ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹੋਬੋਕਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਨੇ ਕਿਹਾ; ਲੋਕਾਂ ਨੂੰ ਭਾਰਤੀ ਸੱਭਿਆਚਾਰ ਬਾਰੇ ਸਿੱਖਿਅਤ ਕਰਨ ਦੀ ਉਮੀਦ
ਹੋਬੋਕਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਨੇ ਕਿਹਾ; ਲੋਕਾਂ ਨੂੰ ਭਾਰਤੀ ਸੱਭਿਆਚਾਰ ਬਾਰੇ ਸਿੱਖਿਅਤ ਕਰਨ ਦੀ ਉਮੀਦ
Page Visitors: 2348

ਹੋਬੋਕਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਨੇ ਕਿਹਾ; ਲੋਕਾਂ ਨੂੰ ਭਾਰਤੀ ਸੱਭਿਆਚਾਰ ਬਾਰੇ ਸਿੱਖਿਅਤ ਕਰਨ ਦੀ ਉਮੀਦਹੋਬੋਕਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਨੇ ਕਿਹਾ; ਲੋਕਾਂ ਨੂੰ ਭਾਰਤੀ ਸੱਭਿਆਚਾਰ ਬਾਰੇ ਸਿੱਖਿਅਤ ਕਰਨ ਦੀ ਉਮੀਦ

May 16
10:20 2018
ਨਿਊਯਾਰਕ, 16 ਮਈ (ਪੰਜਾਬ ਮੇਲ) -ਨਿਊ ਜਰਸੀ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ (44) ਨੂੰ ਭਾਰਤੀ ਲੋਕਾਂ, ਦੱਖਣ ਏਸ਼ੀਆਈ ਭਾਈਚਾਰਿਆਂ ਅਤੇ ਸੰਵਿਧਾਨ ਤਹਿਤ ਸਾਰੇ ਅਮਰੀਕੀਆਂ ਦੇ ਹੱਕਾਂ ਬਾਰੇ ਜਨਤਾ ਨੂੰ ਸਿੱਖਿਅਤ ਕਰਨ ਦੀ ਉਮੀਦ ਹੈ। ਪਿਛਲੇ ਸਾਲ ਨਵੰਬਰ ‘ਚ ਚੋਣ ਜਿੱਤਣ ਤੋਂ ਬਾਅਦ ਭੱਲਾ ਹੋਬੋਕਨ ਸ਼ਹਿਰ ਦੇ 39ਵੇਂ ਮੇਅਰ ਬਣੇ, ਜਦੋਂ ਇਹ ਅਫ਼ਵਾਹਾਂ ਚੱਲ ਰਹੀਆਂ ਸਨ ਕਿ ਉਹ ਨਹੀਂ ਚੁਣੇ ਜਾਣਗੇ। ਭੱਲਾ ਨੇ ਆਪਣੀ ਸਫ਼ਲਤਾ ਅਤੇ ਦੱਖਣ ਏਸ਼ੀਆਈ ਲੋਕਾਂ ਖ਼ਿਲਾਫ਼ ਵੱਧ ਰਹੇ ਨਫ਼ਰਤੀ ਅਪਰਾਧ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਸਿੱਖ ਉਮੀਦਵਾਰ ਦੇ ਤੌਰ ‘ਤੇ ਨਹੀਂ ਚਲਿਆ ਪਰ ਇਕ ਉਹ ਉਮੀਦਵਾਰ ਹਾਂ, ਜੋ ਇਕ ਸਿੱਖ ਬਣ ਗਿਆ।
ਇਹ ਕਿਰਦਾਰ ਬਣਨ ਕਰਕੇ ਅਤੇ ਥੋੜੇ ਸਮੇਂ ਲਈ ਕੀਤੇ ਚੰਗੇ ਕੰਮਾਂ ਕਰਕੇ ਮੈਨੂੰ ਇਹ ਕੁਝ ਨਿਸ਼ਚਿਤ ਹੋਇਆ ਜਾਂ ਹੋਰ ਲਾਭ ਹਨ, ਜੋ ਮੈਨੂੰ ਲੱਗਦਾ ਹੈ ਕਿ ਅਮਰੀਕੀ ਜਨਤਾ ਨੂੰ ਸਿੱਖਿਅਤ ਕਰਨ ‘ਚ ਮਦਦ ਕਰਨਗੇ ਕਿਉਂਕਿ ਬਾਹਰ ਤੋਂ ਆਏ ਦੱਖਣ ਏਸ਼ੀਆਈ ਲੋਕਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਭੱਲਾ ਨੇ ਕਿਹਾ ਕਿ ਇਕ ਅਮਰੀਕੀ ਦੇ ਤੌਰ ‘ਤੇ ਮੇਰੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਸੰਵਿਧਾਨ ਦੀ ਰੱਖਿਆ ਕਰੀਏ। ਇਸ ਤਰ੍ਹਾਂ ਕਰਕੇ ਮੈਂ ਜਨਤਾ ਨੂੰ ਸਿੱਖਿਅਤ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਮੈਂ ਕੌਣ ਹਾਂ ਅਤੇ ਦੱਖਣ ਏਸ਼ੀਆਈ ਲੋਕ ਅਤੇ ਭਾਰਤੀ ਸੱਭਿਆਚਾਰ ਕੀ ਹੈ। ਭੱਲਾ ਹੰਟਰ ਕਾਲਜ ਦੇ ‘ਦੀ ਰੂਜ਼ਵੈਲਟ ਹਾਊਸ ਪਬਲਿਕ ਪਾਲਸੀ ਇੰਸਟੀਚਿਊਟ’ ਵਲੋਂ ਕਰਵਾਏ ਇਕ ਸਮਾਗਮ ‘ਚ ਹਿੱਸਾ ਲੈ ਰਹੇ ਸਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.