ਕੈਟੇਗਰੀ

ਤੁਹਾਡੀ ਰਾਇ

New Directory Entries


ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬੀ-ਸੈਸ਼ਨ ਦੇ ਬਾਵਜੂਦ ਵੀ ਮਿਲਟਰੀ ਲਿਟ.ਫੈਸਟ. ‘ਚ ਰਾਜ ਭਾਸ਼ਾ ਨੂੰ ਨਹੀਂ ਮਿਲਿਆ ਢੁੱਕਵਾਂ ਸਥਾਨ
ਪੰਜਾਬੀ-ਸੈਸ਼ਨ ਦੇ ਬਾਵਜੂਦ ਵੀ ਮਿਲਟਰੀ ਲਿਟ.ਫੈਸਟ. ‘ਚ ਰਾਜ ਭਾਸ਼ਾ ਨੂੰ ਨਹੀਂ ਮਿਲਿਆ ਢੁੱਕਵਾਂ ਸਥਾਨ
Page Visitors: 43

ਪੰਜਾਬੀ-ਸੈਸ਼ਨ ਦੇ ਬਾਵਜੂਦ ਵੀ ਮਿਲਟਰੀ ਲਿਟ.ਫੈਸਟ. ‘ਚ ਰਾਜ ਭਾਸ਼ਾ ਨੂੰ ਨਹੀਂ ਮਿਲਿਆ ਢੁੱਕਵਾਂ ਸਥਾਨ
ਭੇ : ਬਾਬੂਸ਼ਾਹੀ ਬਿਊਰੋ
Sunday, Dec 10, 2017 11:27 PM

   ਚੰਡੀਗੜ੍ਹ , 10 ਦਸੰਬਰ , 2017 : ਚੰਡੀਗੜ੍ਹ ਵਿਚ 7 ਦਸੰਬਰ ਤੋਂ 9 ਦਸੰਬਰ ਤਕ  ਹੋਏ ਤਿੰਨ ਰੋਜ਼ਾ ਮਿਲਟਰੀ ਲਿਟਰੇਚਰ ਫ਼ੈਸਟੀਵਲ ਦੇ ਮਾਮਲੇ ਵਿਚ ਵੀ ਕੈਪਟਨ ਸਰਕਾਰ ਅਤੇ ਫ਼ੈਸਟੀਵਲ ਪ੍ਰਬੰਧਕਾਂ ਵੱਲੋਂ ਪੰਜਾਬੀ ਨਾਲ ਮਾਂ ਬੋਲੀ ਪੱਖੋਂ ਵੀ ਅਤੇ ਰਾਜ ਭਾਸ਼ਾ ਪੱਖੋਂ ਵੀ ਵਿਤਕਰਾ ਕੀਤਾ ਗਿਆ . ਬੇਸ਼ੱਕ ਇੱਕ ਸੈਸ਼ਨ ਫ਼ੌਜ ਬਾਰੇ ਪੰਜਾਬੀ ਸਾਹਿਤ ਦਾ ਰੱਖਿਆ ਗਿਆ ਸੀ ਪਰ ਸਮੁੱਚੇ ਤੌਰ ਤੇ ਪੰਜਾਬੀ ਭਾਸ਼ਾ ਨੂੰ ਨਜ਼ਰ ਅੰਦਾਜ਼ ਕੀਤਾ ਗਿਆ .
    ਇਸ ਫ਼ੈਸਟੀਵਲ ਦੇ ਸੱਦਾ ਪੱਤਰ ਤੋਂ ਲੈ ਕੇ ਸਾਰੇ ਬੋਰਡ ਜਾਂ ਬੈਨਰ ਸਿਰਫ਼ ਅਤੇ ਸਿਰਫ਼ ਅੰਗਰੇਜ਼ੀ ਵਿਚ ਹੀ ਲਿਖੇ ਹੋਏ ਸਨ . ਇੱਥੋਂ ਕਿ ਪੰਜਾਬ ਦਾ ਜਿਹੜਾ ਲੋਗੋ ਹਰ ਪੰਡਾਲ ਦੀਆਂ ਸਟੇਜ ਪਿੱਛੇ ਲਾਇਆ ਗਿਆ ਸੀ , ਇਹ ਵੀ ਅੰਗਰੇਜ਼ੀ ਵਿਚ ਲਿਖੇ ਪੰਜਾਬ ਸ਼ਬਦ ਵਾਲਾ ਸੀ .
    ਮੰਨਿਆ ਕਿ ਮੁਲਕ ਭਰ ਤੋਂ ਇਸ ਫ਼ੈਸਟੀਵਲ ਵਿਚ ਫ਼ੌਜੀ ਅਫ਼ਸਰ ਅਤੇ ਜਵਾਨ ਆਉਣੇ ਸਨ , ਪਰ ਇਸ ਦਾ ਅਰਥ ਇਹ ਕਿਸੇ ਤਰ੍ਹਾਂ ਵੀ ਨਹੀਂ ਪੰਜਾਬੀ ਨੂੰ ਮੂਲੋਂ ਹੀ ਵਿਸਾਰ ਦਿੱਤਾ ਜਾਵੇ . ਕਿਤੇ ਵੀ ਅੰਗਰੇਜ਼ੀ ਦੇ  ਨਾਲ ਪੰਜਾਬੀ ਨਹੀਂ ਦਿਸੀ . ਉਂਜ ਇਹ ਵੀ ਹਕੀਕਤ ਹੈ ਇਸ ਫ਼ੈਸਟੀਵਲ ਵਿਚ ਸ਼ਾਮਲ ਹੋਣ ਵਾਲੇ ਫ਼ੌਜੀ ਅਫ਼ਸਰ ਅਤੇ ਜਵਾਨਾਂ ਵਿਚ ਬਹੁਗਿਣਤੀ ਪੰਜਾਬੀਆਂ ਦੀ ਹੀ ਸੀ . ਇੱਕ ਸੀਨੀਅਰ ਪੱਤਰਕਾਰ ਨੇ ਇਸ ਸੈਸ਼ਨ ਵਿਚ ਇਹ ਮੁੱਦਾ ਜ਼ੋਰ ਨਾਲ ਉਠਾਇਆ ਵੀ ਖ਼ੁਦ ਸਰਕਾਰ ਹੀ ਰਾਜ ਭਾਸ਼ਾ ਹੋਣ ਦੇ ਬਾਵਜੂਦ ਪੰਜਾਬੀ ਨੂੰ ਨਜ਼ਰ ਅੰਦਾਜ਼ ਕਰਦੀ ਹੈ ਜਿਸ ਦੀ ਮਿਸਾਲ ਇਹ ਫ਼ੈਸਟੀਵਲ ਹੈ .
    ਜਿਹੜਾ ਇੱਕ ਸੈਸ਼ਨ " ਮਿਲਟਰੀ ਰਾਈਟਿੰਗਜ਼ ਇਨ ਪੰਜਾਬੀ " ਦੇ ਨਾਂ ਤੇ ਰੱਖਿਆ ਗਿਆ ਸੀ , ਉਹ  ਵੀ ਖਾਨਾ-ਪੂਰਤੀ
    ਵਾਲਾ ਸਾਬਤ ਹੋਇਆ . ਪ੍ਰਬੰਧਕਾਂ ਨੇ ਇਸ ਵਿਚ ਪੰਜਾਬ ਜਾਂ ਚੰਡੀਗੜ੍ਹ ਦੇ ਪੰਜਾਬੀ ਸਾਹਿਤਕਾਰ , ਲੇਖਕ ਜਾਂ ਪੱਤਰਕਾਰਾਂ ਦੀ ਸ਼ਮੂਲੀਅਤ ਕਰਾਉਣ ਲਈ ਕੋਈ ਉਚੇਚ ਨਹੀਂ ਕੀਤਾ . ਸਿੱਟੇ ਵਜੋਂ ਇੱਕਾ -ਦੁੱਕਾ ਲੇਖਕ ਸ਼ਾਮਲ ਹੋਏ . ਹਾਜ਼ਰੀ ਬੇਹੱਦ ਫਿੱਕੀ ਰਹੀ .
 
