ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਟਰੰਪ-ਕਿਮ ਮਿਲਣੀ 12 ਜੂਨ ਨੂੰ ਤੈਅ
ਟਰੰਪ-ਕਿਮ ਮਿਲਣੀ 12 ਜੂਨ ਨੂੰ ਤੈਅ
Page Visitors: 2357

ਟਰੰਪ-ਕਿਮ ਮਿਲਣੀ 12 ਜੂਨ ਨੂੰ ਤੈਅਟਰੰਪ-ਕਿਮ ਮਿਲਣੀ 12 ਜੂਨ ਨੂੰ ਤੈਅ

May 24
16:55 2018

ਵਾਸ਼ਿੰਗਟਨ/ਸਿਓਲ, 24 ਮਈ (ਪੰਜਾਬ ਮੇਲ)- ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਬੁੱਧਵਾਰ ਨੂੰ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਦੇ ਵਿਚਾਲੇ ਇਤਿਹਾਸਕ ਬੈਠਕ 12 ਜੂਨ ਨੂੰ ਹੋਣੀ ਤੈਅ ਹੋਈ ਹੈ। ਕਾਂਗਰਸ ਦੀ ਸ਼ਕਤੀਸ਼ਾਲੀ ਕਮੇਟੀ ਦੇ ਸਾਹਮਣੇ ਪੋਂਪੀਓ ਨੇ ਕਿਹਾ ਕਿ ਉੱਤਰ ਕੋਰੀਆ ਦਾ ਪ੍ਰਮਾਣੂ ਹਥਿਆਰਬੰਦੀਕਰਨ ਟਰੰਪ ਪ੍ਰਸ਼ਾਸਨ ਦੀਆਂ ਚੋਟੀ ਦੀਆਂ ਸੁਰੱਖਿਆ ਤਰਜੀਹਾਂ ‘ਚੋਂ ਇਕ ਹੈ।
ਪੋਂਪੀਓ ਨੇ ਸਦਨ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਸਾਹਮਣੇ ਕਿਹਾ ਕਿ ਕੂਟਨੀਤਿਕ ਤੇ ਆਰਥਿਕ ਪਾਬੰਦੀਆਂ ਦਾ ਜ਼ਿਆਦਾ ਤੋਂ ਜ਼ਿਆਦਾ ਦਬਾਅ ਬਣਾਉਣ ਦਾ ਅਭਿਆਨ ਲਾਭਕਾਰੀ ਸਾਬਿਤ ਹੋ ਰਿਹਾ ਹੈ ਕਿ ਇਤਿਹਾਸਿਕ ਸਿਖਰ ਗੱਲਬਾਤ 12 ਜੂਨ ਨੂੰ ਹੋਣੀ ਤੈਅ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਕੋਰੀਆਈ ਟਾਪੂ ਦੇ ਪੂਰੀ ਤਰ੍ਹਾਂ ਹਥਿਆਰਬੰਦੀਕਰਨ ਵੱਲ ਕਦਮ ਚੁੱਕੇ ਜਾਣ ਤੱਕ ਸਾਡਾ ਰੁਖ ਨਹੀਂ ਬਦਲੇਗਾ। ਸਾਡੀ ਨਜ਼ਰ ਉੱਤਰ ਕੋਰੀਆ ਦੇ ਇਤਿਹਾਸ ‘ਤੇ ਹੈ।
ਚੋਟੀ ਦੇ ਅਮਰੀਕੀ ਡਿਪਲੋਮੈਟ ਨੇ ਕਿਹਾ ਕਿ ਇਹ ਸਮਾਂ ਸਮੱਸਿਆ ਨੂੰ ਹੱਲ ਕਰਨ ਦਾ ਹੈ। ਇਕ ਬੁਰਾ ਸਮਝੌਤਾ ਵਿਕਲਪ ਨਹੀਂ ਹੈ। ਜੇਕਰ ਸਹੀ ਸਮਝੌਤਾ ਨਾ ਹੋਇਆ ਤਾਂ ਅਸੀਂ ਸਨਮਾਨਪੂਰਵਕ ਬੈਠਕ ਛੱਡ ਕੇ ਚਲੇ ਜਾਵਾਂਗੇ। ਜ਼ਿਕਰਯੋਗ ਹੈ ਕਿ ਟਰੰਪ ਨੇ ਬੀਤੇ ਦਿਨੀਂ ਕਿਹਾ ਸੀ ਕਿ ਕਿਮ ਨਾਲ ਇਤਿਹਾਸਕ ਸਿਖਰ ਗੱਲਬਾਤ ਸ਼ਾਇਦ ਨਾ ਹੋਵੇ। ਇਸ ਤੋਂ ਇਕ ਦਿਨ ਬਾਅਦ ਪੋਂਪੀਓ ਦਾ ਇਹ ਬਿਆਨ ਸਾਹਮਣੇ ਆਇਆ ਹੈ।
ਉੱਤਰੀ ਕੋਰੀਆ ਨਸ਼ਟ ਕਰਨ ਲੱਗਾ ਪਰਮਾਣੂ ਟਿਕਾਣਾ
