ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਦਿੱਲੀ ਵਿਚ ਪਰਵਾਸੀ ਭਾਰਤੀ ਵਲੋਂ ਅਮਰੀਕਨ ਔਰਤ ਨਾਲ ਬਲਾਤਕਾਰ, ਕਾਬੂ
ਦਿੱਲੀ ਵਿਚ ਪਰਵਾਸੀ ਭਾਰਤੀ ਵਲੋਂ ਅਮਰੀਕਨ ਔਰਤ ਨਾਲ ਬਲਾਤਕਾਰ, ਕਾਬੂ
Page Visitors: 2355

ਦਿੱਲੀ ਵਿਚ ਪਰਵਾਸੀ ਭਾਰਤੀ ਵਲੋਂ ਅਮਰੀਕਨ ਔਰਤ ਨਾਲ ਬਲਾਤਕਾਰ, ਕਾਬੂਦਿੱਲੀ ਵਿਚ ਪਰਵਾਸੀ ਭਾਰਤੀ ਵਲੋਂ ਅਮਰੀਕਨ ਔਰਤ ਨਾਲ ਬਲਾਤਕਾਰ, ਕਾਬੂ

January 12
21:26 2018
ਨਵੀਂ ਦਿੱਲੀ, 12 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਦੁਆਰਾ ਭਾਰਤ ਵਿਚ ਬਲਾਤਕਾਰ ਦੀ ਘਟਨਾਵਾਂ ‘ਤੇ ਚਿੰਤਾ ਜਤਾਉਣ ਦੇ ਨਾਲ ਅਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ ਕੁਝ ਘੰਟੇ ਬਾਅਦ ਹੀ ਦਿੱਲੀ ਵਿਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਹੋਟਲ ਦੇ ਬਾਹਰ 52 ਸਾਲਾ ਮਹਿਲਾ ਦੇ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਇਹ ਬਲਾਤਕਾਰ ਦੀ ਘਟਨਾ ਚਾਰ ਦਿਨ ਪਹਿਲਾਂ ਯਾਨੀ 8 ਜਨਵਰੀ ਦੀ ਹੈ।
ਅਮਰੀਕਨ ਮਹਿਲਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਦਿੱਲੀ ਪੁਲਿਸ ਨੇ ਬਲਾਤਕਾਰ ਦੇ ਦੋਸ਼ੀ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੇ ਬਾਰੇ ਵਿਚ ਜਾਣਕਾਰੀ ਮਿਲੀ ਹੈ ਕਿ ਐਨਆਰਆਈ ਹੈ। ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਬਲਾਤਕਾਰ ਦੀ ਵਧਦੀ ਘਟਨਾਵਾਂ ਕਾਰਨ ਭਾਰਤ ਦਾ ਵਿਸ਼ਵ ਵਿਚ ਅਕਸ ਖਰਾਬ ਹੋ ਰਿਹਾ ਹੈ। ਅਮਰੀਕਾ ਨੇ ਵੀ ਇਸ ਨੂੰ ਲੈ ਕੇ ਚਿੰਤਾ ਜਤਾਈ ਹੈ ਅਤੇ ਇਸ ਦੇ ਨਾਲ ਹੀ ਟਰੰਪ ਪ੍ਰਸ਼ਾਸਨ ਨੇ ਇਕ ਨਵੀਂ ਟਰੈਵਲ ਅਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ। ਜਿਸ ਵਿਚ ਭਾਰਤ ਆਉਣ ਵਾਲੀ ਮਹਿਲਾ ਸੈਲਾਨੀਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।
ਅਮਰੀਕਾ ਨੇ ਇਸ ਟਰੈਵਲ ਅਡਵਾਈਜ਼ਰੀ ਵਿਚ ਭਾਰਤ ਦੀ ਰੈਂਕਿੰਗ ਲੈਵਲ ਦੋ ਰੱਖੀ ਗਈ ਹੈ ਯਾਨੀ ਚੌਕਸੀ ਨਾਲ ਯਾਤਰਾ, ਪਾਕਿਸਤਾਨ ਨੂੰ ਲੈਵਲ ਤਿੰਨ ‘ਤੇ ਜਗ੍ਹਾ ਮਿਲੀ ਹੈ, ਜਿਸ ਦਾ ਮਤਲਬ ਹੈ ਕਿ ਜਾਣ ਤੋਂ ਪਹਿਲਾਂ ਇਕ ਵਾਰ ਮੁੜ ਸੋਚਣ। ਲੈਵਲ ਵਨ ਰੈਂਕਿੰਗ ਵਿਚ ਆਉਣ ਵਾਲੇ ਦੇਸ਼ਾਂ ਦੇ ਲਈ ਆਮ ਚੌਕਸੀ ਵਾਲੀ ਹਦਾਇਤਾਂ ਹਨ। ਇਸ ਅਡਵਾਈਜ਼ਰੀ ਵਿਚ ਅਫ਼ਗਾਨਿਸਤਾਨ ਨੂੰ ਲੈਵਲ ਚਾਰ ਵਿਚ ਰੱਖਿਆ ਗਿਆ ਹੈ। ਇਸ ਲੈਵਲ ਵਿਚ ਰੱਖੇ ਜਾਣ ਵਾਲੇ ਦੇਸ਼ਾਂ ਦੀ ਯਾਤਰਾ ਨਹੀਂ ਕਰਨ ਦੀ ਹਦਾਇਤ ਦਿੱਤੀ ਗਈ ਹੈ।

......................................

