ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਵਾਅਦਿਆ ਤੋਂ ਮੁਕਰੀ ਸਰਕਾਰ ਹੁਣ ਲੋਹੜੀ ਦੇਣ ਤੋਂ ਵੀ ਮੁਕਰੀ
ਵਾਅਦਿਆ ਤੋਂ ਮੁਕਰੀ ਸਰਕਾਰ ਹੁਣ ਲੋਹੜੀ ਦੇਣ ਤੋਂ ਵੀ ਮੁਕਰੀ
Page Visitors: 2347

ਵਾਅਦਿਆ ਤੋਂ ਮੁਕਰੀ ਸਰਕਾਰ ਹੁਣ ਲੋਹੜੀ ਦੇਣ ਤੋਂ ਵੀ ਮੁਕਰੀ
ਠੇਕਾ ਮੁਲਾਜ਼ਮ ਆਪਣੀਆ ਮੰਗਾਂ ਸਬੰਧੀ ਮੰਗ ਪੱਤਰ ਵਿਧਾਇਕ ਦੇ ਘਰ ਦੇ ਗੇਟ ਤੇ ਟੰਗ ਕੇ ਵਾਪਿਸ ਪਰਤੇ
ਕਾਂਗਰਸੀ ਵਿਧਾਇਕ ਕੱਚੇ ਮੁਲਾਜ਼ਮ ਤੋਂ ਡਰਨ ਲੱਗੇ, ਠੇਕਾ ਮੁਲਾਜ਼ਮਾਂ ਇਸ ਪਵਿੱਤਰ ਦਿਹਾੜੇ ਤੇ ਵਿਧਾਇਕ ਪਿੰਕੀ ਦੇ ਦਰਸ਼ਨ ਕੀਤੇ ਬਿਨਾ ਮੁੜੇ ਵਿਧਾਇਕ ਦੇ ਘਰ ਦੇ ਬਾਹਰ ਮੁਲਾਜ਼ਮਾਂ ਨੇ ਨਾਅਰਾ ਲਾਇਆ ਹੱੁਕਾ ਬੀ ਹੱੁਕਾਂ ਸਾਡਾ ਐਮ.ਐਲ.ਏ ਭੁੱਖਾBy : ਹਰੀਸ਼ ਮੋਂਗਾ
Saturday, Jan 13, 2018 07:07 PM

  • ਉਹ ਦਿਨ ਦੂਰ ਨਹੀ ਜਦ ਕਿਸਾਨਾਂ ਵਾਂਗੂ ਮੁਲਾਜ਼ਮ ਵੀ ਖੁਦਕੁਸ਼ੀਆ ਕਰਨ ਨੂੰ ਮਜ਼ਬੂਰ ਹੋਣਗੇ: ਆਗੂ
    ਫਿਰੋਜ਼ਪੁਰ 13 ਜਨਵਰੀ 2018 : ਵੋਟਾ ਵੇਲੇ ਵੱਡੇ ਵੱਡੇ ਵਾਅਦੇ ਕਰਨ ਤੋਂ ਬਾਅਦ 10 ਮਹੀਨੇ ਬੀਤ ਜਾਣ ਤੇ ਇਕ ਵਾਰ ਵੀ ਮੁਲਾਜ਼ਮਾਂ ਨਾਲ ਮੀਟਿੰਗ ਨਾ ਕਰਨਾ ਕਾਂਗਰਸ ਪਾਰਟੀ ਦੀ ਨੋਜਵਾਨ ਮੁਲਾਜ਼ਮਾਂ ਪ੍ਰਤੀ ਮਾੜੀ ਨੀਅਤ ਨੂੰ ਦਰਸਾਉਦਾ ਹੈ। ਸਰਕਾਰ ਬਨਣ ਤੋਂ ਬਾਅਦ ਵਾਰ ਵਾਰ ਸਰਕਾਰ ਨੂੰ ਬੇਨਤੀਆ ਕਰਨ ਤੋਂ ਬਾਅਦ ਸਘੰਰਸ਼ ਦੇ ਰਾਹ ਪਏ ਮੁਲਾਜ਼ਮਾਂ ਦੀ ਗੱਲਬਾਤ ਨਾ ਸੁਨਣ ਤੇ ਮੁਲਾਜ਼ਮਾਂ ਵੱਲੋਂ ਤਿਉਹਾਰ ਦੇ ਦਿਨ ਵੱਖਰੇ ਢੰਗ ਦਾ ਪ੍ਰਦਰਸ਼ਨ ਕਰਨ ਦਾ ਮਨ ਬਣਾਇਆ। ਠੇਕਾ ਮੁਲਾਜ਼ਮਾਂ ਵੱਲੋਂ ਨਵੇਂ ਸਾਲ ਵਾਲੇ ਦਿਨ ਸਰਕਾਰ ਨੂੰ ਯਾਦ ਪੱਤਰ ਦੇਣ ਤੋਂ ਬਾਅਦ ਅੱਜ ਪੀਪੇ ਖੜਕਾ ਕੇ ਵਿਧਾਇਕਾਂ ਤੇ ਮੰਤਰੀਆ ਘਰ ਲੋਹੜੀ ਮੰਗਣ ਦਾ ਮਨ ਬਣਾਇਆ। ਅੱਜ ਠੇਕਾ ਮੁਲਾਜ਼ਮਾਂ ਵੱਲੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਘਰ ਪੀਪੇ ਖੜਕਾ ਕੇ “ਐਮ.