ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਡਾ. ਅੰਬੇਦਕਰ ਦਾ ਬੋਰਡ ਲਾਉਣ ਤੋਂ ਫਗਵਾੜਾ ਦੇ ਚੌਕ ਵਿੱਚ ਗੋਲੀ ਚੱਲੀ, ਚਾਰ ਜ਼ਖ਼ਮੀ
ਡਾ. ਅੰਬੇਦਕਰ ਦਾ ਬੋਰਡ ਲਾਉਣ ਤੋਂ ਫਗਵਾੜਾ ਦੇ ਚੌਕ ਵਿੱਚ ਗੋਲੀ ਚੱਲੀ, ਚਾਰ ਜ਼ਖ਼ਮੀ
Page Visitors: 2320

ਡਾ. ਅੰਬੇਦਕਰ ਦਾ ਬੋਰਡ ਲਾਉਣ ਤੋਂ ਫਗਵਾੜਾ ਦੇ ਚੌਕ ਵਿੱਚ ਗੋਲੀ ਚੱਲੀ, ਚਾਰ ਜ਼ਖ਼ਮੀਡਾ. ਅੰਬੇਦਕਰ ਦਾ ਬੋਰਡ ਲਾਉਣ ਤੋਂ ਫਗਵਾੜਾ ਦੇ ਚੌਕ ਵਿੱਚ ਗੋਲੀ ਚੱਲੀ, ਚਾਰ ਜ਼ਖ਼ਮੀ

April 13
22:55 2018

ਫਗਵਾੜਾ, 13 ਅਪ੍ਰੈਲ (ਪੰਜਾਬ ਮੇਲ)- ਇੱਥੇ ਗੋਲ ਚੌਕ ’ਚ ਅੱਜ ਦੇਰ ਰਾਤ ਦਲਿਤ ਜਥੇਬੰਦੀਆਂ ਵੱਲੋਂ ਡਾ. ਬੀ.ਆਰ. ਅੰਬੇਦਕਰ ਦੀ ਫੋਟੋ ਵਾਲਾ ਬੋਰਡ ਲਗਾ ਕੇ ਚੌਕ ਦਾ ਨਾਮ ਸੰਵਿਧਾਨ ਚੌਕ ਰੱਖਣ ਦੇ ਮਾਮਲੇ ’ਤੇ ਦੋ ਧਿਰਾਂ ਦਰਮਿਆਨ ਪਥਰਾਉ ਤੇ ਗੋਲੀ ਚੱਲਣ ਕਾਰਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਭੜਕੇ ਲੋਕਾਂ ਨੇ 6 ਸਕੂਟਰ ਅਤੇ ਇਕ ਕਾਰ ਭੰਨ ਦਿੱਤੀ। ਇਸ ਕਾਰਨ ਪੁਲੀਸ ਨੂੰ ਵੀ ਗੋਲੀ ਚਲਾ ਕੇ ਦੋਵਾਂ ਧਿਰਾਂ ਨੂੰ ਖਦੇੜਨਾ ਪਿਆ। ਜਾਣਕਾਰੀ ਮੁਤਾਬਕ ਦਲਿਤ ਜਥੇਬੰਦੀਆਂ ਵੱਲੋਂ ਬੋਰਡ ਲਗਾਉਣ ਮੌਕੇ ਸ਼ਿਵ ਸੈਨਾ ਸਮੇਤ ਕਈ ਜਥੇਬੰਦੀਆਂ ਇਕੱਠੀਆਂ ਹੋ ਗਈਆਂ। ਏਡੀਸੀ ਬਬੀਤਾ ਕਲੇਰ ਅਤੇ ਐਸਡੀਐਮ ਜੋਤੀ ਬਾਲਾ ਵੀ ਮੌਕੇ ’ਤੇ ਪੁੱਜੇ ਤੇ ਕਿਹਾ ਕਿ ਇਸ ਕਾਰਵਾਈ ਲਈ ਕੋਈ ਸਰਕਾਰੀ ਮਨਜ਼ੂਰੀ ਨਹੀਂ ਹੈ।
ਇਸ ਵਿਰੋਧ ਦੌਰਾਨ ਕੁਝ ਅਨਸਰਾਂ ਨੇ ਪਥਰਾਉ ਕਰ ਦਿੱਤਾ ਤੇ ਫਿਰ ਸ਼ਿਵ ਸੈਨਾ ਵਾਲਿਆਂ ਨੇ ਗੋਲੀਆਂ ਚਲਾ ਦਿੱਤੀਆਂ।
ਇਸ ਗੱਲ ਦੀ ਪੁਸ਼ਟੀ ਕਰਦਿਆਂ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਫ਼ੌਰੀ ਕਾਰਵਾਈ ਕਰਦਿਆਂ ਸਥਿਤੀ ਨੂੰ ਕਾਬੂ ਕੀਤਾ ਹੈ।
ਐਸਐਚਓ ਨੇ ਦੱਸਿਆ ਕਿ ਹਿੰਸਾ ਦੌਰਾਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਇੱਕ ਨੂੰ ਰੈੱਫਰ ਕਰ ਦਿੱਤਾ ਗਿਆ ਹੈ। ਖਬਰ ਲਿਖੇ ਜਾਣ ਤੱਕ ਕਈ ਸੀਨੀਅਰ ਅਧਿਕਾਰੀਆਂ ਨੇ ਇੱਥੇ ਪੁੱਜ ਕੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.