ਬਾਬਾ ਫਰੀਦ ਅਕਾਦਮੀ ਫਰੀਦਕੋਟ ਨੇ 6-5 ਨਾਲ ਹਰਾਇਆ। ਜੇਤੂ ਟੀਮ ਵੱਲੋਂ ਸਾਹਿਬਜੀਤ ਸਿੰਘ ਅਥੇ ਅਰਸ਼ਦੀਪ ਸਿੰਘ ਨੇ 2-2 ਗੋਲ , ਜਸਪ੍ਰੀਤ ਸਿੰਘ ਅਤੇ ਮਨਜੋਤ ਸਿੰਘ ਨੇ 1-1 ਗੋਲ ਕੀਤਾ । ਜਸ਼ਨਪ੍ਰਤਿ ਸਿੰਘ ਅਤੇ ਨਵਕਰਨ ਨੇ 2-2 ਅਤੇ ਹਰਮਨਜੀਤ ਸਿੰਘ ਨੇ 1 ਗੋਲ ਕੀਤਾ।ਇਸ ਪੂਲ ਵਿੱਚ ਗਰੇਵਾਲ ਅਕਾਦਮੀ ਕਿਲਾ ਰਾਏਪੁਰ ਪਹਿਲਾਂ ਹੀ ਆਪਣੇ 2 ਮੈਚ ਜਿੱਤ ਕੇ ਸੈਮੀਫਾਇਨਲ ਲਈ ਕੁਆਲੀਫਾਈ ਕਰ ਗਈ।

ਜਦਕਿ ਅੱਜ ਦਾ ਦੂਸਰਾ ਮੁਕਾਬਲਾ ਜਰਖੜ ਹਾਕੀ ਅਕਾਦਮੀ ਅਤੇ ਪੀ.ਆਈ.ਐਸ. ਮੋਹਾਲੀ ਵਿਚਕਾਰ ਕਾਫੀ ਸੰਘਰਸ਼ ਬਾਅਦ 4-4 ਦੀ ਬਰਾਬਰੀ `ਤੇ ਰਿਹਾ। ਬਹੁਤ ਹੀ ਤੇਜ਼ਤਰਾਰ ਖੇਡੇ ਗਏ ਇਸ ਮੁਕਾਬਲੇ ਵਿੱਚ ਭਾਵੇਂ ਪਹਿਲੇ ਅੱਧ ਵਿੱਚ ਮਹਿਮਾਨ ਟੀਮ 2-0 ਨਾਲ ਅੱਗੇ ਸੀ ਪਰ ਦੂਸਰੇ ਅੱਧ ਵਿੱਚ ਜਰਖੜ ਅਕਾਦਮੀ ਨੇ ਜ਼ਬਰਦਸਤ ਵਾਪਸੀ ਕਰਦਿਆਂ ਮੋਹਾਲੀ ਨੂੰ 4-4 ਦੀ ਬਰਾਬਰੀ ਤੇ ਰੋਕਿਆ ਅਤੇ ਦੋਹਾਂ ਹੀ ਟੀਮਾਂ ਨੇ ਆਪਣੀ ਆਖ਼ਰੀ ਚਾਰਾਂ ਵਿੱਚ ਜਗ੍ਹਾ ਪੱਕੀ ਕੀਤੀ। ਦੋਵੇਂ ਟੀਮਾਂ 7-7 ਅੰਕਾਂ ਨਾਲ ਪੂਲ ਏ ਵਿੱਚੋਂ ਸਰਵੋਤਮ ਰਹਿ ਕੇ ਸੈਮੀਫਾਇਨਲ ਪੁੱਜੀਆਂ। ਮੁਹਾਲੀ ਅਕਾਦਮੀ ਵੱਲੋਂ ਸ਼ਰਨਜੀਤ ਸਿੰਘ ਨੇ ਹੈਟਰਿਕ ਬਣਾਈ ਜਦਕਿ ਇੱਕ ਹੋਰ ਗੋਲ ਰਣਬੀਰ ਸਿੰਘ ਨੇ ਕੀਤਾ। ਜਰਖੜ ਅਕਾਦਮੀ ਦੇ ਰਘਬੀਰ ਸਿੰਘ ਨੇ ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਹਰਕਰਨ ਸਿੰਘ ਨੇ 1-1 ਗੋਲਿ ਕੀਤਾ।
     ਅੱਜ ਦੇ ਤੀਜੇ ਮੈਚ ਵਿੱਚ ਐਸ.ਜੀ.ਪੀ.ਸੀ. ਅੰਮ੍ਰਿਤਸਰ ਨੇ ਐਮ.ਬੀ.ਐਸ. ਜੰਮੂ ਨੇ 4-1 ਨਾਲ ਹਰਾਇਆ।ਜਦਕਿ ਇੱਕ ਹੋਰ ਮੈਚ ਵਿੱਚ ਖਡੂਰ ਸਾਹਿਬ ਅਕਾਦਮੀ ਨੇ ਫਰੀਦਕੋਟ ਨੂੰ 4-2 ਨਾਲ ਹਰਾਇਆ।