ਐਲ.ਏ ਸਾਹਿਬ ਸਾਨੂੰ ਲੋਹੜੀ ਪਾਓ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਕਰਾਓ” ਦਾ ਨਾਅਰਾ ਲਗਾ ਕੇ ਲੋਹੜੀ ਮੰਗਣੀ ਸੀ ਪਰ ਅੱਜ ਜਦ ਮੁਲਾਜ਼ਮ ਇਕੱਠੇ ਹੋ ਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਘਰ ਪਹੁੰਚੇ ਤਾਂ ਵਿਧਾਇਕ ਦੇ ਘਰ ਨਾ ਹੀ ਵਿਧਾਇਕ ਸਾਹਿਬ ਮੋਜੂਦ ਸਨ ਤੇ ਨਾ ਹੀ ਕੋਈ ਹੋਰ ਕਾਂਗਰਸੀ ਨੁੰਮਾਇਦਾ।ਜਿਸ ਤੋਂ ਰੋਸ ਵਿਚ ਆਏ ਮੁਲਾਜ਼ਮਾਂ ਵੱਲੋਂ ਵਿਧਾਇਕ ਦੇ ਘਰ ਦੇ ਬਾਹਰ
    ਹੁੱਕਾਂ ਬੀ ਹੁੱਕਾਂ ਸਾਡਾ ਵਿਧਾਇਕ ਭੁੱਖਾ
    ਦਾ ਨਾਅਰਾ ਲਾਇਆ।ਮੁਲਾਜ਼ਮਾਂ ਵੱਲੋਂ ਮੰਗ ਪੱਤਰ ਵਿਧਾਇਕ ਪਿੰਕੀ ਦੇ ਘਰ ਦੇ ਬਾਹਰ ਗੇਟ ਤੇ ਟੰਗ ਦਿੱਤਾ ਗਿਆ।
    10 ਮਹੀਨਿਆ ਦੇ ਰਾਜ ਦੋਰਾਨ ਕਾਂਗਰਸ ਸਰਕਾਰ ਦੇ ਉੱਚ ਅਧਿਕਾਰੀਆ ਅਤੇ ਮੁੱਖ ਮੰਤਰੀ ਦੇ ਸੀਨੀਅਰ ਅਧਿਕਾਰੀਆ ਵੱਲੋਂ ਵੀ ਮੁਲਾਜ਼ਮਾਂ ਨੂੰ ਸਿਰਫ ਫੋਕੇ ਲਾਰੇ ਹੀ ਮਿਲੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਖ ਵੱਖ ਓ.ਐਸ.ਡੀ ਵੱਲੋਂ ਸਮੇਂ ਸਮੇਂ ਤੇ 6 ਵਾਰ( ਮਾਰਚ 2017, 9 ਮਈ 20 ਜੂਨ, 22 ਜੂਨ, 27 ਸਤੰਬਰ ਤੇ 28 ਨਵੰਬਰ 2017 ਮੀਟਿੰਗ ਦੇ ਵਾਅਦੇ ਕੀਤੇ ਗਏ ਪਰੰਤੂ ਇਕ ਵਾਰ ਵੀ ਮੀਟਿੰਗ ਨਹੀ ਕਰਵਾ ਸਕੇ।
    ਜੇਕਰ 10 ਮਹੀਨਿਆ ਦੋਰਾਨ ਸਰਕਾਰ ਮੁਲਾਜ਼ਮਾਂ ਨਾਲ ਇਕ ਵੀ ਮੀਟਿੰਗ ਨਹੀ ਕਰ ਸਕੀ ਤਾਂ ਸਰਕਾਰ ਨੇ ਮੁਲਾਜ਼ਮਾਂ ਦੀਆ ਮੰਗਾਂ ਕੀ ਮੰਨਣੀਆ ਹਨ ਇਹ ਇਕ ਬਹੁਤ ਵੱਡਾ ਸਵਾਲ ਬਣਦਾ ਜਾ ਰਿਹਾ ਹੈ।