ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸ਼ਾਹਕੋਟ ‘ਚ ਧਰਨਾਕਾਰੀ ਈ.ਟੀ,ਟੀ.-ਟੈਸਟ ਪਾਸ ਅਧਿਆਪਕਾਂ ਨਾਲ ਡਟੀ ਆਮ ਆਦਮੀ ਪਾਰਟੀ
ਸ਼ਾਹਕੋਟ ‘ਚ ਧਰਨਾਕਾਰੀ ਈ.ਟੀ,ਟੀ.-ਟੈਸਟ ਪਾਸ ਅਧਿਆਪਕਾਂ ਨਾਲ ਡਟੀ ਆਮ ਆਦਮੀ ਪਾਰਟੀ
Page Visitors: 2346

ਸ਼ਾਹਕੋਟ ‘ਚ ਧਰਨਾਕਾਰੀ ਈ.ਟੀ,ਟੀ.-ਟੈਸਟ ਪਾਸ ਅਧਿਆਪਕਾਂ ਨਾਲ ਡਟੀ ਆਮ ਆਦਮੀ ਪਾਰਟੀ
By : ਬਾਬੂਸ਼ਾਹੀ ਬਿਊਰੋ
Sunday, May 13, 2018 10:15 PM

ਸ਼ਾਹਕੋਟ, 13 ਮਈ  2018:
 ਸ਼ਾਹਕੋਟ ਉਪ ਚੋਣ ਦੌਰਾਨ ਆਪਣੀ ਲੰਬੇ ਸਮੇਂ ਤੋਂ ਲਟਕੀ ਮੰਗ ਨੂੰ  ਮਨਵਾਉਣ ਲਈ ਧਰਨਾ ਦੇਣ ਲਈ ਪਹੁੰਚੇ ਈਟੀਟੀ-ਟੈਟ ਪਾਸ ਅਧਿਆਪਕਾਂ ਦਾ ਸਮਰਥਨ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਉੱਤੇ ਵਾਅਦਿਆਂ ਤੋਂ ਮੁੱਕਰਨ ਦਾ ਦੋਸ਼ ਲਾਇਆ ਹੈ।
ਸ਼ਾਹਕੋਟ ਨੇੜਲੇ ਪਿੰਡ ਬਾਜਵਾ ਕਲਾਂ ਵਿਖੇ ਭਾਰੀ ਪੁਲਿਸ ਫੋਰਸ ਵੱਲੋਂ ਘੇਰੇ ਗਏ ਈਟੀਟੀ-ਟੈਟ ਪਾਸ ਅਧਿਆਪਕਾਂ ਦੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਅਤੇ ਸੀਨੀਅਰ ਆਗੂ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਹੋਣ ਦੇ ਕਾਰਨ ਬੋਰਡ ਦੀਆਂ ਪ੍ਰੀਖਿਆ ਵਿਚੋਂ ਸ਼ਰਮਨਾਕ ਨਤੀਜੇ ਆ ਰਹੇ ਹਨ। ਦੂਜੇ ਪਾਸੇ ਹਜ਼ਾਰਾਂ ਯੋਗ ਅਧਿਆਪਕ ਨਿਯੁਕਤੀ ਪੱਤਰਾਂ ਲਈ ਸੜਕਾਂ ਉੱਪਰ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰੰਤੂ ਹੋਰਨਾਂ ਵਾਅਦਿਆਂ ਵਾਂਗ ਉਨ੍ਹਾਂ ਬੇਰੁਜ਼ਗਾਰਾਂ ਨਾਲ ਵੀ ਵਾਅਦਾ ਖ਼ਿਲਾਫ਼ੀ ਕੀਤੀ ਹੈ।
ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਉਨ੍ਹਾਂ ਦੀਆਂ ਮੰਗਾਂ ਦਾ ਪੂਰਨ ਤੌਰ 'ਤੇ ਸਮਰਥਨ ਕਰਦੀ ਹੈ ਅਤੇ ਸ਼ਾਹਕੋਟ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਜਨਤਾ ਨਾਲ ਵਾਅਦਾ ਖ਼ਿਲਾਫ਼ੀ ਕਰਨ ਵਾਲੇ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਇਸ ਉਪ ਚੋਣ ਵਿਚ ਸਬਕ ਸਿਖਾਉਣ ਅਤੇ ਰੇਤ ਮਾਫ਼ੀਆ ਅਤੇ ਨਸ਼ਾ ਮਾਫ਼ੀਆ ਵਿਰੁੱਧ ਆਮ ਆਦਮੀ ਪਾਰਟੀ ਦਾ ਸਾਥ ਦੇਣ।
  ਇਸ ਮੌਕੇ ਉਨ੍ਹਾਂ ਨਾਲ ਦੋਆਬਾ ਜ਼ੋਨ ਦੇ ਮੀਡੀਆ ਇੰਚਾਰਜ ਆਤਮ ਪ੍ਰਕਾਸ਼ ਸਿੰਘ, ਈਟੀਟੀ-ਟੈਟ ਪਾਸ ਯੂਨੀਅਨ ਪੰਜਾਬ ਦੇ ਪ੍ਰਧਾਨ ਦੀਪਕ ਕੰਬੋਜ, ਮੀਤ ਪ੍ਰਧਾਨ ਫ਼ਤਿਹ ਸਿੰਘ ਬਠਿੰਡਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਜ਼ਿਲ੍ਹਾ ਪ੍ਰਧਾਨ ਸੰਗਰੂਰ ਜੀਵਨ ਸਿੰਘ ਨੇ ਵੀ ਸੰਬੋਧਨ ਕੀਤਾ।

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.