ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ਵੱਲੋਂ ਸ਼ਰਤਾਂ ਸਹਿਤ ਉੱਤਰ ਕੋਰੀਆ ਦੀ ਮਦਦ ਕਰਨ ਦਾ ਭਰੋਸਾ!
ਅਮਰੀਕਾ ਵੱਲੋਂ ਸ਼ਰਤਾਂ ਸਹਿਤ ਉੱਤਰ ਕੋਰੀਆ ਦੀ ਮਦਦ ਕਰਨ ਦਾ ਭਰੋਸਾ!
Page Visitors: 2362

ਅਮਰੀਕਾ ਵੱਲੋਂ ਸ਼ਰਤਾਂ ਸਹਿਤ ਉੱਤਰ ਕੋਰੀਆ ਦੀ ਮਦਦ ਕਰਨ ਦਾ ਭਰੋਸਾ!ਅਮਰੀਕਾ ਵੱਲੋਂ ਸ਼ਰਤਾਂ ਸਹਿਤ ਉੱਤਰ ਕੋਰੀਆ ਦੀ ਮਦਦ ਕਰਨ ਦਾ ਭਰੋਸਾ!

May 12
16:42 2018
ਵਾਸ਼ਿੰਗਟਨ, 12 ਮਈ (ਪੰਜਾਬ ਮੇਲ)- ਅਮਰੀਕਾ ਦੇ ਸੀਨੀਅਰ ਡਿਪਲੋਮੈਟਿਕ ਨੇ ਕਿਹਾ ਹੈ ਕਿ ਜੇਕਰ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਕੋਰੀਆਈ ਪ੍ਰਾਇਦੀਪ ਨੂੰ ਪੂਰੀ ਤਰ੍ਹਾਂ ਨਾਲ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਕਰ ਦਿੰਦੇ ਹਨ ਤਾਂ ਅਮਰੀਕਾ ਉਸ ਦੇ ਅੰਤਰਰਾਸ਼ਟਰੀ ਸਹਿਯੋਗੀ ਉਸ ਨੂੰ ਆਰਥਿਕ ਮਦਦ ਦਾ ਭਰੋਸਾ ਦੇਣ ਲਈ ਤਿਆਰ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪਿਓ ਹਾਲ ਹੀ ‘ਚ ਉੱਤਰ ਕੋਰੀਆ ਦੀ ਯਾਤਰਾ ਤੋਂ ਵਾਪਸ ਆਏ ਹਨ।
ਉਨ੍ਹਾਂ ਨੇ ਦੱਸਿਆ ਕਿ ਉੱਤਰ ਕੋਰੀਆਈ ਨੇਤਾ ਨਾਲ ਉਨ੍ਹਾਂ ਦੀ ਗੱਲਬਾਤ ਚੰਗੀ ਰਹੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਫਾਗੀ ਬਾਟਮ ਦਫਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੋਂਪਿਓ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਦੁਨੀਆ ਨੇ ਸਿੰਗਾਪੁਰ ‘ਚ ਦੋਹਾਂ ਨੇਤਾਵਾਂ ਵਿਚਾਲੇ ਹੋਣ ਵਾਲੀ ਬੈਠਕ ‘ਚ ਸਫਲ ਨਤੀਜੇ ਹਾਸਲ ਕਰਨ ਦੀਆਂ ਸ਼ਰਤਾਂ ਤਿਆਰ ਕੀਤੀਆਂ ਹਨ।
ਪ੍ਰੈਸ ਕਾਨਫਰੰਸ ‘ਚ ਪੱਤਰਕਾਰਾਂ ਵੱਲੋਂ ਕਿਮ ਨਾਲ ਮੁਲਾਕਾਤ ਦੇ ਬਾਰੇ ਪੁੱਛੇ ਜਾਣ ‘ਤੇ ਪੋਂਪਿਓ ਨੇ ਕਿਹਾ,’ਹਾਂ ਸਾਡੇ ਵਿਚਾਲੇ ਚੰਗੀ ਗੱਲਬਾਤ ਹੋਈ, ਅਜਿਹੀ ਗੱਲਾਬਤ ਜਿਸ ‘ਚ ਮੁੱਖ ਸਮੱਸਿਆਵਾਂ ‘ਤੇ ਚਰਚਾ ਹੋਈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਇਹ ਯਕੀਨਨ ਕਰਨਾ ਚਾਹੁੰਦਾ ਹੈ ਕਿ ਉਸ ਦੇ ਯਤਨ ਕਾਮਯਾਬ ਹੋਣ ਅਤੇ ਇਹ ਹੋਵੇ ਕਿ ਉੱਤਰ ਕੋਰੀਆ ਕਿਸੇ ਲਈ ਖਤਰਾ ਨਾ ਬਣੇ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.