ਆਗੂਆ ਨੇ ਕਿਹਾ ਕਿ ਲੋਹੜੀ ਦੇ ਤਿਉਹਾਰ ਤੇ ਲੋਕ ਢੋਲ ਖੜਕਾ ਕੇ ਖੁਸ਼ੀ ਮਨਾਉਦੇਂ ਹਨ ਤੇ ਖੁਸ਼ੀ ਵਿਚ ਲੋਹੜੀ ਮੰਗਦੇ ਹਨ ਪਰ ਕਾਂਗਰਸ ਸਰਕਾਰ ਨੇ 10 ਮਹੀਨਿਆ ਦੇ ਰਾਜ ਵਿਚ ਮੁਲਾਜ਼ਮਾਂ ਨੂੰ ਐਨਾ ਔਖਾ ਕਰ ਦਿੱਤਾ ਹੈ ਕਿ ਅੱਜ ਕੱਚੇ ਮੁਲਾਜ਼ਮ ਪੀਪੇ ਖੜਕਾ ਕੇ ਲੋਹੜੀ ਮੰਗਣ ਨੂੰ ਮਜ਼ਬੂਰ ਹੋਏ ਹਨ।
    ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਸਰਬਜੀਤ ਸਿੰਘ ਟੁਰਨਾ, ਰਜਿੰਦਰ ਸਿੰਘ ਸੰਧਾ, ਵਰਿੰਦਰ ਸਿੰਘ, ਸੁਨੀਲ ਕੁਮਾਰ, ਦੇਵਿੰਦਰ ਤਲਵਾੜ ਨੇ ਦੱਸਿਆ ਕਿ ਮਿਤੀ 10 ਜਨਵਰੀ ਨੂੰ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦਾ ਇਕ ਵਫਦ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੂੰ ਕਾਂਗਰਸ ਭਵਨ ਚੰਡੀਗੜ ਵਿਖੇ ਮਿਲਿਆ ਅਤੇ ਉਨਾਂ੍ਹ ਨੂੰ ਕਾਂਗਰਸ ਸਰਕਾਰ ਦੇ ਵਾਅਦਿਆ ਦੀ ਯਾਦਗਾਰੀ ਤਸਵੀਰ ਦਿੱਤੀ ਗਈ।ਆਗੂਆ ਨੇ ਦੱਸਿਆ ਕਿ ਕੈਪਟਨ ਸੰਦੀਪ ਸੰਧੂ ਵੱਲੋਂ ਮੁਲਾਜ਼ਮਾਂ ਦੀ ਸਰਕਾਰ ਜਾਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਕੋਈ ਠੋਸ ਹੁੰਗਾਰਾਂ ਨਹੀ ਭਰਿਆ ਗਿਆ ਜਿਸ ਤੋਂ ਜਾਪਦਾ ਹੈ ਕਿ ਸਰਕਾਰ ਨੋਜਵਾਨ ਮੁਲਾਜ਼ਮਾਂ ਪ੍ਰਤੀ ਗੰਭੀਰ ਨਹੀ ਹੈ ਤੇ ਸਰਕਾਰ ਕਿਸੇ ਅਣਹੋਣੀ ਨੂੰ ਉਡੀਕ ਰਹੀ ਹੈ।ਆਗੂਆ ਨੇ ਕਿਹਾ ਕਿ ਪਹਿਲਾ ਸੂਬੇ ਦੇ ਕਿਸਾਨ ਸਰਕਾਰ ਦੇ ਝੂਠੇ ਲਾਰਿਆ ਤੋਂ ਅੱਕ ਕੇ ਖੁਦਕੁਸ਼ੀਆ ਕਰ ਰਹੇ ਹਨ ਤੇ ਜੇਕਰ ਸਰਕਾਰ ਦਾ ਰਵੱਈਆ ਮੁਲਾਜ਼ਮਾਂ ਪ੍ਰਤੀ ਵੀ ਇਵੇ ਚਲਦਾ ਰਿਹਾ ਤਾਂ ਉਹ ਦਿਨ ਵੀ ਦੂਰ ਨਹੀ ਜਦ ਮੁਲਾਜ਼ਮ ਖੁਦਕੁਸ਼ੀਆ ਕਰਨ ਨੂੰ ਮਜ਼ਬੂਰ ਹੋਣਗੇ।ਆਗੂਆ ਨੇ ਕਿਹਾ ਕਿ ਪਹਿਲਾਂ ਤਾ ਮੁੱਖ ਮੰਤਰੀ ਨਹੀ ਸੀ ਮਿਲ ਰਹੇ ਮੁਲਾਜ਼ਮਾਂ ਨੂੰ ਤੇ ਹੁਣ ਵਿਧਾਇਕ ਤੇ ਮੰਤਰੀ ਵੀ ਮੁਲਾਜ਼ਮਾਂ ਨੂੰ ਨਹੀ ਮਿਲ ਰਹੇ। ਆਗੂਆ ਨੇ ਕਿਹਾ ਕਿ ਵਿਧਾਇਕ ਤੇ ਮੰਤਰੀ ਮੁਲਾਜ਼ਮਾਂ ਤੋਂ ਬਰ ਰਹੇ ਹਨ ਕਿਉਕਿ ਉਨ੍ਹਾਂ ਕੋਲ ਮੁਲਾਜ਼ਮਾਂ ਦੀਆ ਮੰਗਾਂ ਦਾ ਕੋਈ ਜਵਾਬ ਨਹੀ ਹੈ।