    ( ਸਿਰਫ਼ ਅੰਗਰੇਜ਼ੀ ਵਿਚ ਛਪਾਏ  ਗਏ ਸੱਦਾ ਪੱਤਰ ਦਾ ਬਾਹਰਲਾ ਹਿੱਸਾ  )
    ਮੰਚ ਤੇ ਹਾਜ਼ਰ ਪੰਜਾਬੀ  ਲੇਖਕਾਂ ਨੇ ਵੀ ਇਸ ਗੱਲ ਤੇ ਝੋਰਾ ਕੀਤਾ ਕਿ ਪੰਜਾਬੀ ਦੀ ਵਰਤੋਂ -ਬੋਲ ਚਾਲ ਦੀ ਭਾਸ਼ਾ ਵਜੋਂ ਅਤੇ ਲਿਖਤੀ ਪੱਖੋਂ ਵੀ ਘਟਦੀ ਜਾ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ . ਇਹ ਸੈਸ਼ਨ ਪੰਜਾਬੀ ਲੇਖਕਾ ਅਤੇ ਕਵਿੱਤਰੀ ਬੱਬੂ ਤੀਰ ਦੇ ਜੰਗਨਾਮੇ ਨਾਲ ਸ਼ੁਰੂ ਹੋਇਆ . ਇਸ ਵਿਚ ਇਸ ਗੱਲ ਤੇ ਚਰਚਾ ਹੋਇਆ ਕਿ ਫ਼ੌਜ ਦਾ ਇਤਿਹਾਸ ਪੰਜਾਬੀ ਵਿਚ ਲਿਖਿਆ ਗਿਆ ਕਿ ਨਹੀਂ ਜਿਸ ਬਾਰੇ ਆਮ ਸਹਿਮਤੀ ਸੀ ਕਿ ਇਹ ਰੁਝਾਨ ਨਹੀਂ ਰਿਹਾ ਪਰ ਇਹ ਚਰਚਾ ਨਹੀਂ ਹੋਈ ਕਿ ਪੰਜਾਬੀ ਸਾਹਿਤ , ਕਿੱਸਿਆਂ , ਗਾਥਾਵਾਂ ਅਤੇ ਹੋਰ ਪੰਜਾਬੀ ਲਿਖਤਾਂ , ਪੰਜਾਬੀ ਪੱਤਰਕਾਰੀ ਅਤੇ ਪੰਜਾਬੀ ਗੀਤਕਾਰੀ ਆਦਿਕ ਵਿਚ ਫ਼ੌਜ ਨਾਲ ਸਬੰਧਤ ਕੀ ਕੁੱਝ ਲਿਖਿਆ ਗਿਆ .