ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅੰਤਰਰਾਸ਼ਟਰੀ ਜਿਮਨਾਸਟਿਕ ਨੇ 11 ਸਾਲ ਦੇ ਸਵੀਮਿੰਗ ਦੇ ਸਫਰ ‘ਚ ਜਿੱਤੇ 97 ਤਮਗੇ
ਅੰਤਰਰਾਸ਼ਟਰੀ ਜਿਮਨਾਸਟਿਕ ਨੇ 11 ਸਾਲ ਦੇ ਸਵੀਮਿੰਗ ਦੇ ਸਫਰ ‘ਚ ਜਿੱਤੇ 97 ਤਮਗੇ
Page Visitors: 2372

ਅੰਤਰਰਾਸ਼ਟਰੀ ਜਿਮਨਾਸਟਿਕ ਨੇ 11 ਸਾਲ ਦੇ ਸਵੀਮਿੰਗ ਦੇ ਸਫਰ ‘ਚ ਜਿੱਤੇ 97 ਤਮਗੇਅੰਤਰਰਾਸ਼ਟਰੀ ਜਿਮਨਾਸਟਿਕ ਨੇ 11 ਸਾਲ ਦੇ ਸਵੀਮਿੰਗ ਦੇ ਸਫਰ ‘ਚ ਜਿੱਤੇ 97 ਤਮਗੇ

May 14
17:28 2018
ਨਵੀਂ ਦਿੱਲੀ, 14 ਮਈ (ਪੰਜਾਬ ਮੇਲ)- ਸੱਤ ਸਾਲ ਦੀ ਉਮਰ ਬਚਪਨ ‘ਚ ਗਲਤੀਆਂ ਕਰਕੇ ਖੁਸ਼ ਹੋਣ ਦੀ ਹੁੰਦੀ ਹੈ, ਪਰ ਫਿਰੋਜ਼ਪੁਰ ਦੀ ਨੰਦਨੀ ਦੇਵੜਾ ਨੇ ਸਵੀਮਿੰਗ (ਤੈਰਾਕੀ)ਨੂੰ ਆਪਣਾ ਕਰੀਅਰ ਚੁਣ ਲਿਆ ਸੀ। ਕਹਿਣ-ਸੁਣਨ ਨੂੰ ਚਾਹੇ ਅਜੀਬ ਲੱਗੇ ਪਰ ਇਕਦਮ ਸੱਚ ਹੈ। ਨੰਦਨੀ ਦੀ ਮਾਂ ਨੀਰਜ ਦੇਵੜਾ ਵੀ ਅੰਤਰਰਾਸ਼ਟਰੀ ਜਿਮਨਾਸਟਿਕ ਰਹਿ ਚੁੱਕੀ ਹੈ। ਨੰਦਨੀ ‘ਚ ਖੇਡ ਪ੍ਰਤੀਭਾ ਖਾਨਦਾਨੀ ਸੀ। ਬਚਪਨ ਤੋਂ ਹੀ ਮਾਤਾ-ਪਿਤਾ ਨੂੰ ਦਿਖ ਗਿਆ ਸੀ ਕਿ ਉਹ ਖਿਡਾਰੀ ਹੀ ਬਣੇਗੀ। ਹੁਣ ਉਹ 18 ਸਾਲ ਦੀ ਹੈ ਅਤੇ ਆਪਣੇ 11 ਸਾਲ ਦੇ ਸਵੀਮਿੰਗ ਦੇ ਸਫਰ ‘ਚ 5 ਨੈਸ਼ਨਲ ਪ੍ਰਤੀਯੋਗਤਾਵਾਂ ‘ਚ ਹਿੱਸਾ ਲੈ ਚੁੱਕੀ ਹੈ।
ਖੇਡ ਦੇ ਪ੍ਰਤੀ ਲਗਨ ਅਤੇ ਕੋਚ ਦੀ ਮਿਹਨਤ ਦੇ ਬਲ ‘ਤੇ ਨੰਦਨੀ ਹੁਣ ਤੱਕ 30 ਗੋਲਡ ਤਮਗਿਆਂ ਸਮੇਤ 97 ਤਮਗੇ ਜਿੱਤ ਚੁੱਕੀ ਹੈ।