    ਆਗੂਆ ਨੇ ਕਿਹਾ ਕਿ ਸਰਕਾਰ ਦੇ ਢਿੱਲ ਮੱਠ ਤੇ ਅਡੀਅਲ ਰਵੱਈਏ ਦੇ ਰੋਸ ਵਜੋਂ ਮੁਲਾਜ਼ਮ ਅੱਜ ਲੋਹੜੀ ਤਿਉਹਾਰ ਦੇ ਦਿਨ ਸਘੰਰਸ਼ ਕਰਨ ਨੂੰ ਮਜ਼ਬੂਰ ਹੋਏ ਹਨ। ਆਗੂਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਕੀਤੇ ਵਾਅਦੇ ਭੱੁਲਣ ਨਹੀ ਦੇਣਗੇ।
    ਆਗੂਆ ਨੇ ਕਿਹਾ ਕਿ ਵਿਧਾਨ ਸਭਾ ਵੱਲੋਂ ਪਾਸ ਕੀਤੇ ਐਕਟ ਨੂੰ ਲਾਗੂ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਨੂੰ ਕੋਈ ਵਾਧੂ ਪੈਸਾ ਜ਼ਾਰੀ ਨਹੀ ਕਰਨਾ ਪੈਣਾ ਫਿਰ ਵੀ ਸਰਕਾਰ ਨੇ ਚੱੁਪ ਵੱਟੀ ਹੋਈ ਹੈ।ਵੋਟਾਂ ਦੋਰਾਨ ਸੁਵਿਧਾਂ ਮੁਲਾਜ਼ਮਾਂ ਦੇ ਅੰਦੋਲਨ ਦੀ ਹਮਾਇਤ ਕਰਨ ਵਾਲੇ ਮੁੱਖ ਮੰਤਰੀ ਤੇ ਵਿਧਾਨ ਸਭਾ ਸਪੀਕਰ ਨੂੰ ਹੁਣ ਸੁਵਿਧਾਂ ਮੁਲਾਜ਼ਮਾਂ ਦਾ ਸਘੰਰਸ਼ ਨਜ਼ਰ ਨਹੀ ਆ ਰਿਹਾ ਹੈ। ਇਸ ਮੋਕੇ ਪ੍ਰਵੀਨ ਕੁਮਾਰ, ਸੁਨੀਲ ਕੁਮਾਰ, ਸੁਖਦੇਣ ਸਿੰਘ, ਗੋਰਵ ਕਾਲੀਆ, ਕਿ੍ਰਸ਼ਨ ਚੋਬੇ, ਸੀਪੂ ਕੁਮਾਰ, ਸੁਖਜਿੰਦਰ ਸਿੰਘ ਪਰਧਾਨ ਈ.ਟੀਯੂ, ਗੁਰਜੀਤ ਸਿੰਘ ਸੋਢੀ, ਹਰਜੀਤ ਸਿੰਘ ਸਿਧੂ, ਗੁਰਪ੍ਰੀਤਸਿੰਘ ਬਾਠ, ਰਾਜੇਸ਼ ਢੀਗਰਾਂ, ਪਰਮਜੀਤ ਸਿੰਘ ਪੰਮਾ, ਅਰਵਿੰਦ ਕਪੂਰ, ਸਰਬਜੀਤ ਸਿੰਘ ਧਾਲੀਵਾਲ, ਸਰਬਜੀਤ ਸਿੰਘ ਭਾਵਰਾ, ਸ਼ਾਮ ਸੁੰਦਰ, ਜਸਬੀਰ ਸਿੰਘ, ਲਖਵੀਰ ਸਿੰਘ, ਕਪਲਿ ਦੇਵ, ਕਵਲਜੀਤ ਸਿੰਘ, ਗਗਨਦੀਪ ਸਿੰਘ ਹਾਂਡਾ, ਸੰਦੀਪ ਸਹਿਗਲ, ਪ੍ਰਵੀਨ ਕੁਮਾਰ, ਜੋਗਿੰਦਰ ਸਿੰਘ, ਆਦਿ ਹਾਜ਼ਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.