ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਗਊ-ਵੰਸ਼ ਦੀ ਸੁਰੱਖਿਆ ਕਰਨ ਵਿੱਚ ਨਹੀਂ ਰਹਿਣ ਦਿੱਤੀ ਜਾਵੇਗੀ ਕੋਈ ਕਮੀ-ਰਣਬੀਰ ਸਿੰਘ ਮੁੱਧਲ
ਗਊ-ਵੰਸ਼ ਦੀ ਸੁਰੱਖਿਆ ਕਰਨ ਵਿੱਚ ਨਹੀਂ ਰਹਿਣ ਦਿੱਤੀ ਜਾਵੇਗੀ ਕੋਈ ਕਮੀ-ਰਣਬੀਰ ਸਿੰਘ ਮੁੱਧਲ
Page Visitors: 2329

ਗਊ-ਵੰਸ਼ ਦੀ ਸੁਰੱਖਿਆ ਕਰਨ ਵਿੱਚ ਨਹੀਂ ਰਹਿਣ ਦਿੱਤੀ ਜਾਵੇਗੀ ਕੋਈ ਕਮੀ-ਰਣਬੀਰ ਸਿੰਘ ਮੁੱਧਲ
ਦਾਨੀ ਸੱਜਣਾਂ ਵੱਲੋਂ ਕੈਟਲ ਪਾਉਂਡ ਦੀ ਸਾਂਭ-ਸੰਭਾਲ ਲਈ 15100 ਰੁਪਏ ਦੀ ਦਿੱਤੀ ਰਾਸ਼ੀ
ਸਮਾਜ ਸੇਵੀ ਸੰਸਥਾਵਾਂ ਨੂੰ ਕੈਟਲ ਪਾਉਂਡ ਵਾਸਤੇ ਸਹਿਯੋਗ ਦੇਣ ਦੀ ਅਪੀਲ
By : ਜਗਦੀਸ਼ ਥਿੰਦ
Wednesday, Jan 10, 2018 06:47 PM

  •  

  •  

  • ਜਗਦੀਸ਼ ਥਿੰਦ 
    ਫਾਜ਼ਿਲਕਾ 10 ਜਨਵਰੀ 2018 :
    ਜ਼ਿਲ੍ਹੇ ਦੇ ਪਿੰਡ ਨਵਾਂ ਸਲੇਮ ਸ਼ਾਹ ਵਿਖੇ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਕੈਟਲ ਪਾਉਂਡ ਦੀ ਸਾਂਭ-ਸੰਭਾਲ ਲਈ ਦਾਨੀ ਸੱਜਣਾਂ ਵੱਲੋਂ 15100 ਰੁਪਏ ਦੀ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ ਹੈ। ਇਹ ਰਾਸ਼ੀ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਰਣਬੀਰ ਸਿੰਘ ਮੁੱਧਲ ਨੂੰ ਭੇਂਟ ਕੀਤੀ ਗਈ। ਇਸ ਮੌਕੇ ਦਾਨ ਕਰਨ ਵਾਲੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਸ੍ਰੀ ਮੁੱਧਲ ਨੇ ਕਿਹਾ ਕਿ ਗਊ-ਵੰਸ਼ ਦੀ ਸੁਰੱਖਿਆ ਕਰਨਾ ਵੀ ਪੁੰਨ ਦਾ ਕੰਮ ਹੈ ਤੇ ਇਸ ਕੰਮ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। 
    > ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੇਸਹਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਠੱਲ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਅਭਿਆਨ ਚਲਾਇਆ ਜਾਵੇਗਾ।  ਜ਼ਿਲ੍ਹੇ ਅੰਦਰ ਘੁੰਮ ਰਹੇ ਬੇਸਹਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਨਜਿਠਣ ਲਈ ਕਈ ਯੋਗ ਲੋੜੀਂਦੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਕੈਟਲ ਪਾਉਂਡ ਵਿਖੇ ਪਹੁੰਚਾਇਆ ਜਾਵੇਗਾ।  ਉਨ੍ਹਾਂ ਦੱਸਿਆ ਕਿ ਕੈਟਲ ਪਾਉਂਡ ਦੇ ਪ੍ਰਬੰਧਾਂ ਨੂੰ ਵੇਖਦਿਆਂ ਗਊਵੰਸ਼ ਨੂੰ ਲਿਆਉਣ-ਛੱਡਣ ਲਈ ਆਪਣੀ ਟਰਾਲੀ ਤੇ ਰੇਹੜੀ ਦੀ ਖਰੀਦਣ ਦੀ ਯੋਜਨਾ ਵਿਚਾਰ ਅਧੀਨ ਹੈ। 
    > ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁੱਧਲ ਨੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਗਉ ਸੁਰੱਖਿਆ ਦਲ, ਸ੍ਰੀ ਬਾਲਾ ਜੀ ਸੰਘ ਤੇ ਸ਼ਹਿਰ ਦੇ ਪਤਵੰਤੇ ਮੋਦੀ ਪਰਿਵਾਰ ਨੂੰ ਕੈਟਲ ਪਾਉਂਡ ਵਿੱਚ ਆਪਣਾ ਸਹਿਯੋਗ ਪਾਉਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਅੱਗੇ ਆਉਣ ਤੇ ਇਸ ਕੈਟਲ ਪਾਉਂਡ ਵਿਖੇ ਰਹਿ ਰਹੇ ਗਉਵੰਸ਼ ਦੀ ਸਾਂਭ-ਸੰਭਾਲ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ।
    > ਕੈਟਲ ਪਾਉਂਡ ਦੇ ਮੈਨੇਜਰ ਸ੍ਰੀ ਸੋਨੂ ਵਰਮਾ ਨੇ ਦੱਸਿਆ ਕਿ ਇਸ ਕੈਟਲ ਪਾਉਂਡ ਵਿਖੇ ਕਰੀਬ 300 ਗਾਂਵਾਂ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੈਟਲ ਪਾਉਂਡ ਦੀਆਂ ਗਊਆਂ ਨੂੰ ਠੰਡ ਤੋਂ ਬਚਾਉਣ ਲਈ ਸ਼ੈੱਡ ਨੂੰ ਢੱਕਣ ਲਈ 150 ਗੱਟੇ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਹੋਰ ਪਤਵੰਤਿਆਂ ਵੱਲੋਂ ਗਊਵੰਸ਼ ਦੇ ਚਾਰੇ ਲਈ ਲਗਪਗ 20 ਕੁਇੰਟਲ ਤੂੜੀ ਅਤੇ 4 ਗੱਟੇ ਯੂਰੀਆ ਖਾਦ ਵੀ ਦਾਨ ਦਿੱਤੀ ਹੈ। 
    .........................................
    ਟਿੱਪਣੀ:-  ਬੰਦਿਆਂ ਦੀ ਕੋਈ ਗੱਲ ਨਹੀਂ ਅਤੇ ਬੀਬੀਆਂ ਨੂੰ ਤਾਂ ਪੁੱਛਦਾ ਹੀ ਕੌਣ ਹੈ ? ਗਊ ਦੇ ਜਾਇਆਂ ਤਾਂ ਗਊ ਦੀ ਹੀ ਫਿਕਰ ਕਰਨੀ ਆ।
                   ਅਮਰ ਜੀਤ ਸਿੰਘ ਚੰਦੀ
     

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.