ਜਿਮਨਾਸਟਿਕ ਦੀ ਅੰਤਰਰਾਸ਼ਟਰੀ ਖਿਡਾਰੀ ਰਹੀ ਨੀਰਜ ਦੇਵੜਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨੰਦਨੀ ਨੇ ਦੂਸਰੀ ਕਲਾਸ ਤੋਂ ਹੀ ਜਿਮਨਾਸਟਿਕ ਦੇ ਪ੍ਰਤੀ ਆਪਣਾ ਝੁਕਾਅ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਇਕ ਦਿਨ ਉਸਨੂੰ ਸਟੇਡੀਅਮ ‘ਚ ਜਿਮਨਾਸਟਕ ਦੇ ਲਈ ਭਰਤੀ ਕਰਵਾਉਣ ਗਏ ਤਾਂ ਪਤਾ ਚੱਲਿਆ ਕਿ ਨਾ ਤਾਂ ਜਿਮਨਾਸਟਿਕ ਦੇ ਉਪਕਰਨ ਹਨ ਅਤੇ ਨਾ ਹੀ ਕੋਚ। ਇਸ ਤੋਂ ਲੱਗਾ ਕੀ ਨੰਦਨੀ ਜਿਮਨਾਸਟਿਕ ਨਹੀਂ ਖੇਡ ਪਾਵੇਗੀ। ਮੇਰੇ ਕਹਿਣ ‘ਤੇ ਸਟੇਡੀਅਮ ‘ਚ ਖੇਡ ਅਧਿਕਾਰੀ ਨੇ ਕੁਝ ਮੈਟ ਉਪਲਬਧ ਕਰਵਾਏ ਜੋ ਨਾਕਾਫੀ ਸਨ। ਨੰਦਨੀ ਟੀਮ ਗੇਮ ਦੀ ਬਜਾਏ ਪਰਸਨਲ ਗੇਮ ਚਾਹੁੰਦੀ ਸੀ। ਸੁਵਿਧਾਵਾਂ ਨਾ ਹੋਣ ‘ਤੇ ਉਸੇ ਨੇ ਸਵੀਮਿੰਗ ਨੂੰ ਚੁਣਿਆ। ਉਸਦੇ ਪਿਤਾ ਨੇ ਵੀ ਸਹਿਯੋਗ ਦਿੱਤਾ।
ਨੰਦਨੀ ਨੇ ਦੱਸਿਆ ਕਿ ਸਟੇਡੀਅਮ ‘ਚ ਸੁਵਿਧਾਵਾਂ ਦੀ ਕਮੀ ਦੇ ਚੱਲਦੇ ਉਹ ਹੁਣ ਤੱਕ ਨੈਸ਼ਨਲ ‘ਚ ਤਮਗੇ ਨਹੀਂ ਜਿੱਤ ਸਕੀ। ਓਪਨ ਪੂਲ ਹੋਣ ਦੇ ਕਾਰਨ ਵੀ ਇਹ ਸਾਲ ‘ਚ 5 ਮਹੀਨੇ ਬੰਦ ਰਹਿੰਦਾ ਹੈ। ਜਿਸਦੇ ਚੱਲਦੇ ਅਭਿਆਸ ਨਹੀਂ ਹੋ ਪਾਉਂਦਾ। ਹਰੇਕ ਮੌਸਮ ‘ਚ ਖੇਡਣ ਦੇ ਲਈ ਇਨਡੋਰ ਪੂਲ ਦੀ ਵਿਵਸਥਾ ਹੋਣੀ ਚਾਹੀਦੀ ਹੈ। ਉਸਦੇ ਗੇਮ ‘ਚ ਉਸਦੇ ਪਿਤਾ ਸੰਜੀਵ ਦੇਵੜਾ, ਅੰਤਰਰਾਸ਼ਟਰੀ ਜਿਮਨਾਸਟਿਕ ਖਿਡਾਰੀ ਮਾਂ ਦਾ ਸਹਿਯੋਗ ਹੀ ਉਸ ਨੂੰ ਇੱਥੇ ਤੱਕ ਪਹੁੰਚਾ ਸਕਿਆ ਹੈ। ਅਗਲਾ ਟੀਚਾ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡ ਕੇ ਤਮਗੇ ਹਾਸਲ ਕਰ ਸਟੇਟ ਦੇ ਨਾਲ-ਨਾਲ ਯੂਨੀਵਰਸਿਟੀ ਦਾ ਨਾਮ ਰੋਸ਼ਨ ਕਰਨਾ ਹੈ। ਉਸਦੇ ਬਾਅਦ ਉਹ ਦੇਸ਼ ਦੀ ਨੁਮਾਇੰਦਗੀ ਕਰਨਾ ਚਾਹੁੰਦੀ ਹੈ।
