ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਦੇਸ਼ ਦੇ 45 ਸੰਸਦ ਮੈਂਬਰਾਂ ਅਤੇ 3 ਵਿਧਾਇਕਾਂ ਵਿਰੁੱਧ ਔਰਤਾਂ ਪ੍ਰਤੀ ਅਪਰਾਧ ਦੇ ਮਾਮਲੇ ਦਰਜ; ਸਭ ਤੋਂ ਵਧ ਭਾਜਪਾ ਦੇ ਮੈਂਬਰ
ਦੇਸ਼ ਦੇ 45 ਸੰਸਦ ਮੈਂਬਰਾਂ ਅਤੇ 3 ਵਿਧਾਇਕਾਂ ਵਿਰੁੱਧ ਔਰਤਾਂ ਪ੍ਰਤੀ ਅਪਰਾਧ ਦੇ ਮਾਮਲੇ ਦਰਜ; ਸਭ ਤੋਂ ਵਧ ਭਾਜਪਾ ਦੇ ਮੈਂਬਰ
Page Visitors: 2323

ਦੇਸ਼ ਦੇ 45 ਸੰਸਦ ਮੈਂਬਰਾਂ ਅਤੇ 3 ਵਿਧਾਇਕਾਂ ਵਿਰੁੱਧ ਔਰਤਾਂ ਪ੍ਰਤੀ ਅਪਰਾਧ ਦੇ ਮਾਮਲੇ ਦਰਜ; ਸਭ ਤੋਂ ਵਧ ਭਾਜਪਾ ਦੇ ਮੈਂਬਰਦੇਸ਼ ਦੇ 45 ਸੰਸਦ ਮੈਂਬਰਾਂ ਅਤੇ 3 ਵਿਧਾਇਕਾਂ ਵਿਰੁੱਧ ਔਰਤਾਂ ਪ੍ਰਤੀ ਅਪਰਾਧ ਦੇ ਮਾਮਲੇ ਦਰਜ; ਸਭ ਤੋਂ ਵਧ ਭਾਜਪਾ ਦੇ ਮੈਂਬਰ

April 20
11:32 2018
ਨਵੀਂ ਦਿੱਲੀ, 20 ਅਪ੍ਰੈਲ (ਪੰਜਾਬ ਮੇਲ)- ਦੇਸ਼ ਦੇ 45 ਸੰਸਦ ਮੈਂਬਰਾਂ ਅਤੇ 3 ਵਿਧਾਇਕਾਂ ਵਿਰੁੱਧ ਔਰਤਾਂ ਪ੍ਰਤੀ ਅਪਰਾਧ ਦੇ ਮਾਮਲੇ ਦਰਜ ਹਨ। ਇਨ੍ਹਾਂ ਵਿਚੋਂ ਸਭ ਤੋਂ ਵਧ ਭਾਜਪਾ ਦੇ 12 ਮੈਂਬਰ ਆਉਂਦੇ ਹਨ। ਜਬਰ-ਜ਼ਨਾਹ ਦੀਆਂ ਘਟਨਾਵਾਂ ਨੂੰ ਲੈ ਕੇ ਪੂਰੇ ਦੇਸ਼ ‘ਚ ਜਾਰੀ ਗੁੱਸੇ ਦੀ ਭਾਵਨਾ ਦਰਮਿਆਨ ਇਕ ਰਿਪੋਰਟ ਵਿਚ ਉਕਤ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਉੱਤਰ ਪ੍ਰਦੇਸ਼ ਦੇ ਉਨਾਵ ਦਾ ਮਾਮਲਾ ਵੀ ਸ਼ਾਮਲ ਹੈ, ਜਿੱਥੇ ਸੱਤਾਧਾਰੀ ਭਾਜਪਾ ਦਾ ਇਕ ਵਿਧਾਇਕ ਮੁਲਜ਼ਮ ਹੈ।
