ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ ਬਿਜਲੀ ਸਪਲਾਈ ਠੱਪ, 5 ਕਰੋੜ ਲੋਕ ਪ੍ਰਭਾਵਿਤ
ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ ਬਿਜਲੀ ਸਪਲਾਈ ਠੱਪ, 5 ਕਰੋੜ ਲੋਕ ਪ੍ਰਭਾਵਿਤ
Page Visitors: 2334

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ ਬਿਜਲੀ ਸਪਲਾਈ ਠੱਪ, 5 ਕਰੋੜ ਲੋਕ ਪ੍ਰਭਾਵਿਤਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ ਬਿਜਲੀ ਸਪਲਾਈ ਠੱਪ, 5 ਕਰੋੜ ਲੋਕ ਪ੍ਰਭਾਵਿਤ

March 08
21:11 2018

ਨਿਊਯਾਰਕ, 8 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਪੂਰਬੀ ਕੰਢੇ ਦੇ ਇਲਾਕਿਆਂ ‘ਚ ਲੱਗਭਗ 1 ਹਫਤੇ ਅੰਦਰ ਦੂਜੀ ਵਾਰ ਬਰਫਾਨੀ ਤੂਫਾਨ ਆਇਆ ਹੈ। ਮੌਸਮ ‘ਚ ਇਹ ਤਬਦੀਲੀ ਨਾਰਿਸਟਰ ਤੂਫਾਨ ਕਾਰਨ ਆਈ ਹੈ। ਅੰਦਾਜ਼ਾ ਹੈ ਕਿ ਪੈਨਸਿਲਵੇਨੀਆ ਅਤੇ ਨਿਊਜਰਸੀ ਵਿਖੇ ਇਕ ਫੁੱਟ ਤਕ ਬਰਫ ਡਿੱਗ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਇਸ ਬਰਫਾਨੀ ਤੂਫਾਨ ਕਾਰਨ ਵਰਜੀਨੀਆ, ਨਿਊਯਾਰਕ, ਮੈਰੀਲੈਂਡ ਅਤੇ ਹੋਰਨਾਂ ਖੇਤਰਾਂ ‘ਚ 7 ਤੋਂ ਵੱਧ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਅਹਿਤਿਆਤ ਵਜੋਂ ਇਲਾਕੇ ‘ਚ 2600 ਦੇ ਲੱਗਭਗ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਕੱਲੇ ਨਿਊਯਾਰਕ ‘ਚ ਹੀ 1900 ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। ਇਸ ਇਲਾਕੇ ‘ਚ ਪਿਛਲੇ ਹਫਤੇ ਵੀ ਬਰਫਾਨੀ ਤੂਫਾਨ ਆਇਆ ਸੀ। ਉਦੋਂ 5000 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਸਨ।
    ਬਰਫਾਨੀ ਤੂਫਾਨ ਕਾਰਨ ਫਿਲੇਡੇਲਫੀਆ ਤੋਂ ਨਿਊਯਾਰਕ ਤਕ ਬਿਜਲੀ ਦੀ ਸਪਲਾਈ ਵੀਰਵਾਰ ਠੱਪ ਹੋ ਗਈ। ਇਸ ਕਾਰਨ 5 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋਏ। ਪਿਛਲੇ ਬਰਫਾਨੀ ਤੁਫਾਨ ਕਾਰਨ ਖਰਾਬ ਹੋਏ ਹਾਲਾਤ ਤੋਂ ਅਜੇ ਤਕ ਲੋਕਾਂ ਨੂੰ ਰਾਹਤ ਨਹੀਂ ਮਿਲੀ ਸੀ ਕਿ ਹੁਣ ਇਕ ਹੋਰ ਤੂਫਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.