ਨੰਦਨੀ ਦੀ ਮਾਂ ਨੇ ਦੱਸਿਆ ਕਿ ਸ਼ੁਰੂਆਤ ਦੇ ਦਿਨ੍ਹਾਂ ‘ਚ ਉਸਨੂੰ ਥੋੜੇ ਪਾਣੀ ‘ਚ ਵੀ ਡਰ ਲੱਗਦਾ ਸੀ। ਉਸ ਨੂੰ ਸਮਝਾਇਆ ਕਿ ਡਰ ਦੇ ਅੱਗੇ ਜਿੱਤ ਹੈ। ਡਰੇਗੀਂ ਤਾਂ ਕਿਵੇ ਅੱਗੇ ਵਧੇਗੀ। ਇਹ ਗੱਲ ਉਸਦੇ ਦਿਲ ‘ਤੇ ਅਜਿਹੀ ਘਰ ਕੀਤੀ ਕਿ ਦੂਸਰੀ ਕਲਾਸ ‘ਚ ਪੜ੍ਹਨ ਵਾਲੀ 7 ਸਾਲ ਦੀ ਨੰਦਨੀ ਸਿਰਫ 11 ਦਿਨ੍ਹ ‘ਚ ਹੀ ਬੇਬੀ ਪੂਲ ਤੋਂ ਵੱਡੇ ਸਵੀਮਿੰਗ ‘ਚ ਉਤਰ ਆਈ। ਉਹ ਕੁਝ ਹੀ ਦਿਨ੍ਹਾਂ ‘ਚ ਸਕੂਲ ਲੇਵਲ ‘ਤੇ ਖੇਡਣ ਲਗੀ। ਦੇਖਦੇ ਹੀ ਦੇਖਦੇ ਕਦੋਂ ਉਹ ਜ਼ਿਲਾ ਪੱਧਰ ‘ਤੇ ਖੇਡੀ ਅਤੇ ਕਦੋ ਸਟੇਟ ‘ਚ ਪਹੁੰਚੀ ਪਤਾ ਹੀ ਨਹੀਂ ਚੱਲਿਆ।
ਨੰਦਨੀ ਨੇ ਰਾਜ ਪੱਧਰ ‘ਤੇ 30 ਗੋਲਡ, 50 ਸਿਲਵਰ ਅਤੇ 17 ਕਾਂਸੀ ਸਮੇਤ ਕੁੱਲ 97 ਤਮਗੇ ਹਾਸਲ ਕੀਤੇ ਹਨ। ਇਸਦੇ ਇਲਾਵਾ ਉਹ ਬਹੁਤ ਬਾਰੇ ਰਾਜਨੇਤਾਵਾਂ ਅਤੇ ਖੇਡ ਵਿਭਾਗ ਦੇ ਅਫਸਰਾਂ ਤੋਂ ਸਨਮਾਨ ਲੈ ਚੁੱਕੀ ਹੈ। ਉਥੇ ਹੀ, ਫਿਰੋਜ਼ਪੁਰ ਖੇਡ ਸਟੇਡੀਅਮ ‘ਚ ਆਯੋਜਿਤ ਸਰਕਾਰੀ ਪ੍ਰੋਗਰਾਮ ‘ਚ ਨੰਦਨੀ ਨੂੰ ਰਾਜ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਸਨਮਾਨਿਤ ਕੀਤਾ।
ਨੰਦਨੀ ਨੇ ਪਿੱਛਲੇ ਸਾਲ ਸੰਗਰੂਰ ‘ਚ ਸੂਬਾ ਪੱਧਰੀ ਕਸ਼ਮਕਸ਼ ‘ਚ ਸੰਗਰੂਰ ਦੀ ਨੈਸ਼ਨਲ ਖਿਡਾਰੀ ਨੂੰ ਹਰਾ ਕੇ ਗੋਲਡ ਜਿੱਤਿਆ ਸੀ। 2016 ਵਿਚ ਲੁਧਿਆਣਾ ਵਿਚ ਸੀਨੀਅਰ ਸਟੇਟ ਚੈਂਪੀਅਨਸ਼ਿਪ ‘ਚ ਆਲ ਇੰਡਿਆ ਇੰਟਰ ਯੂਨੀਵਰਸਿਟੀ ਮੈਡਲਿਸਟ ਨੂੰ ਧੂਲ ਚਟਾ ਕੇ ਸੋਨ ਤਮਗਾ ਜਿੱਤਿਆ। ਬੀਤੇ ਸਾਲ ਨਵੰਬਰ ‘ਚ ਦਿੱਲੀ ਵਿਚ ਆਯੋਜਿਤ ਸਕੂਲ ਨੈਸ਼ਨਲ 200 ਮੀਟਰ ਬਰੈਸਟ ਮੁਕਾਬਲੇ ਜਿਸ ‘ਚ 52 ਖਿਡਾਰੀਆਂ ਨੇ ਭਾਗ ਲਿਆ ਜਿਸ ਵਿਚ ਨੰਦਨੀ ਨੇ ਆਪਣੇ ਕੋਚ ਗਗਨ ਮਾਟਾ ਦੀ ਬਦੌਲਤ 10ਵੀਂ ਸਥਾਨ ਹਾਸਲ ਕੀਤਾ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.