ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੈਨੇਡਾ ਵੱਸਦੀ ਨਾਵਲਕਾਰ ਹਰਕੀਰਤ ਕੌਰ ਚਾਹਲ ਦੇ ਨਾਵਲ ਥੋਹਰਾਂ ਦੇ ਫੁੱਲ ਦਾ ਲੋਕ ਅਰਪਨ 18 ਮਈ ਸਵੇਰੇ 11.30 ਵਜੇ ਹੋਵੇਗਾ
ਕੈਨੇਡਾ ਵੱਸਦੀ ਨਾਵਲਕਾਰ ਹਰਕੀਰਤ ਕੌਰ ਚਾਹਲ ਦੇ ਨਾਵਲ ਥੋਹਰਾਂ ਦੇ ਫੁੱਲ ਦਾ ਲੋਕ ਅਰਪਨ 18 ਮਈ ਸਵੇਰੇ 11.30 ਵਜੇ ਹੋਵੇਗਾ
Page Visitors: 2343

ਕੈਨੇਡਾ ਵੱਸਦੀ ਨਾਵਲਕਾਰ ਹਰਕੀਰਤ ਕੌਰ ਚਾਹਲ ਦੇ ਨਾਵਲ ਥੋਹਰਾਂ ਦੇ ਫੁੱਲ ਦਾ ਲੋਕ ਅਰਪਨ 18 ਮਈ ਸਵੇਰੇ 11.30 ਵਜੇ ਹੋਵੇਗਾ
By : ​​​​​​​ਗੁਰਭਜਨ ਗਿੱਲ
Thursday, May 17, 2018 12:33 PM
ਲੁਧਿਆਣਾ 17 ਮਈ 2018: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਲੇਖਕਾਂ ਦੀ 1987 ਤੋਂ ਕਰਮਸ਼ੀਲ ਜਥੇਬੰਦੀ ਪੀਏ ਯੂ ਸਾਹਿੱਤ ਸਭਾ ਵੱਲੋਂ ਯੂਨੀਵਰਸਿਟੀ ਦੀ ਪੁਰਾਣੀ ਵਿਦਿਆਰਂਥੀ ਤੇ ਪੰਜਾਬੀ ਨਾਵਲਕਾਰ ਹਰਕੀਰਤ ਕੌਰ ਚਾਹਲ ਦੇ ਨਵੇਂ ਨਾਵਲ ਥੋਹਰਾਂ ਦੇ ਫੁੱਲ ਦੀ ਘੁੰਡ ਚੁਕਾਈ 18 ਮਈ ਸ਼ੁੱਕਰਵਾਰ ਸਵੇਰੇ 11.30 ਵਜੇ ਪੰਜਾਬ ਖੇਤੀ-ਬਾੜੀ ਯੂਨੀਵਰਸਿਟੱੀ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਵਿਦਿਆਰਥੀ ਭਵਨ (ਮ.ਸ ਰੰਧਾਵਾ ਲਾਇਬਰੇਰੀ ਸਾਹਮਣੇ) ਵਿਖੇ ਕਰਵਾਈ ਜਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਸਾਹਿੱਤ ਸਭਾ ਦੇ ਪਰਧਾਨ ਗੁਰਭਜਨ ਗਿੱਲ ਤੇ ਜਨਰਲ ਸਕੱਤਰ ਡਾ: ਗੁਲਜ਼ਾਰ ਪੰਧੇਰ ਨੇ ਦੱਸਿਆ ਕਿ ਨਾਵਲ ਬਾਰੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਜਤਿੰਦਰ ਹਾਂਸ,ਉੱਘੇ ਵਿਦਵਾਨ ਤੇ ਪੀਏ ਯੂ ਅਧਿਆਪਕ ਡਾ: ਜਗਵਿੰਦਰ ਸਿੰਘ ਜੋਧਾ ਤੇ ਡਾ: ਹਰਜਿੰਦਰ ਵਾਲੀਆ ਪੰਜਾਬੀ ਯੂਨੀਵਰਸਿਟੀ ਸੰਖੇਪ ਚਰਚਾ ਕਰਨਗੇ।
ਪਰਧਾਨਗੀ ਮੰਡਲ ਚ ਡਾ: ਐੱਸ ਪੀ ਸਿੰਘ ਸਾਬਕਾ ਵੀ ਸੀ, ਗੁਰੂ ਨਾਨਕ ਦੇਵ ਯੂਨੀ ਵਰਸਿਟੀ, ਡਾ: ਅਮਰਜੀਤ ਸਿੰਘ ਨੰਦਾ ਵੀ ਸੀ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਤੇ ਪ੍ਰੋ: ਰਵਿੰਦਰ ਸਿੰਘ ਭੱਠਲ, ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿ: ਸ਼ਾਮਿਲ ਹੋਣਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.