ਦਿੱਲੀ ‘ਚ ਰੋਜ਼ਾਨਾ ਹੁੰਦੇ ਸਨ ਪੰਜ ਬਲਾਤਕਾਰ!

 

ਦਿੱਲੀ ‘ਚ ਰੋਜ਼ਾਨਾ ਹੁੰਦੇ ਸਨ ਪੰਜ ਬਲਾਤਕਾਰ!
January 12
21:34 2018
ਨਵੀਂ ਦਿੱਲੀ, 12 ਜਨਵਰੀ (ਪੰਜਾਬ ਮੇਲ)- ਦਿੱਲੀ ਵਿੱਚ ਔਰਤਾਂ ਖ਼ਿਲਾਫ਼ ਕ੍ਰਾਈਮ ਘਟਣ ਦਾ ਨਾਂ ਨਹੀਂ ਲੈ ਰਿਹਾ। ਦਿੱਲੀ ਪੁਲਿਸ ਦੇ ਹਾਲੀਆ ਅੰਕੜਿਆਂ ਮੁਤਾਬਕ ਮੁਲਕ ਦੀ ਰਾਜਧਾਨੀ ਦਿੱਲੀ ਵਿੱਚ ਸਾਲ 2017 ਵਿੱਚ ਰੋਜ਼ਾਨਾ ਬਲਾਤਕਾਰ ਦੇ ਪੰਜ ਕੇਸ ਦਰਜ ਕੀਤੇ ਗਏ। ਜ਼ਿਆਦਾਤਰ ਕੇਸਾਂ ਵਿੱਚ ਬਲਾਤਕਾਰੀ ਪੀੜਤਾ ਦਾ ਜਾਣਕਾਰ ਸੀ।
ਦਿੱਲੀ ਪੁਲਿਸ ਦੇ ਅੰਕੜੇ ਦੱਸਦੇ ਹਨ ਕਿ ਸਾਲ 2017 ਵਿੱਚ ਬਲਾਤਕਾਰ ਦੇ 2049 ਕੇਸ ਦਰਜ ਕੀਤੇ ਗਏ ਜਦਕਿ 2016 ਵਿੱਚ ਗਿਣਤੀ 2064 ਸੀ। ਇਸੇ ਤਰ੍ਹਾਂ ਪਿਛਲੇ ਸਾਲ ਛੇੜਛਾੜ ਦੇ 3273 ਕੇਸ ਦਰਜ ਕੀਤੇ ਗਏ। ਡਾਟਾ ਮੁਤਾਬਕ ਕੁੜੀਆਂ ਤੇ ਔਰਤਾਂ ਦੇ ਕਮੈਂਟ ਕਰਨ ਦੇ ਮਾਮਲੇ ਘਟੇ ਹਨ। ਸਾਲ 2016 ਵਿੱਚ ਇਸ ਦੇ 894 ਕੇਸ ਦਰਜ ਕੀਤੇ ਗਏ ਸਨ ਜਦਕਿ 2017 ਵਿੱਚ 621 ਅਜਿਹੇ ਮਾਮਲੇ ਦਰਜ ਕਰਵਾਏ ਗਏ।
ਦਿੱਲੀ ਪੁਲਿਸ ਕਮਿਸ਼ਨਰ ਅਮੂਲਿਆ ਪਟਨਾਇਕ ਨੇ ਦੱਸਿਆ ਕਿ ਔਰਤਾਂ ਦੀ ਸੁਰੱਖਿਆ ਲਈ ਕਈ ਕਦਮ ਚੁੱਕੇ ਗਏ ਹਨ। ਕਤਲ ਦੇ 45 ਫ਼ੀਸਦੀ ਮਾਮਲੇ ਨਿੱਜੀ ਰੰਜਸ਼ ਨੂੰ ਲੈ ਕੇ ਸਾਹਮਣੇ ਆਏ। ਦਿੱਲੀ ਪੁਲਿਸ ਦੀ ਸਾਲਾਨਾ ਰਿਪੋਰਟ ਮੁਤਾਬਕ 2016 ਦੇ ਮੁਕਾਬਲੇ 2017 ਵਿੱਚ ਕਤਲ ਦੇ ਘੱਟ ਮਾਮਲੇ ਦਰਜ ਕੀਤੇ ਗਏ। ਪਿਛਲੇ ਸਾਲ ਕਤਲ ਦੇ 462 ਕੇਸ ਦਰਜ ਹੋਏ ਜਦਕਿ 2016 ਵਿੱਚ 501 ਦਰਜ ਹੋਏ ਸਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.