ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹਿਲੇਰੀ ਕਲਿੰਟਨ 11 ਮਾਰਚ ਨੂੰ ਆਵੇਗੀ ਭਾਰਤ
ਹਿਲੇਰੀ ਕਲਿੰਟਨ 11 ਮਾਰਚ ਨੂੰ ਆਵੇਗੀ ਭਾਰਤ
Page Visitors: 2340

ਹਿਲੇਰੀ ਕਲਿੰਟਨ 11 ਮਾਰਚ ਨੂੰ ਆਵੇਗੀ ਭਾਰਤਹਿਲੇਰੀ ਕਲਿੰਟਨ 11 ਮਾਰਚ ਨੂੰ ਆਵੇਗੀ ਭਾਰਤ

March 09
09:35 2018

ਵਾਸ਼ਿੰਗਟਨ, 9 ਮਾਰਚ (ਪੰਜਾਬ ਮੇਲ)- ਅੱਠ ਸਾਲ ਤੱਕ ਅਮਰੀਕਾ ਦੀ ਪ੍ਰਥਮ ਮਹਿਲਾ ਰਹਿ ਚੁੱਕੀ ਹਿਲੇਰੀ ਕਲਿੰਟਨ ਭਾਰਤ ਆ ਰਹੀ ਹੈ। ਇਸ ਕੜੀ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ 11 ਮਾਰਚ ਨੂੰ ਇੰਦੌਰ ਆਵੇਗੀ। ਦੱਸਿਆ ਜਾ ਰਿਹਾ ਹੈ ਕਿ ਉਹ ਇੱਥੇ ਇੱਕ ਨਿੱਜੀ ਪ੍ਰੋਗਰਾਮ ਵਿਚ ਸ਼ਿਰਕਤ ਕਰੇਗੀ। ਇਸ ਦੌਰਾਨ ਉਹ ਸ਼ਹਿਰ ਦੇ ਕੁਝ ਵੱਡੇ ਕਾਰੋਬਾਰੀਆਂ ਅਤੇ ਹੋਰਾਂ ਨਾਲ ਮੁਲਾਕਾਤ ਕਰੇਗੀ।
ਹਾਲਾਂਕਿ ਅਜੇ ਤੱਕ ਉਨ੍ਹਾਂ ਦੇ ਦੌਰੇ ਦੀ ਪੂਰੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦੇ ਦੌਰੇ ਨੂੰ ਗੁਪਤ ਰੱਖਣ ਦੇ ਹੁਕਮ ਦਿੱਤੇ ਗਏ ਹਨ। ਹਿਲੇਰੀ ਕਲਿੰਟਨ ਦੇ ਦੌਰੇ ਨੂੰ ਲੈ ਕੇ ਅਮਰੀਕਾ ਦੀ ਸੁਰੱਖਿਆ ਏਜੰਸੀਆਂ ਨੇ ਇੰਦੌਰ ਪੁਲਿਸ ਦੇ ਨਾਲ ਇੱਕ ਮੀਟਿੰਗ ਕੀਤੀ। ਇਸ ਦੌਰਾਨ ਹਿਲੇਰੀ ਕਲਿੰਟਨ ਕਿਹੜੀ ਕਿਹੜੀ ਜਗ੍ਹਾ ‘ਤੇ ਜਾ ਸਕਦੀ ਹੈ। ਇਸ ਮੁੱਦੇ ‘ਤੇ ਚਰਚਾ ਹੋਈ।
ਇਸ ਸਬੰਧੀ ਡੀਆਈਜੀ ਨੇ ਦੱਸਿਆ ਕਿ ਹਿਲੇਰੀ ਆਸ ਪਾਸ ਦੇ ਜ਼ਿਲ੍ਹਿਆਂ ਵਿਚ ਵੀ ਜਾਵੇਗੀ ਲੇਕਿਨ ਦੌਰੇ ਦੀ ਪੂਰੀ ਜਾਣਕਾਰੀ ਗੁਪਤ ਰੱਖੀ ਗਈ ਹੈ ਅਤੇ ਉਨ੍ਹਾਂ ਦੇ ਦੌਰੇ ਨੂੰ ਨਿੱਜੀ ਦੱਸਿਆ ਜਾ ਰਿਹਾ ਹੈ। ਅਮਰੀਕਾ ਵਿਚ 2016 ਵਿਚ ਹੋਈ ਚੋਣਾਂ ਵਿਚ ਹਿਲੇਰੀ ਕਲਿੰਟਨ ਨੂੰ ਟਰੰਪ ਕੋਲੋਂ ਹਾਰ ਮਿਲੀ ਸੀ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਭਾਰਤ ਦੇ ਦੌਰੇ ‘ਤੇ ਆ ਚੁੱਕੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.