ਅਮਰੀਕਾ ਨਾਲ ਸਿਖਰ ਵਾਰਤਾ ‘ਤੇ ਮੰਡਰਾਉਂਦੇ ਸ਼ੱਕ ਦੇ ਬੱਦਲਾਂ ਵਿਚਕਾਰ ਉੱਤਰੀ ਕੋਰੀਆ ਨੇ ਆਪਣੇ ਪਰਮਾਣੂ ਪ੍ਰੀਖਣ ਟਿਕਾਣੇ ਨੂੰ ਨਸ਼ਟ ਕਰਨ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਉਹ ਵਿਦੇਸ਼ੀ ਪੱਤਰਕਾਰਾਂ ਦੀ ਮੌਜੂਦਗੀ ‘ਚ ਪੁੰਗਯੇ-ਰੀ ਪਰਮਾਣੂ ਪ੍ਰੀਖਣ ਟਿਕਾਣੇ ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਇਸ ਖ਼ਾਸ ਮੌਕੇ ਨੂੰ ਕਵਰ ਕਰਨ ਲਈ ਬੁਲਾਏ ਗਏ ਵਿਦੇਸ਼ੀ ਪੱਤਰਕਾਰਾਂ ਨੂੰ ਬੁੱਧਵਾਰ ਨੂੰ ਉੱਤਰੀ ਕੋਰੀਆ ਦੇ ਪੂਰਬੀ ਤੱਟੀ ਇਲਾਕੇ ਵਿਚ ਸਥਿਤ ਇਸ ਪ੍ਰੀਖਣ ਸਥਾਨ ‘ਤੇ ਲਿਜਾਇਆ ਗਿਆ।
ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ 27 ਅਪ੍ਰੈਲ ਨੂੰ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨਾਲ ਹੋਈ ਸਿਖਰ ਵਾਰਤਾ ‘ਚ ਪਰਮਾਣੁ ਪ੍ਰੀਖਣ ਸਥਾਨ ਨੂੰ ਬੰਦ ਕਰਨ ਦਾ ਵਾਅਦਾ ਕੀਤਾ ਸੀ। ਇਸ ਨੂੰ ਅਗਲੇ ਦੋ-ਤਿੰਨ ਦਿਨਾਂ ‘ਚ ਨਸ਼ਟ ਕਰ ਦਿੱਤਾ ਜਾਏਗਾ। ਉੱਤਰੀ ਕੋਰੀਆ ਦੇ ਇਸ ਕਦਮ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਿਮ ਵਿਚਕਾਰ ਸਿੰਗਾਪੁਰ ‘ਚ 12 ਜੂਨ ਨੂੰ ਪ੍ਰਸਤਾਵਿਤ ਸਿਖਰ ਵਾਰਤਾ ਤੋਂ ਪਹਿਲਾਂ ਸਦਭਾਵਨਾ ਦੇ ਰੂਪ ‘ਚ ਵੇਖਿਆ ਜਾ ਰਿਹਾ ਹੈ। ਇਸ ਵਾਰਤਾ ‘ਤੇ ਹਾਲਾਂਕਿ ਸੰਕਟ ਦੇ ਬੱਦਲ ਛਾਏ ਹੋਏ ਹਨ। ਉੱਤਰੀ ਕੋਰੀਆ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਪਰਮਾਣੂ ਨਿਸਸ਼ਤਰੀਕਰਨ ਲਈ ਅਮਰੀਕਾ ਵੱਲੋਂ ਇਕਤਰਫ਼ਾ ਦਬਾਅ ਬਣਾਏ ਜਾਣ ‘ਤੇ ਉਹ ਇਸ ਨੂੰ ਰੱਦ ਕਰ ਦੇਵੇਗਾ। ਟਰੰਪ ਵੀ ਅਜਿਹੇ ਹੀ ਸੰਕੇਤ ਦੇ ਚੁੱਕੇ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਹੋ ਸਕਦਾ ਹੈ ਕਿ ਇਹ ਵਾਰਤਾ ਨਾ ਹੋਵੇ।
ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਨੇ ਆਖ਼ਰਕਾਰ ਦੱਖਣੀ ਕੋਰੀਆਈ ਪੱਤਰਕਾਰਾਂ ਨੂੰ ਵੀ ਪਰਮਾਣੂ ਟਿਕਾਣੇ ਨੂੰ ਨਸ਼ਟ ਕਰਨ ਦੀ ਘਟਨਾ ਨੂੰ ਕਵਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪਹਿਲੇ ਉਸ ਨੇ ਦੱਖਣੀ ਕੋਰੀਆਈ ਪੱਤਰਕਾਰਾਂ ਨੂੰ ਇਜਾਜ਼ਤ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ।
ਪੁੰਗਯੇ-ਰੀ ਵਿਚ ਉੱਤਰੀ ਕੋਰੀਆ ਨੇ ਆਪਣੇ ਸਾਰੇ ਛੇ ਪਰਮਾਣੂ ਪ੍ਰੀਖਣਾਂ ਨੂੰ ਨੇਪਰੇ ਚਾੜ੍ਹਿਆ ਸੀ। ਉਸ ਨੇ ਬੀਤੇ ਸਾਲ ਸਤੰਬਰ ‘ਚ ਛੇਵੀਂ ਵਾਰ ਪਰਮਾਣੂ ਪ੍ਰੀਖਣ ਕੀਤਾ ਸੀ। ਉਸ ਨੇ ਇਸ ਨੂੰ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਕਰਾਰ ਦਿੱਤਾ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.