ਸੈਮੀਫਾਇਨਲ ਮੁਕਾਬਲੇ ਭਲਕੇ 5 ਦਸੰਬਰ ਨੂੰ ਸ਼ਾਮ 4 ਵਜੇ ਤੋਂ ਲੈ ਕੇ 7 ਵਜੇ ਦੇ ਵਿਚਕਾਰ ਖੇਡੇ ਜਾਣਗੇ। ਅੱਜ ਦੇ ਮੈਚਾਂ ਦੌਰਾਨ ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਆਪ ਪ੍ਰਧਾਨ ਆਲ-ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਪਿ੍ਰੰ ਹਰਦੇਵ ਸਿੰਘ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਜਸਬੀਰ ਸਿੰਘ ਪ੍ਰਧਾਨ ਅੰਤਾਰ-ਰਾਸ਼ਟਰੀ ਸਿੱਖ ਫੈਡਰੇਸ਼ਨ, ਅਜੀਤਪਾਲ ਸਿੰਘ ਨਾਰੰਗਵਾਲ, ਪ੍ਰੋ. ਰਜਿੰਦਰ ਸਿੰਘ,ਪਹਿਲਵਾਨ ਹਰਮੇਲ ਸਿੰਘ ਕਾਲਾ, ਮਨਦੀਪ ਸਿੰਘ ਜਰਖੜ, ਸੋਹਣ ਸਿੰਘ ਸ਼ੰਕਰ, ਗੁਰਮਿੰਦਰ ਸਿੰਘ ਅਮਰਗੜ੍ਹ, ਬਾਬਾ ਰੁਲਦਾ ਸਿੰਘ, ਮਨਮੋਹਣ ਸਿੰਘ ਮੁਹਾਲੀ, ਜਸਵਿੰਦਰ ਸਿੰਘ, ਬਲਕਾਰ ਸਿੰਘ ਖਡੂਰ ਸਾਹਿਬ, ਪ੍ਰੇਮ ਸਿੰਘ, ਤਕਨੀਕੀ ਡਾਇਰੈਕਟਰ ਹਰਮਿੰਦਰਪਾਲ ਸਿੰਘ ਆਦਿ ਹੋਰ ਸਖਸ਼ੀਅਤਾਂ ਹਾਜ਼ਰ ਸਨ।
ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਮੁਹਾਲੀ ਅਤੇ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਪਹਿਲੀ ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ਦੇ ਫਾਇਨਲ ਮੁਕਾਬਲੇ ਬੁੱਧਵਾਰ ਨੂੰ ਸ਼ਾਮ 5 ਵਜੇ ਜਰਖੜ ਸਟੇਡੀਅਮ ਵਿਖੇ ਖੇਡੇ ਜਾਣਗੇ। ਇਸ ਮੌਕੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਰਾਜ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਉੱਘੇ ਸਮਾਜਸੇਵੀ ਐਸ.ਕੇ ਸਿੰਘ ਉਬਰਾਏ ਡੁਬਈ ਮੁੱਖ ਮਹਿਮਾਨ ਵਜੋਂ ਪੁੱਜਣਗੇ। ਫਾਇਨਲ ਮੁਕਾਬਲੇ ਦਾ ਅਕਾਲ ਚੈਨਲ ਯੂ.ਕੇ ਅਤੇ ਪੀ.ਟੀ.ਸੀ ਤੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਤਸਵਰਿ ਵਿੱਚ – ਹਾਕੀ ਟੂਰਨਾਮੈਂਟ ਦੇ ਤੀਸਰੇ ਦਿਨ ਦੇ ਮੁਕਾਬਲਿਆਂ ਦੌਰਾਨ ਮੈਚਾਂ ਦੌਰਾਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਜਸਵੀਰ ਸਿੰਘ ਮੁਹਾਲੀ ਅਤੇ ਪਹਿਲਵਾਨ ਹਰਮੇਲ ਸਿੰਘ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦੇ ਹੋਏ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.