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਦੀ ਰਿਪੋਰਟ ਮੁਤਾਬਕ ਆਪਣੇ ਵਿਰੁੱਧ ਅਪਰਾਧਿਕ ਮਾਮਲਿਆਂ ਦਾ ਐਲਾਨ ਕਰਨ ਵਾਲੇ 1580 ਸੰਸਦ ਮੈਂਬਰਾਂ ਜਾਂ ਵਿਧਾਇਕਾਂ ਵਿਚੋਂ 48 ਨੇ ਆਪਣੇ ਵਿਰੁੱਧ ਔਰਤਾਂ ਪ੍ਰਤੀ ਅਪਰਾਧ ਦੇ ਮਾਮਲੇ ਦਰਜ ਹੋਣ ਦਾ ਐਲਾਨ ਕੀਤਾ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ 45 ਸੰਸਦ ਮੈਂਬਰਾਂ ਅਤੇ 3 ਵਿਧਾਇਕਾਂ ਵਿਰੁੱਧ ਔਰਤਾਂ ਪ੍ਰਤੀ ਅਪਰਾਧ ਦੇ ਮਾਮਲੇ ਪਾਰਟੀਵਾਰ, ਭਾਜਪਾ ਦੇ ਸੰਸਦ ਮੈਂਬਰਾਂ ਜਾਂ ਵਿਧਾਇਕਾਂ ਦੀ ਗਿਣਤੀ ਸਭ ਤੋਂ ਵੱਧ 12 ਹੈ, ਜਿਸ ਪਿੱਛੋਂ ਸ਼ਿਵ ਸੈਨਾ ਦਾ ਨੰਬਰ ਆਉਂਦਾ ਹੈ, ਜਿਸ ਦੇ 7 ਵਿਧਾਇਕ ਜਾਂ ਸੰਸਦ ਮੈਂਬਰ ਔਰਤਾਂ ਨਾਲ ਜੁੜੇ ਅਪਰਾਧ ‘ਚ ਸ਼ਾਮਲ ਹਨ। ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਦੀ ਗਿਣਤੀ 6 ਹੈ।
ਰਿਪੋਰਟ ਮੌਜੂਦਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ 4896 ਚੋਣ ਹਲਫਨਾਮਿਆਂ ਵਿਚੋਂ 4845 ਦੇ ਵਿਸ਼ਲੇਸ਼ਣਾਂ ‘ਤੇ ਆਧਾਰਤ ਹੈ। ਇਨ੍ਹਾਂ ਵਿਚੋਂ ਸੰਸਦ ਮੈਂਬਰਾਂ ਦੇ 776 ਹਲਫਨਾਮਿਆਂ ਵਿਚੋਂ 768 ਅਤੇ ਵਿਧਾਇਕਾਂ ਦੇ 4120 ਹਲਫਨਾਮਿਆਂ ਵਿਚੋਂ 4077 ਦਾ ਵਿਸ਼ਲੇਸ਼ਣ ਕੀਤਾ ਗਿਆ।
ਬੀਤੇ 5 ਸਾਲ ਦੌਰਾਨ 26 ਉਮੀਦਵਾਰਾਂ ਨੇ ਰੇਪ ਦੇ ਮਾਮਲੇ ਦਰਜ ਹੋਣ ਦੀ ਜਾਣਕਾਰੀ ਦਿੱਤੀ। 3 ਵਿਧਾਇਕਾਂ ‘ਤੇ ਰੇਪ ਦੇ ਮਾਮਲੇ-ਰਿਪੋਰਟ ਮੁਤਾਬਕ ਆਂਧਰਾ ਪ੍ਰਦੇਸ਼ ਤੋਂ ਤੇਲਗੂ ਦੇਸ਼ਮ ਪਾਰਟੀ ਦੇ ਵਿਧਾਇਕ ਕੇ. ਜੀ. ਸੂਰਯਾ ਨਾਰਾਇਣ, ਗੁਜਰਾਤ ਤੋਂ ਭਾਜਪਾ ਦੇ ਜੇਠਾ ਭਾਈ ਜੀ ਅਹੀਰ ਅਤੇ ਬਿਹਾਰ ਤੋਂ ਰਾਸ਼ਟਰੀ ਜਨਤਾ ਦਲ ਦੇ ਗੁਲਾਬ ਯਾਦਵ ਨੇ ਰੇਪ ਨਾਲ ਜੁੜੇ ਮਾਮਲੇ ਦੀ ਜਾਣਕਾਰੀ ਆਪਣੇ ਹਲਫੀਆ ਬਿਆਨ ਵਿਚ ਦਿੱਤੀ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.